ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਪਿਆਜ ਦੀਆਂ ਕੀਮਤਾਂ ਉੱਤੇ ਰੋਕ ਲਗਾਉਣ ਲਈ ਸਰਕਾਰ ਵੱਲੋਂ ਠੋਸ ਕਦਮ
Posted On:
21 AUG 2019 4:00PM by PIB Chandigarh

ਖਪਤਕਾਰ ਮਾਮਲੇ ਵਿਭਾਗ (ਡੀਓਸੀਏ) ਨੇ ਸਾਰੇ ਸਬੰਧਤ ਹਿਤਧਾਰਕਾਂ ਨਾਲ ਇਕ ਉੱਚ ਪੱਧਰੀ ਮੀਟਿੰਗ ਵਿੱਚ ਦਿੱਲੀ ਵਿੱਚ ਪਿਆਜ ਦੀਆਂ ਕੀਮਤਾਂ ਤੋਂ ਪੈਦਾ ਹੋਏ ਹਾਲਾਤ ਦੀ ਸਮੀਖਿਆ ਕੀਤੀ। ਖਪਤਕਾਰ ਮਾਮਲੇ ਦੇ ਵਿਭਾਗ ਦੇ ਸਕੱਤਰ, ਸ਼੍ਰੀ ਅਵਿਨਾਸ਼ ਕੇ ਸ਼੍ਰੀਵਾਸਤਵ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਹਿਤਧਾਰਕਾਂ ਵਿੱਚ ਨੈਫੇਡ ਦੇ ਮੈਨੇਜਿੰਗ ਡਾਇਰੈਕਟਰ, ਐੱਨਸੀਸੀਐੱਫ ਦੇ ਮੈਨੇਜਿੰਗ ਡਾਇਰੈਕਟਰ, 'ਸਫਲ' ਅਤੇ ਹੋਰ ਸ਼ਾਮਲ ਸਨ। 'ਸਫਲ' ਵੱਲੋਂ ਪ੍ਰਚੂਨ ਵਿਕਰੀ ਲਈ ਪਿਆਜ ਮੌਜੂਦਾ ਸਮੇਂ ਵਿੱਚ ਸਰਕਾਰੀ ਸਟਾਕ ਤੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਸਰਕਾਰੀ ਸਟਾਕ, ਕੀਮਤ ਸਥਿਰੀਕਰਨ ਫੰਡ (ਪੀਐੱਸਐੱਫ) ਅਧੀਨ ਬਣਾਇਆ ਗਿਆ ਹੈ। ਇਹ ਫੈਸਲਾ ਕੀਤਾ ਗਿਆ ਹੈ ਕਿ 'ਸਫਲ' ਵਿੱਚ ਪਿਆਜ ਦੇ ਪ੍ਰਚੂਨ ਭਾਅ ਨੂੰ 23.90 ਰੁਪਏ ਪ੍ਰਤੀ ਕਿਲੋ (ਗ੍ਰੇਡ-ਏ ਦੀ ਕਿਸਮ ਲਈ) ਤੋਂ ਵਧਣ ਨਹੀਂ ਦਿੱਤਾ ਜਾਵੇਗਾ। ਇਹੋ ਕੀਮਤ 21 ਅਗਸਤ, 2019 ਨੂੰ 'ਸਫਲ' ਦੇ ਵਿਕਰੀ ਕੇਂਦਰਾਂ ਉੱਤੇ ਰਹੀ। ਇਸ ਦੇ ਲਈ 'ਸਫਲ' ਉੱਚ ਦਰ ਉੱਤੇ ਸਰਕਾਰ ਦੇ ਬਫਰ ਸਟਾਕ ਤੋਂ ਪਿਆਜ ਹਾਸਿਲ ਕਰਦੀ ਰਹੇਗੀ ਜਿਸ ਉੱਤੇ ਉਸ ਨੂੰ ਇਸ ਦੀ ਪੇਸ਼ਕਸ਼, 21 ਅਗਸਤ, 2019 ਨੂੰ ਕੀਤੀ ਗਈ। 'ਸਫਲ' ਨੂੰ ਪਿਆਜ ਨਾਲ ਜੁੜੀ ਆਪਣੀ ਵਿੱਕਰੀ ਦੁੱਗਣੀ ਕਰਨ ਲਈ ਕਿਹਾ ਗਿਆ ਹੈ। ਨੈਫੇਡ ਅਤੇ ਐੱਨਸੀਸੀਐੱਫ ਨੂੰ ਵੀ ਆਪਣੇ ਵਿਕਰੀ ਕੇਂਦਰਾਂ ਅਤੇ ਮੋਬਾਈਲ ਵੈਨ ਰਾਹੀਂ ਇਸੇ ਕੀਮਤ ਉੱਤੇ ਪਿਆਜ ਦੀ ਪ੍ਰਚੂਨ ਵਿਕਰੀ ਕਰਨ ਦੀ ਹਦਾਇਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰ ਦੇ ਬਫਰ ਸਟਾਕ ਤੋਂ ਵੱਡੇ ਪ੍ਰਚੂਨ ਵਿਕਰੇਤਾਵਾਂ ਨੂੰ ਲਾਗਤ ਕੀਮਤ ਉੱਤੇ ਪਿਆਜ ਦੀ ਪੇਸ਼ਕਸ਼ ਕੀਤੀ ਜਾਵੇਗੀ ਤਾਂ ਕਿ ਆਮ ਜਨਤਾ ਨੂੰ ਉਚਿਤ ਭਾਅ ਉੱਤੇ ਇਸ ਦੀ ਸਪਲਾਈ ਕੀਤੀ ਜਾ ਸਕੇ। ਵਿਭਾਗ ਨਿਯਮਤ ਤੌਰ ਤੇ ਪਿਆਜ ਦੀ ਕੀਮਤ ਸਥਿਤੀ ਉੱਤੇ ਨਜ਼ਦੀਕੀ ਨਜ਼ਰ ਰੱਖੇਗਾ ਤਾਂ ਕਿ ਲੋੜ ਪੈਣ ਉੱਤੇ ਢੁਕਵੇਂ ਕਦਮ ਉਠਾਏ ਜਾ ਸਕਣ।
ਸਰਕਾਰ ਜਮ੍ਹਾਖੋਰੀ ਅਤੇ ਮੁਨਾਫਾਖੋਰੀ ਵਿਰੁੱਧ ਸਖਤ ਕਦਮ ਚੁੱਕਣ ਉੱਤੇ ਵੀ ਵਿਚਾਰ ਕਰੇਗੀ ਅਤੇ ਇਸ ਦੇ ਨਾਲ ਹੀ ਲੋੜ ਪੈਣ ਉੱਤੇ ਪਿਆਜ ਉੱਤੇ ਘੱਟੋ ਘੱਟ ਬਰਾਮਦ ਕੀਮਤ (ਐੱਮਈਪੀ) ਲਗਾਉਣ ਦੀ ਲੋੜ ਦਾ ਜਾਇਜ਼ਾ ਲਵੇਗੀ।
ਏਪੀਐੱਸ /ਏਐੱਸ
(Release ID: 1582646)