ਮੰਤਰੀ ਮੰਡਲ

ਮੰਤਰੀ ਮੰਡਲ ਨੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ, ਸ੍ਰੀਮਤੀ ਸੁਸ਼ਮਾ ਸਵਰਾਜ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟ ਕੀਤਾ

Posted On: 13 AUG 2019 2:20PM by PIB Chandigarh

ਮੰਤਰੀ ਮੰਡਲ ਨੇ 06 ਅਗਸਤ, 2019 ਨੂੰ ਨਵੀਂ ਦਿੱਲੀ ਦੇ ਏਮਸ ਵਿਖੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਦੇ ਅਕਾਲ ਚਲਾਣੇ 'ਤੇ ਗਰਿਰੇ ਸੋਗ ਦਾ ਪ੍ਰਗਟਾਵਾ ਕੀਤਾ ਹੈਉਨ੍ਹਾਂ ਦੇ ਅਕਾਲ ਚਲਾਣੇ ਨਾਲ ਦੇਸ਼ ਨੇ ਇੱਕ ਉੱਘੇ ਲੀਡਰ ਅਤੇ ਇੱਕ ਬਿਹਤਰੀਨ ਸਾਂਸਦ ਨੂੰ ਗਵਾ ਲਿਆ ਹੈ।

ਮਤੇ ਦਾ ਮੂਲ ਪਾਠ ਨਿਮਨਲਿਖਤ ਹੈ:

“14 ਫਰਵਰੀ, 1952 ਨੂੰ ਹਰਿਆਣਾ ਦੇ ਅੰਬਾਲਾ ਵਿਖੇ ਜਨਮੇ, ਸ੍ਰੀਮਤੀ ਸੁਸ਼ਮਾ ਸਵਰਾਜ ਨੇ ਸਨਾਤਨ ਧਰਮ ਕਾਲਜ, ਅੰਬਾਲਾ ਛਾਉਣੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੈਚਲਰ ਆਵ ਲਾਅ ਦੀ ਡਿਗਰੀ ਪ੍ਰਾਪਤ ਕੀਤੀ। ਖੇਤੀਬਾੜੀ ਯੂਨੀਵਰਸਿਟੀ ਕਾਨਪੁਰ ਵੱਲੋਂ ਉਨ੍ਹਾਂ ਨੂੰ ਆਨਰੇਰੀ ਡਾਕਟਰੇਟ ਵੀ ਪ੍ਰਦਾਨ ਕੀਤੀ ਗਈ। 1973 ਵਿੱਚ, ਉਨ੍ਹਾਂ ਨੇ ਭਾਰਤ ਦੀ ਸੁਪਰੀਮ ਕੋਰਟ ਵਿੱਚ ਇੱਕ ਵਕੀਲ ਵਜੋਂ ਪ੍ਰੈਕਟਿਸ ਸ਼ੁਰੂ ਕੀਤੀ।

ਸ਼੍ਰੀਮਤੀ ਸੁਸ਼ਮਾ ਸਵਰਾਜ ਛੋਟੀ ਉਮਰੇ ਜਨਤਕ ਜੀਵਨ ਵਿੱਚ ਦਾਖਲ ਹੋਏ ਅਤੇ 1977 ਵਿੱਚ 25 ਸਾਲ ਦੀ ਉਮਰ ਵਿੱਚ ਹਰਿਆਣਾ ਵਿਧਾਨ ਸਭਾ ਲਈ ਚੋਣ ਜਿੱਤੀ ਅਤੇ ਹਰਿਆਣਾ ਰਾਜ ਸਰਕਾਰ ਵਿੱਚ ਕਿਰਤ ਅਤੇ ਰੋਜ਼ਗਾਰ ਕੈਬਨਿਟ ਮੰਤਰੀ ਬਣੇ। ਉਹ ਫਿਰ ਤੋਂ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਅਤੇ 1987 ਤੋਂ 1990 ਦੇ ਅਰਸੇ ਦੌਰਾਨ ਸਿਖਿਆ, ਖੁਰਾਕ ਅਤੇ ਸਿਵਲ ਸਪਲਾਈ ਦੇ ਕੈਬਨਿਟ ਮੰਤਰੀ ਬਣੇ

1990 ਵਿੱਚ, ਉਹ ਰਾਜ ਸਭਾ ਲਈ ਅਤੇ 1996 ਵਿੱਚ 11 ਵੀਂ ਲੋਕ ਸਭਾ ਲਈ ਮੈਂਬਰ ਵਜੋਂ ਚੁਣੇ ਗਏ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਕੈਬਨਿਟ ਮੰਤਰੀ ਬਣੇ। 1998 ਵਿੱਚ, ਉਹ ਦੁਬਾਰਾ 12 ਵੀਂ ਲੋਕ ਸਭਾ ਲਈ ਚੁਣੇ ਗਏ ਅਤੇ ਉਨ੍ਹਾਂ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਨਾਲ ਨਾਲ ਦੂਰ ਸੰਚਾਰ ਦਾ ਐਡੀਸ਼ਨਲ ਚਾਰਜ ਵੀ ਸੰਭਾਲਿਆ। ਅਕਤੂਬਰ, 1998 ਵਿੱਚ, ਉਹ ਦਿੱਲੀ ਦੇ ਪਹਿਲੇ ਮਹਿਲਾ ਮੁੱਖ ਮੰਤਰੀ ਬਣੇ। ਇਸ ਤੋਂ ਬਾਅਦ, ਅਪ੍ਰੈਲ, 2000 ਵਿੱਚ, ਉਹ ਦੁਬਾਰਾ ਰਾਜ ਸਭਾ ਲਈ ਚੁਣੇ ਗਏ ਅਤੇ ਸਤੰਬਰ, 2000 ਤੋਂ ਜਨਵਰੀ 2003 ਤੱਕ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਤੇ ਫਿਰ ਜਨਵਰੀ 2003 ਤੋਂ ਮਈ 2004 ਤੱਕ ਸਿਹਤ ਅਤੇ ਪਰਿਵਾਰ ਭਲਾਈ ਅਤੇ ਸੰਸਦੀ ਮਾਮਲੇ ਮੰਤਰੀ ਰਹੇਅਪ੍ਰੈਲ, 2006 ਵਿੱਚ ਉਹ ਰਾਜ ਸਭਾ ਲਈ ਦੁਬਾਰਾ ਚੁਣੇ ਗਏ। 2009 ਵਿੱਚ, ਉਹ 15 ਵੀਂ ਲੋਕ ਸਭਾ ਦੀ ਮੈਂਬਰ ਵਜੋਂ ਚੁਣੇ ਗਏ ਅਤੇ ਦਸੰਬਰ, 2009 ਤੋਂ ਮਈ, 2014 ਤੱਕ ਵਿਰੋਧੀ ਧਿਰ ਦੇ ਨੇਤਾ ਬਣੇ। 2014 ਵਿੱਚ, ਉਹ 16 ਵੀਂ ਲੋਕ ਸਭਾ ਲਈ ਚੁਣੇ ਗਏ ਸਨ। ਉਨ੍ਹਾਂ ਨੇ ਮਈ, 2014 ਤੋਂ ਮਈ, 2019 ਤੱਕ ਕੇਂਦਰੀ ਵਿਦੇਸ਼ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾਈ।

ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਉਨ੍ਹਾਂ ਦੀ ਲਾਮਿਸਾਲ ਭਾਸ਼ਣ ਮੁਹਾਰਤ ਅਤੇ ਹਮਦਰਦੀ ਵਾਲੀ ਪਹੁੰਚ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹ ਇਕ ਯੋਗ ਪ੍ਰਸ਼ਾਸਕ ਅਤੇ ਦਿਆਲੂ ਭਾਵ ਵਾਲੇ ਇੱਕ ਮਿਲਣਸਾਰ ਵਿਅਕਤੀ ਸਨ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਸੰਕਟ ’ਚ ਫਸੇ ਭਾਰਤੀਆਂ ਦੀ ਮਦਦ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ। ਇਨ੍ਹਾਂ ਗੁਣਾਂ ਲਈ, ਉਨ੍ਹਾਂ ਨੂੰ ਸਾਲ 2017 ਵਿੱਚ ਅਮਰੀਕਾ(ਯੂਐੱਸ) ਦੇ ਰੋਜ਼ਾਨਾ ਅਖ਼ਬਾਰਾ ਵਾਲ ਸਟਰੀਟ ਜਰਨਲਨੇ ਭਾਰਤ ਦਾ ਸਭ ਤੋਂ ਪਿਆਰਾ ਸਿਆਸਤਦਾਨਐਲਾਨਿਆ ਸੀ।

ਕੈਬਨਿਟ ਨੇ ਵੱਖ-ਵੱਖ ਪਦਾਂ ‘ਤੇ ਰਾਸ਼ਟਰ ਪ੍ਰਤੀ ਸ਼੍ਰੀਮਤੀ ਸੁਸ਼ਮਾ ਸਵਰਾਜ ਦੀਆਂ ਸੇਵਾਵਾਂ ਲਈ ਆਪਣੀ ਪ੍ਰਸ਼ੰਸਾ ਨੂੰ ਰਿਕਾਰਡ 'ਤੇ ਰੱਖਿਆ। ਮੰਤਰੀ ਮੰਡਲ ਨੇ ਸਰਕਾਰ ਅਤੇ ਸਮੁੱਚੇ ਰਾਸ਼ਟਰ ਵੱਲੋਂ ਦੁਖੀ ਪਰਿਵਾਰ ਨਾਲ ਦਿਲੀ ਸੰਵੇਦਨਾ ਵੀ ਪ੍ਰਗਟਾਈ ਹੈ।

*****

ਵੀਆਰਆਰਕੇ/ਵੀਜੇ


(Release ID: 1581876) ਵਿਜ਼ੀਟਰ ਕਾਊਂਟਰ : 125
Read this release in: English