ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ 73ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਦੁਆਰਾ ਰਾਸ਼ਟਰ ਦੇ ਨਾਮ ਸੰਬੋਧਨ

Posted On: 14 AUG 2019 8:17PM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ,

ਨਮਸਕਾਰ

1.        ਤਿਹੱਤਰਵੇਂ (73ਵੇਂ) ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ਤੇ ਤੁਹਾਨੂੰ ਸਭ ਨੂੰ ਮੇਰੀਆਂ ਹਾਰਦਿਕ ਵਧਾਈਆਂ।

ਇਹ ਸੁਤੰਤਰਤਾ ਦਿਵਸ ਭਾਰਤ - ਮਾਤਾ ਦੀਆਂ ਸਾਰੀਆਂ ਸੰਤਾਨਾਂ  ਦੇ ਲਈ ਬੇਹੱਦ ਖੁਸ਼ੀ ਦਾ ਦਿਨ ਹੈ, ਚਾਹੇ ਉਹ ਦੇਸ਼ ਵਿੱਚ ਹੋਣ ਜਾਂ ਵਿਦੇਸ਼ ਵਿੱਚ ।  ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਦੇਸ਼ ਪ੍ਰੇਮ ਦੀ ਭਾਵਨਾ  ਦਾ ਹੋਰ ਵੀ ਗਹਿਰਾ ਅਨੁਭਵ ਹੁੰਦਾ ਹੈ ।  ਇਸ ਅਵਸਰ ਉੱਤੇਅਸੀਂ ਆਪਣੇ ਉਨ੍ਹਾਂ ਅਣਗਿਣਤ ਸੁਤੰਤਰਤਾ ਸੈਨਾਨੀਆਂ ਅਤੇ ਕ੍ਰਾਂਤੀਕਾਰੀਆਂ ਕ੍ਰਿਤੱਗਤਾ  ਨਾਲ ਯਾਦ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਉਣ ਲਈ ਸੰਘਰਸ਼ , ਤਿਆਗ ਅਤੇ ਕੁਰਬਾਨੀ  ਦੇ ਮਹਾਨ ਆਦਰਸ਼ ਪੇਸ਼ ਕੀਤੇ ।

2 . ਸੁਤੰਤਰ ਦੇਸ਼  ਦੇ ਰੂਪ ਵਿੱਚ 72 ਵਰ੍ਹਿਆਂ ਦੀ ਸਾਡੀ ਇਹ ਯਾਤਰਾ , ਅੱਜ ਇੱਕ ਖਾਸ ਮੁਕਾਮ ਉੱਤੇ ਆ ਪਹੁੰਚੀ ਹੈ ।  ਕੁਝ ਹੀ ਸਪਤਾਹ ਬਾਅਦ2 ਅਕਤੂਬਰ ਨੂੰ ਅਸੀਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਵਾਂਗੇ ।  ਗਾਂਧੀਜੀ, ਸਾਡੇ ਸੁਤੰਤਰਤਾ ਸੰਗਰਾਮ ਦੇ ਮਹਾਨਾਇੱਕ ਸਨ ।  ਉਹ ਸਮਾਜ ਨੂੰ ਹਰ ਪ੍ਰਕਾਰ  ਦੇ ਅਨਿਆਂ ਤੋਂ ਮੁਕਤ ਕਰਵਾਉਣ  ਦੇ ਯਤਨਾਂ ਵਿੱਚ ਸਾਡੇ ਮਾਰਗਦਰਸ਼ਕ ਵੀ ਸਨ ।

 

3 .      ਗਾਂਧੀ ਜੀ ਦਾ ਮਾਰਗਦਰਸ਼ਨ ਅੱਜ ਵੀ ਉਤਨਾ ਹੀ ਪ੍ਰਾਸੰਗਿਕ ਹੈ ।  ਉਨ੍ਹਾਂ ਨੇ ਸਾਡੀਆਂ ਅੱਜ ਦੀਆਂ ਗੰਭੀਰ ਚੁਣੌਤੀਆਂ ਦਾ ਅਨੁਮਾਨ ਪਹਿਲਾਂ ਹੀ ਕਰ ਲਿਆ ਸੀ । ਗਾਂਧੀ ਜੀ ਮੰਨਦੇ ਸਨ ਕਿ ਸਾਨੂੰ ਪ੍ਰਕਿਰਤੀ ਦੇ ਸੰਸਾਧਨਾਂ ਦਾ ਉਪਯੋਗ ਵਿਵੇਕ  ਨਾਲ ਕਰਨਾ ਚਾਹੀਦਾ ਹੈ ਤਾਕਿ ਵਿਕਾਸ ਅਤੇ ਪ੍ਰਕਿਰਤੀ ਦਾ ਸੰਤੁਲਨ ਹਮੇਸ਼ਾ ਬਣਿਆ ਰਹੇ ।  ਉਨ੍ਹਾਂ ਨੇ ਵਾਤਾਵਰਣ ਪ੍ਰਤੀ ਸੰਵੇਦਨਸ਼ੀਲਤਾ ਉੱਤੇ ਜ਼ੋਰ ਦਿੱਤਾ ਅਤੇ ਪ੍ਰਕਿਰਤੀ  ਨਾਲ ਤਾਲਮੇਲ  ਬਿਠਾ ਕੇ ਜੀਵਨ ਜਿਊਣ ਦੀ ਸਿੱਖਿਆ ਵੀ ਦਿੱਤੀ।  ਵਰਤਮਾਨ ਵਿੱਚ ਚਲ ਰਹੇ ਸਾਡੇ ਅਨੇਕ ਯਤਨ ਗਾਂਧੀ ਜੀ  ਦੇ ਵਿਚਾਰਾਂ ਨੂੰ ਹੀ ਯਥਾਰਥ ਰੂਪ ਦਿੰਦੇ ਹਨ ।  ਅਨੇਕ ਕਲਿਆਣਕਾਰੀ ਪ੍ਰੋਗਰਾਮਾਂ  ਰਾਹੀਂ ਸਾਡੇ ਦੇਸ਼ਵਾਸੀਆਂ ਦਾ ਜੀਵਨ ਬਿਹਤਰ ਬਣਾਇਆ ਜਾ ਰਿਹਾ ਹੈ ।  ਸੌਰ ਊਰਜਾ  ਦੀ ਵਰਤੋਂ ਨੂੰ ਵਧਾਉਣ ਉੱਤੇ ਵਿਸ਼ੇਸ਼ ਜ਼ੋਰ ਦੇਣਾ ਵੀ ਗਾਂਧੀ ਜੀ ਦੀ ਸੋਚ  ਦੇ ਅਨੁਰੂਪ ਹੈ ।

4 .      2019 ਦਾ ਇਹ ਸਾਲ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਵਰ੍ਹਾ ਵੀ ਹੈ । ਉਹ ਭਾਰਤ  ਦੇ ਸਭ ਤੋਂ ਮਹਾਨ ਸੰਤਾਂ ਵਿੱਚੋਂ ਇੱਕ ਹਨ ।  ਮਾਨਵਤਾ ਉੱਤੇ ਉਨ੍ਹਾਂ ਦਾ ਪ੍ਰਭਾਵ ਬਹੁਤ ਹੀ ਵਿਆਪਕ ਹੈ ।  ਸਿੱਖ ਪੰਥ  ਦੇ ਸੰਸਥਾਪਕ  ਦੇ ਰੂਪ ਵਿੱਚ ਲੋਕਾਂ  ਦੇ ਹਿਰਦੇ ਵਿੱਚ ਉਨ੍ਹਾਂ   ਲਈ ਜੋ ਆਦਰਦਾ ਭਾਵ ਹੈ ਉਹ ਕੇਵਲ ਸਾਡੇ ਸਿੱਖ ਭਾਈ - ਭੈਣਾਂ ਤੱਕ ਹੀ ਸੀਮਿਤ ਨਹੀਂ ਹੈ ।  ਭਾਰਤ ਅਤੇ ਪੂਰੀ ਦੁਨੀਆ ਵਿੱਚ ਰਹਿਣ ਵਾਲੇ ਕਰੋੜਾਂ ਸ਼ਰਧਾਲੂ ਉਨ੍ਹਾਂ ਉੱਤੇ ਗਹਿਰੀ ਆਸਥਾ ਰੱਖਦੇ ਹਨ। ਗੁਰੂ ਨਾਨਕ ਦੇਵ ਜੀ  ਦੇ ਸਾਰੇ ਸ਼ਰਧਾਲੂਆਂ ਨੂੰ ਮੈਂ ਇਸ ਪਾਵਨ ਅਵਸਰ ਲਈ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ ।

ਪਿਆਰੇ ਦੇਸ਼ ਵਾਸੀਓ ,

5 .      ਜਿਸ ਮਹਾਨ ਪੀੜ੍ਹੀ ਦੇ ਲੋਕਾਂ ਨੇ ਸਾਨੂੰ ਆਜ਼ਾਦੀ ਦਿਵਾਈ , ਉਨ੍ਹਾਂ  ਦੇ  ਲਈ ਸੁਤੰਤਰਤਾਕੇਵਲ ਰਾਜਨੀਤਕ ਸੱਤਾ ਨੂੰ ਹਾਸਲ ਕਰਨ ਤੱਕ ਸੀਮਿਤ ਨਹੀਂ ਸੀ । ਉਨ੍ਹਾਂ ਦਾ ਉਦੇਸ਼ ਹਰ ਇੱਕ ਵਿਅਕਤੀ  ਦੇ ਜੀਵਨ ਅਤੇ ਸਮਾਜ ਦੀ ਵਿਵਸਥਾ ਨੂੰ ਬਿਹਤਰ ਬਣਾਉਣਾ ਵੀ ਸੀ ।

6 .      ਇਸ ਸੰਦਰਭ ਵਿੱਚਮੈਨੂੰ ਵਿਸ਼ਵਾਸ ਹੈ ਕਿ ਜੰਮੂ - ਕਸ਼ਮੀਰ  ਅਤੇ ਲੱਦਾਖ ਲਈ ਹਾਲ ਹੀ ਵਿੱਚ ਕੀਤੇ ਗਏ ਬਦਲਾਅ   ਉੱਥੋਂ  ਦੇ ਨਿਵਾਸੀਆਂ ਲਈ ਬਹੁਤ ਅਧਿਕ ਲਾਭਕਾਰੀ ਹੋਣਗੇ ।  ਉਹ ਵੀ ਹੁਣ ਉਨ੍ਹਾਂ ਸਾਰੇ ਅਧਿਕਾਰਾਂ ਅਤੇ ਸੁਵਿਧਾਵਾਂ ਦਾ ਲਾਭ ਉਠਾ ਸਕਣਗੇ ਜੋ ਦੇਸ਼  ਦੇ ਦੂਜੇ ਖੇਤਰਾਂ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਮਿਲਦੀਆਂ ਹਨ। ਉਹ ਵੀ ਹੁਣ ਸਮਾਨਤਾ ਨੂੰ ਵਧਾਉਣ ਵਾਲੇ ਪ੍ਰਗਤੀਸ਼ੀਲ ਕਾਨੂੰਨਾਂ ਅਤੇ ਪ੍ਰਾਵਧਾਨਾਂ ਦੀ ਵਰਤੋਂ ਕਰ ਸਕਣਗੇ ।  ਸਿੱਖਿਆ ਦਾ ਅਧਿਕਾਰਕਾਨੂੰਨ ਲਾਗੂ ਹੋਣ ਨਾਲ ਸਾਰੇ ਬੱਚਿਆਂ ਲਈ ਸਿੱਖਿਆ ਸੁਨਿਸ਼ਚਿਤ ਕੀਤੀ ਜਾ ਸਕੇਗੀ ।  ਸੂਚਨਾ ਦਾ ਅਧਿਕਾਰਮਿਲ ਜਾਣ ਨਾਲ, ਹੁਣ ਉੱਥੋਂ  ਦੇ ਲੋਕ ਜਨਹਿਤ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰ ਸਕਣਗੇ ; ਪਰੰਪਾਰਗਤ ਰੂਪ ਤੋਂ ਵੰਚਿਤ ਰਹੇ ਵਰਗਾਂ  ਦੇ ਲੋਕਾਂ ਨੂੰ ਸਿੱਖਿਆ ਅਤੇ ਨੌਕਰੀ ਵਿੱਚ ਰਾਖਵਾਂਕਰਨ ਅਤੇ ਹੋਰ ਸੁਵਿਧਾਵਾਂ ਮਿਲ ਸਕਣਗੀਆਂ ।  ਅਤੇ ਤੀਹਰਾ ਤਲਾਕਜਿਹੇ ਸਰਾਪ  ਦੇ ਖ਼ਤਮ ਹੋ ਜਾਣ ਨਾਲ  ਉੱਥੋਂ ਦੀਆਂ ਸਾਡੀਆਂ ਬੇਟੀਆਂ ਨੂੰ ਵੀ ਨਿਆਂ ਮਿਲੇਗਾ ਅਤੇ ਉਨ੍ਹਾਂ ਨੂੰ ਭੈ-ਮੁਕਤ ਜੀਵਨ ਜੀਊਣ ਦਾ ਅਵਸਰ ਮਿਲੇਗਾ ।

7 .      ਇਸ ਵਰ੍ਹੇ ਗਰਮੀਆਂ ਵਿੱਚਤੁਸੀਂ ਸਾਰੇ ਦੇਸ਼ਵਾਸੀਆਂ ਨੇ 17ਵੀਂ ਆਮ ਚੋਣ ਵਿੱਚ ਹਿੱਸਾ ਲੈ ਕੇ ਵਿਸ਼ਵ ਦੀ ਸਭ ਤੋਂ ਵੱਡੀ ਲੋਕਤਾਂਤਰਿਕ ਪ੍ਰਕਿਰਿਆ ਨੂੰ ਸੰਪੰਨ ਕੀਤਾ ਹੈ ।  ਇਸ ਉਪਲੱਬਧੀ ਲਈ, ਸਾਰੇ ਵੋਟਰ ਵਧਾਈ  ਦੇ ਪਾਤਰ ਹਨ। ਉਹ ਵੱਡੀ ਗਿਣਤੀ ਵਿੱਚ , ਬਹੁਤ ਉਤਸ਼ਾਹ  ਨਾਲ , ਮਤਦਾਨ  ਕੇਂਦਰਾਂ ਤੱਕ ਪਹੁੰਚੇ। ਉਨ੍ਹਾਂ ਨੇ ਨਾ ਕੇਵਲ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਪ੍ਰਯੋਗ ਕੀਤਾ ਬਲਕਿ ਚੋਣ ਨਾਲ ਜੁੜੀ ਆਪਣੀ ਜ਼ਿੰਮੇਦਾਰੀ ਵੀ ਨਿਭਾਈ । 

8 .      ਹਰ ਆਮ ਚੋਣ ਵਿੱਚ, ਸਾਡੀ ਵਿਕਾਸ ਯਾਤਰਾ ਦੀ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ  ਹੁੰਦੀ ਹੈ ।  ਇਨ੍ਹਾਂ ਚੋਣਾਂ ਰਾਹੀਂਸਾਡੇ ਦੇਸ਼ਵਾਸੀਆਪਣੀ ਆਸਾ ਅਤੇ ਵਿਸ਼ਵਾਸ ਨੂੰ ਨਵੀਂ ਅਭਿਵਿਅਕਤੀ ਦਿੰਦੇ ਹਨ ।  ਇਸ ਰਾਸ਼ਟਰੀ ਅਭਿਵਿਅਕਤੀ ਦੀ ਸ਼ੁਰੂਆਤ ਅਜ਼ਾਦੀ  ਦੇ ਉਸ ਜਜ਼ਬੇ ਨਾਲ ਹੋਈ ਸੀ ਜਿਸ ਦਾ ਅਨੁਭਵ 15 ਅਗਸਤ 1947  ਦੇ ਦਿਨ ਸਾਰੇ ਦੇਸ਼ ਵਾਸੀਆਂ ਨੇ ਕੀਤਾ ਸੀ ।  ਹੁਣ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਗੌਰਵਸ਼ਾਲੀ ਦੇਸ਼ ਨੂੰ ਨਵੀਂਆਂ ਉਚਾਈਆਂ  ਤੇ ਲਿਜਾਣ ਲਈ ਉਸੇ ਜੋਸ਼  ਨਾਲ , ਮੋਢੇ ਨਾਲ ਮੋਢਾ ਮਿਲਾਕੇ ਕੰਮ ਕਰੀਏ ।

9 .      ਮੈਨੂੰ ਇਸ ਗੱਲ ਦੀ ਪ੍ਰਸੰਨਤਾ ਹੈ ਕਿ ਸੰਸਦ  ਦੇ ਹਾਲ ਹੀ ਵਿੱਚ ਸੰਪੰਨ ਹੋਏ ਸ਼ੈਸਨ ਵਿੱਚ ਲੋਕ ਸਭਾ ਅਤੇ ਰਾਜ ਸਭਾ, ਦੋਵਾਂ ਹੀ ਸਦਨਾਂ ਦੀਆਂ ਬੈਠਕਾਂ ਬਹੁਤ ਸਫ਼ਲ ਰਹੀਆਂ ਹਨ ।  ਰਾਜਨੀਤਕ ਦਲਾਂ  ਵਿੱਚ ਪਰਸਪਰ ਸਹਿਯੋਗ  ਰਾਹੀਂ, ਕਈ ਮਹੱਤਵਪੂਰਨ ਬਿਲ ਪਾਸ ਕੀਤੇ ਗਏ ਹਨ । ਇਸ ਸਫਲ ਸ਼ੁਰੂਆਤ ਨਾਲ ਮੈਨੂੰ ਇਹ ਵਿਸ਼ਵਾਸ ਹੋ ਰਿਹਾ ਹੈ ਕਿ ਆਉਣ ਵਾਲੇ ਪੰਜ ਵਰ੍ਹਿਆਂ ਦੌਰਾਨ ਸੰਸਦ ਇਸੇ ਤਰ੍ਹਾਂ ਨਾਲ ਉਪਲੱਬਧੀਆਂ ਹਾਸਿਲ ਕਰਦੀ ਰਹੇਗੀ। ਮੈਂ ਚਾਹਾਂਗਾ ਕਿ ਰਾਜਾਂ ਦੀਆਂ ਵਿਧਾਨ ਸਭਾਵਾਂ ਵੀ ਸੰਸਦ ਦੇ ਇਸ ਪ੍ਰਭਾਵਸ਼ਾਲੀ ਕਾਰਜ ਸੱਭਿਆਚਾਰ ਨੂੰ ਅਪਣਾਉਣ । 

10 .     ਲੋਕਤੰਤਰ ਨੂੰ ਮਜ਼ਬੂਤ ਬਣਾਉਣ  ਦੇ ਲਈ , ਸੰਸਦ ਅਤੇ ਵਿਧਾਨ ਸਭਾਵਾਂ ਵਿੱਚ , ਆਦਰਸ਼ ਕਾਰਜ ਸੱਭਿਆਚਾਰ ਦਾ ਉਦਾਹਰਣ ਪੇਸ਼ ਕਰਨਾ ਜ਼ਰੂਰੀ ਹੈ । ਕੇਵਲ ਇਸ ਲਈ ਨਹੀਂ ਕਿ ਚੁਣੇ ਹੋਏ ਮੈਂਬਰ ਆਪਣੇ ਮਤਦਾਤਾ ਦੇ ਵਿਸ਼ਵਾਸ ਉੱਤੇ ਖਰੇ ਉਤਰੇ ।  ਬਲਕਿ ਇਸ ਲਈ ਵੀ ਕਿ ਰਾਸ਼ਟਰ ਨਿਰਮਾਣ ਦੇ ਅਭਿਆਨ ਵਿੱਚ ਹਰ ਸੰਸਥਾ ਅਤੇ ਹਿਤਧਾਰਕ ਨੂੰ ਇੱਕ - ਜੁਟ ਹੋ ਕੇ ਕੰਮ ਕਰਨ ਦੀ ਲੋੜ ਹੁੰਦੀ ਹੈ ।  ਇੱਕ - ਜੁੱਟ ਹੋ ਕੇ ਅੱਗੇ ਵਧਣ ਦੀ ਇਸੇ ਭਾਵਨਾ  ਦੇ ਬਲ ਉੱਤੇ ਸਾਨੂੰ ਸੁਤੰਤਰਤਾ ਪ੍ਰਾਪਤ ਹੋਈ ਸੀ ।  ਮਤਦਾਤਿਆਂ ਅਤੇ ਜਨ - ਪ੍ਰਤੀਨਿਧੀਆਂ  ਦੇ ਵਿੱਚ , ਨਾਗਰਿਕਾਂ ਅਤੇ ਸਰਕਾਰਾਂ  ਦੇ ਵਿੱਚ , ਅਤੇ ਸਿਵਲ ਸੁਸਾਇਟੀ ਅਤੇ ਪ੍ਰਸ਼ਾਸਨ  ਦੇ ਵਿੱਚ ਆਦਰਸ਼ ਸਾਂਝੇਦਾਰੀ ਨਾਲ ਹੀ ਰਾਸ਼ਟਰ - ਨਿਰਮਾਣ ਦਾ ਸਾਡਾ ਅਭਿਆਨ ਹੋਰ ਮਜ਼ਬੂਤ ਹੋਵੇਗਾ।

 

 

11. ਇਸ ਸਾਂਝੇਦਾਰੀ ਵਿੱਚ ਸਰਕਾਰ ਦੀ ਭੂਮਿਕਾ ਲੋਕਾਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਨੂੰ ਸਮਰਥ ਬਣਾਉਣ ਦੀ ਹੈ ।  ਇਸ ਲਈ , ਸਾਡੀ ਸੰਸਥਾਵਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਚਾਹੀਦਾ ਹੈ ਕਿ ਨਾਗਰਿਕਾਂ ਤੋਂ ਜੋ ਸੰਕੇਤ ਉਨ੍ਹਾਂ ਨੂੰ  ਮਿਲਦੇ ਹਨ , ਉਨ੍ਹਾਂ ਤੇ ਪੂਰਾ ਧਿਆਨ ਦਿਓ ਅਤੇ ਦੇਸ਼ਵਾਸੀਆਂ  ਦੇ ਵਿਚਾਰਾਂ ਅਤੇ ਇੱਛਾਵਾ ਦਾ ਸਨਮਾਨ ਕਰੇ ।  ਭਾਰਤ  ਦੇ ਰਾਸ਼ਟਰਪਤੀ  ਦੇ ਰੂਪ ਵਿੱਚ ਮੈਨੂੰ ਦੇਸ਼  ਦੇ ਵੱਖ-ਵੱਖ  ਖੇਤਰਾਂ ਦੀ ਯਾਤਰਾ ਤੇ ਜਾਣ ਦਾ ਮੌਕਾ ਪ੍ਰਾਪਤ ਹੁੰਦਾ ਹੈ। ਇਨ੍ਹਾਂ ਯਾਤਰਾਵਾਂ  ਦੇ ਦੌਰਾਨ, ਵੱਖ-ਵੱਖ ਕਾਰਜ-ਖੇਤਰਾਂ ਨਾਲ ਜੁੜੇ  ਦੇਸ਼ਵਾਸੀਆਂ ਨੂੰ  ਵੀ ਮਿਲਦਾ ਹਾਂ।  ਮੈਂ ਮਹਿਸੂਸ ਕੀਤਾ ਹੈ ਕਿ ਭਾਰਤ  ਦੇ ਲੋਕਾਂ ਦੀਆਂ ਰੁਚੀਆਂ ਅਤੇ ਆਦਤਾਂ ਭਲੇ ਹੀ ਵੱਖ -ਵੱਖ ਹੋਣ, ਲੇਕਿਨ ਉਨ੍ਹਾਂ  ਦੇ  ਸੁਪਨੇ ਇੱਕ ਜਿਹੇ ਹਨ।  1947 ਤੋਂ ਪਹਿਲਾਂਸਾਰੇ ਭਾਰਤੀਆਂ ਦਾ ਟੀਚਾ ਸੀ ਕਿ ਦੇਸ਼ ਨੂੰ ਆਜ਼ਾਦੀ ਪ੍ਰਾਪਤ ਹੋਵੇ ।  ਅੱਜ ਸਾਡਾ ਟੀਚਾ ਹੈ ਕਿ ਵਿਕਾਸ ਦੀ ਗਤੀ ਤੇਜ਼ ਹੋਵੇ, ਸ਼ਾਸਨ ਵਿਵਸਥਾ ਕੁਸ਼ਲ ਅਤੇ ਪਾਰਦਰਸ਼ੀ ਹੋਵੇ ਤਾਕਿ ਲੋਕਾਂ ਦਾ ਜੀਵਨ ਬਿਹਤਰ ਹੋਵੇ ।

12. ਲੋਕਾਂ  ਦੇ ਜਨਾਦੇਸ਼ ਵਿੱਚ ਉਨ੍ਹਾਂ ਦੀਆ ਆਕਾਂਖਾਵਾਂ  ਦਿਖਾਈ ਦਿੰਦੀਆਂ ਹਨ ।  ਇਸ ਆਕਾਂਖਾਵਾਂ  ਨੂੰ ਪੂਰਾ ਕਰਨ ਵਿੱਚ ਸਰਕਾਰ ਆਪਣੀ ਭੂਮਿਕਾ ਨਿਭਾਉਂਦੀ ਹੈ ।  ਪਰ, ਮੇਰਾ ਮੰਨਣਾ ਹੈ ਕਿ 130 ਕਰੋੜ ਭਾਰਤਵਾਸੀ ਆਪਣੇ ਕੌਸ਼ਲ, ਪ੍ਰਤੀਭਾ , ਉਦੱਮ ਅਤੇ ਇਨੋਵੇਸ਼ਨ ਦੇ ਜਰੀਏ , ਬਹੁਤ ਵੱਡੇ ਪੈਮਾਨੇ ਤੇ, ਵਿਕਾਸ ਦੇ ਵਧੇਰੇ  ਅਵਸਰ ਪੈਦਾ ਕਰ ਸਕਦੇ ਹਨ । ਅਸੀਂ ਭਾਰਤਵਾਸੀਆਂ ਵਿੱਚ ਇਹ ਸਮਰੱਥਾਵਾਂ ਸਦੀਆਂ ਤੋਂ ਮੌਜੂਦ ਰਹੀ ਹਨ ।  ਆਪਣੀ ਇੰਨੀ ਸਮਰੱਥਵਾਂ ਦੇ ਬਲ ਤੇ  ਸਾਡਾ ਦੇਸ਼ , ਹਜ਼ਾਰਾਂ ਸਾਲਾਂ ਤੋਂ ਅੱਗੇ ਵਧਦਾ ਰਿਹਾ ਹੈ ਅਤੇ ਸਾਡੀ ਸਭਿਅਤਾ ਫਲਤੀ- ਫੂਲਤੀ ਰਹੀ ਹੈ।  ਭਾਰਤ  ਦੇ ਲੰਬੇ ਇਤਿਹਾਸ ਵਿੱਚ, ਸਾਡੇ ਦੇਸ਼ਵਾਸੀਆਂ ਨੂੰ ਕਈ ਵਾਰ, ਚੁਣੌਤੀਆਂ ਅਤੇ ਕਠਿਨਾਇਆਂ ਤੋਂ ਗੁਜਰਨਾ ਪਿਆ ਹੈ।  ਅਜਿਹੇ ਔਖਾ ਸਮੇਂ ਵਿੱਚ ਵੀ , ਸਾਡਾ ਸਮਾਜ ਵਿਪਰੀਤ  ਪਰਿਸਥਿਤੀਆਵਾਂ  ਦਾ ਸਾਮ੍ਹਣਾ ਕਰਦੇ ਹੋਏ ਅੱਗੇ ਵਧਦਾ ਰਿਹਾ ।  ਹੁਣ ਪਰਿਸਥਿਤੀਆਂ ਬਦਲ ਗਈਆਂ ਹਨ।  ਸਰਕਾਰ, ਲੋਕਾਂ ਦੀਆਂ ਆਸਾਵਾਂ ਆਕਾਂਖਾਵਾਂ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦੀ ਸਹਾਇਤਾ ਦੇ ਲਈ ਬਿਹਤਰ ਬੁਨਿਆਦੀ ਸੁਵਿਧਾਵਾਂ ਅਤੇ ਸਮਰੱਥ ਉਨ੍ਹਾਂ ਨੂੰ ਉਪਲੱਬਧ ਕਰਾ ਰਹੀ ਹੈ।  ਅਜਿਹੇ ਅਨੁਕੂਲ ਮਾਹੌਲ ਵਿੱਚ , ਸਾਡੇ ਦੇਸ਼ਵਾਸੀ  ਜੋ ਉਪਲਬਧੀਆਂ ਹਾਸਲ ਕਰ ਸਕਦੇ ਹਨਉਹ ਸਾਡੀ ਕਲਪਨਾ ਤੋਂ ਵੀ ਪਰੇ ਹਨ ।

 

 

13.      ਦੇਸ਼ਵਾਸੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ, ਸਰਕਾਰ ਅਨੇਕ ਬੁਨਿਆਦੀ ਸੁਵਿਧਾਵਾਂ ਪ੍ਰਦਾਨ ਕਰ ਰਹੀ ਹੈ । ਗ਼ਰੀਬ ਤੋਂ ਗ਼ਰੀਬ ਲੋਕਾਂ ਲਈ ਘਰ ਬਣਾਕੇ , ਅਤੇ ਹਰ ਘਰ ਵਿੱਚ ਬਿਜਲੀ, ਪਖਾਨੇ ਅਤੇ ਪਾਣੀ ਦੀ ਸਹੂਲਤ ਦੇ ਕੇ, ਸਰਕਾਰ ਬੁਨਿਆਦੀ ਢਾਂਚੇ ਨੂੰ ਮਜਬੂਤ ਬਣਾ ਰਹੀ ਹੈ।  ਹਰ ਦੇਸ਼ਵਾਸੀ  ਦੇ ਘਰ ਵਿੱਚ ਨਲ  ਦੇ ਜਰੀਏ ਪੀਣ ਦਾ ਪਾਣੀ ਪਹੁੰਚਾਣੇ , ਕਿਸਾਨ ਭਾਈ - ਭੈਣਾਂ ਨੂੰ ਸਿੰਚਾਈ ਲਈ ਪਾਣੀ ਉਪਲੱਬਧ ਕਰਾਉਣਾ  ਅਤੇ ਦੇਸ਼ ਵਿੱਚ ਕੀਤੇ ਹੜ੍ਹ ਤਾਂ ਕੀਤੇ ਸੁੱਕੇ ਦੀ ਸਮੱਸਿਆ ਦਾ ਪ੍ਰਭਾਵੀ ਸਮਾਧਾਨ ਕਰਨ ਲਈ ਜਲ- ਸ਼ਕਤੀ  ਦੇ ਸਦ ਉਪਯੋਗ ਤੇ ਵਿਸ਼ੇਸ਼ ਬਲ ਦਿੱਤਾ ਜਾ ਰਿਹਾ ਹੈ।  ਜਲ ਸੁਰੱਖਿਆ ਸੁਨਿਸ਼ਚਿਤ ਕਰਨ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਨਾਲ-ਨਾਲ ਸਾਡੇ ਸਾਰੇ ਦੇਸ਼ਵਾਸੀਆਂ ਦੀ ਮਹੱਤਵਪੂਰਣ ਭੂਮਿਕਾ ਰਹੇਗੀ।

ਦੇਸ਼  ਦੇ ਸਾਰੇ ਹਿੱਸਿਆਂ ਵਿੱਚ ਸੰਚਾਰ ਸੁਵਿਧਾਵਾਂ ਵਧਾਈਆਂ  ਜਾ ਰਹੀਆਂ ਹਨ ।  ਇਸ ਦੇ ਲਈ ਪਿੰਡ-ਪਿੰਡ ਨੂੰ ਸੜਕਾਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਬਿਹਤਰ ਰਾਜਮਾਰਗ ਬਣਾਏ  ਜਾ ਰਹੇ ਹਨ ।  ਰੇਲਯਾਤਰਾ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਬਣਾਇਆ ਜਾ ਰਿਹਾ ਹੈ। ਮੈਟਰੋ - ਰੇਲ ਦੀ ਸੇਵਾ ਦੇ ਜਰੀਏ ਅਨੇਕ ਸ਼ਹਿਰਾਂ ਵਿੱਚ ਲੋਕਾਂ ਦਾ ਆਵਾਗਮਨ ਆਸਾਨ ਕੀਤਾ ਜਾ ਰਿਹਾ ਹੈ।  ਛੋਟੇ ਸ਼ਹਿਰਾਂ ਨੂੰ ਵੀ ਹਵਾਈ ਯਾਤਰਾ ਦੀ ਸਹੂਲਤ ਨਾਲ ਜੋੜਿਆ ਜਾ ਰਿਹਾ ਹੈ ।  ਨਵੇਂ ਬੰਦਰਗਾਹ ਬਣਾਏ ਜਾ ਰਹੇ ਹਨ । ਨਾਲ ਹੀ ਹਸਪਤਾਲਾਂ ਸਿੱਖਿਆ ਸੰਸਥਾਨਾਂ, ਹਵਾਈ -ਅੱਡੀਆਂ, ਰੇਲਵੇ ਸਟੇਸ਼ਨਾਂਬੱਸ - ਅੱਡੀਆਂ ਅਤੇ ਬੰਦਰਗਾਹਾਂ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ ।

ਸਧਾਰਨ  ਵਿਅਕਤੀ  ਦੇ ਹਿਤ ਵਿੱਚ , ਬੈਂਕਿੰਗ ਸਹੂਲਤ ਨੂੰ ਅਧਿਕ ਪਾਰਦਰਸ਼ੀ ਅਤੇ  ਸਮਾਵੇਸ਼ੀ ਬਣਾਇਆ ਗਿਆ ਹੈ। ਉੱਦਮੀਆਂ ਲਈ ਕਰ-ਵਿਵਸਥਾ ਅਤੇ ਪੂੰਜੀ ਦੀ ਉਪਲੱਬਧਾ ਆਸਾਨ ਬਣਾਈ ਗਈ ਹੈ। ਡਿਜੀਟਲ ਇੰਡੀਆ ਦੇ ਮਾਧਿਅਮ ਨਾਲ ਸਰਕਾਰਲੋਕਾਂ ਤਕ ਨਾਗਰਿਕ ਸੁਵਿਧਾਵਾਂ ਅਤੇ ਲਾਭਦਾਇੱਕ ਜਾਣਕਾਰੀ ਪਹੁੰਚਾ ਰਹੀ ਹੈ

14 . ਸਰਕਾਰ , ਵੱਡੇ ਪੈਮਾਨੇ ਤੇ ਸਿਹਤ-ਸੇਵਾਵਾਂ ਪ੍ਰਦਾਨ ਕਰ ਰਹੀ ਹੈ ।  ਦਿਵਿਯਾਂਗ - ਜਨਾਂ ਨੂੰ ਮੁੱਖ -ਧਾਰਾ ਨਾਲ ਜੋੜਨ ਲਈ ਉਨ੍ਹਾਂ ਨੂੰ ਵਿਸ਼ੇਸ਼ ਸੁਵਿਧਾਂ ਦਿੱਤੀਆਂ ਜਾ ਰਹੀਆਂ ਹਨ।  ਮਹਿਲਾ ਸਸ਼ਕਤੀਕਰਨ ਲਈ ਸਰਕਾਰ ਨੇ, ਕਾਨੂੰਨ ਅਤੇ ਨਿਆਂ - ਵਿਵਸਥਾ ਵਿੱਚ ਜ਼ਰੂਰੀ ਸੁਧਾਰ ਕੀਤੇ ਹਨ । ਦੇਸ਼ਵਾਸੀਆਂ ਦਾ ਜੀਵਨ ਆਸਾਨ ਬਣਾਉਣ ਲਈ ਗ਼ੈਰ-ਜ਼ਰੂਰੀ  ਕਾਨੂੰਨਾਂ ਨੂੰ ਵੀ ਰੱਦ  ਕੀਤਾ ਗਿਆ ਹੈ।

15 .     ਸਰਕਾਰ  ਦੇ ਇਸ ਕੋਸ਼ਿਸ਼ਾਂ ਦਾ ਪੂਰਾ ਲਾਭ  ਚੁੱਕਣ ਲਈ ਅਸੀਂ ਸਾਰੇ ਨਾਗਰਿਕਾਂ ਨੂੰ ਜਾਗਰੂਕ ਅਤੇ ਕਿਰਿਆਸ਼ੀਲ ਰਹਿਣਾ ਹੋਵੇਗਾ ।  ਸਮਾਜ  ਦੇ ਹਿਤ ਵਿੱਚ ਸਾਡਾ ਸਾਰੇ ਦੀ ਆਪਣੀ ਬਿਹਤਰੀ ਲਈ ਇਹ ਜਰੂਰੀ ਹੈ ਕਿ ਸਰਕਾਰ ਦੁਆਰਾ ਉਪਲੱਬਧ ਕਰਵਾਈ ਗਈ ਬੁਨਿਆਦੀ ਸਹੂਲਤਾਂ ਦਾ ਅਸੀ ਸਦ ਉਪਯੋਗ ਕਰੇ ।

16 .  ਉਦਾਹਰਣ  ਦੇ ਤੌਰ ਤੇ ਦੇਖੋ ਤਾਂ, ਗ੍ਰਾਮੀਣ ਸੜਕਾਂ ਅਤੇ ਬਿਹਤਰ ਕਨੈਕਟਿਵਿਟੀ ਦਾ ਪੂਰਾ ਲਾਭ ਉਦੋਂ ਮਿਲੇਗਾ ਜਦੋਂ ਸਾਡੇ ਕਿਸਾਨ ਭਰਾ-ਭੈਣ ਉਨ੍ਹਾਂ ਦਾ ਵਰਤੋ ਕਰਕੇ ਮੰਡੀਆਂ ਤੱਕ ਪਹੁੰਚਣ ਅਤੇ ਆਪਣੀ ਉਪਜ ਦਾ ਬਿਹਤਰ ਮੁੱਲ ਪ੍ਰਾਪਤ ਕਰ ਸਕਣ।  ਵਿੱਤ ਅਤੇ ਮਾਲੀਆ(ਰੈਵਨਿਊ) ਦੇ ਖੇਤਰ ਵਿੱਚ ਕੀਤੇ ਗਏ ਸੁਧਾਰਾਂ ਅਤੇ ਵਪਾਰ  ਦੇ ਨਿਯਮਾਂ ਨੂੰ ਸਰਲ ਬਣਾਉਣ ਦਾ ਪੂਰਾ ਲਾਭ  ਉਦੋਂ ਮਿਲੇਗਾ ਜਦੋਂ ਸਾਡੇ ਛੋਟੇ ਸਟਾਰਟ-ਅਪ ਜਾਂ ਕੰਮ-ਧੰਦੇ ਅਤੇ ਵੱਡੇ ਉਦਯੋਗ, ਨਵੇਂ ਤਰੀਕਿਆਂ ਨਾਲ ਅੱਗੇ ਵਧੇ ਅਤੇ ਰੋਜ਼ਗਾਰ ਪੈਦਾ ਕਰੇ। ਹਰ ਘਰ ਵਿੱਚ ਪਖਾਨੇ ਅਤੇ ਪਾਣੀ ਉਪਲੱਬਧ ਕਰਾਉਣ ਦਾ ਪੂਰਾ ਲਾਭ ਉਦੋਂ ਮਿਲੇਗਾ ਜਦੋਂ ਇਨ੍ਹਾਂ  ਸਹੂਲਤਾਂ  ਤੋਂ , ਸਾਡੀਆਂ ਭੈਣਾਂ - ਬੇਟੀਆਂ ਦਾ ਸਸ਼ਕਤੀਕਰਨ ਹੋਵੇ ਅਤੇ ਉਨ੍ਹਾਂ ਦੀ ਗਰਿਮਾ ਵਧੇ ।  ਉਹ ਘਰ ਦੀ ਦੁਨੀਆ ਤੋਂ ਬਾਹਰ ਨਿਕਲਕੇ ਆਪਣੀ ਅਕਾਂਖਾਵਾਂ ਨੂੰ ਪੂਰਾ ਕਰੇ; ਉਨ੍ਹਾਂ ਨੂੰ ਆਪਣੀ ਇੱਛਾ ਦੇ ਅਨੁਸਾਰ , ਜੀਵਨ ਜੀਣ ਦੀ ਆਜ਼ਾਦੀ ਹੋਵੇ ; ਉਹ ਘਰ ਸੰਭਾਲਣ ਵਿੱਚ  ਅਤੇ ਕਾਮਕਾਜੀ ਮਹਿਲਾਵਾਂ  ਦੇ ਰੂਪ ਵਿੱਚ ਆਪਣੇ ਭਾਗ ਦਾ ਨਿਰਮਾਣ  ਆਪ ਕਰੇ।

 

17. ਸਮਾਜ ਅਤੇ ਰਾਸ਼ਟਰ ਦੇ ਵਿਕਾਸ ਲਈ ਬਣਾਏ ਗਏ ਬੁਨਿਆਦੀ ਢਾਂਚੇ ਦਾ ਸਦ ਉਪ੍ਰਯੋਗ(ਉੱਚਿਤ ਵਰਤੋਂ) ਕਰਨਾ ਅਤੇ ਉਸ ਦੀ ਰੱਖਿਆ ਕਰਨਾ, ਸਾਡਾ ਸਾਰੀਆਂ ਦਾ ਕਰਤੱਵ ਹੈ। ਇਹ ਬੁਨਿਆਦੀ ਢਾਂਚਾ ਹਰ ਭਾਰਤਵਾਸੀ ਦਾ ਹੈ , ਅਸੀਂ ਸਭ ਦਾ ਹੈ ਕਿਉਂਕਿ ਇਹ ਰਾਸ਼ਟਰੀ ਸੰਪਤੀ  ਹੈ ।  ਰਾਸ਼ਟਰੀ ਸੰਪਤੀ  ਦੀ ਰੱਖਿਆ ਵੀ , ਸੁਤੰਤਰਤਾ ਦੀ ਰੱਖਿਆ ਨਾਲ ਜੁੜੀ ਹੋਈ ਹੈ।  ਸਾਡੇ ਜੋ ਕਰਤੱਵਨਿਸ਼ਠ ਨਾਗਰਿਕ ਰਾਸ਼ਟਰੀ ਸੰਪਤੀ  ਦੀ ਰੱਖਿਆ ਕਰਦੇ ਹੈ ਦੇਸ਼ਪ੍ਰੇਮ ਦੀ ਉਸੀ ਭਾਵਨਾ ਅਤੇ ਸੰਕਲਪ ਦੀ ਪਰਿਚਏ ਦਿੰਦੇ ਹਨ, ਜਿਸ ਦਾ ਪ੍ਰਦਰਸ਼ਨ ਸਾਡੇ ਸ਼ਸਤਰ ਬਲ , ਅਰਧਸੈਨਿਕ ਬਲ ਅਤੇ ਪੁਲਿਸ ਬਲ ਦੇ ਬਹਾਦੁਰ ਜਵਾਨ ਅਤੇ ਸਿਪਾਹੀ ਦੇਸ਼ ਦੀ ਕਾਨੂੰਨ -ਵਿਵਸਥਾ ਬਣਾਈ ਰੱਖਣ ਅਤੇ ਸੀਮਾਵਾਂ ਦੀ ਰੱਖਿਆ ਕਰਦੇ ਹਨ ।  ਮਾਨ ਲਓ ਕਿ ਕੋਈ ਗ਼ੈਰ - ਜ਼ਿੰਮੇਦਾਰ ਵਿਅਕਤੀ ਕਿਸੇ ਟ੍ਰੇਨ ਜਾਂ ਹੋਰ ਸਾਰਵਜਨਿਕ ਸੰਪਤੀ  ਤੇ ਪੱਥਰ ਸੁੱਟਦਾ ਹੈ ਜਾਂ ਉਸ ਨੂੰ ਨੁਕਸਾਨ ਪਹੁੰਚਾਣ ਵਾਲਾ ਹੈ; ਅਤੇ ਜੇ ਤੁਸੀਂ  ਉਸ ਨੂੰ ਅਜਿਹਾ ਕਰਨ ਤੋਂ  ਰੋਕਦੇ ਹਨ ਤਾਂ ਤੁਸੀਂ ਦੇਸ਼ ਦੀ ਮੂਲਵਾਨ ਸੰਪਤੀ  ਦੀ ਰੱਖਿਆ ਕਰਦੇ ਹੋ। 

ਅਜਿਹਾ ਕਰਕੇ ਤੁਸੀਂ ਕਾਨੂੰਨ ਦੀ ਪਾਲਣ ਤਾਂ ਕਰਦੇ ਹੀ ਹਾਂ, ਨਾਲ ਹੀ, ਆਪਣੀ ਅੰਤਰਆਤਮਾ  ਦੀ ਅਵਾਜ  ਦੇ ਅਨੁਸਾਰ ਇੱਕ ਜ਼ਿੰਮੇਦਾਰ ਨਾਗਰਿਕ ਦੇ ਰੂਪ ਵਿੱਚ ਆਪਣਾ ਕਰਤੱਵ ਵੀ ਨਿਭਾਉਂਦੇ ਹੋ।

 

ਮੇਰੇ ਪਿਆਰੇ ਦੇਸ਼ਵਾਸੀਓ,

 

18.      ਜਦੋਂ ਅਸੀਂ ਆਪਣੇ ਦੇਸ਼ ਦੀ ਸਮਾਵੇਸ਼ੀ ਸੰਸਕ੍ਰਿਤੀ ਦੀ ਗੱਲ ਕਰਦੇ ਹਾਂ ਤਦ ਅਸੀਂ ਸਾਰੀਆ ਨੂੰ ਇਹ ਵੀ ਦੇਖਣਾ ਹੈ ਕਿ ਸਾਡਾ ਆਪਸੀ ਵਿਵਹਾਰ ਕਿਵੇ ਹੈ ।  ਸਾਰੇ ਆਦਮੀਆਂ ਦੇ ਨਾਲ ਸਾਨੂੰ ਉਹੋ ਜਿਹਾ ਹੀ ਸਨਮਾਨ -ਜਨਕ ਵਿਵਹਾਰ  ਕਰਨਾ ਚਾਹੀਦਾ ਹੈ ਜਿਵੇਂ  ਅਸੀਂ ਉਨ੍ਹਾਂ ਨੂੰ ਆਪਣੇ ਲਈ ਚਾਹੁੰਦੇ ਹਾਂ।  ਭਾਰਤ ਦਾ ਸਮਾਜ ਤਾਂ ਹਮੇਸ਼ਾ ਤੋਂ ਸਹਿਜ ਅਤੇ ਸਰਲ ਰਿਹਾ ਹੈ, ਅਤੇ ਜਿਯੋ ਅਤੇ ਜੀਨੇ ਦੋਦੇ ਸਿਧਾਂਤ ਤੇ ਚੱਲਦਾ ਰਿਹਾ ਹੈ। ਸਾਡੀ ਭਾਸ਼ਾ, ਪੰਥ ਅਤੇ ਖੇਤਰ ਦੀਆਂ ਸੀਮਾਵਾਂ ਤੋਂ  ਉੱਤੇ ਉੱਠ ਕੇ ਇੱਕ ਦੂਜੇ ਦਾ ਸਨਮਾਨ ਕਰਦੇ ਰਹੇ ਹਨ । 

ਹਜ਼ਾਰਾਂ ਸਾਲਾਂ ਦੇ ਇਤਿਹਾਸ ਵਿੱਚ, ਭਾਰਤੀ ਸਮਾਜ ਨੇ ਸ਼ਾਇਦ ਹੀ ਕਦੇ ਦੁਰਭਾਵਨਾ ਜਾਂ ਪੂਰਵਾਗ੍ਰਹਿ ਵਲੋਂ ਗ੍ਰਸਤ ਹੋਕੇ ਕੰਮ ਕੀਤਾ ਹੋਵੇ। ਮੇਲ-ਜੋਲ  ਦੇ ਨਾਲ ਰਹਿਣਾ ਭਾਈਚਾਰਾ ਨਿਭਾਉਣਾ, ਲਗਾਤਾਰ ਸੁਧਾਰ ਕਰਦੇ ਰਹਿਣਾ ਅਤੇ ਸੰਜੋਗ ਤੇ ਜ਼ੋਰ ਦੇਣਾ , ਸਾਡੇ ਇਤਿਹਾਸ ਅਤੇ ਵਿਰਾਸਤ ਦਾ ਬੁਨਿਆਦੀ ਹਿੱਸਾ ਰਿਹਾ ਹੈ ।  ਸਾਡੀ ਨਿਅਤੀ ਅਤੇ ਭਵਿੱਖ ਨੂੰ ਸੰਵਾਰਨ ਵਿੱਚ ਵੀ ਇਨ੍ਹਾਂ ਦੀ ਪ੍ਰਮੁੱਖ ਭੂਮਿਕਾ ਰਹੇਗੀ ।  ਅਸੀਂ ਦੂਸਰਿਆਂ ਦੇ ਅੱਛੇ ਵਿਚਾਰਾਂ ਨੂੰ ਖੁਸ਼ੀ - ਖੁਸ਼ੀ ਅਪਨਾਇਆ ਹੈ, ਅਤੇ ਸਦਾ ਉਦਾਰਤਾ ਦਾ ਪਰਿਚਏ ਦਿੱਤਾ ਹੈ।

19.      ਦੂਜੇ ਦੇਸ਼ਾਂ ਦੇ ਨਾਲ ਸਾਡੇ ਸਬੰਧਾਂ ਵਿੱਚ ਵੀ ਅਸੀਂ ਸਹਿਯੋਗ ਦੀ ਇਸ ਭਾਵਨਾ  ਦੀ ਪਰਿਚਏ  ਦਿੰਦੇ ਹਨ ।  ਸਾਡੇ ਕੋਲ ਜੋ ਵੀ ਵਿਸ਼ੇਸ਼ ਅਨੁਭਵ ਅਤੇ ਯੋਗਤਾਵਾਂ ਹਨ ਉਨ੍ਹਾਂ ਨੂੰ ਸਹਿਯੋਗੀ ਦੇਸ਼ਾਂ  ਦੇ ਨਾਲ ਸਾਂਝਾ ਕਰਨ ਵਿੱਚ ਸਾਨੂੰ ਖੁਸ਼ੀ ਹੁੰਦੀ ਹੈ।  ਅਸੀਂ ਚਾਹੇ ਦੇਸ਼ ਵਿੱਚ ਹੋਣ ਜਾਂ ਵਿਦੇਸ਼ ਵਿੱਚ, ਭਾਰਤ  ਦੇ ਇਸ ਸੰਸਕ੍ਰਿਤੀਕ ਮੁੱਲਾਂ ਨੂੰ ਅਸੀਂ ਹਮੇਸ਼ਾਂ ਆਪਣੇ ਮਾਨਸ-ਪਟਲ ਤੇ ਬਣਾਏ ਰੱਖਣਾ ਹੈ

20 . ਭਾਰਤ ਯੁਵਾਵਾਂ ਦਾ ਦੇਸ਼ ਹੈ।  ਸਾਡੇ ਸਮਾਜ ਦਾ ਸਵਰੂਪ ਤੈਅ ਕਰਨ ਵਿੱਚ ਯੁਵਾਵਾਂ ਦੀ ਭਾਗੀਦਾਰੀ ਲਗਾਤਾਰ ਵਧ ਰਹੀ ਹੈ।  ਸਾਡੇ ਯੁਵਾਵਾਂ ਦੀ ਊਰਜਾ ਖੇਡ ਤੋਂ ਲੈ ਕੇ ਵਿਗਿਆਨ ਤੱਕ ਅਤੇ ਗਿਆਨ ਦੀ ਖੋਜ ਤੋਂ ਲੈ ਕੇ ਸਾਫਟ ਸਕਿਲ ਤਕ ਕਈ ਖੇਤਰਾਂ ਵਿੱਚ ਆਪਣੀ ਪ੍ਰਤੀਭਾ ਬਿਖੇਰ ਰਹੀ ਹੈ।  ਇਹ ਬਹੁਤ ਹੀ ਪ੍ਰਸੰਨਤਾ ਦੀ ਗੱਲ ਹੈ ਕਿ ਯੁਵਾ- ਊਰਜਾ ਦੀ ਧਾਰਾ ਨੂੰ ਠੀਕ ਦਿਸ਼ਾ ਦੇਣ  ਲਈ , ਦੇਸ਼  ਦੇ ਵਿਦਿਆਲਏ ਵਿੱਚ ਜਗਿਆਸਾ ਦੀ ਸੰਸਕ੍ਰਿਤੀ ਨੂੰ ਹੁਲਾਰਾ  ਦਿੱਤਾ ਜਾ ਰਿਹਾ ਹੈ ।  ਇਹ , ਸਾਡੇ ਬੇਟੇ - ਬੇਟੀਆਂ ਅਤੇ ਆਉਣ ਵਾਲੀ ਪੀੜ੍ਹੀਆਂ ਲਈ ਸਾਡਾ ਅਮੁੱਲ ਉਪਹਾਰ ਹੋਵੇਗਾ।  ਉਨ੍ਹਾਂ ਦੀ ਆਸਾਵਾਂ ਅਤੇ ਆਕਾਂਖਾਵਾਂ ਤੇ ਵਿਸ਼ੇਸ਼ ਧਿਆਨ ਦੇਣਾ ਹੈ, ਕਿਉਂਕਿ ਉਨ੍ਹਾਂ  ਦੇ  ਸੁਪਨਿਆਂ ਵਿੱਚ ਸਾਡੇ ਭਵਿੱਖ  ਦੇ ਭਾਰਤ ਦੀ ਝਲਕ ਦੇਖ ਸਕਦੇ ਹਾਂ।

 

ਮੇਰੇ ਪਿਆਰੇ ਦੇਸ਼ਵਾਸੀਓ,

 

21 .     ਮੈਨੂੰ ਵਿਸ਼ਵਾਸ ਹੈ ਕਿ ਸਮਾਜ  ਦੇ ਅੰਤਿਮ ਵਿਅਕਤੀ ਲਈ ਭਾਰਤ, ਆਪਣੀ ਸੰਵੇਦਨਸ਼ੀਲਤਾ ਬਣਾਏ ਰੱਖੇਗਾ; ਭਾਰਤ , ਆਪਣੇ ਆਦਰਸ਼ਾਂ ਤੇ ਅਟਲ ਰਹੇਗਾ ; ਭਾਰਤ , ਆਪਣੇ ਜੀਵਨ ਮੁੱਲਾਂ ਨੂੰ ਸੰਜੋਕਰ ਰੱਖੇਗਾ ਅਤੇ ਸਾਹਸ ਦੀ ਪਰੰਪਰਾ ਨੂੰ ਅੱਗੇ ਵਧਾਏਗਾ ।  ਸਾਡੇ ਭਾਰਤ ਦੇ ਲੋਕ , ਆਪਣੇ ਗਿਆਨ ਅਤੇ ਵਿਗਿਆਨ  ਦੇ ਬਲ ਤੇ ਚੰਨ ਅਤੇ ਮੰਗਲ ਤਕ ਪਹੁੰਚਣ ਦੀ ਯੋਗਤਾ ਰੱਖਦੇ ਹਨ ।  ਨਾਲ ਹੀ, ਸਾਡੀ ਸੰਸਕ੍ਰਿਤੀ ਦੀ ਇਹ ਵਿਸ਼ੇਸ਼ਤਾ ਹੈ ਕਿ ਅਸੀਂ ਸਭ ਕੁਦਰਤ ਲਈ ਅਤੇ ਸਾਰੇ ਜੀਵਾਂ ਲਈ ਪ੍ਰੇਮ ਅਤੇ ਕਰੁਣਕਾ ਭਾਵ ਰੱਖਦੇ ਹਨ।  ਉਦਾਹਰਣ  ਲਈ, ਪੂਰੀ ਦੁਨੀਆ  ਦੇ ਜੰਗਲੀ ਬਾਘਾਂ ਦੀ ਤਿੰਨ-ਚੌਥਾਈ ਆਬਾਦੀ ਨੂੰ ਅਸੀਂ ਸੁਰੱਖਿਅਤ ਬਸੇਰਾ ਦਿੱਤਾ ਹੈ।

 

22.      ਸਾਡੇ ਸੁਤੰਤਰਤਾ ਅੰਦੋਲਨ ਨੂੰ ਸਵਰ ਦੇਣ ਵਾਲੇ ਮਹਾਨ ਕਵੀ ਸੁਬ੍ਰਹਮਣਯ ਭਾਰਤੀ ਨੇ ਸੌ ਸਾਲ ਤੋਂ ਵੀ ਪਹਿਲਾਂ ਭਾਵੀ ਭਾਰਤ ਦੀ ਜੋ ਕਲਪਨਾ ਕੀਤੀ ਸੀ ਉਹ ਅੱਜ ਦੇ ਸਾਡੇ ਕੋਸ਼ਿਸ਼ਾਂ ਵਿੱਚ ਸਾਕਾਰ ਹੁੰਦੀ ਦਿਖਾਈ ਦਿੰਦੀ ਹੈ। ਉਨ੍ਹਾਂ ਨੇ ਕਿਹਾ ਸੀ:

 

ਮੰਦਰਮ੍ ਕਰਪੋਮ੍, ਵਿਨਯ ਤੰਦਰਮ੍ ਕਰਪੋਮ੍

ਵਾਨਯ ਅਲੱਪੋਮ੍, ਕਡਲ ਮੀਨਯ ਅਲੱਪੋਮ੍

ਚੰਦਿਰਅ ਮੰਡਲਤੁ, ਇਯਲ ਕੰਡੂ ਤੇਲਿਵੋਮ੍

ਸੰਦਿ, ਤੇਰੁਪੇਰੁੱਕੁਮ੍ ਸਾਤੀਰਮ੍ ਕਰਪੋਮ੍

( मंदरम् कर्पोम्, विनय तंदरम् कर्पोम्

वानय अलप्पोम्, कडल मीनय अलप्पोम्

चंदिरअ मण्डलत्तु, इयल कण्डु तेलिवोम्

संदि, तेरुपेरुक्कुम् सात्तिरम् कर्पोम् )

 

ਅਰਥਾਤ

ਅਸੀਂ ਸ਼ਾਸਤਰ ਅਤੇ ਕਾਰਜ ਕੁਸ਼ਲਤਾ ਦੋਵੇਂ ਸਿੱਖਾਂਗੇ,

ਅਸੀਂ ਆਕਾਸ਼  ਅਤੇ ਮਹਾਸਾਗਰ  ਦੀਆਂ ਸੀਮਾਵਾਂ ਨੂੰ ਮਾਪਾਂਗੇ।

ਅਸੀਂ ਚੰਦਰਮਾ ਦੀ ਪ੍ਰਕਿਰਤੀ  ਨੂੰ ਗਹਿਰਾਈ  ਨਾਲ ਜਾਣਾਂਗੇ,

ਅਸੀਂ ਚਾਰ-ਚੁਫੇਰੇ ਸਵੱਛਤਾ ਦੀ ਕਲਾ ਸਿੱਖਾਂਗੇ।

ਮੇਰੇ ਪਿਆਰੇ ਦੇਸ਼ਵਾਸੀਓ,

23.     ਮੇਰੀ ਕਾਮਨਾ ਹੈ ਕਿ ਸਾਡੀ ਸਮਾਵੇਸ਼ੀ ਸੰਸਕ੍ਰਿਤੀ (ਸਾਡੀ ਸਾਂਝੀ ਵਿਰਾਸਤ), ਸਾਡੇ ਆਦਰਸ਼, ਸਾਡੀ ਦਇਆ, ਸਾਡੀ ਜਗਿਆਸਾ ਅਤੇ ਸਾਡਾ ਭਾਈਚਾਰਾ ਸਦਾ ਬਣਿਆ ਰਹੇ। ਅਤੇ ਅਸੀਂ ਇਨ੍ਹਾਂ ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਛਤਰ-ਛਾਇਆ ਚ ਅੱਗੇ ਵਧਦੇ ਰਹੀਏ।

24 .    ਇਨ੍ਹਾਂ ਸ਼ਬਦਾਂ ਦੇ ਨਾਲ ਹੀ, ਮੈਂ ਇੱਕ ਵਾਰ ਫਿਰ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਧੰਨਵਾਦ

ਜੈ ਹਿੰਦ!

*****

ਵੀਆਰਆਰਕੇ/ਐੱਸਐੱਚ/ਬੀਐੱਮ/ਐੱਸਕੇਐੱਸ


(Release ID: 1582085) Visitor Counter : 179


Read this release in: English