ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਨਵੀਂ ਦਿੱਲੀ ਸਥਿਤ ਪੂਸਾ ਵਿਖੇ ਕੁਆਲਿਟੀ ਮਿਲਕ ਪ੍ਰੋਗਰਾਮ ਵਿਸ਼ੇ 'ਤੇ ਵਰਕਸ਼ਾਪ ਨੂੰ ਸੰਬੋਧਨ ਕੀਤਾ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਉੱਤੇ ਜ਼ੋਰ ਦਿੱਤਾ
ਅਜ਼ਾਦੀ ਤੋਂ ਲੈ ਕੇ ਹੁਣ ਤੱਕ ਕਈ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨਾਂ ਦੀ ਅਹਿਮੀਅਤ ਅਤੇ ਸਨਮਾਨ ਨੂੰ ਯਕੀਨੀ ਬਣਾਇਆ ਹੈ - ਸ਼੍ਰੀ ਗਿਰੀਰਾਜ ਸਿੰਘ
Posted On:
24 JUL 2019 6:27PM by PIB Chandigarh
ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਹੈ ਕਿ ਪਸ਼ੂ ਪਾਲਣ ਦੇ ਨਾਲ ਖੇਤੀਬਾੜੀ ਜ਼ਰੀਏ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਨਾਲ ਸਬੰਧਤ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਸਕਦਾ ਹੈ। ਫਸਲ ਤੋਂ ਹੋਣ ਵਾਲੀ ਆਮਦਨ ਮੌਸਮੀ ਹੈ ਜਦਕਿ ਡੇਅਰੀ ਤੋਂ ਪੂਰਾ ਸਾਲ ਆਮਦਨ ਹੁੰਦੀ ਹੈ ਅਤੇ ਗ੍ਰਾਮੀਣ ਖੇਤਰ ਵਿੱਚ ਰੋਜ਼ਗਾਰ ਸਿਰਜਣਾ ਵੀ ਹੁੰਦੀ ਹੈ। ਤਕਰੀਬਨ 80 ਮਿਲੀਅਨ ਗ੍ਰਾਮੀਣ ਪਰਿਵਾਰ ਦੁੱਧ ਉਤਪਾਦਨ ਖੇਤਰ ਵਿੱਚ ਕੰਮ ਕਰ ਰਹੇ ਹਨ। ਇਸ ਵਿੱਚ ਬੇਜ਼ਮੀਨੇ, ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ। ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਹੈ ਪਰ ਦੁੱਧ ਸਹਿਕਾਰੀ ਸੁਸਾਇਟੀਆਂ ਨੂੰ ਦੁੱਧ ਦੀ ਗੁਣਵੱਤਾ ਉੱਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਐੱਫਐੱਸਐੱਸ ਏ ਆਈ ਅਤੇ ਬੀ ਈ ਐੱਸ ਨੂੰ ਮਿਲਾਵਟੀ ਦੁੱਧ ਦੇ ਮਾਮਲੇ ਵਿਚ ਸਖਤੀ ਨਾਲ ਨਿਯਮਾਂ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ। ਦੁੱਧ ਸਹਿਕਾਰੀ ਸੁਸਾਇਟੀਆਂ ਨੂੰ ਵੀ ਮਿਲਾਵਟੀ ਦੁੱਧ ਨਹੀਂ ਖਰੀਦਣਾ ਚਾਹੀਦਾ। ਸੁਸਾਇਟੀਆਂ ਨੂੰ ਗੁਣਵੱਤਾ ਭਰਪੂਰ ਦੁੱਧ ਉਤਪਾਦਨ ਲਈ ਕਿਸਾਨਾਂ ਦੀ ਭਲਾਈ , ਪਸ਼ੂਚਾਰੇ ਅਤੇ ਢਾਂਚੇ ਉੱਤੇ ਧਿਆਨ ਦੇਣਾ ਚਾਹੀਦਾ ਹੈ।
ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਵਲੋਂ ਅੱਜ ਨਵੀਂ ਦਿੱਲੀ ਦੇ ਪੂਸਾ ਵਿੱਚ ਗੁਣਵੱਤਾ ਭਰਪੂਰ ਦੁੱਧ (ਕੁਆਲਿਟੀ ਮਿਲਕ) ਪ੍ਰੋਗਰਾਮ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ ਜਦਕਿ ਰਾਜ ਮੰਤਰੀ ਸ਼੍ਰੀ ਸੰਜੀਵ ਕੁਮਾਰ ਬਾਲਿਆਨ ਵਿਸ਼ੇਸ਼ ਮਹਿਮਾਨ ਸਨ। ਵਰਕਸ਼ਾਪ ਦੇ ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਸਰਕਾਰ ਵੱਲੋਂ ਕਿਸਾਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਕਿਸਾਨਾਂ ਨੂੰ ਅਹਿਮੀਅਤ ਅਤੇ ਸਨਮਾਨ ਪ੍ਰਦਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਹੀ ਟੈਕਨੋਲੋਜੀ ਦੀ ਵਰਤੋਂ ਨਾਲ ਗੁਣਵੱਤਾ ਭਰਪੂਰ ਅਤੇ ਵੱਡੇ ਪੈਮਾਨੇ ਉੱਤੇ ਦੁੱਧ ਉਤਪਾਦਨ ਲਈ ਭਾਰਤੀ ਕਿਸਾਨ ਸਮਰੱਥ ਹਨ।
ਦੁੱਧ ਉਤਪਾਦਨ ਵਿੱਚ ਹੋਏ ਵਾਧੇ ਉੱਤੇ ਸ਼੍ਰੀ ਸਿੰਘ ਨੇ ਖੁਸ਼ੀ ਪ੍ਰਗਟਾਉਂਦੇ ਹੋਏ, ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਭਾਰਤ ਦੇ ਦੁੱਧ ਉਤਪਾਦਨ ਵਿੱਚ 6.4% ਸਲਾਨਾ ਦੀ ਦਰ ਨਾਲ ਵਾਧਾ ਹੋਇਆ ਹੈ ਜਦਕਿ ਵਿਸ਼ਵ ਪੱਧਰ ਉੱਤੇ ਦੁੱਧ ਉਤਪਾਦਨ ਵਿੱਚ ਵਾਧੇ ਦੀ ਦਰ ਸਿਰਫ 1.7% ਹੈ। ਪਸ਼ੂ ਪਾਲਣ ਵਿਭਾਗ ਨੇ ਰਾਸ਼ਟਰੀ ਡੇਅਰੀ ਵਿਕਾਸ ਪ੍ਰੋਗਰਾਮ (ਐੱਨਪੀਡੀਡੀ) ਅਧੀਨ 313 ਡੇਅਰੀ ਲੈਬਾਰਟਰੀਆਂ ਨੂੰ ਮਜ਼ਬੂਤ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ ਤਾਕਿ ਦੁੱਧ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਦਾ ਪਤਾ ਲਗਾਇਆ ਜਾ ਸਕੇ। ਪਹਿਲੇ ਪੜਾਅ ਵਿੱਚ 18 ਰਾਜਾਂ ਵਿੱਚ ਕੇਂਦਰੀ ਲੈਬਾਰਟਰੀਆਂ ਦੇ ਨਿਰਮਾਣ ਦੀ ਮਨਜ਼ੂਰੀ ਦਿੱਤੀ ਗਈ ਹੈ। ਅਗਲੇ ਪੜਾਅ ਅਧੀਨ ਪਿੰਡ ਪੱਧਰ ਉੱਤੇ ਸਹਿਕਾਰੀ ਸੁਸਾਇਟੀਆਂ ਨੂੰ ਦੁੱਧ ਮਿਲਾਵਟ ਦੀ ਜਾਂਚ ਨਾਲ ਸਬੰਧਤ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਤਾਕਿ ਕਿਸਾਨਾਂ ਦੇ ਨਾਲ - ਨਾਲ ਖਪਤਕਾਰਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਜਾ ਸਕੇ।
ਡੇਅਰੀ ਪਲਾਂਟਾਂ ਵਿੱਚ ਲੈਬਾਰਟਰੀਆਂ ਨੂੰ ਮਜ਼ਬੂਤ ਬਣਾਉਣ ਨਾਲ ਸੁਰੱਖਿਅਤ ਦੁੱਧ ਦੀ ਖਪਤ ਯਕੀਨੀ ਕਰਨ ਅਤੇ ਬਰਾਮਦ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲੇਗੀ। ਵਿਸ਼ਵ ਡੇਅਰੀ ਬਰਾਮਦ ਬਜ਼ਾਰ ਵਿੱਚ ਭਾਰਤ ਸਿਰਫ 0.01% ਦੀ ਬਰਾਮਦ ਕਰਦਾ ਹੈ। ਡੇਅਰੀ ਪਲਾਂਟਾਂ ਵਿੱਚ ਲੈਬਾਰਟਰੀਆਂ ਨੂੰ ਮਜ਼ਬੂਤ ਬਣਾਉਣ ਨਾਲ ਸੁਰੱਖਿਅਤ ਦੁੱਧ ਦੀ ਖਪਤ ਯਕੀਨੀ ਬਣਾਉਣ ਅਤੇ ਵੀਡਬਲਿਊਡਬਲਿਊਟੀਓ ਅਤੇ ਸੀਓਡੀਈ ਵਰਗੀਆਂ ਅੰਤਰਰਾਸ਼ਟਰੀ ਸਟੇਜਾਂ ਉੱਤੇ ਭਾਰਤ ਦੀ ਸਥਿਤੀ ਦਾ ਵਿਚਾਰ ਕਰਨ ਅਤੇ ਬਰਾਮਦ ਨੂੰ ਹੁਲਾਰਾ ਦੇਣ ਲਈ ਵੱਖ - ਵੱਖ ਤਰ੍ਹਾਂ ਦੇ ਦੂਸ਼ਿਤ ਪਦਾਰਥਾਂ ਅਤੇ ਦੁੱਧ ਵਿੱਚ ਸ਼ਾਮਲ ਤੱਤਾਂ ਬਾਰੇ ਢੁਕਵਾਂ ਡਾਟਾਬੇਸ ਤਿਆਰ ਕਰਨ ਵਿੱਚ ਮਦਦ ਮਿਲੇਗੀ।
ਦੁੱਧ ਦਾ ਉਤਪਾਦਨ ਅਤੇ ਗਊਜਾਤੀ ਦੇ ਪਸ਼ੂਆਂ ਦੀ ਉਤਪਾਦਕਤਾ ਵਧਾਉਣ ਲਈ ਰਾਸ਼ਟਰੀਯ ਗੋਕੁਲ ਮਿਸ਼ਨ ਅਧੀਨ ਭਰੂਣ ਤਬਾਦਲਾ ਟੈਕਨੋਲੋਜੀ, ਲਿੰਗ ਚੋਣ, ਵੀਰਜ ਉਤਪਾਦਨ ਸਹੂਲਤਾਂ ਦੀ ਸਿਰਜਣਾ ਅਤੇ ਜੀਨੋਮਿਕ ਚੋਣ ਨੂੰ ਉਤਸ਼ਾਹ ਦੇਣ ਵਰਗੇ ਕਈ ਯਤਨ ਕੀਤੇ ਗਏ ਹਨ। ਇਨ੍ਹਾਂ ਕਦਮਾਂ ਨਾਲ ਭਾਰਤੀ ਡੇਅਰੀ ਪਸ਼ੂਆਂ ਦੀ ਉਤਪਾਦਕਤਾ ਵਿੱਚ ਯਕੀਨੀ ਤੌਰ ‘ਤੇ ਵਾਧਾ ਹੋਵੇਗਾ ਜੋ ਮੌਜੂਦਾ ਸਮੇਂ ਵਿੱਚ ਸਿਰਫ ਪ੍ਰਤੀ ਸਾਲ ਪ੍ਰਤੀ ਪਸ਼ੂ 1806 ਕਿਲੋਗ੍ਰਾਮ ਹੈ ਜਦਕਿ ਵਿਸ਼ਵ ਔਸਤ ਪ੍ਰਤੀ ਸਾਲ ਪ੍ਰਤੀ ਪਸ਼ੂ 2310 ਕਿਲੋਗ੍ਰਾਮ ਹੈ। ਦੁੱਧ ਅਤੇ ਦੁੱਧ ਉਤਪਾਦਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਵੱਖ-ਵੱਖ ਡੇਅਰੀ ਵਿਕਾਸ ਯੋਜਨਾਵਾਂ ਲਾਗੂ ਕਰ ਰਹੀ ਹੈ ਜਿਨ੍ਹਾਂ ਵਿੱਚ ਡੇਅਰੀ ਸਹਿਕਾਰੀ ਸੁਸਾਇਟੀਆਂ ਵਰਗੀ ਖੇਤ ਦੇ ਪੱਧਰ ਦੀ ਗੁਣਵੱਤਾਪੂਰਨ ਦੁੱਧ ਉਪਾਦਨ ਤੋਂ ਲੈ ਕੇ ਜ਼ਿਲ੍ਹਾ/ ਰਾਜ ਪੱਧਰ ਦੇ ਪ੍ਰੋਸੈਸਿੰਗ ਪਲਾਂਟਾਂ ਤੱਕ ਨੂੰ ਮਜ਼ਬੂਤ ਬਣਾਉਣ ਦੀ ਵਿਵਸਥਾ ਹੈ।
ਵਿਭਾਗ ਦਾ ਉਦੇਸ਼ ਦੇਸ਼ ਵਿੱਚ ਦੁੱਧ ਅਤੇ ਦੁੱਧ ਉਤਪਾਦਾਂ ਅਤੇ ਨਾਲ ਹੀ ਡੇਅਰੀ ਉਤਪਾਦਾਂ ਦੀ ਖਰੀਦ ਦੇ ਸਬੰਧ ਵਿੱਚ ਖਪਤਕਾਰਾਂ ਨੂੰ ਫੈਸਲਾ ਲੈਣ ਵਿੱਚ ਸਹਾਇਤਾ ਦੇਣ ਲਈ ਸਰਟੀਫਿਕੇਸ਼ਨ ਦੀ ਪ੍ਰਕਿਰਿਆ ਲਈ ਇਕਹਿਰੇ ਮਿਆਰ ਦੀ ਸ਼ੁਰੂਆਤ ਕਰਨਾ ਹੈ। ਇਸ ਦਾ ਉਦੇਸ਼ ਪ੍ਰੋਸੈੱਸਿੰਗ ਪਲਾਂਟ ਅਤੇ ਦੁੱਧ ਅਤੇ ਦੁੱਧ ਉਤਪਾਦਾਂ ਦੀ ਮਾਰਕੀਟਿੰਗ ਦੇ ਪੱਧਰ ਉੱਤੇ ਸਵੱਛਤਾ ਦੇ ਮਾਪਦੰਡਾਂ ਦੀ ਸਰਟੀਫਿਕੇਸ਼ਨ ਦੀ ਪ੍ਰਕਿਰਿਆ ਲਈ ਇਕਹਿਰੇ ਮਿਆਰ ਤਿਆਰ ਕਰਨਾ ਹੈ। ਉਤਪਾਦਾਂ ਦੀ ਸਰਟੀਫਿਕੇਸ਼ਨ ਵਿੱਚ ਤਾਲਮੇਲ ਸਥਾਪਤ ਹੋਣ ਤੋਂ ਬਾਅਦ ਸਹਿਕਾਰੀ ਸੁਸਾਇਟੀਆਂ ਅਤੇ ਨਾਲ ਹੀ ਨਾਲ ਪ੍ਰਾਈਵੇਟ ਡੇਅਰੀਆਂ ਵੱਲੋਂ ਵੇਚੇ ਜਾਣ ਵਾਲੇ ਦੁੱਧ ਅਤੇ ਦੁੱਧ ਉਤਪਾਦਾਂ ਲਈ ਆਈਐੱਸਆਈ ਦੇ ਨਿਸ਼ਾਨ ਦੇ ਤਾਲਮੇਲ ਵਿੱਚ ਕੁਆਲਿਟੀ ਮਾਰਕ ਲੋਗੋ ਦੀ ਵਰਤੋਂ ਕੀਤੀ ਜੀਵੇਗੀ।
ਦੁੱਧ ਨੂੰ ਜੰਮਣ ਤੋਂ ਬਚਾਉਣ ਲਈ 4, 530 ਬਲਕ ਮਿਲਕ ਕੂਲਰ ਅਤੇ 35,436 ਆਟੋਮੈਟਿਕ ਦੁੱਧ ਇਕੱਠਾ ਕਰਨ ਦੀਆਂ ਇਕਾਈਆਂ ਉਪਲਬਧ ਕਰਵਾਈਆਂ ਗਈਆਂ ਹਨ। ਵਿਭਾਗ ਨੇ ਡੇਅਰੀ ਸਹਿਕਾਰੀ ਸੁਸਾਇਟੀਆਂ ਦੇ ਜ਼ਰੀਏ ਦੁੱਧ ਅਤੇ ਦੁੱਧ ਉਤਪਾਦਾਂ ਦੀ ਗੁਣਵੱਤਾ ਵਧਾਉਣ ਵਈ ਪਹਿਲਾਂ ਤੋਂ ਹੀ ਬਲਕ ਮਿਲਕ ਕੂਲਰ, ਡੇਅਰੀ ਪ੍ਰੋਸੈੱਸਿੰਗ ਅਤੇ ਕੂਲਿੰਗ ਪਲਾਂਟਾਂ ਆਦਿ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਡੀ ਆਈ ਡੀ ਐੱਫ ਅਧੀਨ 7 ਰਾਜਾਂ ਵਿੱਚ 26 ਪ੍ਰੋਜੈਕਟਾਂ ਲਈ 3681.46 ਕਰੋੜ ਰੁਪਏ ਦੀ ਰਕਮ ਪ੍ਰਵਾਨ ਕੀਤੀ ਗਈ ਹੈ। ਇਸ ਨਾਲ ਦੁੱਧ ਅਤੇ ਦੁੱਧ ਉਤਪਾਦਾਂ ਦੇ ਨਿਰਮਾਣ ਕਰਨ ਲਈ ਪ੍ਰੋਸੈੱਸਿੰਗ ਪ੍ਰਣਾਲੀ ਵਿਚ ਸੁਧਾਰ ਲਿਆਉਣ ਵਿੱਚ ਮਦਦ ਮਿਲੇਗੀ।
-----
ਏਪੀਐੱਸ/ਏਐੱਸ
(Release ID: 1580742)
Visitor Counter : 180