ਪ੍ਰਧਾਨ ਮੰਤਰੀ ਦਫਤਰ

ਰਾਸ਼ਟਰ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 08 AUG 2019 10:00PM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ, ਇੱਕ ਰਾਸ਼ਟਰ ਦੇ ਤੌਰ ਤੇ, ਇੱਕ ਪਰਿਵਾਰ ਦੇ ਤੌਰ ਤੇ, ਤੁਸੀਂ, ਅਸੀਂ, ਪੂਰੇ ਦੇਸ਼ ਨੇ ਇੱਕ ਇਤਿਹਾਸਿਕ ਫੈਸਲਾ ਲਿਆ ਹੈ ਇੱਕ ਅਜਿਹੀ ਵਿਵਸਥਾ, ਜਿਸ ਕਾਰਨ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਸਾਡੇ ਭੈਣ ਭਰਾ ਕਈ ਅਧਿਕਾਰਾਂ ਤੋਂ ਵਾਂਝੇ ਸਨ, ਜੋ ਉਨ੍ਹਾਂ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਸੀ,ਉਹ ਹੁਣ ਦੂਰ ਹੋ ਗਈ ਹੈ ਜੋ ਸੁਪਨਾ ਸਰਦਾਰ ਪਟੇਲ ਦਾ ਸੀ, ਬਾਬਾ ਸਾਹਿਬ ਅੰਬੇਡਕਰ ਦਾ ਸੀ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸੀ, ਅਟਲ ਜੀ ਅਤੇ ਕਰੋੜਾਂ ਦੇਸ਼ ਭਗਤਾਂ ਦਾ ਸੀ, ਉਹ ਹੁਣ ਪੂਰਾ ਹੋਇਆ ਹੈ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਹੁਣ ਦੇਸ਼ ਦੇ ਸਾਰੇ ਨਾਗਰਿਕਾਂ ਦੇ ਹੱਕ ਵੀ ਬਰਾਬਰ ਹਨ, ਜ਼ਿੰਮੇਵਾਰੀਆਂ ਵੀ ਬਰਾਬਰ ਹਨ ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ, ਲੱਦਾਖ ਦੇ ਲੋਕਾਂ ਨੂੰ ਅਤੇ ਹਰੇਕ ਦੇਸ਼ਵਾਸੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ

 

ਸਾਥੀਓ, ਸਮਾਜ ਜੀਵਨ ਵਿੱਚ ਕਈ ਗੱਲਾਂ,ਸਮੇਂ ਦੇ ਨਾਲ-ਨਾਲ ਏਨੀਆਂ ਘੁਲ-ਮਿਲ ਜਾਂਦੀਆਂ ਹਨ ਕਿ ਕਈ ਵਾਰੀ ਉਨ੍ਹਾਂ ਚੀਜ਼ਾਂ ਨੂੰ ਸਥਾਈ ਮੰਨ ਲਿਆ ਜਾਂਦਾ ਹੈ ਇਹ ਭਾਵ ਆ ਜਾਂਦਾ ਹੈ ਕਿ ਕੁਝ ਬਦਲੇਗਾ ਨਹੀਂ, ਇਵੇਂ ਹੀ ਚਲੇਗਾ ਧਾਰਾ 370 ਨਾਲ ਵੀ ਅਜਿਹਾ ਹੀ ਭਾਵ ਸੀ ਉਸ ਨਾਲ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਸਾਡੇ ਭੈਣ-ਭਰਾਵਾਂ ਦੀ, ਸਾਡੇ ਬੱਚਿਆਂ ਦੀ ਜੋ ਹਾਨੀ ਹੋ ਰਹੀ ਸੀ, ਉਸ ਦੀ ਚਰਚਾ ਹੀ ਨਹੀਂ ਹੁੰਦੀ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਤੁਸੀਂ ਕਿਸੇ ਨਾਲ ਵੀ ਗੱਲ ਕਰੋ ਤਾਂ ਕੋਈ ਇਹ ਵੀ ਨਹੀਂ ਦੱਸ ਸਕਦਾ ਸੀ ਕਿ ਧਾਰਾ 370 ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਦੇ ਜੀਵਨ ਵਿੱਚ ਕੀ ਲਾਭ ਹੋਇਆ

 

ਭਾਈਓ ਅਤੇ ਭੈਣੋਂ, ਧਾਰਾ 370 ਅਤੇ 35 ਏ ਨੇ ਜੰਮੂ-ਕਸ਼ਮੀਰ ਨੂੰ ਅਲਗਾਵਵਾਦ-ਆਤੰਕਵਾਦ- ਪਰਿਵਾਰਵਾਦ ਅਤੇ ਵਿਵਸਥਾਵਾਂ ਵਿੱਚ ਵੱਡੇ ਪੈਮਾਨੇ ਤੇ ਫੈਲੇ ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਦਿੱਤਾ ਇਨ੍ਹਾਂ ਦੋਹਾਂ ਧਾਰਾਵਾਂ ਦੀ ਦੇਸ਼ ਦੇ ਵਿਰੁੱਧ, ਕੁਝ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਲਈ ਪਾਕਿਸਤਾਨ ਵੱਲੋਂ ਇੱਕ ਹਥਿਆਰ ਦੇ ਤੌਰ ਤੇ ਵਰਤੋਂ ਕੀਤੀ ਜਾ ਰਹੀ ਸੀਇਸ ਕਾਰਨ ਪਿਛਲੇ ਤਿੰਨ ਦਹਾਕਿਆਂ ਵਿੱਚ ਤਕਰੀਬਨ 42 ਹਜ਼ਾਰ ਨਿਰਦੋਸ਼ ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਵਿਕਾਸ ਉਸ ਗਤੀ ਨਾਲ ਨਹੀਂ ਹੋ ਸਕਿਆ, ਜਿਸ ਦਾ ਉਹ ਹੱਕਦਾਰ ਸੀ ਹੁਣ ਵਿਵਸਥਾ ਦੀ ਇਹ ਕਮੀ ਦੂਰ ਹੋ ਜਾਣ ਨਾਲ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਦਾ ਵਰਤਮਾਨ ਤਾਂ ਸੁਧਰੇਗਾ ਹੀ, ਉਨ੍ਹਾਂ ਦਾ ਭਵਿੱਖ ਵੀ ਸੁਰੱਖਿਅਤ ਹੋਵੇਗਾ

 

ਸਾਥੀਓ, ਸਾਡੇ ਦੇਸ਼ ਵਿੱਚ ਕੋਈ ਵੀ ਸਰਕਾਰ ਹੋਵੇ, ਉਹ ਸੰਸਦ ਵਿੱਚ ਕਾਨੂੰਨ ਬਣਾ ਕੇ ਦੇਸ਼ ਦੀ ਭਲਾਈ ਲਈ ਕੰਮ ਕਰਦੀ ਹੈ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਕਿਸੇ ਵੀ ਗਠਜੋੜ ਦੀ ਸਰਕਾਰ ਹੋਵੇ, ਇਹ ਕੰਮ ਲਗਾਤਾਰ ਚਲਦਾ ਰਹਿੰਦਾ ਹੈ ਕਾਨੂੰਨ ਬਣਾਉਣ ਦੇ ਸਮੇਂ ਕਾਫੀ ਬਹਿਸ ਹੁੰਦੀ ਹੈ, ਚਿੰਤਨ-ਮਨਨ ਹੁੰਦਾ ਹੈ, ਉਸ ਦੀ ਲੋੜ, ਉਸ ਦੇ ਪ੍ਰਭਾਵ ਨੂੰ ਲੈ ਕੇ ਗੰਭੀਰ ਪੱਖ ਰੱਖੇ ਜਾਂਦੇ ਹਨ ਇਸ ਪ੍ਰਕਿਰਿਆ ਵਿੱਚੋਂ ਲੰਘ ਕੇ ਜੋ ਕਾਨੂੰਨ ਬਣਦਾ ਹੈ, ਉਹ ਪੂਰੇ ਦੇਸ਼ ਦੇ ਲੋਕਾਂ ਦਾ ਭਲਾ ਕਰਦਾ ਹੈ ਪਰ ਕੋਈ ਕਲਪਨਾ ਨਹੀਂ ਕਰ ਸਕਦਾ ਕਿ ਸੰਸਦ ਏਨੀ ਵੱਡੀ ਗਿਣਤੀ ਵਿੱਚ ਕਾਨੂੰਨ ਬਣਾਵੇ ਅਤੇ ਉਹ ਦੇਸ਼ ਦੇ ਇੱਕ ਹਿੱਸੇ ਵਿੱਚ ਲਾਗੂ ਹੀ ਨਾ ਹੋਣ ਇੱਥੋਂ ਤੱਕ ਕਿ ਪਹਿਲਾਂ ਦੀਆਂ ਜੋ ਸਰਕਾਰਾਂ ਇੱਕ ਕਾਨੂੰਨ ਬਣਾ ਕੇ ਵਾਹ-ਵਾਹ ਲੁਟਦੀਆਂ ਸਨ, ਉਹ ਵੀ ਇਹ ਦਾਅਵਾ ਨਹੀਂ ਕਰ ਸਕਦੀਆਂ ਸਨ ਕਿ ਉਨ੍ਹਾਂ ਦਾ ਬਣਾਇਆ ਕਾਨੂੰਨ ਜੰਮੂ-ਕਸ਼ਮੀਰ ਵਿੱਚ ਲਾਗੂ ਹੋਵੇਗਾ ਜੋ ਕਾਨੂੰਨ ਦੇਸ਼ ਦੀ ਪੂਰੀ ਅਬਾਦੀ ਲਈ ਬਣਦਾ ਸੀ, ਉਸ ਦੇ ਲਾਭ ਤੋਂ ਜੰਮੂ-ਕਸ਼ਮੀਰ ਦੇ ਡੇਢ ਕਰੋੜ ਤੋਂ ਜ਼ਿਆਦਾ ਲੋਕ ਵਾਂਝੇ ਰਹਿ ਜਾਂਦੇ ਸਨ

 

ਸੋਚੋ, ਦੇਸ਼ ਦੇ ਹੋਰ ਰਾਜਾਂ ਵਿੱਚ ਬੱਚਿਆਂ ਨੂੰ ਸਿੱਖਿਆ ਦਾ ਅਧਿਕਾਰ ਹੈ, ਪਰ ਜੰਮੂ-ਕਸ਼ਮੀਰ ਦੇ ਬੱਚੇ ਇਸ ਤੋਂ ਵਾਂਝੇ ਸਨ ਦੇਸ਼ ਦੇ ਹੋਰ ਰਾਜਾਂ ਵਿੱਚ ਬੇਟੀਆਂ ਨੂੰ ਜੋ ਸਾਰੇ ਹੱਕ ਮਿਲਦੇ ਹਨ, ਉਹ ਸਾਰੇ ਹੱਕ ਜੰਮੂ-ਕਸ਼ਮੀਰ ਦੀਆਂ ਬੇਟੀਆਂ ਨੂੰ ਨਹੀਂ ਮਿਲਦੇ ਸਨ ਦੇਸ਼ ਦੇ ਹੋਰ ਰਾਜਾਂ ਵਿੱਚ ਸਫਾਈ ਕਰਮਚਾਰੀਆਂ ਲਈ ਸਫਾਈ ਕਰਮਚਾਰੀ ਐਕਟ ਲਾਗੂ ਹੈ, ਲੇਕਿਨ ਜੰਮੂ-ਕਸ਼ਮੀਰ ਦੇ ਸਫਾਈ ਕਰਮਚਾਰੀ ਇਸ ਤੋਂ ਵਾਂਝੇ ਸਨ ਦੇਸ਼ ਦੇ ਹੋਰ ਰਾਜਾਂ ਵਿੱਚ ਦਲਿਤਾਂ ਉੱਤੇ ਜ਼ੁਲਮ ਰੋਕਣ ਲਈ ਸਖਤ ਕਾਨੂੰਨ ਲਾਗੂ ਹੈ, ਪਰ ਜੰਮੂ-ਕਸ਼ਮੀਰ ਵਿੱਚ ਅਜਿਹਾ ਨਹੀਂ ਸੀ ਦੇਸ਼ ਦੇ ਹੋਰ ਰਾਜਾਂ ਵਿੱਚ ਘੱਟ ਗਿਣਤੀਆਂ ਦੇ ਹਿਤਾਂ ਦੀ ਰਾਖੀ ਲਈ ਮਾਇਨੌਰਿਟੀ ਐਕਟ ਲਾਗੂ ਹੈ, ਪਰ ਜੰਮੂ-ਕਸ਼ਮੀਰ ਵਿੱਚ ਅਜਿਹਾ ਨਹੀਂ ਸੀ ਦੇਸ਼ ਦੇ ਹੋਰ ਰਾਜਾਂ ਵਿੱਚ ਮਜ਼ਦੂਰਾਂ ਦੇ ਹਿਤਾਂ ਦੀ ਰਾਖੀ ਲਈ Minimum Wages Act  ਲਾਗੂ ਹੈ, ਪਰ ਜੰਮੂ-ਕਸ਼ਮੀਰ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਇਹ ਸਿਰਫ ਕਾਗਜ਼ਾਂ ਉੱਤੇ ਹੀ ਮਿਲਦਾ ਸੀ ਦੇਸ਼ ਦੇ ਹੋਰ ਰਾਜਾਂ ਵਿੱਚ ਚੋਣ ਲੜਨ ਸਮੇਂ ਅਨੁਸੂਚਿਤ ਜਨਜਾਤੀ ਦੇ ਭਾਈ-ਭੈਣਾਂ ਨੂੰ ਰਿਜ਼ਰਵੇਸ਼ਨ ਦਾ ਲਾਭ ਮਿਲਦਾ ਸੀ, ਪਰ ਜੰਮੂ-ਕਸ਼ਮੀਰ ਵਿੱਚ ਅਜਿਹਾ ਨਹੀਂ ਸੀ

 

ਸਾਥੀਓ, ਹੁਣ ਆਰਟੀਕਲ 370 ਅਤੇ 35 ਏ ਇਤਿਹਾਸ ਦੀ ਗੱਲ ਹੋ ਜਾਣ ਦੇ ਬਾਅਦ ਉਸ ਦੇ ਨਾਂਹ-ਪੱਖੀ ਪ੍ਰਭਾਵਾਂ ਤੋਂ ਵੀ ਜੰਮੂ-ਕਸ਼ਮੀਰ ਜਲਦੀ ਬਾਹਰ ਨਿਕਲੇਗਾ, ਇਸ ਦਾ ਮੈਨੂੰ ਪੂਰਾ ਵਿਸ਼ਵਾਸ ਹੈ

 

ਭਾਈਓ ਅਤੇ ਭੈਣੋਂ,

 

ਨਵੀਂ ਵਿਵਸਥਾ ਵਿੱਚ ਕੇਂਦਰ ਸਰਕਾਰ ਦੀ ਇਹ ਪਹਿਲ ਰਹੇਗੀ ਕਿ ਰਾਜ ਦੇ ਕਰਮਚਾਰੀਆਂ ਨੂੰ, ਜੰਮੂ-ਕਸ਼ਮੀਰ ਪੁਲਿਸ ਨੂੰ, ਦੂਸਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਰਮਚਾਰੀਆਂ ਅਤੇ ਉੱਥੋਂ ਦੀ ਪੁਲਿਸ ਦੇ ਬਰਾਬਰ ਸੁਵਿਧਾਵਾਂ ਮਿਲਣ ਅਜੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਈ ਅਜਿਹੀਆਂ ਵਿੱਤੀ ਸੁਵਿਧਾਵਾਂ ਜਿਵੇਂ LTC, House Rent Allowance, ਬੱਚਿਆਂ ਦੀ ਸਿੱਖਿਆ ਲਈ Education Allowance,  ਹੈਲਥ ਸਕੀਮ ਵਰਗੀਆਂ ਕਈ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਵਧੇਰੇ ਜੰਮੂ-ਕਸ਼ਮੀਰ ਦੇ ਕਰਮਚਾਰੀਆਂ ਨੂੰ ਨਹੀਂ ਮਿਲਦੀਆਂ ਅਜਿਹੀਆਂ ਸੁਵਿਧਾਵਾਂ ਦਾ review  ਕਰਵਾ ਕੇ, ਜਲਦੀ ਹੀ ਜੰਮੂ-ਕਸ਼ਮੀਰ ਦੇ ਕਰਮਚਾਰੀਆਂ ਅਤੇ ਉੱਥੋਂ ਦੀ ਪੁਲਿਸ ਨੂੰ ਵੀ ਇਹ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ

 

ਸਾਥੀਓ, ਬਹੁਤ ਜਲਦੀ ਹੀ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਸਾਰੇ ਕੇਂਦਰੀ ਅਤੇ ਰਾਜ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਜਿਸ ਨਾਲ ਸਥਾਨਕ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਫੀ ਮੌਕੇ ਮੁਹੱਈਆ ਹੋਣਗੇ ਨਾਲ ਹੀ ਕੇਂਦਰ ਸਰਕਾਰ ਦੇ ਪਬਲਿਕ ਸੈਕਟਰ ਯੂਨਿਟਸ ਅਤੇ ਪ੍ਰਾਈਵੇਟ ਸੈਕਟਰ ਦੀਆਂ ਵੱਡੀਆਂ ਕੰਪਨੀਆਂ ਨੂੰ ਵੀ ਰੋਜ਼ਗਾਰ ਦੇ ਨਵੇਂ ਮੌਕੇ ਮੁਹੱਈਆ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਇਸ ਤੋਂ ਇਲਾਵਾ ਫੌਜ ਅਤੇ ਨੀਮ ਫੌਜੀ ਦਲਾਂ ਵੱਲੋਂ ਸਥਾਨਕ ਨੌਜਵਾਨਾਂ ਦੀ ਭਰਤੀ ਲਈ ਰੈਲੀਆਂ ਦਾ ਆਯੋਜਨ ਕੀਤਾ ਜਾਵੇਗਾ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸਕਾਲਰਸ਼ਿਪ ਯੋਜਨਾ ਦਾ ਵੀ ਵਿਸਤਾਰ ਕੀਤਾ ਜਾਵੇਗਾ ਤਾਕਿ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਦਾ ਲਾਭ ਮਿਲ ਸਕੇ ਜੰਮੂ-ਕਸ਼ਮੀਰ ਵਿੱਚ ਰੈਵੇਨਿਊ (ਮਾਲੀਆ) ਘਾਟਾ ਬਹੁਤ ਜ਼ਿਆਦਾ ਹੈ ਕੇਂਦਰ ਸਰਕਾਰ ਇਹ ਵੀ ਯਕੀਨੀ ਬਣਾਵੇਗੀ ਕਿ ਇਸ ਦੇ ਪ੍ਰਭਾਵ ਨੂੰ ਘੱਟ ਕੀਤਾ ਜਾਵੇ

 

ਭਾਈਓ ਅਤੇ ਭੈਣੋਂ, ਕੇਂਦਰ ਸਰਕਾਰ ਨੇ ਧਾਰਾ 370 ਹਟਾਉਣ ਦੇ ਨਾਲ ਹੀ ਅਜੇ ਕੁਝ ਸਮੇਂ ਲਈ ਜੰਮੂ-ਕਸ਼ਮੀਰ ਨੂੰ ਸਿੱਧੇ ਕੇਂਦਰ ਸਰਕਾਰ ਦੇ ਸ਼ਾਸਨ ਵਿੱਚ ਰੱਖਣ ਦਾ ਫੈਸਲਾ ਬਹੁਤ ਸੋਚ-ਸਮਝ ਕੇ ਕੀਤਾ ਹੈ ਇਸ ਦੇ ਪਿੱਛੇ ਦਾ ਕਾਰਨ ਸਮਝਣਾ ਵੀ ਤੁਹਾਡੇ ਲਈ ਅਹਿਮ ਹੈ ਜਦ ਤੋਂ ਇੱਥੇ ਗਵਰਨਰ ਰੂਲ ਲਗਿਆ ਹੈ, ਜੰਮੂ-ਕਸ਼ਮੀਰ ਦਾ ਪ੍ਰਸ਼ਾਸਨ ਸਿੱਧੇ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਹੈ ਇਸ ਕਾਰਨ ਬੀਤੇ ਕੁਝ ਮਹੀਨਿਆਂ ਵਿੱਚ ਇੱਥੇ Good Governance ਅਤੇ Development  ਦਾ ਹੋਰ ਬਿਹਤਰ ਪ੍ਰਭਾਵ ਜ਼ਮੀਨ ਤੇ ਵਿਖਾਈ ਦੇਣ ਲਗਿਆ ਹੈ ਜੋ ਯੋਜਨਾਵਾਂ ਪਹਿਲਾਂ ਸਿਰਫ ਕਾਗਜ਼ਾਂ ਵਿੱਚ ਰਹਿ ਗਈਆਂ ਸਨ, ਉਨ੍ਹਾਂ ਨੂੰ ਹੁਣ ਜ਼ਮੀਨ ਤੇ ਉਤਾਰਿਆ ਜਾ ਰਿਹਾ ਹੈ ਦਹਾਕਿਆਂ ਤੋਂ ਲਟਕੇ ਹੋਏ ਪ੍ਰੋਜੈਕਟਾਂ ਨੂੰ ਨਵੀਂ ਗਤੀ ਮਿਲੀ ਹੈ ਅਸੀਂ ਜੰਮੂ-ਕਸ਼ਮੀਰ ਪ੍ਰਸ਼ਾਸਨ ਵਿੱਚ ਇੱਕ ਨਵੀਂ ਕਾਰਜ ਸੱਭਿਆਚਾਰ ਲਿਆਉਣ, ਪਾਰਦਰਸ਼ਤਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਇਸ ਦਾ ਨਤੀਜਾ ਇਹ ਹੈ ਕਿ IIT, IIM, ਏੇਮਸ ਹੋਣ, ਸਾਰੇ ਇਰੀਗੇਸ਼ਨ ਪ੍ਰੋਜੈਕਟਸ ਹੋਣ, ਪਾਵਰ ਪ੍ਰੋਜੈਕਟਸ ਹੋਣ ਜਾਂ ਫਿਰ ਐਂਟੀ ਕੁਰਪਸ਼ਨ ਬਿਊਰੋ, ਇਨ੍ਹਾਂ ਸਭ ਦੇ ਕੰਮ ਵਿੱਚ ਤੇਜ਼ੀ ਆਈ ਹੈ ਇਸ ਤੋਂ ਇਲਾਵਾ ਉੱਥੇ ਕਨੈਕਟੀਵਿਟੀ ਨਾਲ ਜੁੜੇ ਪ੍ਰੋਜੈਕਟ ਹੋਣ, ਸੜਕਾਂ ਅਤੇ ਨਵੀਆਂ ਰੇਲ ਲਾਈਨਾਂ ਦਾ ਕੰਮ ਹੋਵੇ, ਏਅਰਪੋਰਟ ਦਾ ਆਧੁਨਿਕੀਕਰਨ ਹੋਵੇ, ਸਭ ਨੂੰ ਤੇਜ਼ ਗਤੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ

 

ਸਾਥੀਓ, ਸਾਡੇ ਦੇਸ਼ ਦਾ ਲੋਕਤੰਤਰ ਏਨਾ ਮਜ਼ਬੂਤ ਹੈ, ਪਰ ਤੁਸੀਂ ਇਹ ਜਾਣ ਕੇ ਚੌਂਕ ਜਾਓਗੇ ਕਿ ਜੰਮੂ-ਕਸ਼ਮੀਰ ਵਿੱਚ ਦਹਾਕਿਆਂ ਤੋਂ, ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੇ ਭਾਈ-ਭੈਣ ਰਹਿੰਦੇ ਹਨ, ਜਿਨ੍ਹਾਂ ਨੂੰ ਲੋਕ ਸਭਾ ਦੀਆਂ ਚੋਣਾਂ ਵਿੱਚ ਤਾਂ ਵੋਟ ਪਾਉਣ ਦਾ ਅਧਿਕਾਰ ਸੀ ਪਰ ਉਹ ਵਿਧਾਨ ਸਭਾ ਅਤੇ ਲੋਕਲ ਬਾਡੀ ਦੀਆਂ ਚੋਣਾਂ ਵਿੱਚ ਵੋਟ ਨਹੀਂ ਪਾ ਸਕਦੇ ਸਨ ਇਹ ਉਹ ਲੋਕ ਹਨ ਜੋ 1947 ਵਿੱਚ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਭਾਰਤ ਆਏ ਹਨ, ਕੀ ਇਨ੍ਹਾਂ ਲੋਕਾਂ ਨਾਲ ਅਨਿਆਂ ਇਵੇਂ ਹੀ ਜਾਰੀ ਰਹਿੰਦਾ?

 

ਸਾਥੀਓ, ਜੰਮੂ-ਕਸ਼ਮੀਰ ਦੇ ਆਪਣੇ ਭਾਈ-ਭੈਣਾਂ ਨੂੰ ਮੈਂ ਇੱਕ ਅਹਿਮ ਗੱਲ ਹੋਰ ਸਪਸ਼ਟ ਕਰਨਾ ਚਾਹੁੰਦਾ ਹਾਂ ਤੁਹਾਡਾ ਜਨਤਕ ਨੁਮਾਇੰਦਾ ਤੁਹਾਡੇ ਵੱਲੋਂ ਹੀ ਚੁਣਿਆ ਜਾਵੇਗਾ, ਤੁਹਾਡੇ ਵਿੱਚੋਂ ਹੀ ਹੋਵੇਗਾ ਜਿਵੇਂ ਕਿ ਪਹਿਲੇ MLA ਹੁੰਦੇ ਸਨ, ਇਵੇਂ ਹੀ MLA ਅੱਗੋਂ ਵੀ ਹੋਣਗੇ ਜਿਵੇਂ ਪਹਿਲਾਂ ਮੰਤਰੀ ਪਰਿਸ਼ਦ ਹੁੰਦੀ ਸੀ, ਇਵੇਂ ਹੀ ਮੰਤਰੀ ਪਰਿਸ਼ਦ ਅੱਗੋਂ ਵੀ ਹੋਵੇਗੀ  ਜਿਵੇਂ ਪਹਿਲਾਂ ਤੁਹਾਡੇ ਸੀਐੱਮ ਹੁੰਦੇ ਸਨ, ਉਸੇ ਤਰ੍ਹਾਂ ਅੱਗੋਂ ਵੀ ਤੁਹਾਡੇ ਸੀਐੱਮ ਹੋਣਗੇ ਸਾਥੀਓ, ਮੈਨੂੰ ਪੂਰਾ ਯਕੀਨ ਹੈ ਕਿ ਇਸ ਨਵੀਂ ਵਿਵਸਥਾ ਤਹਿਤ ਅਸੀਂ ਸਾਰੇ ਮਿਲਕੇ ਆਤੰਕਵਾਦ-ਅਲਗਾਵਵਾਦ ਤੋਂ ਜੰਮੂ-ਕਸ਼ਮੀਰ ਨੂੰ ਮੁਕਤ ਕਰਾਵਾਂਗੇ ਜਦੋਂ ਧਰਤੀ ਦਾ ਸਵਰਗ ਸਾਡਾ ਜੰਮੂ-ਕਸ਼ਮੀਰ ਫਿਰ ਇੱਕ ਵਾਰੀ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਪਾਰ ਕਰਕੇ ਪੂਰੀ ਦੁਨੀਆ ਨੂੰ ਆਕਰਸ਼ਿਤ ਕਰਨ ਲਗੇਗਾ, ਨਾਗਰਿਕਾਂ ਦੇ ਜੀਵਨ ਵਿੱਚ  Ease of Living  ਵਧੇਗੀ, ਨਾਗਰਿਕਾਂ ਨੂੰ ਜੋ ਉਨ੍ਹਾਂ ਦੇ ਹੱਕ ਦਾ ਮਿਲਣਾ ਚਾਹੀਦਾ ਹੈ, ਉਹ ਬੇਰੋਕ-ਟੋਕ ਮਿਲਣ ਲਗੇਗਾ ਸ਼ਾਸਨ ਪ੍ਰਸ਼ਾਸਨ ਦੀਆਂ ਸਾਰੀਆਂ ਵਿਵਸਥਾਵਾਂ ਜਨਹਿਤ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣਗੀਆਂ ਤਾਂ ਮੈਂ ਨਹੀਂ ਮੰਨਦਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਵਿਵਸਥਾ ਜੰਮੂ-ਕਸ਼ਮੀਰ ਦੇ ਅੰਦਰ ਚਲਾਈ ਰੱਖਣ ਦੀ ਲੋੜ ਪਵੇਗੀ ਹਾਂ, ਲੱਦਾਖ ਵਿੱਚ ਉਹ ਬਣੀ ਰਹੇਗੀ

 

ਭਾਈਓ ਅਤੇ ਭੈਣੋਂ, ਅਸੀਂ ਸਾਰੇ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜੰਮੂ-ਕਸ਼ਮੀਰ ਵਿਧਾਨ ਸਭਾ ਦੀਆਂ ਚੋਣਾਂ ਹੋਣ, ਨਵੀਂ ਸਰਕਾਰ ਬਣੇ, ਮੁੱਖ ਮੰਤਰੀ ਬਣਨ ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਤੁਹਾਨੂੰ ਬਹੁਤ ਇਮਾਨਦਾਰੀ ਨਾਲ, ਪੂਰੇ ਪਾਰਦਰਸ਼ੀ ਮਾਹੌਲ ਵਿੱਚ ਆਪਣੇ ਨੁਮਾਇੰਦੇ ਚੁਣਨ ਦਾ ਮੌਕਾ ਮਿਲੇਗਾ ਜਿਵੇਂ ਬੀਤੇ ਦਿਨੀਂ ਪੰਚਾਇਤਾਂ ਦੀਆਂ ਚੋਣਾਂ ਪਾਰਦਰਸ਼ਤਾ ਨਾਲ ਮੁਕੰਮਲ ਕਰਵਾਈਆਂ ਗਈਆਂ, ਉਸੇ ਤਰ੍ਹਾਂ ਜੰਮੂ-ਕਸ਼ਮੀਰ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣਗੀਆਂ ਮੈਂ ਰਾਜ ਦੇ ਗਵਰਨਰ ਨੂੰ ਇਹ ਵੀ ਤਾਕੀਦ ਕਰਾਂਗਾ ਕਿ ਬਲਾਕ ਡਿਵੈਲਪਮੈਂਟ ਕੌਂਸਲ ਦਾ ਗਠਨ, ਜੋ ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਲਟਕ ਰਿਹਾ ਹੈ, ਉਸ ਨੂੰ ਪੂਰਾ ਕਰਨ ਦਾ ਕੰਮ ਵੀ ਜਲਦੀ ਤੋਂ ਜਲਦੀ ਕੀਤਾ ਜਾਵੇ

 

ਸਾਥੀਓ, ਇਹ ਮੇਰਾ ਆਪਣਾ ਤਜਰਬਾ ਹੈ ਕਿ ਚਾਰ-ਪੰਜ ਮਹੀਨੇ ਪਹਿਲਾਂ ਜੰਮੂ-ਕਸ਼ਮੀਰ ਅਤੇ ਲੱਦਾਖ ਦੀਆਂ ਪੰਚਾਇਤ ਚੋਣਾਂ ਵਿੱਚ ਜੋ ਲੋਕ ਚੁਣ ਕੇ ਆਏ, ਉਹ ਬਹੁਤ ਬਿਹਤਰੀਨ ਕੰਮ ਕਰ ਰਹੇ ਹਨ ਕੁਝ ਮਹੀਨੇ ਪਹਿਲਾਂ ਜਦ ਮੈਂ ਸ੍ਰੀਨਗਰ ਗਿਆ ਸੀ ਤਾਂ ਉੱਥੇ ਮੇਰੀ ਉਨ੍ਹਾਂ ਨਾਲ ਲੰਬੀ ਮੁਲਾਕਾਤ ਵੀ ਹੋਈ ਸੀ ਜਦੋਂ ਉਹ ਇੱਥੇ ਦਿੱਲੀ ਆਏ ਸਨ, ਤਦ ਵੀ ਮੇਰੇ ਘਰ ਆਏ ਮੈਂ ਉਨ੍ਹਾਂ ਨਾਲ ਕਾਫੀ ਦੇਰ ਤੱਕ ਗੱਲਬਾਤ ਕੀਤੀ ਸੀ ਪੰਚਾਇਤ ਦੇ ਇਨ੍ਹਾਂ ਸਾਥੀਆਂ ਕਾਰਨ ਜੰਮੂ-ਕਸ਼ਮੀਰ ਵਿੱਚ ਬੀਤੇ ਦਿਨੀਂ ਪਿੰਡ ਪੱਧਰ ਉੱਤੇ ਬਹੁਤ ਤੇਜ਼ੀ ਨਾਲ ਕੰਮ ਹੋਇਆ ਹਰ ਘਰ ਬਿਜਲੀ ਪਹੁੰਚਾਉਣ ਦਾ ਕੰਮ ਹੋਵੇ ਜਾਂ ਫਿਰ ਰਾਜ ਨੂੰ ਓਡੀਐੱਫ ਬਣਾਉਣਾ ਹੋਵੇ ਜਿਸ ਵਿੱਚ ਪੰਚਾਇਤ ਦੇ ਨੁਮਾਇੰਦਿਆਂ ਦੀ ਵੀ ਬਹੁਤ ਵੱਡੀ ਭੁਮਿਕਾ ਰਹੀ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹੁਣ ਧਾਰਾ 370 ਹਟਣ ਤੋਂ ਬਾਅਦ ਜਦੋਂ ਇਨ੍ਹਾਂ ਪੰਚਾਇਤ ਮੈਂਬਰਾਂ ਨੂੰ ਨਵੀਂ ਵਿਵਸਥਾ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ ਤਾਂ ਉਹ ਕਮਾਲ ਕਰ ਦੇਣਗੇ ਮੈਨੂੰ ਪੂਰਾ ਭਰੋਸਾ ਹੈ ਕਿ ਜੰਮੂ-ਕਸ਼ਮੀਰ ਦੀ ਜਨਤਾ ਅਲਗਾਵਵਾਦ ਨੂੰ ਹਰਾ ਕੇ ਨਵੀਆਂ ਆਸਾਂ ਨਾਲ, ਨਵੀਂ ਊਰਜਾ ਨਾਲ, ਨਵੇਂ ਸੁਪਨਿਆਂ ਨਾਲ ਅੱਗੇ ਵਧੇਗੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੰਮੂ-ਕਸ਼ਮੀਰ ਦੀ ਜਨਤਾ, Good Governance ਅਤੇ ਪਾਰਦਰਸ਼ਤਾ ਦੇ ਮਾਹੌਲ ਵਿੱਚ ਨਵੇਂ ਉਤਸ਼ਾਹ ਨਾਲ ਆਪਣੇ ਟੀਚਿਆਂ ਨੂੰ ਪ੍ਰਾਪਤ ਕਰੇਗੀ

 

ਸਾਥੀਓ, ਦਹਾਕਿਆਂ ਦੇ ਪਰਿਵਾਰਵਾਦ ਨੇ ਜੰਮੂ-ਕਸ਼ਮੀਰ ਦੇ ਮੇਰੇ ਨੌਜਵਾਨਾਂ ਨੂੰ ਲੀਡਰਸ਼ਿਪ ਦਾ ਮੌਕਾ ਹੀ ਨਹੀਂ ਦਿੱਤਾ ਹੁਣ ਮੇਰੇ ਇਹ ਨੌਜਵਾਨ ਜੰਮੂ-ਕਸ਼ਮੀਰ ਦੇ ਵਿਕਾਸ ਦੀ ਅਗਵਾਈ ਕਰਨਗੇ ਅਤੇ ਉਸ ਨੂੰ ਨਵੀਆਂ ਉਚਾਈਆਂ ਉੱਤੇ ਲੈ ਜਾਣਗੇ ਮੈਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਨੌਜਵਾਨਾਂ, ਉੱਥੋਂ ਦੀਆਂ ਭੈਣਾਂ-ਬੇਟੀਆਂ ਨੂੰ ਵਿਸ਼ੇਸ਼ ਤਾਕੀਦ ਕਰਾਂਗਾ ਕਿ ਆਪਣੇ ਖੇਤਰ ਦੇ ਵਿਕਾਸ ਦੀ ਕਮਾਨ ਆਪ ਸੰਭਾਲਣ

 

ਸਾਥੀਓ, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਟੂਰਿਸਟ ਡੈਸਟੀਨੇਸ਼ਨ ਬਣਨ ਦੀ ਸਮਰੱਥਾ ਹੈ ਇਸ ਲਈ ਜੋ ਮਾਹੌਲ ਚਾਹੀਦਾ ਹੈ, ਸ਼ਾਸਨ-ਪ੍ਰਸ਼ਾਸਨ ਵਿੱਚ ਜੋ ਤਬਦੀਲੀ ਚਾਹੀਦੀ ਹੈ, ਉਹ ਕੀਤੀ ਜਾ ਰਹੀ ਹੈ, ਪਰ ਮੈਨੂੰ ਇਸ ਵਿੱਚ ਹਰ ਦੇਸ਼ਵਾਸੀ ਦਾ ਸਾਥ ਚਾਹੀਦਾ ਹੈ ਇੱਕ ਜ਼ਮਾਨਾ ਸੀ ਜਦੋਂ ਬਾਲੀਵੁੱਡ ਦੀਆਂ ਫਿਲਮਾਂ ਦੀ ਸ਼ੂਟਿੰਗ ਲਈ ਕਸ਼ਮੀਰ ਪਸੰਦੀਦਾ ਜਗ੍ਹਾ ਸੀ ਉਸ ਦੌਰਾਨ ਸ਼ਾਇਦ ਹੀ ਕੋਈ ਫਿਲਮ ਬਣਦੀ ਹੋਵੇ, ਜਿਸ ਦੀ ਕਸ਼ਮੀਰ ਵਿੱਚ ਸ਼ੂਟਿੰਗ ਨਾ ਹੁੰਦੀ ਹੋਵੇ ਹੁਣ ਜੰਮੂ-ਕਸ਼ਮੀਰ ਵਿੱਚ ਸਥਿਤੀਆਂ ਆਮ ਵਰਗੀਆਂ ਹੋਣਗੀਆਂ ਤਾਂ ਦੇਸ਼ ਹੀ ਨਹੀਂ ਦੁਨੀਆ ਭਰ ਦੇ ਲੋਕ ਉੱਥੇ ਫਿਲਮਾਂ ਦੀ ਸ਼ੂਟਿੰਗ ਕਰਨ ਆਉਣਗੇ ਹਰ ਫਿਲਮ ਆਪਣੇ ਨਾਲ ਕਸ਼ਮੀਰ ਦੇ ਲੋਕਾਂ ਲਈ ਰੋਜ਼ਗਾਰ ਦੀ ਕਈ ਮੌਕੇ ਵੀ ਲੈ ਕੇ ਆਵੇਗੀ

 

ਮੈਂ ਹਿੰਦੀ ਫਿਲਮ ਇੰਡਸਟਰੀ, ਤੇਲਗੂ ਅਤੇ ਤਮਿਲ ਫਿਲਮ ਇੰਡਸਟਰੀ ਅਤੇ ਇਸ ਨਾਲ ਜੁੜੇ ਲੋਕਾਂ ਨੂੰ  ਤਾਕੀਦ ਕਰਾਂਗਾ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਨਿਵੇਸ਼ ਬਾਰੇ ਫਿਲਮ ਦੀ ਸ਼ੂਟਿੰਗ ਤੋਂ ਲੈ ਕੇ ਥੀਏਟਰ ਅਤੇ ਹੋਰ ਸਾਧਨਾਂ ਦੀ ਸਥਾਪਨਾ ਬਾਰੇ ਜ਼ਰੂਰ ਸੋਚਣ

ਜੋ ਟੈਕਨੋਲੋਜੀ ਦੀ ਦੁਨੀਆ ਨਾਲ ਜੁੜੇ ਲੋਕ ਹਨ, ਭਾਵੇਂ ਉਹ ਪ੍ਰਸ਼ਾਸਨ ਵਿੱਚ ਹੋਣ ਜਾਂ ਫਿਰ ਪ੍ਰਾਈਵੇਟ ਸੈਕਟਰ ਵਿੱਚ, ਉਨ੍ਹਾਂ ਨੂੰ ਵੀ ਮੇਰੀ ਤਾਕੀਦ ਹੈ ਕਿ ਆਪਣੀਆਂ ਨੀਤੀਆਂ ਵਿੱਚ, ਆਪਣੇ ਫੈਸਲਿਆਂ ਵਿੱਚ ਇਸ ਗੱਲ ਨੂੰ ਪਹਿਲ ਦੇਣ ਕਿ ਜੰਮੂ-ਕਸ਼ਮੀਰ ਵਿੱਚ ਕਿਵੇਂ ਟੈਕਨੋਲੋਜੀ ਦਾ ਹੋਰ ਵਿਸਤਾਰ ਕੀਤਾ ਜਾਵੇ ਜਦੋਂ ਉੱਥੇ ਡਿਜੀਟਲ ਕਮਿਊਨੀਕੇਸ਼ਨ ਨੂੰ ਤਾਕਤ ਮਿਲੇਗੀ, ਜਦੋਂ ਉੱਥੇ BPO ਸੈਂਟਰ, ਕਾਮਨ ਸਰਵਿਸ ਸੈਂਟਰ ਵਧਣਗੇ, ਜਿੰਨਾ ਜ਼ਿਆਦਾ ਟੈਕਨੋਲੋਜੀ ਦਾ ਵਿਸਤਾਰ ਹੋਵੇਗਾ, ਓਨਾ ਹੀ ਕਸ਼ਮੀਰ ਦੇ ਸਾਡੇ ਭਾਈ-ਭੈਣਾਂ ਦਾ ਜੀਵਨ ਅਸਾਨ ਹੋਵੇਗਾ, ਉਨ੍ਹਾਂ ਦੀ ਆਜੀਵਿਕਾ ਅਤੇ ਰੋਜ਼ੀ-ਰੋਟੀ ਕਮਾਉਣ ਦੇ ਮੌਕੇ ਵਧਣਗੇ

 

ਸਾਥੀਓ, ਸਰਕਾਰ ਨੇ ਜੋ ਫੈਸਲਾ ਲਿਆ ਹੈ, ਉਹ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਉਨ੍ਹਾਂ ਨੌਜਵਾਨਾਂ ਦੀ ਮਦਦ ਕਰੇਗਾ ਜੋ ਸਪੋਰਟਸ ਦੀ ਦੁਨੀਆ ਵਿੱਚ ਅੱਗੇ ਵਧਣਾ ਚਾਹੁੰਦੇ ਹਨ ਨਵੀਆਂ ਸਪੋਰਟਸ ਅਕੈਡਮੀਆਂ, ਨਵੇਂ ਸਪੋਰਟਸ ਸਟੇਡੀਅਮ, ਸਾਇੰਟੀਫਿਕ ਐਨਵਾਇਰਨਮੈਂਟ ਵਿੱਚ ਟ੍ਰੇਨਿੰਗ, ਉਨ੍ਹਾਂ ਨੂੰ ਦੁਨੀਆ ਵਿੱਚ ਆਪਣਾ ਟੇਲੈਂਟ ਦਿਖਾਉਣ ਵਿੱਚ ਮਦਦ ਮਿਲੇਗੀ

 

ਸਾਥੀਓ, ਜੰਮੂ-ਕਸ਼ਮੀਰ ਦੇ ਕੇਸਰ ਦਾ ਰੰਗ ਹੋਵੇ ਜਾਂ ਕਾਹਵੇ ਦਾ ਸਵਾਦ, ਸੇਬ ਦਾ ਮਿੱਠਾਪਣ ਹੋਵੇ ਜਾਂ ਖੁਰਮਾਨੀ ਦਾ ਰਸੀਲਾਪਣ, ਕਸ਼ਮੀਰੀ ਸ਼ਾਲ ਹੋਵੇ ਜਾਂ ਫਿਰ ਕਲਾ-ਕ੍ਰਿਤਾਂ, ਲੱਦਾਖ ਦੇ ਆਰਗੈਨਿਕ ਪ੍ਰੋਡਕਟਸ ਹੋਣ ਜਾਂ ਫਿਰ ਹਰਬਲ ਮੈਡੀਸਨ, ਇਨ੍ਹਾਂ ਦਾ ਪ੍ਰਸਾਰ ਦੁਨੀਆ ਭਰ ਵਿੱਚ ਕੀਤੇ ਜਾਣ ਦੀ ਲੋੜ ਹੈ

 

ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਹਾਂ ਲੱਦਾਖ ਵਿੱਚ ਸੋਲੋ ਨਾਂ ਦਾ ਇੱਕ ਪੌਦਾ ਪਾਇਆ ਜਾਂਦਾ ਹੈ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਪੌਦਾ High Altitude ਉੱਤੇ ਰਹਿਣ ਵਾਲੇ ਲੋਕਾਂ ਲਈਬਰਫੀਲੀਆਂ ਪਹਾੜੀਆਂ ਉੱਤੇ ਤਾਇਨਾਤ ਸੁਰੱਖਿਆ ਬਲਾਂ ਲਈ ਸੰਜੀਵਨੀ ਦਾ ਕੰਮ ਕਰਦਾ ਹੈ ਘੱਟ ਆਕਸੀਜਨ ਵਾਲੀ ਥਾਂ ਉੱਤੇ ਸਰੀਰ ਦੇ ਇਮਿਊਨ ਸਿਸਟਮ ਨੂੰ ਸੰਭਾਲ਼ੀ ਰੱਖਣ ਵਿੱਚ ਇਸ ਦੀ ਬਹੁਤ ਵੱਡੀ ਭੂਮਿਕਾ ਹੈ ਸੋਚੋ, ਅਜਿਹੀ ਅਦਭੁਤ ਚੀਜ਼ ਦੁਨੀਆ ਭਰ ਵਿੱਚ ਵਿਕਣੀ ਚਾਹੀਦੀ ਹੈ ਜਾਂ ਨਹੀਂ? ਕੌਣ ਹਿੰਦੁਸਤਾਨੀ ਨਹੀਂ ਚਾਹੁੰਦਾ? ਅਤੇ ਸਾਥੀਓ, ਮੈਂ ਸਿਰਫ ਇੱਕ ਨਾਮ ਲਿਆ ਹੈ ਅਜਿਹੇ ਅਣਗਿਣਤ ਪੌਦੇ, ਹਰਬਲ ਪ੍ਰੋਡਕਟ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਖਿੰਡਰੇ ਪਏ ਹਨ ਉਨ੍ਹਾਂ ਦੀ ਪਛਾਣ ਹੋਵੇਗੀ, ਉਨ੍ਹਾਂ ਦੀ ਵਿਕਰੀ ਹੋਵੇਗੀ ਤਾਂ ਇਸ ਦਾ ਬਹੁਤ ਵੱਡਾ ਲਾਭ ਉੱਥੋਂ ਦੇ ਲੋਕਾਂ ਨੂੰ ਮਿਲੇਗਾ, ਉੱਥੋਂ ਦੇ ਕਿਸਾਨਾਂ ਨੂੰ ਮਿਲੇਗਾ ਇਸ ਲਈ ਮੈਂ ਦੇਸ਼ ਦੇ ਉੱਦਮੀਆਂ, Export ਨਾਲ ਜੁੜੇ ਲੋਕਾਂ ਨੂੰ, ਫੂਡ ਪ੍ਰੋਸੈੱਸਿੰਗ ਸੈਕਟਰ ਨਾਲ ਜੁੜੇ ਲੋਕਾਂ ਨੂੰ ਇਹ ਤਾਕੀਦ ਕਰਾਂਗਾ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਸਥਾਨਕ Products  ਨੂੰ ਦੁਨੀਆ ਭਰ ਵਿੱਚ ਪਹੁੰਚਾਉਣ ਲਈ ਅੱਗੇ ਆਉਣ

 

ਸਾਥੀਓ, Union Territory ਬਣ ਜਾਣ ਤੋਂ ਬਾਅਦ ਹੁਣ ਲੱਦਾਖ ਦੇ ਲੋਕਾਂ ਦਾ ਵਿਕਾਸ, ਭਾਰਤ ਸਰਕਾਰ ਦੀ ਸੁਭਾਵਕ ਜ਼ਿੰਮੇਵਾਰੀ ਬਣਦੀ ਹੈ ਸਥਾਨਕ ਪ੍ਰਤੀਨਿਧੀਆਂ, ਲੱਦਾਖ ਅਤੇ ਕਰਗਿਲ ਦੀ ਡਿਵੈਲਪਮੈਂਟ ਕੌਂਸਲ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਵਿਕਾਸ ਦੀਆਂ ਸਾਰੀਆਂ ਯੋਜਨਾਵਾਂ ਦਾ ਲਾਭ ਹੁਣ ਹੋਰ ਤੇਜ਼ੀ ਨਾਲ ਪਹੁੰਚਾਏਗੀ ਲੱਦਾਖ ਵਿੱਚ ਸਪਰਿਚੁਅਲ ਟੂਰਿਜ਼ਮ, ਅਡਵੈਂਚਰ ਟੂਰਿਜ਼ਮ ਅਤੇ ਈਕੋ ਟੂਰਿਜ਼ਮ ਦਾ ਸਭ ਤੋਂ ਵੱਡਾ ਕੇਂਦਰ ਬਣਨ ਦੀ ਸਮਰੱਥਾ ਹੈ ਸੋਲਰ ਪਾਵਰ ਜਨਰੇਸ਼ਨ ਦਾ ਵੀ ਲੱਦਾਖ ਬਹੁਤ ਵੱਡਾ ਕੇਂਦਰ ਬਣ ਸਕਦਾ ਹੈ ਹੁਣ ਉੱਥੋਂ ਦੀ ਸਮਰੱਥਾ ਦੀ ਢੁਕਵੀਂ ਵਰਤੋਂ ਹੋਵੇਗੀ ਅਤੇ ਬਿਨਾ ਵਿਤਕਰੇ ਦੇ ਵਿਕਾਸ ਲਈ ਨਵੇਂ ਮੌਕੇ ਪੈਦਾ ਹੋਣਗੇ ਹੁਣ ਲੱਦਾਖ ਦੇ ਨੌਜਵਾਨਾਂ ਦੀ ਇਨੋਵੇਟਿਵ ਸਪਿਰਿਟ ਨੂੰ ਉਤਸ਼ਾਹ ਮਿਲੇਗਾ ਉਨ੍ਹਾਂ ਨੂੰ ਚੰਗੀ ਸਿੱਖਿਆ ਲਈ ਬਿਹਤਰ ਸੰਸਥਾਨ ਮਿਲਣਗੇ ਉੱਥੋਂ ਦੇ ਲੋਕਾਂ ਨੂੰ ਚੰਗੇ ਹਸਪਤਾਲ ਮਿਲਣਗੇ, ਇਨਫਰਾਸਟ੍ਰਕਚਰ  ਦਾ ਹੋਰ ਤੇਜ਼ੀ ਨਾਲ ਆਧੁਨਿਕੀਕਰਨ ਹੋਵੇਗਾ

 

ਸਾਥੀਓ, ਲੋਕਤੰਤਰ ਵਿੱਚ ਇਹ ਵੀ ਬਹੁਤ ਸੁਭਾਵਕ ਹੈ ਕਿ ਕੁਝ ਲੋਕ ਇਸ ਫੈਸਲੇ ਦੇ ਪੱਖ ਵਿੱਚ ਹਨ ਅਤੇ ਕੁਝ ਨੂੰ ਇਸ ਤੇ ਮਤਭੇਦ ਹੈ ਮੈਂ ਉਨ੍ਹਾਂ ਦੇ ਮਤਭੇਦ ਦਾ ਵੀ ਸਨਮਾਨ ਕਰਦਾ ਹਾਂ ਅਤੇ ਉਨ੍ਹਾਂ ਦੇ ਇਤਰਾਜ਼ਾਂ ਦਾ ਵੀ, ਇਸ ਉੱਤੇ ਜੋ ਬਹਿਸ ਹੋ ਰਹੀ ਹੈ ਉਸ ਦਾ ਕੇਂਦਰ ਸਰਕਾਰ ਜਵਾਬ ਵੀ ਦੇ ਰਹੀ ਹੈ ਸਮਾਧਾਨ ਕਰਨ ਦਾ ਪ੍ਰਯਤਨ ਕਰ ਰਹੀ ਹੈ ਇਹ ਸਾਡੀ ਲੋਕਤੰਤਰੀ ਜ਼ਿੰਮੇਵਾਰੀ ਹੈ ਲੇਕਿਨ ਮੇਰੀ ਉਨ੍ਹਾਂ ਨੂੰ ਤਾਕੀਦ ਹੈ ਕਿ ਉਹ ਦੇਸ਼ ਹਿਤ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਵਿਵਹਾਰ ਕਰਨ ਅਤੇ ਜੰਮੂ-ਕਸ਼ਮੀਰ-ਲੱਦਾਖ ਨੂੰ ਨਵੀਂ ਦਿਸ਼ਾ ਦੇਣ ਵਿੱਚ ਸਰਕਾਰ ਦੀ ਮਦਦ ਕਰਨ, ਦੇਸ਼ ਦੀ ਮਦਦ ਕਰਨ ਸੰਸਦ ਵਿੱਚ ਕਿਸ ਨੇ ਮਤਦਾਨ ਕੀਤਾ, ਕਿਸ ਨੇ ਨਹੀਂ ਕੀਤਾ, ਕਿਸ ਨੇ ਸਮਰਥਨ ਦਿੱਤਾ, ਕਿਸ ਨੇ ਨਹੀਂ ਦਿੱਤਾ, ਇਸ ਤੋਂ ਅੱਗੇ ਵਧ ਕੇ ਹੁਣ ਅਸੀਂ ਜੰਮੂ-ਕਸ਼ਮੀਰ-ਲੱਦਾਖ ਦੇ ਹਿਤ ਵਿੱਚ ਮਿਲ ਕੇ, ਇਕਜੁਟ ਹੋ ਕੇ ਕੰਮ ਕਰਨਾ ਹੈ ਮੈਂ ਹਰ ਦੇਸ਼ਵਾਸੀ ਨੂੰ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਦੀ ਚਿੰਤਾ ਸਾਡੀ ਸਾਰਿਆਂ ਦੀ ਚਿੰਤਾ ਹੈ, 130 ਕਰੋੜ ਨਾਗਰਿਕਾਂ ਦੀ ਚਿੰਤਾ ਹੈ ਉਨ੍ਹਾਂ ਦੇ ਸੁਖ-ਦੁਖ, ਉਨ੍ਹਾਂ ਦੀ ਤਕਲੀਫ਼ ਨਾਲੋਂ ਅਸੀ ਅਲੱਗ ਨਹੀਂ ਹਾਂ

 

ਧਾਰਾ 370 ਤੋਂ ਮੁਕਤੀ ਇੱਕ ਸਚਾਈ ਹੈ, ਲੇਕਿਨ ਸਚਾਈ ਇਹ ਵੀ ਹੈ ਕਿ ਇਸ ਸਮੇਂ ਇਤਿਹਾਸ ਦੇ ਤੌਰ ਤੇ ਉਠਾਏ ਗਏ ਕਦਮਾਂ ਦੀ ਵਜ੍ਹਾ ਨਾਲ ਜੋ ਵੀ ਪਰੇਸ਼ਾਨੀ ਹੋ ਰਹੀ ਹੈ ਉਸ ਦਾ ਮੁਕਾਬਲਾ ਵੀ ਓਹੀ ਲੋਕ ਕਰ ਰਹੇ ਹਨ ਕੁਝ ਮੁੱਠੀ ਭਰ ਲੋਕ, ਜੋ ਉੱਥੇ ਹਾਲਾਤ ਵਿਗਾੜਨਾ ਚਾਹੁੰਦੇ ਹਨ ਉਨ੍ਹਾਂ ਨੂੰ ਧੀਰਜ ਨਾਲ ਜਵਾਬ ਵੀ ਉੱਥੋਂ ਦੇ ਸਾਡੇ ਭਾਈ-ਭੈਣ ਦੇ ਰਹੇ ਹਨ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਆਤੰਕਵਾਦ ਅਤੇ ਅਲਗਾਵਵਾਦ ਨੂੰ ਪ੍ਰੋਤਸਾਹਨ ਦੇਣ ਦੀਆਂ ਪਾਕਿਸਤਾਨੀ ਸਾਜਿਸ਼ਾਂ ਦੇ ਵਿਰੋਧ ਵਿੱਚ ਜੰਮੂ-ਕਸ਼ਮੀਰ ਦੇ ਹੀ ਦੇਸ਼-ਭਗਤ ਲੋਕ ਡਟ ਕੇ ਖੜ੍ਹੇ ਹੋਏ ਹਨ ਭਾਰਤੀ ਸਵਿਧਾਨ ਤੇ ਵਿਸ਼ਵਾਸ਼ ਕਰਨ ਵਾਲੇ ਸਾਡੇ ਇਹ ਸਾਰੇ ਭਾਈ-ਭੈਣ ਅੱਛਾ ਜੀਵਨ ਜੀਣ ਦੇ ਅਧਿਕਾਰੀ ਹਨ, ਸਾਨੂੰ ਉਨ੍ਹਾਂ ਉੱਤੇ ਮਾਣ ਹੈ ਮੈਂ ਅੱਜ ਜੰਮੂ-ਕਸ਼ਮੀਰ ਦੇ ਇਨ੍ਹਾਂ ਸਾਰੇ ਸਾਥੀਆਂ ਨੂੰ ਭਰੋਸਾ ਦਿੰਦਾ ਹਾਂ ਕਿ ਹੌਲੀ-ਹੌਲੀ ਹਾਲਾਤ ਆਮ ਵਾਂਗ ਹੋ ਜਾਣਗੇ ਅਤੇ ਉਨ੍ਹਾਂ ਦੀ ਪਰੇਸ਼ਾਨੀ ਵੀ ਘੱਟ ਹੁੰਦੀ ਚਲੀ ਜਾਵੇਗੀ

 

ਸਾਥੀਓ, ਈਦ ਦਾ ਮੁਬਾਰਕ ਤਿਉਹਾਰ ਵੀ ਨਜ਼ਦੀਕ ਹੀ ਹੈ ਈਦ ਦੇ ਲਈ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਸਰਕਾਰ ਇਸ ਗੱਲ ਦਾ ਧਿਆਨ ਰੱਖ ਰਹੀ ਹੈ ਕਿ ਜੰਮੂ-ਕਸ਼ਮੀਰ ਵਿੱਚ ਈਦ ਮਨਾਉਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ  ਸਾਡੇ ਜੋ ਸਾਥੀ ਜੰਮੂ-ਕਸ਼ਮੀਰ ਤੋਂ ਬਾਹਰ ਰਹਿੰਦੇ ਹਨ ਅਤੇ ਈਦ ਉੱਤੇ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਨ ਸਰਕਾਰ ਉਨ੍ਹਾਂ ਦੀ ਵੀ ਹਰ ਸੰਭਵ ਮਦਦ ਕਰ ਰਹੀ ਹੈ

 

ਸਾਥੀਓ, ਅੱਜ ਇਸ ਅਵਸਰ ਤੇ ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਦੀ ਸੁਰੱਖਿਆ ਵਿੱਚ ਤੈਨਾਤ ਆਪਣੇ ਸੁਰੱਖਿਆਂ ਬਲਾਂ ਦੇ ਸਾਥੀਆਂ ਦਾ ਵੀ ਆਭਾਰ ਪ੍ਰਗਟ ਕਰਦਾ ਹਾਂ ਪ੍ਰਸ਼ਾਸਨ ਨਾਲ ਜੁੜੇ ਸਾਰੇ ਲੋਕ, ਰਾਜ ਦੇ ਕਰਮਚਾਰੀ ਅਤੇ ਜੰਮੂ-ਕਸ਼ਮੀਰ ਪੁਲਿਸ ਜਿਸ ਤਰ੍ਹਾਂ ਨਾਲ ਸਥਿਤੀਆਂ ਨੂੰ ਸੰਭਾਲ਼ ਰਹੀ ਹੈ, ਉਹ ਬਹੁਤ-ਬਹੁਤ ਪ੍ਰਸ਼ੰਸਾਯੋਗ ਹੈ ਆਪ ਦੀ ਇਸ ਸਖਤ ਮਿਹਨਤ ਨੇ  ਮੇਰਾ ਇਹ ਵਿਸ਼ਵਾਸ ਹੋਰ ਵਧਾਇਆ ਹੈ ਕਿ ਬਦਲਾਅ ਹੋ ਸਕਦਾ ਹੈ

 

ਭਾਈਓ ਅਤੇ ਭੈਣੋਂ ਜੰਮੂ-ਕਸ਼ਮੀਰ ਸਾਡੇ ਦੇਸ਼ ਦਾ ਮੁਕਟ ਹੈ ਮਾਣ ਕਰਦੇ ਹਾਂ ਇਸ ਦੀ ਰੱਖਿਆ ਦੇ ਲਈ ਜੰਮੂ-ਕਸ਼ਮੀਰ ਦੇ ਅਨੇਕਾਂ ਵੀਰ ਬੇਟੇ-ਬੇਟੀਆਂ ਨੇ ਆਪਣਾ ਬਲੀਦਾਨ ਦਿੱਤਾ ਹੈ, ਆਪਣਾ ਜੀਵਨ ਦਾਅ ਤੇ ਲਗਾਇਆ ਹੈ ਪੁੰਛ ਜ਼ਿਲ੍ਹੇ ਦੇ ਮੌਲਵੀ ਗ਼ੁਲਾਮ ਦੀਨ ਜਿਨ੍ਹਾਂ ਨੇ ਸੰਨ 1965 ਦੀ ਲੜਾਈ ਵਿੱਚ ਪਾਕਿਸਤਾਨੀ ਘੁਸਪੈਠੀਆਂ ਬਾਰੇ ਭਾਰਤੀ ਸੈਨਾ ਨੂੰ ਦੱਸਿਆ ਸੀ ਉਨ੍ਹਾਂ ਨੂੰ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ, ਲੱਦਾਖ ਦੇ ਕਰਨਲ ਸੋਨਮ ਵਾਨੰਚੁਗ ਜਿਨ੍ਹਾਂ ਨੇ ਕਰਗਿਲ ਦੀ ਲੜਾਈ ਵਿੱਚ ਦੁਸ਼ਮਣ ਨੂੰ ਧੂੜ ਚਟਾ ਦਿੱਤੀ ਸੀ, ਉਨ੍ਹਾਂ ਨੂੰ ਮਹਾਵੀਰ ਚੱਕਰ ਦਿੱਤਾ ਗਿਆ ਸੀ, ਰਾਜੌਰੀ ਦੀ ਰੁਖ਼ਸਾਨਾ ਕੌਸਰ ਜਿਨ੍ਹਾਂ ਨੇ ਇੱਕ ਵੱਡੇ ਆਤੰਕੀ ਨੂੰ ਮਾਰ ਗਿਰਾਇਆ ਸੀ ਉਨ੍ਹਾਂ ਨੂੰ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ, ਪੁੰਛ ਦੇ ਸ਼ਹੀਦ ਔਰੰਗਜ਼ੇਬ ਜਿਨ੍ਹਾਂ ਦੀ ਪਿਛਲੇ ਸਾਲ ਦਹਿਸ਼ਤਗਰਦਾਂ ਨੇ ਹੱਤਿਆ ਕਰ ਦਿੱਤੀ ਸੀ ਅਤੇ ਜਿਨ੍ਹਾਂ ਦੇ ਦੋਵੇਂ ਭਰਾ ਹੁਣ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਹੇ ਹਨ, ਅਜਿਹੇ ਵੀਰ ਬੇਟੇ-ਬੇਟੀਆਂ ਦੀ ਇਹ ਲਿਸਟ ਬਹੁਤ ਲੰਬੀ ਹੈ ਆਤੰਕੀਆਂ ਨਾਲ ਲੜਦਿਆਂ ਜੰਮੂ-ਕਸ਼ਮੀਰ ਪੁਲਿਸ ਦੇ ਅਨੇਕ ਜਵਾਨ ਅਤੇ ਅਫ਼ਸਰ ਵੀ ਸ਼ਹੀਦ ਹੋਏ ਹਨ ਦੇਸ਼ ਦੇ ਹੋਰ ਹਿੱਸਿਆਂ ਤੋਂ ਵੀ ਹਜ਼ਾਰਾਂ ਲੋਕਾਂ ਨੂੰ ਅਸੀਂ ਗਵਾਇਆ ਹੈ, ਇਨ੍ਹਾਂ ਸਾਰਿਆਂ ਦਾ ਸੁਪਨਾ ਰਿਹਾ ਹੈ ਇੱਕ ਸ਼ਾਤ, ਸੁਰੱਖਿਅਤ, ਖੁਸ਼ਹਾਲ ਜੰਮੂ-ਕਸ਼ਮੀਰ ਬਣਾਉਣ ਦਾ

 

ਉਨ੍ਹਾਂ ਦੇ ਸੁਪਨੇ ਨੂੰ ਅਸੀਂ ਮਿਲ ਕੇ ਪੂਰਾ ਕਰਨਾ ਹੈ

 

ਸਾਥੀਓ ਇਹ ਫੈਸਲਾ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਨਾਲ-ਨਾਲ ਪੂਰੇ ਭਾਰਤ ਦੀ ਆਰਥਿਕ ਗਤੀ ਵਿੱਚ ਸਹਿਯੋਗ ਕਰੇਗਾ ਜਦ ਦੁਨੀਆ ਦੇ ਇਸ ਮਹੱਤਵਪੂਰਨ ਭੂ-ਭਾਗ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਆਏਗੀ ਤਾਂ ਸੁਭਾਵਿਕ ਤੌਰ ਤੇ ਵਿਸ਼ਵ ਸ਼ਾਂਤੀ ਦੇ ਪ੍ਰਯਤਨਾਂ ਨੂੰ ਮਜ਼ਬੂਤੀ ਮਿਲੇਗੀ

 

ਮੈਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਆਪਣੇ ਭਾਈਆਂ ਅਤੇ ਭੈਣਾਂ ਨੂੰ ਸੱਦਾ ਦਿੰਦਾ ਹਾਂ ਕਿ ਆਓ, ਅਸੀਂ ਸਭ ਮਿਲ ਕੇ ਦੁਨੀਆ ਨੂੰ ਦਿਖਾ ਦੇਈਏ ਕਿ ਇਸ ਖੇਤਰ ਦੇ ਲੋਕਾਂ ਵਿੱਚ ਕਿੰਨੀ ਜ਼ਿਆਦਾ ਸਮਰੱਥਾ ਹੈ, ਇੱਥੋਂ ਦੇ ਲੋਕਾਂ ਦਾ ਹੌਸਲਾ, ਉਨ੍ਹਾਂ ਦਾ ਜਜ਼ਬਾ ਕਿੰਨਾ ਜ਼ਿਆਦਾ ਹੈ

 

ਆਓ, ਅਸੀਂ ਸਾਰੇ ਮਿਲ ਕੇ ਨਵੇਂ ਭਾਰਤ ਦੇ ਨਾਲ-ਨਾਲ ਹੁਣ ਨਵੇਂ ਜੰਮੂ-ਕਸ਼ਮੀਰ ਅਤੇ ਨਵੇਂ ਲੱਦਾਖ ਦਾ ਵੀ ਨਿਰਮਾਣ ਕਰੀਏ

 

ਬਹੁਤ-ਬਹੁਤ ਧੰਨਵਾਦ !

 

ਜੈ ਹਿੰਦ !!!

*****

 

ਵੀਆਰਆਰਕੇ/ਕੇਪੀ



(Release ID: 1581630) Visitor Counter : 199


Read this release in: English