ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਬਾੜਮੇਰ ਰਿਫਾਈਨਰੀ ਸਥਾਪਤ ਕਰਨ ਵਿੱਚ ਪ੍ਰਗਤੀ

Posted On: 24 JUL 2019 2:19PM by PIB Chandigarh

ਹਿੰਦੁਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟਡ (ਐੱਚਪੀਸੀਐੱਲ) ਨੇ ਸੂਚਿਤ ਕੀਤਾ ਹੈ ਕਿ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਪਚਪਦਰਾ ਵਿਖੇ 43,129 ਕਰੋੜ ਰੁਪਏ ਦੀ ਲਾਗਤ ਨਾਲ 9 ਐੱਮਐੱਮਟੀਪੀਏ ਰਿਫਾਈਨਰੀ-ਕਮ-ਪੈਟ੍ਰੋਕੈਮੀਕਲ ਕੰਪਲੈਕਸ ਸਥਾਪਤ ਕਰਨ ਵਿੱਚ ਕੋਈ ਰੁਕਾਵਟ ਨਹੀਂ ਹੈ

ਮੋਟਰ ਸਪਿਰਿਟ ਤੇ ਡੀਜ਼ਲ ਤੋਂ ਇਲਾਵਾ, ਰਿਫਾਈਨਰੀ ਇਥੇਲੀਨ ਅਤੇ ਪ੍ਰੋਪੀਲੀਨ ਡੈਰੀਵੇਟਿਵਜ਼ ਵਰਗੇ ਪ੍ਰਮੁੱਖ ਉਤਪਾਦਾਂ ਦੇ ਉਤਪਾਦਨ ਦੀ ਪਰਿਕਲਪਨਾ ਕਰਦੀ ਹੈ ਇਹ ਡੈਰੀਵੇਟਿਵਜ਼ ਵੱਖ-ਵੱਖ ਸਹਾਇੱਕ ਉਦਯੋਗਾਂ ਜਿਵੇਂ ਕਿ ਪੈਕੇਜਿੰਗ, ਟੈਕਸਟਾਈਲ, ਪੈਟਰੋਕੈਮੀਕਲ ਇੰਡਸਟਰੀ ਆਦਿ ਵਿੱਚ ਫੀਡਸਟੌਕ ਵਜੋਂ ਵਰਤੇ ਜਾਂਦੇ ਹਨ

ਰਿਫਾਈਨਰੀ ਪ੍ਰੋਜੈਕਟ ਤਹਿਤ 1500 ਸਕਿੱਲਡ ਮੈਨਪਾਵਰ ਨੂੰ ਸਿੱਧਾ ਰੋਜ਼ਗਾਰ ਮੁਹੱਈਆ ਕਰਾਏ ਜਾਣ ਦੀ ਸੰਭਾਵਨਾ ਹੈ ਅਤੇ ਉਸਾਰੀ ਦੇ ਦੌਰਾਨ, ਰਿਫਾਈਨਰੀ ਵੱਲੋਂ 30,000 ਵਿਅਕਤੀਆਂ ਲਈ ਅਸਿੱਧਾ ਰੋਜ਼ਗਾਰ ਪੈਦਾ ਕਰਨ ਦੀ ਸੰਭਾਵਨਾ ਹੈ

ਇਹ ਜਾਣਕਾਰੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਨੂੰ ਇੱਕ ਲਿਖਤੀ ਜਵਾਬ ਵਿੱਚ ਦਿੱਤੀ

 

******

ਵਾਈਕੇਬੀ/ਐੱਸਕੇ
 


(Release ID: 1580211) Visitor Counter : 75
Read this release in: English