ਕਾਰਪੋਰੇਟ ਮਾਮਲੇ ਮੰਤਰਾਲਾ
ਐੱਮਸੀਏ ਨੇ ਕੰਪਨੀਆਂ ਦੇ ਸੰਯੋਜਨਾਂ ਰਲੇਵਿਆਂ ਦੇ ਸਬੰਧ ਵਿਚ 'ਮੁਕੱਰਰ ਤਰੀਕ' ਅਤੇ ਅਧਿਰਕਹਿਣ ਤਰੀਕ' ਨਾਲ ਜੁੜੇ ਸ਼ੰਕਿਆਂ ਨੂੰ ਦੂਰ ਕਰਨ ਲਈ ਸਰਕੁਲਰ ਜਾਰੀ ਕੀਤਾ
Posted On:
21 AUG 2019 5:45PM by PIB Chandigarh
ਕਾਰਪੋਰੇਟ ਮਾਮਲਿਆਂ ਦੇ ਮੰਤਰਾਲ ਨੇ ਅੱਜ ਇੱਕ ਸਰਕੁਲਰ ਜਾਰੀ ਕਰਕੇ ਕੰਪਨੀ ਐਕਟ 2013 ਦੀ ਧਾਰਾ 232 (6) ਦੇ ਸਬੰਧ ਵਿਚ ਸਪਸ਼ਟੀਕਰਨ ਜਾਰੀ ਕੀਤਾ ਹੈ। ਇਸ ਧਾਰਾ ਵਿਚ ਰਲੇਵਿਆਂ ਅਤੇ ਸੰਯੋਜਨਾਂ ਦੀ ਯੋਜਨਾ ਵਿਚ ਇੱਕ 'ਮਿੱਥੀ ਤਰੀਕ' ਦਰਜ ਕਰਨ ਦੀ ਲੋੜ ਦਾ ਜ਼ਿਕਰ ਕੀਤਾ ਗਿਆ ਹੈ, ਜੋ ਰਲੇਵਿਆਂ/ ਸੰਯੋਜਨਾ ਦੀ ਪ੍ਰਭਾਵੀ ਤਰੀਕ ਵੀ ਹੋਵੇਗੀ।
ਕੁਝ ਹਲਕਿਆਂ ਵਿਚ ਇਸ ਸਬੰਧ ਵਿਚ ਰਾਏ ਵੀ ਪ੍ਰਗਟਾਈ ਜਾ ਰਹੀ ਸੀ ਕਿ ਯੋਜਨਾ ਵਿਚਲੀ ‘ਮੁਕੱਰਰ ਤਰੀਕ' ਹਮੇਸ਼ਾ ਇੱਕ ਨਿਸ਼ਚਿਤ ਕੈਲੰਡਰ ਤਰੀਕ ਹੋਣੀ ਚਾਹੀਦੀ ਹੈ , ਕਿਉਂਕਿ ਇਸ ਕਾਰਨ ਕੰਪਨੀਆਂ ਨੂੰ ਆਪਣੀਆਂ ਕਾਰੋਬਾਰੀ ਲੋੜਾਂ , ਵਿਧਾਨਕ ਲੋੜਾਂ ਦੀ ਪੂਰਤੀ ਕਰਨ, ਜਿਵੇਂ ਕਿ ਸੈਕਟਰਲ ਰੈਗੂਲੇਟਰਸ ਤੋਂ ਲਾਈਸੈਂਸ ਪ੍ਰਾਪਤ ਕਰਨ ਆਦਿ ਦੇ ਅਧਾਰ ਉੱਤੇ ਆਪਣੇ ਰਲੇਵਿਆਂ ਨੂੰ ਕਿਸੇ ਅਗਲੀ ਤਰੀਕ ਤੋਂ ਲਾਗੂ ਕਰਨ ਵਿਚ ਦਿੱਕਤਾਂ ਆਉਂਦੀਆਂ ਰਹੀਆਂ ਸਨ। ਇਸ ਤੋਂ ਇਲਾਵਾ ਇੰਡਏਐੱਸ-103 (ਕਾਰੋਬਾਰੀ ਰਲੇਵਿਆਂ) ਲਈ ਵੀ ਸਪਸ਼ਟੀਕਰਨ ਦੇਣ ਦੀ ਲੋੜ ਸੀ ਕਿਉਂਕਿ ਇਹ ਅਕਾਊਂਟਿੰਗ ਟ੍ਰੀਟਮੈਂਟ ਨਾਲ ਜੁੜਿਆ ਹੋਇਆ ਹੈ ਅਤੇ ਇਸ ਵਿੱਚ 'ਅਧਿਰਕਹਿਣ ਤਰੀਕ' ਦੀ ਵਰਤੋਂ ਇੱਕ ਅਜਿਹੀ ਤਰੀਕ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਜਦੋਂ ਅਧਿਰਕਹਿਣ ਕਰਤਾ ਕਿਸੇ ਕੰਪਨੀ ਅਧਿਰਕਹਿਤ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਬਕਾਇਦਾ ਲੈ ਲੈਂਦਾ ਹੈ।
ਸਰਕੁਲਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਕੰਪਨੀਆਂ ਕਿਸੇ ਵਿਸ਼ੇਸ਼ ਆਯੋਜਨ ਦੇ ਅਧਾਰ ਉੱਤੇ ਰਲੇਵਿਆਂ ਸੰਯੋਜਨ /ਦੀ ਅਜਿਹੀ 'ਮੁਕੱਰਰ ਤਰੀਕ' ਦੀ ਚੋਣ ਕਰ ਸਕਦੀਆਂ ਹਨ ਜੋ ਕੰਪਨੀਆਂ ਦਰਮਿਆਨ ਰਲੇਵਿਆਂ ਨਾਲ ਸਬੰਧਤ ਹੈ। ਇਸ ਨਾਲ ਸਬੰਧਤ ਕੰਪਨੀਆਂ ਤਦ ਤੱਕ ਸੁਤੰਤਰ ਤੌਰ ਤੇ ਕੰਮ ਕਰ ਸਕਣਗੀਆਂ ਜਦ ਤੱਕ ਕਿ ਇਸ ਤਰ੍ਹਾਂ ਦਾ ਆਯੋਜਨ ਅਸਲ ਵਿੱਚ ਨਹੀਂ ਆਉਂਦਾ । ਸਰਕੁਲਰ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਧਾਰਾ 232(6) ਵਿੱਚ ਵਰਤੀ 'ਮੁਕੱਰਰ ਤਰੀਕ' ਨੂੰ ਹੀ ਕੰਪਨੀ ਰਲੇਵਿਆਂ ਨਾਲ ਸਬੰਧਤ 'ਇੰਡਏਐੱਸ 103' ਮਿਆਰ ਅਨੁਸਾਰ ਰਹਿਣ ਦੇ ਉਦੇਸ਼ ਨਾਲ 'ਅਧਿਰਕਹਿਣ ਤਰੀਕ' ਮੰਨਿਆ ਜਾਵੇਗਾ।
ਇਸ ਸਪਸ਼ਟੀਕਰਣ ਨਾਲ ਰਲੇਵਿਆਂ ਸੰਯੋਜਨ ਏਕੀਕਰਣ ਦੀ 'ਮੁਕੱਰਰ ਤਰੀਕ' ਕਰਨ ਦੇ ਤੌਰ ਤਰੀਕਿਆਂ ਵਿੱਚ ਇੱਕਰੂਪਤਾ ਯਕੀਨੀ ਬਣੇਗੀ। ਇਹ ਸਪਸ਼ਟੀਕਰਨ ਈਜ਼ ਆਵ ਡੂਇਂਗ ਬਿਜਨਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਵੇਗਾ ।
ਆਰਐੱਮ /ਐਚਪੀ /ਕੇਐੱਮਐੱਨ
(Release ID: 1583012)
Visitor Counter : 125