ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸਰਬ ਭਾਰਤੀ ਬਾਘ ਮੁੱਲਾਂਕਣ -2018 ਦੇ ਚੌਥੇ ਚੱਕਰ (ਦੌਰ) ਦੇ ਨਤੀਜੇ ਜਾਰੀ ਕਰਨਗੇ

Posted On: 28 JUL 2019 5:10PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਸੋਮਵਾਰ, 29 ਜੁਲਾਈ, 2019 ਨੂੰ ਲੋਕ ਕਲਿਆਣ ਮਾਰਗ ‘ਤੇ ਸਰਬ ਭਾਰਤੀ ਬਾਘ ਮੁਲਾਂਕਣ – 2018 ਦੇ ਚੱਕਰ (ਦੌਰ) ਗੇੜ ਦੇ ਨਤੀਜੇ ਜਾਰੀ ਕਰਨਗੇ।

ਮੰਨਿਆ ਜਾਂਦਾ ਹੈ ਕਿ ਬਾਘ ਅਨੁਮਾਨ ਅਭਿਆਸ ਕਵਰੇਜ, ਨਮੂਨੇ ਦੀ ਤੀਬਰਤਾ ਅਤੇ ਕੈਮਰਾ ਟ੍ਰੈਪਿੰਗ ਦੀ ਮਾਤਰਾ ਦੇ ਮਾਮਲੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਜੰਗਲੀ ਜੀਵ ਸਰਵੇਖਣ ਪ੍ਰਯਤਨ ਹੈ।

ਭਾਰਤ ਹਰ ਚਾਰ ਵਰ੍ਹਿਆਂ ਵਿੱਚ ਸਰਬ ਭਾਰਤੀ ਬਾਘ ਮੁੱਲਾਂਕਣ (ਅਨੁਮਾਨ) ਕਰਦਾ ਹੈ। ਅਨੁਮਾਨ ਦੇ ਤਿੰਨ ਚੱਕਰ (ਦੌਰ) 2006,2010 ਅਤੇ 2014 ਵਿੱਚ ਪਹਿਲਾ ਹੀ ਪੂਰੇ ਹੋ ਚੁੱਕੇ ਹਨ।

ਸਰਕਾਰ ਅਤੇ ਰਾਸ਼ਟਰੀ ਬਾਘ ਸੁਰੱਖਿਆ ਸੰਭਾਲ ਅਥਾਰਿਟੀ ਨੇ ਵੀ ਜਲਵਾਯੂ ਪਰਿਵਰਤਨ ਦੇ ਉਲਟ ਪ੍ਰਭਾਵ ਨੂੰ ਘੱਟ ਕਰਨ ਲਈ ਬਾਘਾਂ ਦਾ ਆਰਥਿਕ ਮੁੱਲਾਂਕਣ ਕੀਤਾ ਹੈ। ਇਸ ਤਰ੍ਹਾਂ ਦੀਆਂ ਜੁਗਤਾਂ ਅਤੇ ਪ੍ਰਕਿਰਿਆਵਾਂ ਨੂੰ ਕਾਨੂੰਨੀ ਰੂਪ ਨਾਲ ਲਾਜ਼ਮੀ ਬਾਘ ਸੁਰੱਖਿਆ (ਸੰਭਾਲ) ਯੋਜਨਾ ਰਾਹੀਂ ਸੰਚਾਲਿਤ ਕੀਤਾ ਗਿਆ ਹੈ ਜਿਸ ਦੇ ਨਾਲ ਇਸ ਦਾ ਸੰਸਥਾਗਤ ਹੋਣਾ ਸੁਨਿਸ਼ਚਿਤ ਕੀਤਾ ਜਾ ਸਕੇ।

***********

ਵੀਆਰਆਰਕੇ/ਐੱਸਐੱਚ


(Release ID: 1580618) Visitor Counter : 91


Read this release in: English