ਪ੍ਰਧਾਨ ਮੰਤਰੀ ਦਫਤਰ

ਭਾਰਤ ਦੇ ਪ੍ਰਧਾਨ ਮੰਤਰੀ ਦੇ ਸਰਕਾਰੀ ਭੂਟਾਨ ਦੌਰੇ ‘ਤੇ ਸੰਯੁਕਤ ਬਿਆਨ

Posted On: 18 AUG 2019 8:00PM by PIB Chandigarh

1. ਭਾਰਤ ਦੇ ਪ੍ਰਧਾਨ ਮੰਤਰੀ, ਮਾਣਯੋਗ ਸ਼੍ਰੀ ਨਰੇਂਦਰ ਮੋਦੀ ਨੇ 17-18 ਅਗਸਤ, 2019 ਨੂੰ ਭੂਟਾਨ ਦੇ ਪ੍ਰਧਾਨ ਮੰਤਰੀ ਡਾ. ਲੋਟੇ ਸ਼ੇਰਿੰਗ ਦੇ ਸੱਦੇ ਉੱਤੇ ਭੂਟਾਨ ਦੇ ਸਮਰਾਜ ਦਾ ਦੌਰਾ ਕੀਤਾ। ਮਈ 2019 ਵਿੱਚ ਦੂਸਰੀ ਵਾਰ ਪ੍ਰਧਾਨ ਮੰਤਰੀ ਦੀ ਪਦਵੀ ਸੰਭਾਲਣ ਤੋਂ ਬਾਅਦ ਇਹ ਯਾਤਰਾ ਪਹਿਲੇ ਦੁਵੱਲੇ ਦੌਰਿਆਂ ਵਿੱਚੋਂ ਇੱਕ ਸੀ।

2. ਪਾਰੋ ਹਵਾਈ ਅੱਡੇ ਪਹੁੰਚਣ ’ਤੇ ਪ੍ਰਧਾਨ ਮੰਤਰੀ ਡਾਕਟਰ. ਸ਼ੇਰਿੰਗ, ਕੈਬਨਿਟ ਮੈਂਬਰਾਂ ਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਰਸਮੀ ਗਾਰਡ ਆਵ੍ ਔਨਰ ਨਾਲ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਸੁਆਗਤ ਕੀਤਾ।

3. ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭੂਟਾਨ ਦੇ ਮਹਾਮਹਿਮ ਨਰੇਸ਼ ਜਿਗਮੇ ਖੇਸਰ ਗੇਲ ਨਾਮਗਯੇਲ ਵਾਂਗਚੁਕ (Jigme Khesar Namgye Wangchuk)ਦੀ ਮੌਜੂਦਗੀ ਵਿੱਚ ਲੋਕਾਂ ਨਾਲ ਰੂਬਰੂ ਹੋਏ ਮਹਾਮਹਿਮ ਮਹਾਰਾਜ ਤੇ ਮਹਾਰਾਣੀ ਨੇ ਵਿਸ਼ੇਸ਼ ਮਹਿਮਾਨ ਪ੍ਰਧਾਨ ਮੰਤਰੀ ਦੇ ਸਤਿਕਾਰ ਵਿੱਚ ਦੁਪਹਿਰ ਦੇ ਭੋਜਨ ਦੀ ਮੇਜ਼ਬਾਨੀ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਥੋਂ ਦੇ ਮਹਾਰਾਜ ਅਤੇ ਮਹਾਰਾਣੀ ਨੂੰ ਉਨ੍ਹਾਂ ਦੀ ਸਹੂਲਤ ਮੁਤਾਬਕ ਜਲਦੀ ਭਾਰਤ ਆਉਣ ਦਾ ਸੱਦਾ ਦਿੱਤਾ।

4. ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੇ ਪ੍ਰਧਾਨ ਮੰਤਰੀ ਡਾਕਟਰ ਸ਼ੇਰਿੰਗ ਨੇ ਸੀਮਿਤ (ਸੰਖੇਪ) ਮੁਲਾਕਾਤ ਦੇ ਨਾਲ-ਨਾਲ ਵਫ਼ਦ ਪੱਧਰ ਦੀ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਡਾਕਟਰ ਸ਼ੇਰਿੰਗ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਤਿਕਾਰ ਵਿੱਚ ਰਾਜ ਮਹਾਭੋਜ ਦੀ ਮੇਜ਼ਬਾਨੀ ਵੀ ਕੀਤੀ।

5. ਭੂਟਾਨ ਦੀ ਨੈਸ਼ਨਲ ਅਸੈਂਬਲੀ ਦੇ ਵਿਰੋਧੀ ਧਿਰ ਦੇ ਨੇਤਾ ਡਾ.ਪੇਮਾ ਗਯਾਮਤਸ਼ੋ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨਾਲ ਮੁਲਾਕਾਤ ਕੀਤੀ।

6. ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 30 ਮਈ, 2019 ਨੂੰ ਆਪਣੀ ਸਹੁੰ ਚੁੱਕ ਸਮਾਗਮ ਦੀ ਸ਼ੋਭਾ ਵਧਾਉਣ ਲਈ ਪ੍ਰਧਾਨ ਮੰਤਰੀ ਡਾਕਟਰ ਸ਼ੇਰਿੰਗ ਦਾ ਧੰਨਵਾਦ ਕੀਤਾ ਤੇ ਉਸ ਸਮਾਰੋਹ ਸਮੇਂ ਹੋਈ ਆਪਣੀ ਚਰਚਾ ਨੂੰ ਯਾਦ ਕੀਤਾ। ਦੋਹਾਂ ਨੇਤਾਵਾਂ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਭੂਟਾਨ ਤੇ ਭਾਰਤ ਦਰਮਿਆਨ ਲਗਾਤਾਰ ਉੱਚ ਪੱਧਰੀ ਸੰਪਰਕਾਂ ਦੀ ਪਰੰਪਰਾ ਵਿਸ਼ੇਸ਼ ਤੇ ਵਿਸ਼ੇਸ਼ ਅਧਿਕਾਰ ਸਬੰਧ ਦਾ ਇੱਕ ਮਹੱਤਵਪੂਰਨ ਪ੍ਰਮਾਣ ਹੈ।

7. ਗੱਲਬਾਤ ਦੌਰਾਨ ਦੋਹਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਸਬੰਧਾਂ ਤੇ ਹੋਰ ਮਹੱਤਵਪੂਰਨ ਸਥਾਨਕ ਤੇ ਅੰਤਰਰਾਸ਼ਟਰੀ ਵਿਕਾਸ ਦੇ ਸਾਰੇ ਪਹਿਲੂਆਂ ਉੱਤੇ ਵਿਆਪਕ ਸਮੀਖਿਆ ਕੀਤੀ। ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੀ ਸ਼ਾਨਦਾਰ ਸਥਿਤੀ ਤੇ ਤਸੱਲੀ ਪ੍ਰਗਟਾਈ ਜੋ ਕਿ ਆਪਸੀ ਭਰੋਸੇ ਤੇ ਸਤਿਕਾਰ ਉੱਤੇ ਨਿਰਭਰ ਹੈ ਅਤੇ ਸਾਂਝੇ ਇਤਿਹਾਸਿਕ, ਸੱਭਿਆਚਾਰਕ, ਆਰਥਿਕ, ਵਿਕਾਸ ਅਤੇ ਲੋਕਾਂ ਨਾਲ ਲੋਕਾਂ ਦੇ ਸੰਪਰਕਾਂ ’ਤੇ ਅਧਾਰਿਤ ਹੈ। ਇਸ ਸੰਦਰਭ ਵਿੱਚ, ਦੋਵੇਂ ਧਿਰਾਂ ਨੇ ਭੂਟਾਨ ਦੇ ਦੂਰਦਰਸ਼ੀ ਰਾਜਿਆਂ ਤੇ ਭਾਰਤ ਅਤੇ ਭੂਟਾਨ ਦੀ ਸਿਲੇਸਿਲੇਵਾਰ ਲੀਡਰਸ਼ਿਪ ਦੀ/ਭੂਮਿਕਾ ਦੀ ਸ਼ਲਾਘਾ ਕੀਤੀ ਨਜ਼ਦੀਕੀ ਗੁਆਂਢੀਆਂ ਵਿੱਚ ਦੋਸਤੀ ਤੇ ਸਹਿਯੋਗ ਦੀ ਪ੍ਰਮੁੱਖ ਉਦਾਹਰਣ ਦੇ ਤੌਰ ’ਤੇ ਰਿਸ਼ਤੇ ਨੂੰ ਪੋਸ਼ਣ ਪ੍ਰਦਾਨ ਕਰਦੀ ਰਹੀ ਹੈ।

8. ਦੋਹਾਂ ਧਿਰਾਂ ਨੇ ਆਪਣੇ ਸਾਂਝੇ ਸੁਰੱਖਿਆ ਹਿਤਾਂ ਦੀ ਮੁੜ ਤੋਂ ਪੁਸ਼ਟੀ ਕੀਤੀ ਅਤੇ ਇੱਕ ਦੂਜੇ ਦੀ ਸੁਰੱਖਿਆ ਤੇ ਰਾਸ਼ਟਰੀ ਹਿਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਉੱਤੇ ਗਹਿਰਾ ਤਾਲਮੇਲ ਬਣਾਈ ਰੱਖਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ।

9. ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭੂਟਾਨ ਦੇ ਲੋਕਾਂ ਤੇ ਸਰਕਾਰ ਦੀ ਪ੍ਰਾਥਮਿਕਤਾ ਅਤੇ ਇੱਛਾ ਅਨੁਸਾਰ ਭੂਟਾਨ ਦੇ ਆਰਥਿਕ ਤੇ ਬੁਨਿਆਦੀ ਢਾਂਚਾ ਵਿਕਾਸ ਦੀ ਤਰੱਕੀ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭੂਟਾਨ ਦੀ ਜਲਦੀ ਹੀ ਮੱਧ-ਆਮਦਨੀ ਸ਼੍ਰੇਣੀ ਵਾਲੇ ਦੇਸ਼ ਵਜੋਂ ਹੋਣ ਵਾਲੀ ਦਰਜੇਬੰਦੀ ਲਈ ਉੱਥੋਂ ਦੀ ਸਰਕਾਰ ਤੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਉਨ੍ਹਾਂ ਨੇ ਭੂਟਾਨ ਦੇ ਲੋਕਾਂ ਦੀ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਤੇ ਬੇਸ਼ਕੀਮਤੀ ਵਾਤਾਵਰਣ ਦੇ ਨਾਲ-ਨਾਲ ਭੂਟਾਨ ਦੇ ਵਿਲੱਖਣ ਵਿਕਾਸ ਦੇ ਫ਼ਲਸਫ਼ੇਗ੍ਰੌਸ ਨੈਸ਼ਨਲ ਹੈਪੀਨੈੱਸ(ਸੰਪੂਰਨ ਰਾਸ਼ਟਰੀ ਖ਼ੁਸ਼ਹਾਲੀ) ਨੂੰ ਬਣਾਈ ਰੱਖਣ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ।

10. ਪ੍ਰਧਾਨ ਮੰਤਰੀ ਡਾਕਟਰ ਸ਼ੇਰਿੰਗ ਨੇ ਨਵੰਬਰ 2018 ਵਿੱਚ ਆਪਣਾ ਪਦ (ਅਹੁਦਾ) ਸੰਭਾਲਣ ਤੋਂ ਬਾਅਦ ਭਾਰਤ ਵਿੱਚ ਆਪਣੇ ਪਹਿਲੇ ਦੌਰੇ ਨੂੰ ਗਰਮਜੋਸ਼ੀ ਨਾਲ ਯਾਦ ਕੀਤਾ ਜੋ ਕਿ ਉਨ੍ਹਾਂ ਦਾ ਪਹਿਲਾ ਵਿਦੇਸ਼ ਦੌਰਾ ਸੀ। ਉਨ੍ਹਾਂ ਨੇ ਭੂਟਾਨ ਦੀ 12ਵੀਂ ਪੰਜ ਸਾਲਾ ਯੋਜਨਾ ਲਈ ਮਿਲ ਰਹੇ ਸਮਰਥਨ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਤੇ ਪਿਛਲੇ ਦਹਾਕਿਆਂ ਵਿੱਚ ਭੂਟਾਨ ਦੇ ਵਿਕਾਸ ਵਿੱਚ ਭਾਰਤ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।

11. ਆਪਸੀ ਲਾਭ ਵਾਲੇ ਦੁਵੱਲੇ ਸਹਿਯੋਗ ਦੇ ਮਹੱਵਤਪੂਰਨ ਖੇਤਰਾਂ ਵਿੱਚੋਂ ਇੱਕ ਮੰਨ ਦੀਆਂ ਦੋਹਾਂ ਧਿਰਾਂ ਨੇ ਹਾਈਡ੍ਰੋ-ਪਾਵਰ ਵਿਕਾਸ ਉੱਤੇ ਜ਼ੋਰ ਦਿੱਤਾ। ਦੋਹਾਂ ਪ੍ਰਧਾਨ ਮੰਤਰੀਆਂ ਨੇ ਹਾਲ ਹੀ ਵਿੱਚ ਪੂਰੇ ਹੋਏ 720 ਮੈਗਾਵਾਟ ਮਾਂਗਦੇਛੂ ਪ੍ਰੋਜੈਕਟ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ। ਉਨ੍ਹਾਂ ਨੇ ਇਸ ਪ੍ਰੋਜੈਕਟ ਦੇ ਸਮੇਂ ਸਿਰ ਪੂਰਾ ਹੋਣ ਦੀ ਸ਼ਲਾਘਾ ਕੀਤੀ ਤੇ ਪ੍ਰੋਜੈਕਟ ਅਥਾਰਿਟੀ ਤੇ ਮੈਨੇਜਮੈਂਟ ਨੂੰ ਉਨ੍ਹਾਂ ਦੇ ਸਮਰਪਣ ਤੇ ਯੋਗਤਾ ਲਈ ਵਧਾਈ ਦਿੱਤੀ। ਦੋਹਾਂ ਧਿਰਾਂ ਨੇ ਨੋਟ ਕੀਤਾ ਕਿ ਇਸ ਪ੍ਰੋਜੈਕਟ ਦੇ ਧਾਰਾ (ਸਟਰੀਮ) ਉੱਤੇ ਆਉਣ ਦੇ ਨਾਲ ਭੂਟਾਨ ਵਿੱਚ ਸੰਯੁਕਤ ਰੂਪ ਵਿੱਚ ਪੈਦਾ ਹੋਈ ਉਤਪਾਦਨ ਸਮਰੱਥਾ 2000 ਮੈਗਾਵਾਟ ਨੂੰ ਪਾਰ ਕਰ ਚੁੱਕੀ ਹੈ। ਦੋਹਾਂ ਨੇਤਾਵਾਂ ਨੇ ਇਸ ਮਹੱਤਵਪੂਰਨ ਮੀਲ ਪੱਥਰ ਦੀ ਪ੍ਰਾਪਤੀ ਉੱਤੇ ਆਪਣੀ ਸੰਤੁਸ਼ਟੀ ਪ੍ਰਗਟ ਕੀਤੀ ਤੇ ਪੁਨਤਸਾਂਗਛੂ-1, ਪੁਨਤਸਾਂਗਛੂ-2 ਤੇ ਖੋਲਂਗਛੂ ਵਰਗੇ ਹੋਰ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਲਈ ਇਕੱਠੇ ਕੰਮ ਨੂੰ ਜਾਰੀ ਰੱਖਣ ਦਾ ਸੰਕਲਪ ਲਿਆ। ਦੋਹਾਂ ਧਿਰਾਂ ਨੇ ਸੰਕੋਸ਼ ਕੁੰਡ ਹਾਈਡ੍ਰੋਇਲੈਕ੍ਰਟਿਕ ਪ੍ਰੋਜੈਕਟ ਉੱਤੇ ਚਲ ਰਹੀ ਦੁਵੱਲੀ ਚਰਚਾ ਦੀ ਸਮੀਖਿਆ ਕੀਤੀ ਇਸ ਪ੍ਰੋਜੈਕਟ ਨਾਲ ਦੋਹਾਂ ਦੇਸ਼ਾਂ ਨੂੰ ਹੋਣ ਵਾਲੇ ਲਾਭ ਦੇ ਮੱਦੇ ਮਜ਼ਰ, ਨਿਰਮਾਣ ਸ਼ੁਰੂ ਕਰਨ ਲਈ ਉਹ ਜਲਦੀ ਤੋਂ ਜਲਦੀ ਇਸ ਪ੍ਰੋਜੈਕਟ ਦੇ ਕਾਰਜ ਰੂਪ ਦੀ ਪ੍ਰਕਿਰਿਆ ਦੇ ਤੌਰ ਤਰੀਕਿਆ ਨੂੰ ਅੰਤਿਮ ਰੂਪ ਦੇਣ ਲਈ ਸਹਿਮਤ ਹੋਏ। ਦੋਹਾਂ ਪ੍ਰਧਾਨ ਮੰਤਰੀਆਂ ਨੇ ਸੰਯੁਕਤ ਰੂਪ ਵਿੱਚ ਹਾਈਡ੍ਰੋ-ਪਾਵਰ ਸੈਕਟਰ ਵਿੱਚ ਆਪਸੀ ਲਾਭ ਵਾਲੇ ਭਾਰਤ-ਭੂਟਾਨ ਸਹਿਯੋਗ ਦੇ ਪੰਜ ਦਹਾਕਿਆਂ ਨੂੰ ਮਨਾਉਣ ਲਈ ਭੂਟਾਨੀ ਮੋਹਰਾਂ/ਟਿਕਟਾਂ ਜਾਰੀ ਕੀਤੀਆ।

12. ਦੋਹਾਂ ਪ੍ਰਧਾਨ ਮੰਤਰੀਆਂ ਨੇ ਰਸਮੀ ਤੌਰ ’ਤੇ ਭੂਟਾਨ ਵਿੱਚ ਭਾਰਤ ਵੱਲੋਂ ਜਾਰੀ ਕੀਤੇ RuPay ਕਾਰਡ ਦੀ ਵਰਤੋਂ ਦੀ ਸੁਵਿਧਾ ਲਾਂਚ ਕੀਤੀ ਜੋ ਕਿ ਭੂਟਾਨ ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਘੱਟ ਨਕਦੀ ਨਾਲ ਲੈ ਕੇ ਜਾਣ ਦੀ ਸੁਵਿਧਾ ਪ੍ਰਦਾਨ ਕਰੇਗਾ ਜਦੋਂ ਕਿ ਨਾਲ ਹੀ ਇਹ ਭੂਟਾਨ ਦੀ ਅਰਥਵਿਵਸਥਾ ਅਤੇ ਦੋਹਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਨੂੰ ਹੁਲਾਰਾ ਦੇਵੇਗਾ ਦੋਹਾਂ ਧਿਰਾਂ ਨੇ ਇਸ ਪ੍ਰੋਜੈਕਟ ਦੇ ਅਗਲੇ ਪੜਾਅ ਭਾਵ ਭੂਟਾਨ ਦੇ ਬੈਂਕਾਂ ਵੱਲੋਂ RuPay ਕਾਰਡ ਨੂੰ ਛੇਤੀ ਹੀ ਜਾਰੀ ਕਰਨ ਉੱਤੇ ਕੰਮ ਕਰਨ ਦਾ ਸੰਕਲਪ ਲਿਆ ਜੋ ਕਿ ਭੂਟਾਨੀ ਯਾਤਰੀਆਂ ਨੂੰ ਭਾਰਤ ਵਿੱਚ ਲਾਭ ਪਹੁੰਚਾਵੇਗਾ ਤੇ ਇਸ ਪ੍ਰਕਾਰ ਦੋਹਾਂ ਦੇਸ਼ਾਂ ਵਿੱਚ RuPay ਕਾਰਡ ਦੇ ਅੰਤਰ-ਸੰਚਾਲਨ ਦੀ ਆਗਿਆ (ਇਜਾਜ਼ਤ) ਹੋਵੇਗੀ। RuPay ਦੇ ਲਾਂਚ ਹੋਣ ਦੇ ਨਾਲ ਹੀ ਦੋਹਾਂ ਦੇਸ਼ਾਂ ਵਿੱਚ ਕੈਸ਼ਲੈੱਸ (ਨਕਦੀ ਰਹਿਤ) ਭੁਗਤਾਨ ਦੇ ਲਈ ਭੂਟਾਨ ਵਿੱਚ ਭਾਰਤ ਦੀ ਇੰਟਰਫੇਸ ਫਾਰ ਮਨੀ (ਭੀਮ) ਐਪ ਦੀ ਵਰਤੋਂ ਦੀ ਵਿਵਹਾਰਿਕਤਾ ਦੇ ਅਧਿਐਨ ਉੱਤੇ ਸਹਿਮਤੀ ਹੋਈ

13.ਦੋਹਾਂ ਪ੍ਰਧਾਨ ਮੰਤਰੀਆਂ ਨੇ ਥਿੰਪੂ ਵਿੱਚ ਦੱਖਣੀ ਏਸ਼ਿਆਈ ਸੈਟੇਲਾਈਟ ਦੇ ਗਰਾਂਊਡ ਅਰਥ ਸਟੇਸ਼ਨ ਦਾ ਉਦਘਾਟਨ ਕੀਤਾ ਜਿਸ ਦਾ ਨਿਰਮਾਣ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੀ ਸਹਾਇਤਾ ਨਾਲ ਕੀਤਾ ਗਿਆ ਸੀ ਡਾਕਟਰ ਸ਼ੇਰਿੰਗ ਨੇ 2017 ਵਿੱਚ ਦੱਖਣੀ ਏਸ਼ੀਆ ਸੈਟੇਲਾਈਟ (ਐੱਸਏਐੱਸ) ਨੂੰ ਦੱਖਣੀ ਏਸ਼ਿਆਈ ਖੇਤਰ ਦੇ ਦੇਸ਼ਾਂ ਲਈ ਤੋਹਫੇ ਦੇ ਰੂਪ ਵਿੱਚ ਲਾਂਚ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਵਿਜ਼ਨ ਦੀ ਸ਼ਲਾਘਾ ਕੀਤੀ ਜਿਸ ਨੇ ਭੂਟਾਨ ਨੂੰ ਇਸ ਦੀ ਬਰਾਡਕਾਸਟਿੰਗ ਸਰਵਿਸ ਦੀ ਪਹੁੰਚ ਅਤੇ ਲਾਗਤ ਪ੍ਰਭਾਵਸ਼ੀਲਤਾ ਵਿੱਚ ਸੁਧਾਰ ਕਰਨ ਦੇ ਸਮਰੱਥ ਬਣਾਇਆ ਹੈ ਅਤੇ ਸਾਮਰਾਜ ਵਿੱਚ ਆਪਦਾ ਪ੍ਰਬੰਧਨ ਸਮਰੱਥਾਵਾਂ ਨੂੰ ਵੀ ਵਧਾਇਆ ਹੈ।

14. ਭੂਟਾਨ ਦੇ ਸਮਾਜਿਕ-ਆਰਥਿਕ ਵਿਕਾਸ ਉੱਤੇ ਐੱਸਏਐੱਸ ਦੇ ਸਾਕਰਾਤਮਕ ਪ੍ਰਭਾਵ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭੂਟਾਨ ਦੇ ਲੋਕਾਂ ਨੂੰ ਤੋਹਫੇ ਦੇ ਰੂਪ ਵਿੱਚ ਭੂਟਾਨ ਦੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਕ ਟ੍ਰਾਂਸਪੋਟਰ ਉੱਤੇ ਵਧੀ ਹੋਈ ਬੈਂਡਵਿੱਡ ਦੀ ਪੇਸ਼ਕਸ਼ ਕੀਤੀ। ਪ੍ਰਧਾਨ ਮੰਤਰੀ ਡਾਕਟਰ ਸ਼ੇਰਿੰਗ ਨੇ ਦੇਸ਼ ਤੇ ਇਸ ਦੇ ਲੋਕਾਂ ਦੇ ਲਾਭ ਲਈ ਪੁਲਾੜ ਸੰਸਾਧਨਾਂ ਨੂੰ ਜੋੜਨ ਤੇ ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਦੇ ਇੱਕ ਨਵੇਂ ਅਧਿਆਏ ਨੂੰ ਖੋਲ੍ਹਣ ਦੇ ਮਹਾਮਹਿਮ, ਨਰੇਸ਼ ਦੇ ਵਿਜ਼ਨ ਨੂੰ ਅੱਗੇ ਵਧਾਉਣ ਵਾਲੇ ਮੀਲ ਪੱਥਰ ਵਜੋਂ ਇਸ ਪੇਸ਼ਕਸ਼ ਦਾ ਸੁਆਗਤ ਕੀਤਾ ਜਿਸ ਨਾਲ ਪੁਲਾੜ ਖੇਤਰ ਵਿੱਚ ਵਾਧਾ ਹੁੰਦਾ ਹੈ।

15. ਦੋਵੇਂ ਨੇਤਾ ਭੂਟਾਨ ਦੇ ਲਈ ਇੱਕ ਛੋਟੇ ਸੈਟੇਲਾਈਟ ਦੇ ਸੰਯੁਕਤ ਵਿਕਾਸ ਉੱਤੇ ਮਿਲਕੇ ਕੰਮ ਕਰਨ ਲਈ ਵੀ ਸਹਿਮਤ ਹੋਏ। ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਪ੍ਰੋਜੈਕਟ ਅਤੇ ਹੋਰ ਸਬੰਧਿਤ ਗਤੀਵਿਧੀਆਂ ਨੂੰ ਲਾਗੂ ਕਰਨ ਲਈ ਇੱਕ ਸੰਯੁਕਤ ਕੰਮਕਾਜੀ ਗਰੁੱਪ(ਜੇਡਬਿਲਊਜੀ) ਬਣਾਇਆ ਜਾਣਾ ਚਾਹੀਦਾ ਹੈ ਜਿਸ ਵਿੱਚ ਕੁਦਰਤੀ ਸਾਧਨਾ ਤੇ ਆਪਦਾ ਪ੍ਰਬੰਧਨ ਦੇ ਲਈ ਰਿਮੋਟ ਸੈਂਸਿੰਗ ਤੇ ਜੀਓ-ਸਪੇਸ਼ਲ ਡਾਟਾ ਦੀ ਵਰਤੋਂ ਕਰਕੇ ਇੱਕ ਜੀਓਪੋਰਟਲ ਪ੍ਰਣਾਲੀ ਨੂੰ ਵਿਕਸਿਤ ਕਰਨਾ ਸ਼ਾਮਲ ਹੈ।

16. ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿ ਪੁਲਾੜ ਟੋਕਨੋਲੋਜੀ ਡਿਜੀਟਲ ਅਤੇ ਉੱਭਰ ਰਹੀਆਂ ਟੈਕਨੋਲੋਜੀਆਂ ਦੇ ਨਾਲ ਮਿਲ ਕੇ ਰਾਸ਼ਟਰ ਦੇ ਸਮਾਜਕ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਲਈ ਵਧੀਆਂ ਸੰਭਾਵਨਾ ਪੇਸ਼ ਕਰਦੀ ਹੈ, ਦੋਵੇਂ ਧਿਰਾਂ ਇਨ੍ਹਾਂ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ਉੱਤੇ ਸਹਿਮਤ ਹੋਏ।

17. ਦੋਹਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਦੇ ਰਾਸ਼ਟਰੀ ਗਿਆਨ ਨੈੱਟਵਰਕ ਅਤੇ ਭੂਟਾਨ ਦੇ ਖੋਜ ਤੇ ਸਿੱਖਿਆ ਨੈੱਟਵਰਕ ਦਰਮਿਆਨ ਆਪਸੀ-ਸੰਪਰਕ ਆਰੰਭ ਕੀਤਾ। ਦੋਹਾਂ ਧਿਰਾਂ ਨੇ ਨੋਟ ਕੀਤਾ ਕਿ ਇਹ ਲਿੰਕ-ਐਪ ਇੱਕ ਸੂਚਨਾ ਮਾਰਗ ਬਣਾਏਗਾ ਜਿਸ ਨਾਲ ਦੋਹਾਂ ਧਿਰਾਂ ਦੀਆਂ ਯੂਨੀਵਰਸਿਟੀਆਂ ਅਤੇ ਵਿਦਿਆਰਥੀਆਂ ਦਰਮਿਆਨ ਜ਼ਿਆਦਾ ਗੱਲਬਾਤ/ਵਿਚਾਰ ਵਟਾਂਦਰੇ ਨੂੰ ਉਤਸ਼ਾਹ ਮਿਲੇਗਾ।

18. ਇਸ ਦੌਰੇ ਦੌਰਾਨ ਹੇਠ ਲਿਖੇ ਸਹਿਮਤੀ ਪੱਤਰਾਂ/ਸਮਝੌਤਿਆਂ ਦਾ ਅਦਾਨ-ਪ੍ਰਦਾਨ ਕੀਤਾ ਗਿਆ:

i) ਦੱਖਣੀ ਏਸ਼ੀਆ ਸੈਟੇਲਾਈਟ ਦੇ ਉਪਯੋਗ ਲਈ ਸੈਟਕੌਮ ਨੈੱਟਵਰਕ ਦੀ ਸਥਾਪਨਾ ਉੱਤੇ ਸੂਚਨਾ ਟੈਕਨੋਲੋਜੀ, ਆਰਜੀਓਬੀ RGoB ਟੈਲੀਕੌਮ ਤੇ ਭਾਰਤੀ ਪੁਲਾੜ ਖੋਜ ਸੰਸਥਾ ਵਿੱਚ ਸਹਿਮਤੀ ਪੱਤਰ

ii) ਭੂਟਾਨ ਦੇ ਰਾਸ਼ਟਰੀ ਸੂਚਨਾ ਨੈੱਟਵਰਕ (ਐੱਨਕੇਐੱਨ) ਅਤੇ ਡਰੱਕ ਖੋਜ ਅਤੇ ਸਿੱਖਿਆ ਨੈੱਟਵਰਕ (ਡੀਆਰਯੂਕੇਆਰਈਐੱਨ) ਦਰਮਿਆਨ ਸਹਿਕਾਰਤਾ ਵਿਵਸਥਾ ਲਈ ਸਹਿਮਤੀ ਪੱਤਰ

iii) ਹਵਾਈ ਜਹਾਜ਼ ਦੁਰਘਟਨਾ ਤੇ ਘਟਨਾ ਦੀ ਜਾਂਚ ਲਈ ਭਾਰਤ ਦੇ ਹਵਾਈ ਜਹਾਜ ਦੁਰਘਟਨਾ ਜਾਂਚ ਬਿਊਰੋ (ਏਏਆਈਬੀ) ਅਤੇ ਭੂਟਾਨ ਦੀ ਹਵਾਈ ਜਹਾਜ ਦੁਰਘਟਨਾ ਜਾਂਚ ਯੂਨਿਟ (ਏਏਆਈਯੂ) ਦਰਮਿਆਨ ਸਹਿਮਤੀ ਪੱਤਰ

iv-vii) ਭੂਟਾਨ ਦੀ ਰਾਇਲ ਯੂਨੀਵਰਸਿਟੀ ਅਤੇ ਆਈਆਈਟੀ ਕਾਨਪੁਰ, ਦਿੱਲੀ, ਮੁੰਬਈ ਅਤੇ ਐੱਨਆਈਟੀ ਸਿਲਚਰ ਵਿੱਚ ਅਕਾਦਮਿਕ ਅਦਾਨ-ਪ੍ਰਦਾਨ ਤੇ ਸਟੈਮ (STEM) ਸਹਿਯੋਗ ਨੂੰ ਵਧਾਉਣ ਲਈ ਚਾਰ ਸਮਝੌਤੇ

viii) ਦੋਹਾਂ ਧਿਰਾਂ ਦੇ ਕਾਨੂੰਨੀ ਸਿੱਖਿਆ ਤੇ ਖੋਜ ਦੇ ਖੇਤਰ ਵਿੱਚ ਸਬੰਧਾਂ ਨੂੰ ਵਧਾਉਣ ਲਈ ਬੰਗਲੌਰ ਦੇ ਭਾਰਤੀ ਯੂਨੀਵਰਸਿਟੀ ਦੇ ਨੈਸ਼ਨਲ ਸਕੂਲ ਆਵ੍ ਲਾਅ,ਥਿੰਪੂ ਦੇ ਜਿਗਮੇ ਸਿੰਗੇਯ ਵਾਂਗਚੁਕ ਸਕੂਲ ਆਵ੍ ਲਾਅ ਦਰਮਿਆਨ ਸਹਿਮਤੀ ਪੱਤਰ

ix) ਨਿਆਂ ਸਬੰਧੀ ਸਿੱਖਿਆ ਤੇ ਆਪਸੀ ਅਦਾਨ-ਪ੍ਰਦਾਨ ਵਿੱਚ ਸਹਿਯੋਗ ਉੱਤੇ ਭੂਟਾਨ ਦੇ ਨੈਸ਼ਲਨ ਲੀਗਲ ਇੰਸਟੀਚਿਊਟ ਅਤੇ ਭੋਪਾਲ ਦੀ ਨੈਸ਼ਲਨ ਜੁਡੀਸ਼ੀਅਲ ਅਕੈਡਮੀ ਦਰਮਿਆਨ ਸਹਿਮਤੀ ਪੱਤਰ

x) ਮਾਂਗਦੇਛੂ ਹਾਈਡ੍ਰੋ-ਇਲੈਕਟਰਿਕ ਪ੍ਰੋਜੈਕਟ ਦੇ ਲਈ ਪੀਟੀਸੀ ਇੰਡੀਆ ਲਿਮਿਟਡ ਤੇ ਡਰੁੱਕ ਗਰੀਨ ਪਾਵਰ ਕਾਰਪੋਰੇਸ਼ਨ, ਭੂਟਾਨ ਦੌਰਾਨ ਸਮਝੌਤਾ।

19. ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭੂਟਾਨ ਦੀ ਰਾਇਲ ਯੂਨੀਵਰਸਿਟੀ ਵਿੱਖੇ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਭੂਟਾਨੀ ਨੌਜਵਾਨਾਂ ਨੂੰ ਸੰਬੋਧਨ ਕੀਤਾ ਉਨ੍ਹਾਂ ਨੇ ਲੋਕਾਂ ਦੇ ਦੁਵੱਲੇ ਸਬੰਧਾਂ ਦੀ ਪ੍ਰਕਿਰਤੀ ਅਤੇ ਦੋਹਾਂ ਦੇਸ਼ਾ ਵਿੱਚ ਡੂੰਘੇ ਅਧਿਆਤਮਿਕ ਤੇ ਬੁੱਧ ਧਰਮ ਨਾਲ ਲਗਾਅ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਭਾਰਤ-ਭੂਟਾਨ ਦੇ ਸਬੰਧਾ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਲਈ ਸਿੱਖਿਆ ਅਤੇ ਉੱਚ ਟੈਕਨੋਲੋਜੀ ਖੇਤਰਾਂ ਵਿੱਚ ਸਾਂਝੇਦਾਰੀ ਕਰਨ ਵਾਲੇ ਦੋਹਾਂ ਦੇਸ਼ਾ ਦੇ ਨੌਜਵਾਨਾ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭੂਟਾਨ ਦੇ ਵਿਕਾਸ, ਵਾਤਾਵਰਣ ਅਤੇ ਸੱਭਿਆਚਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਆਪਸ ਵਿੱਚ ਭਿੜਦੇ ਨਹੀਂ ਸਗੋਂ ਆਪਸੀ ਤਾਲਮੇਲ ਰੱਖਦੇ ਹਨ। ਇਹ ਇਕਸਾਰਤਾ ਤੇ ਨਾਲ ਹੀਖੁਸ਼ਹਾਲੀਉੱਤੇ ਜ਼ੋਰ ਦੇਣ ਦਾ ਭੂਟਾਨ ਦਾ ਮਨੁੱਖਤਾ ਨੂੰ ਇੱਕ ਸੰਦੇਸ਼ ਹੈ। ਉਨ੍ਹਾਂ ਨੇ ਪੁਲਾੜ ਅਤੇ ਡਿਜੀਟਲ ਅਤੇ ਉੱਭਰ ਰਹੀਆ ਟੈਕਨੋਲੋਜੀਆਂ ਵਿੱਚ ਦੁਵੱਲੇ ਸਬੰਧਾਂ ਦੇ ਲਈ ਨਵੇਂ ਅਧਿਆਏ ਦੀ ਰੂਪ-ਰੇਖਾ ਤਿਆਰ ਕੀਤੀ ਤੇ ਵਿਲੱਖਣਤਾ ਤੇ ਟਿਕਾਊ ਵਿਕਾਸ ਲਈ ਨੌਜਵਾਨਾਂ ਨੂੰ ਨਸੀਹਤ ਦਿੱਤੀ। ਪ੍ਰਧਾਨ ਮੰਤਰੀ ਡਾਕਟਰ ਸ਼ੇਰਿੰਗ ਤੇ ਰਾਸ਼ਟਰੀ ਅਸੈਂਬਲੀ ਦੇ ਮਾਣਯੋਗ ਮੈਂਬਰ ਅਤੇ ਭੂਟਾਨ ਦੀ ਰਾਸ਼ਟਰੀ ਕੌਂਸਲ ਨੇ ਇਸ ਪ੍ਰੋਗਰਾਮ ਦੀ ਸ਼ੋਭਾ ਨੂੰ ਹੋਰ ਵਧਾਇਆ

20. ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭੂਟਾਨ ਦੇ ਨਾਗਰਿਕਾਂ ਦੇ ਲਈ ਸਿਹਤ ਸੰਭਾਲ ਦੀ ਗੁਣਵੱਤਾ ਅਤੇ ਪਹੁੰਚ ਵਿੱਚ ਸੁਧਾਰ ਲਿਆਉਣ ਲਈ ਪ੍ਰਧਾਨ ਮੰਤਰੀ ਡਾਕਟਰ ਸ਼ੇਰਿੰਗ ਦੀ ਵਿਅਕਤੀਗਤ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ। ਇਸ ਸਬੰਧ ਵਿੱਚ, ਦੋਹਾਂ ਧਿਰਾ ਨੇ ਇਹ ਨੋਟ ਕੀਤਾ ਕਿ ਹਾਲ ਹੀ ਵਿੱਚ ਭਾਰਤ ਦਾ ਇੱਕ ਵਿਸ਼ੇਸ਼ ਦਲ ਭੂਟਾਨ ਵਿੱਚ ਮਲਟੀ-ਡਿਸਿਪਲਨਰੀ ਤੇ ਸੁਪਰ-ਸਪੈਸ਼ਲਿਟੀ ਹਸਪਤਾਲ ਦੀ ਯੋਜਨਾ ਬਣਾਉਣ ਲਈ ਤਕਨੀਕੀ ਸਹਾਇਤਾ ਲਈ ਭੂਟਾਨ ਆਇਆ ਸੀ।

21. ਦੋਵੇਂ ਧਿਰਾ ਦੁਵੱਲੇ ਵਪਾਰ ਤੇ ਨਿਵੇਸ਼ ਨੂੰ ਹੋਰ ਵਧਾਉਣ ਲਈ ਸਹਿਮਤ ਹੋਈਆਂ ਰਾਇਲ ਗੌਰਮਿੰਟ ਆਵ੍ ਭੂਟਾਨ ਨੇ (ਆਰਜੀਓਬੀ) ਪ੍ਰਧਾਨ ਮੰਤਰੀ ਡਾਕਟਰ ਸ਼ੇਰਿੰਗ ਦੀ ਦਸੰਬਰ 2018 ਵਿਚਲੀ ਯਾਤਰਾ ਦੇ ਦੌਰਾਨ ਦੋ-ਪੱਖੀ ਵਪਾਰ ਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਸਰਕਾਰ ਦੁਆਰਾ 4 ਬਿਲੀਅਨ ਦੀ ਥੋੜ੍ਹੇ ਚਿਰ ਲਈ ਦਿੱਤੀ ਵਪਾਰਕ ਸਹਾਇਤਾ ਸੁਵਿਧਾ ਦੇ ਲਈ ਸ਼ਲਾਘਾ ਨੂੰ ਦੋਹਰਾਇਆ ਤੇ 800 ਮਿਲੀਅਨ ਦਾ ਪਹਿਲਾ ਹਿੱਸਾ ਦੇਣ ਲਈ ਜੀਓਆਈ ਦਾ ਧੰਨਵਾਦ ਕੀਤਾ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਡਾਕਟਰ ਸ਼ੇਰਿੰਗ ਨੂੰ ਭਰੋਸਾ ਦਿਵਾਇਆ ਕਿ ਸਾਰਕ ਕਰੰਸੀ ਸਵੈਪ ਫਰੇਮਵਰਕ ਤਹਿਤ ਮੁਦਰਾ ਸਵੈਪ ਲਿਮਿਟ ਨੂੰ ਵਧਾਉਣ ਦੀ ਭੂਟਾਨ ਦੀ ਬੇਨਤੀ ਉੱਤੇ ਸਕਰਾਤਮਕ ਢੰਗ ਨਾਲ ਵਿਚਾਰ ਕੀਤਾ ਜਾਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਉਪਾਅ ਦੇ ਤੌਰ ਉੱਤੇ ਸਟੈਂਡਬਾਈ ਸਵੈਪ ਵਿਵਸਥਾ ਤਹਿਤ ਵਾਧੂ ਯੂਐੱਸਡੀ 100 ਮਿਲੀਅਨ ਕਰੰਸੀ ਸਵੈਪ ਦੀ ਪੇਸ਼ਕਸ਼ ਕੀਤੀ।

22. ਭੂਟਾਨ ਦੀ ਰਾਇਲ ਗੌਰਮਿੰਟ ਦੇ ਬੇਨਤੀ ਕਰਨ ਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭੂਟਾਨ ਦੀ ਵਰਤਮਾਨ ਦੀ ਪ੍ਰਤੀ ਮਹੀਨੇ 700 ਮੀਟਰਿਕ ਟਨ ਤੋਂ 100 ਮੀਟਰਿਕ ਟਨ ਸਬਸਿਡੀ ਵਾਲੇ ਐੱਲਪੀਜੀ ਦੀ ਮਾਤਰਾ ਵਧਾਉਣ ਦਾ ਐਲਾਨ ਕੀਤਾ ਤਾਂ ਜੋ ਆਰਜੀਓਬੀ, ਵਧ ਰਹੀਆਂ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਯੋਗ ਬਣੇ ਤੇ ਗ੍ਰਾਮੀਣ ਖੇਤਰਾਂ ਵਿੱਚ ਐੱਲਪੀਜੀ ਦੇ ਵਧ ਰਹੇ ਪ੍ਰਵੇਸ਼ ਨੂੰ ਸੁਵਿਧਾ ਮਿਲੇ।

23. ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਥਿੰਪੂ ਦੇ ਇਤਿਹਾਸਕ ਸੈਮਟੋਖਾਜ਼ੋਂਗ ਵਿੱਚ ਪ੍ਰਾਰਥਨਾ ਕੀਤੀ ਜਿੱਥੇ ਭੂਟਾਨ ਸਾਮਰਾਜ ਦੇ ਸਤਿਕਾਰ ਯੋਗ ਮੋਢੀ ਸੰਸਥਾਪਕ ਜ਼ੈਬਡਰੰਗ ਨਗਾ ਵਾਂਗ ਨਾਮਗਿਆਲ ਦੀ ਮੂਰਤੀ ਹੈ ਜੋ ਕਿ ਭਾਰਤ ਵੱਲੋਂ ਭੂਟਾਨ ਨੂੰ ਉਧਾਰ ਦਿੱਤੀ ਗਈ ਹੈ। ਸਾਡੇ ਨਜ਼ਦੀਕੀ ਸੱਭਿਆਚਾਰਕ ਸਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੀ ਮੋਦੀ ਨੇ ਉਧਾਰ ਦੇ ਸਮੇਂ ਨੂੰ ਹੋਰ 5 ਸਾਲ ਵਧਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਨਾਲੰਦਾ ਯੂਨੀਵਰਸਿਟੀ ਵਿੱਚ 2 ਤੋਂ 5 ਸਾਲ ਦੀ ਪੜ੍ਹਾਈ ਦੇ ਲਈ ਭੂਟਾਨ ਦੇ ਵਿਦਿਆਰਥੀਆਂ ਦੇ ਸਕਾਲਰਸ਼ਿਪ ਨੂੰ ਵਧਾਉਣ ਦੀ ਘੋਸ਼ਣਾ ਵੀ ਕੀਤੀ।

24. ਦੋਹਾਂ ਧਿਰਾ ਨੇ ਸਹਿਯੋਗ ਦੇ ਰਵਾਇਤੀ ਖੇਤਰਾਂ ਵਿੱਚ ਆਪਣੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਭਾਰਤ ਤੇ ਭੂਟਾਨ ਦੇ ਨੌਜਵਾਨਾਂ ਦਰਮਿਆਨ ਅਦਾਨ-ਪ੍ਰਦਾਨ ਉੱਤੇ ਵਿਸ਼ੇਸ਼ ਜ਼ੋਰ ਦੇਣ ਦੇ ਨਵੇਂ ਤੇ ਉੱਭਰਦੇ ਖੇਤਰਾਂ ਵਿੱਚ ਸਹਿਯੋਗ ਦਾ ਵਿਸਤਾਰ ਕਰਨ ਦੇ ਲਈ ਖੁਦ ਨੂੰ ਪ੍ਰਤੀਬੱਧ ਕੀਤਾ।

25. ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਯਾਤਰਾ ਦੌਰਾਨ ਗਰਮਜੋਸ਼ੀ ਅਤੇ ਮਿੱਤਰਤਾ ਪੂਰਨ ਗੱਲਬਾਤ ਨੇ ਵਿਸ਼ਵਾਸ, ਸਹਿਯੋਗ ਤੇ ਆਪਸੀ ਸਤਿਕਾਰ ਦੀ ਭਾਵਨਾ ਨੂੰ ਦਰਸਾਇਆ ਹੈ ਜੋ ਲੰਬੇ ਸਮੇਂ ਤੋਂ ਭੂਟਾਨ ਅਤੇ ਭਾਰਤ ਦਰਮਿਆਨ ਵਿਲੱਖਣ ਤੇ ਖ਼ਾਸ ਮਿੱਤਰਤਾ ਦੀ ਵਿਸ਼ੇਸ਼ਤਾ ਹੈ।

***

ਵੀਆਰਆਰਕੇ/ਐੱਸਐੱਚ/ਏਕੇ



(Release ID: 1582486) Visitor Counter : 70


Read this release in: English