ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਚੰਦਰ ਸ਼ੇਖਰ-ਦ ਲਾਸਟ ਆਈਕੋਨ ਆਵ੍ ਆਈਡੀਓਲੌਜੀਕਲ ਪੌਲਿਟਿਕਸ’ ਪੁਸਤਕ ਜਾਰੀ ਕੀਤਾ

Posted On: 24 JUL 2019 7:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚੰਦਰ ਦ ਲਾਸਟ ਆਈਕੋਨ ਆਵ੍ ਆਈਡੀਓਲੌਜੀਕਲ ਪੌਲਿਟਿਕਸਪੁਸਤਕ ਜਾਰੀ ਕੀਤੀ ਇਸ ਪੁਸਤਕ ਰਾਜ ਸਭਾ ਦੇ ਡਿਪਟੀ ਚੇਅਰਮੈਨ ਸ਼੍ਰੀ ਹਰੀਵੰਸ਼ ਅਤੇ ਸ਼੍ਰੀ ਰਵੀ ਦੱਤ ਬਾਜਪਈ ਨੇ ਲਿਖੀ ਹੈ। ਪੁਸਤਕ ਰਿਲੀਜ਼ ਸਮਾਰੋਹ ਦਾ ਆਯੋਜਨ ਬਾਲਯੋਗੀ ਆਡੀਟੋਰੀਅਮ, ਸੰਸਦ ਪੁਸਤਕਾਲਾ ਭਵਨ ਵਿੱਚ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਪੁਸਤਕ ਦੀ ਪਹਿਲੀ ਕਾਪੀ ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੂੰ ਦਿੱਤੀ

ਇਸ ਅਵਸਰ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਰਾਜਨੀਤਕ ਸੰਦਰਭ ਵਿੱਚ ਇਹ ਜ਼ਿਕਰਯੋਗ ਹੈ ਕਿ ਅਕਾਲ ਚਲਾਣੇ ਦੇ ਲਗਭਗ 12 ਸਾਲ ਬਾਅਦ ਵੀ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਜੀ ਦੇ ਵਿਚਾਰ ਸਾਡਾ ਮਾਰਗਦਰਸ਼ਨ ਕਰਦੇ ਹਨ ਅਤੇ ਹਮੇਸ਼ਾ ਦੀ ਤਰ੍ਹਾਂ ਜੀਵੰਤ ਹਨ

 

ਸ਼੍ਰੀ ਹਰੀਵੰਸ਼ ਨੂੰ ਇਹ ਪੁਸਤਕ ਲਿਖਣ ਲਈ ਵਧਾਈ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਸ਼੍ਰੀ ਚੰਦਰ ਸ਼ੇਖਰ ਨਾਲ ਜੁੜੀਆਂ ਕੁਝ ਯਾਦਾਂ ਅਤੇ ਉਨ੍ਹਾਂ ਨਾਲ ਹੋਈ ਆਪਣੀ ਗੱਲਬਾਤ ਦੇ ਕਿੱਸੇ ਸਾਂਝੇ ਕੀਤੇ।

ਉਨ੍ਹਾਂ ਨੇ ਯਾਦ ਕੀਤਾ ਕਿ ਉਹ ਪਹਿਲੀ ਬਾਰ 1977 ਵਿੱਚ ਸ਼੍ਰੀ ਚੰਦਰ ਸ਼ੇਖਰ ਜੀ ਨੂੰ ਮਿਲੇ ਸਨਉਹ ਸਾਬਕਾ ਉਪ ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਨਾਲ ਯਾਤਰਾ ਕਰ ਰਹੇ ਸਨ ਅਤੇ ਦਿੱਲੀ ਏਅਰਪੋਰਟ ਤੇ ਸ਼੍ਰੀ ਚੰਦਰ ਸ਼ੇਖਰ ਨੂੰ ਮਿਲੇ ਸਨ ਉਨ੍ਹਾਂ ਕਿਹਾ ਕਿ ਦੋਹਾਂ ਨੇਤਾਵਾਂ ਦਰਮਿਆਨ ਰਾਜਨੀਤਕ ਵਿਚਾਰਧਾਰਾਵਾਂ ਵਿੱਚ ਅੰਤਰ ਹੋਣ ਦੇ ਬਾਵਜੂਦ ਇੱਕ ਨਜ਼ਦੀਕੀ ਸਬੰਧ ਸੀ।

ਪ੍ਰਧਾਨ ਮੰਤਰੀ ਨੇ ਇਹ ਵੀ ਕੀਤਾ ਕਿ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਨੂੰ ਸ਼੍ਰੀ ਚੰਦਰ ਸ਼ੇਖਰ ਜੀ ਗੁਰੂ ਜੀ ਕੇ ਸੰਬੋਧਨ ਕਰਦੇ ਸਨ। ਉਨ੍ਹਾਂ ਨੇ ਚੰਦਰ ਸ਼ੇਖਰ ਜੀ ਬਾਰੇ ਕਿਹਾ ਕਿ ਉਹ ਕਮਾਲ ਦੇ ਸੱਭਿਆਚਾਰ ਅਤੇ ਇੱਕ ਸਿਧਾਂਤਾਂ ਵਾਲੇ ਵਿਅਕਤੀ ਸਨ ਜਿਨ੍ਹਾਂ ਨੇ ਆਪਣੇ ਸਮੇਂ ਦੀ ਮਜ਼ਬੂਤ ਰਾਜਨੀਤਕ ਪਾਰਟੀ ਦਾ ਵਿਰੋਧ ਕਰਨ ਵਿੱਚ ਵੀ ਝਿਜਕ (ਸੰਕੋਚ) ਨਹੀਂ ਦਿਖਾਈ, ਕਿਉਂਕਿ ਉਹ ਕੁਝ ਮਾਮਲਿਆਂ ਤੇ ਉਸ ਰਾਜਨੀਤਕ ਪਾਰਟੀ ਨਾਲ ਅਸਹਿਮਤ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਹਨ ਧਾਰੀਆ ਜੀ ਅਤੇ ਜਾਰਜ ਫਰਨਾਂਡਿਸ ਜਿਹੇ ਰਾਜਨੀਤਿਕ ਨੇਤਾ ਚੰਦਰ ਸ਼ੇਖਰ ਜੀ ਦਾ ਬਹੁਤ ਸਨਮਾਨ ਕਰਦੇ ਸਨ।

ਸ਼੍ਰੀ ਨਰੇਂਦਰ ਮੋਦੀ ਨੇ ਚੰਦਰ ਸ਼ੇਖਰ ਜੀ ਨਾਲ ਆਪਣੀ ਅੰਤਿਮ ਮੁਲਾਕਾਤ ਯਾਦ ਕੀਤੀਉਨ੍ਹਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਬਿਮਾਰ ਸਨ ਅਤੇ ਉਨ੍ਹਾਂ ਨੇ ਟੈਲੀਫੋਨ ਤੇ ਮੈਨੂੰ ਮੁਲਾਕਾਤ ਕਰਨ ਦਾ ਸੱਦਾ ਦਿੱਤਾ। ਉਸ ਗੱਲਬਾਤ ਵਿੱਚ ਚੰਦਰ ਸ਼ੇਖਰ ਜੀ ਨੇ ਗੁਜਰਾਤ ਦੇ ਵਿਕਾਸ ਦੇ ਬਾਰੇ ਜਾਣਿਆ ਅਤੇ ਕਈ ਰਾਸ਼ਟਰੀ ਮੁੱਦਿਆਂ ਤੇ ਆਪਣਾ ਪਰਿਖੇਣ ਸਾਂਝਾ ਕੀਤਾ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਵਿਚਾਰਾਂ ਦੀ ਸਪਸ਼ਟਤਾ, ਲੋਕਾਂ ਲਈ ਪ੍ਰਤੀਬੱਧਤਾ ਅਤੇ ਲੋਕਤਾਂਤਰਿਕ ਸਿਧਾਂਤਾਂ ਪ੍ਰਤੀ ਸਮਰਪਣ ਦੀ ਪ੍ਰਸ਼ੰਸਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਸਾਨਾਂ, ਗ਼ਰੀਬਾਂ ਅਤੇ ਹਾਸ਼ੀਏ ਤੇ ਪਏ ਲੋਕਾਂ ਲਈ ਸ਼੍ਰੀ ਚੰਦਰ ਸ਼ੇਖਰ ਜੀ ਦੁਆਰਾ ਕੀਤੀ ਗਈ ਇਤਿਹਾਸਿਕ ਪਦਯਾਤਰਾ ਨੂੰ ਵੀ ਯਾਦ ਕੀਤਾਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਅਸੀਂ ਉਸ ਸਮੇਂ ਉਨ੍ਹਾਂ ਨੂੰ ਉਹ ਸਨਮਾਨ ਨਹੀਂ ਦੇ ਸਕੇ ਜਿਸ ਦੇ ਉਹ ਹੱਕਦਾਰ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਲੋਕਾਂ ਦੀ ਇੱਕ ਚੋਕੜੀ ਹੈ ਜਿਨ੍ਹਾਂ ਨੇ ਡਾ. ਅੰਬੇਡਕਰ ਅਤੇ ਸਰਦਾਰ ਪਟੇਲ ਸਹਿਤ ਕੁਝ ਮਹਾਨ ਭਾਰਤੀ ਨੇਤਾਵਾਂ ਦਾ ਉਲਟ ਅਕਸ ਬਣਾਉਣ ਦੀ ਕੋਸ਼ਿਸ ਕੀਤੀ ਹੈ। ਉਨ੍ਹਾਂ ਨੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦਾ ਇੱਕ ਮਿਊਜ਼ੀਅਮ ਦਿੱਲੀ ਵਿੱਚ ਬਣਾਇਆ ਜਾਵੇਗਾ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਇਨ੍ਹਾਂ ਪ੍ਰਧਾਨ ਮੰਤਰੀਆਂ ਦੇ ਜੀਵਨ ਅਤੇ ਕਾਰਜ ਦੇ ਪਹਿਲੂਆਂ ਨੂੰ ਸਾਂਝਾ ਕਰਨ ਦੀ ਤਾਕੀਦ ਕੀਤੀਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਰਾਜਨੀਤਕ ਭੇਦਭਾਵ ਤੋਂ ਪਰੇ ਇੱਕ ਨੇ ਰਾਜਨੀਤਕ ਸੱਭਿਆਚਾਰ ਦੀ ਜ਼ਰੂਰਤ ਹੈ।

ਲੋਕ ਸਭਾ ਦੇ ਸਪੀਕਰ, ਸ਼੍ਰੀ ਓਮ ਬਿਰਲਾ, ਰਾਜ ਸਭਾ ਦੇ ਡਿਪਟੀ ਚੇਅਰਮੈਨ ਸ਼੍ਰੀ ਹਰੀਵੰਸ਼ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਗੁਲਾਮ ਨਬੀ ਆਜ਼ਾਦ ਇਸ ਮੌਕੇ ਤੇ ਹਾਜ਼ਰ ਸਨ ਅਤੇ ਉਨ੍ਹਾਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।

***

 

ਵੀਆਰਆਰਕੇ/ਕੇਪੀ/ਐੱਸਐੱਚ


(Release ID: 1580666) ਵਿਜ਼ੀਟਰ ਕਾਊਂਟਰ : 142
Read this release in: English