ਮੰਤਰੀ ਮੰਡਲ

ਕੇਂਦਰੀ ਮੰਤਰੀ ਮੰਡਲ ਨੇ ਕੇਂਦਰੀ ਸੂਚੀ ਵਿੱਚ ਹੋਰ ਪਿਛੜੇ ਵਰਗਾਂ ਦੇ ਅੰਦਰ ਉਪ ਸ਼੍ਰੇਣੀਆਂ ਬਣਾਉਣ ਦੇ ਮਸਲੇ ਉੱਤੇ ਵਿਚਾਰ ਕਰਨ ਲਈ ਸੰਵਿਧਾਨ ਦੇ ਅਨੁਛੇਦ 340 ਤਹਿਤ ਗਠਿਤ ਕਮਿਸ਼ਨ ਦੇ ਵਿਸਤਾਰ ਨੂੰ ਪ੍ਰਵਾਨਗੀ ਦਿੱਤੀ

Posted On: 31 JUL 2019 4:17PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਕੇਂਦਰੀ ਸੂਚੀ ਵਿੱਚ ਹੋਰ ਪਿਛੜੇ ਵਰਗਾਂ ਵਿੱਚ ਉਪ ਸ਼੍ਰੇਣੀਆਂ ਬਣਾਉਣ ਦੇ ਮਸਲੇ ਉੱਤੇ ਵਿਚਾਰ ਕਰਨ ਲਈ ਸੰਵਿਧਾਨ ਦੇ ਅਨੁਛੇਦ 340 ਦੇ ਅਨੁਸਾਰ ਗਠਿਤ ਕਮਿਸ਼ਨ ਦੇ ਕਾਰਜਕਾਲ ਦਾ 31 ਜੁਲਾਈ , 2019 ਤੋਂ 31 ਜਨਵਰੀ , 2020 ਤੱਕ ਵਿਸਤਾਰ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।

ਲਾਭ:

ਕਾਰਜਕਾਲ ਵਿੱਚ ਪ੍ਰਸਤਾਵਿਤ ਵਿਸਤਾਰ ਨਾਲ ਕਮਿਸ਼ਨਕਈ ਹਿਤਧਾਰਕਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੋਰ ਪਿਛੜੇ ਵਰਗਾਂ (ਓਬੀਸੀ) ਦੀਆਂ ਉਪ ਸ਼੍ਰੇਣੀਆਂ ਬਣਾਉਣ ਦੇ ਮਸਲੇ ਉੱਤੇ ਵਿਆਪਕ ਰਿਪੋਰਟ ਦੇਣ ਦੇ ਸਮਰੱਥ ਹੋ ਜਾਵੇਗਾ ।

******

ਵੀਆਰਆਰਕੇ/ਪੀਕੇ/ਐੱਸਐੱਚ


(Release ID: 1581002)
Read this release in: English