ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਦੂਰਦਰਸ਼ਨ ਵੱਲੋਂ ਤਿਆਰ ਦੇਸ਼ ਭਗਤੀ ਗੀਤ “ਵਤਨ” ਜਾਰੀ ਕੀਤਾ ਸਾਰੇ ਸੰਚਾਰ ਮੰਚਾਂ ‘ਤੇ ਇਸ ਨੂੰ ਸਾਂਝਾ ਕਰਨ ਵਿੱਚ ਅਸਾਨੀ ਯਕੀਨੀ ਬਣਾਉਣ ਲਈ ਗੀਤ ਕਾਪਰਾਈਟ ਤੋਂ ਮੁਕਤ ਹੈ

Posted On: 13 AUG 2019 12:32PM by PIB Chandigarh

ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਨਵੀਂ ਦਿੱਲੀ ਵਿੱਚ ਸੁਤੰਤਰਤਾ ਦਿਵਸ 2019 ਦੇ ਸਬੰਧ ਵਿੱਚ ਦੂਰਦਰਸ਼ਨ ਵੱਲੋਂ ਤਿਆਰ ਦੇਸ਼ ਭਗਤੀ ਗੀਤ ਵਤਨਨੂੰ ਜਾਰੀ ਕੀਤਾ ।

ਨਵੇਂ ਭਾਰਤ ਨੂੰ ਸਮਰਪਿਤ ਹੈ ਇਹ ਗੀਤ। ਇਸ ਗੀਤ ਵਿੱਚ ਕੇਂਦਰ ਸਰਕਾਰ ਦੇ ਕਈ ਪਥ ਪ੍ਰਦਰਸ਼ਨ ਉਪਰਾਲਿਆਂ ਤੇ ਪਹਿਲਾਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ । ਇਸ ਵਿੱਚ ਹਾਲ ਹੀ ਵਿੱਚ “ਚੰਦਰਯਾਨ 2” ਦੀ ਸਫਲ ਲਾਂਚਿੰਗ ਪਿੱਛੇ ਕੇਂਦਰ ਸਰਕਾਰ ਦੀ ਦ੍ਰਿੜ ਸੰਕਲਪ ਅਤੇ ਦੂਰਦਰਸ਼ਤਾ ਵੀ ਸ਼ਾਮਲ ਹਨ ਗੀਤ ਵਿੱਚ ਹਥਿਆਰਬੰਦ ਬਲਾਂ ਦੇ ਜਵਾਨਾਂ ਅਤੇ ਸ਼ਹੀਦਾਂ ਦੀ ਬਹਾਦਰੀ ਅਤੇ ਸੂਰਬੀਰਤਾ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਹੈ ।

ਇਸ ਮੌਕੇ ਉੱਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਜਾਵਡੇਕਰ ਨੇ ਗੀਤ ਦੀ ਸਿਰਜਣਾ ਲਈ ਦੂਰਦਰਸ਼ਨ ਅਤੇ ਪ੍ਰਸਾਰ ਭਾਰਤੀ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਕਿਹਾ ਕਿ ਇਹ ਗੀਤ, ਇਸ ਸਾਲ ਦੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਜੋਸ਼ ਨੂੰ ਹੋਰ ਵਧਾਏਗਾ ਅਤੇ ਨਵੇਂ ਰੰਗ ਭਰੇਗਾ

ਇਸ ਗੀਤ ਨੂੰ ਪ੍ਰਸਿੱਧ ਬਾਲੀਵੁਡ ਗਾਇਕ ਜਾਵੇਦ ਅਲੀ ਨੇ ਗਾਇਆ ਹੈ ਅਤੇ ਗੀਤਕਾਰ ਆਲੋਕ ਸ਼੍ਰੀਵਾਸਤਵ ਨੇ ਲਿਖਿਆ ਹੈ । ਇਸ ਦਾ ਸੰਗੀਤ ਸ਼੍ਰੀ ਦੁਸ਼ਯੰਤ ਨੇ ਦਿੱਤਾ ਹੈ । ਇਸ ਵਿਸ਼ੇਸ਼ ਗੀਤ ਦਾ ਨਿਰਮਾਣ ਦੂਰਦਰਸ਼ਨ, ਪ੍ਰਸਾਰ ਭਾਰਤੀ ਨੇ ਕੀਤਾ ਹੈ । ਇਸ ਗੀਤ ਦਾ ਪ੍ਰਸਾਰਣ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਾਰੇ ਕੇਂਦਰਾਂ ਵੱਲੋਂ ਕੀਤਾ ਜਾਵੇਗਾ । ਗੀਤ ਦੇ ਨਾਲ ਸੁਤੰਤਰਤਾ ਦਿਵਸ ਸਮਾਰੋਹ ਮਨਾਉਣ ਲਈ ਇਸ ਨੂੰ ਦੂਰਦਰਸ਼ਨ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਕਾਪੀਰਾਈਟ ਮੁਕਤ ਰੱਖਿਆ ਗਿਆ ਹੈ । ਇਸ ਨਾਲ ਸਾਰੇ ਐੱਫਐੱਮ ਸਟੇਸ਼ਨਾਂ , ਮਨੋਰੰਜਨ ਅਤੇ ਨਿਊਜ਼ ਚੈਨਲਾਂ , ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਉੱਤੇ ਇਸ ਦਾ ਮੁਫ਼ਤ ਪ੍ਰਯੋਗ ਕੀਤਾ ਜਾ ਸਕੇਗਾ ।

https://youtu.be/dXYwUauq4cc

ਗੀਤ ਜਾਰੀ ਕਰਨ ਮੌਕੇ ਪ੍ਰਸਾਰ ਭਾਰਤੀ ਦੇ ਚੇਅਰਮੈਨ ਡਾ. ਏ ਸੂਰਯਪ੍ਰਕਾਸ਼ , ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਸ਼ਸ਼ੀ ਸ਼ੇਖਰ , ਦੂਰਦਰਸ਼ਨ ਦੀ ਡਾਇਰੈਕਟਰ ਜਨਰਲ ਸ਼੍ਰੀ ਸੁਪ੍ਰਿਯਾ ਸਾਹੂ , ਦੂਰਦਰਸ਼ਨ ਸਮਾਚਾਰ ਦੇ ਡਾਇਰੈਕਟਰ ਜਨਰਲ ਸ਼੍ਰੀ ਮਯੰਕ ਅਗਰਵਾਲ , ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਸ਼੍ਰੀ ਐੱਫ ਸ਼ਹਰਯਾਰ ਦੇ ਨਾਲ - ਨਾਲ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਪ੍ਰਸਾਰ ਭਾਰਤੀ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ।

****

ਏਪੀ


 



(Release ID: 1581915) Visitor Counter : 103


Read this release in: English