ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਮੰਤਰੀ ਮੰਡਲ ਨੇ ਗੰਨਾ ਸੀਜ਼ਨ 2019-20 ਲਈ ਚੀਨੀ ਮਿੱਲਾਂ ਵੱਲੋਂ ਭੁਗਤਾਨ-ਯੋਗ ਗੰਨੇ ਦੇ ‘ਉਚਿਤ ਅਤੇ ਲਾਭਕਾਰੀ ਮੁੱਲ’ ਨਿਰਧਾਰਨ ਨੂੰ ਮਨਜ਼ੂਰੀ ਦਿੱਤੀ

Posted On: 24 JUL 2019 4:40PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ (ਸੀਸੀਈਏ) ਨੇ ਗੰਨਾ ਸੀਜ਼ਨ 2019-20 ਲਈ ਚੀਨੀ ਮਿੱਲਾਂ ਵੱਲੋਂ ਭੁਗਤਾਨ-ਯੋਗ ਗੰਨੇ ਦੇ ‘ਉਚਿਤ ਅਤੇ ਲਾਭਕਾਰੀ ਮੁੱਲ’ ਨਿਰਧਾਰਨ ਨਾਲ ਸਬੰਧਤ ਪ੍ਰਸਾਤਵ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ।

ਐੱਫਆਰਪੀ ਕ੍ਰਿਸ਼ੀ ਲਾਗਤ ਅਤੇ ਮੁੱਲ ਆਯੋਗ (ਸੀਏਸੀਪੀ) ਦੀਆਂ ਸਿਫਾਰਿਸ਼ਾਂ ‘ਤੇ ਅਧਾਰਿਤ ਹੈ, ਜੋ ਗੰਨਾ ਸੀਜ਼ਨ 2019-20 ਲਈ ਮੁੱਲ ਨੀਤੀ ‘ਤੇ ਇਸਦੀ ਅਗਸਤ 2018 ਦੀ ਰਿਪੋਰਟ ਦੇ ਅਨੁਸਾਰ ਹੈ। ਸੀਏਸੀਪੀ ਨੇ ਗੰਨਾ ਸੀਜ਼ਨ 2019-20 ਲਈ ਸਮਾਨ ਮੁੱਲ ਦੀ ਸਿਫਾਰਿਸ਼ ਕੀਤੀ ਹੈ, ਜਿਵੇਂ ਕਿ ਗੰਨਾ ਸੀਜ਼ਨ 2018-19 ਲਈ ਕੀਤੀ ਸੀ।

ਸੀਸੀਈਏ ਨੇ ਰਿਕਵਰੀ ਵਿੱਚ 10% ਤੋਂ ਅਧਿਕ ਹਰੇਕ 0.1 % ਵਾਧੇ ਲਈ ਪ੍ਰਤੀ ਕਿਵੰਟਲ 2.75 ਰੁਪਏ ਦਾ ਪ੍ਰੀਮੀਅਮ ਪ੍ਰਦਾਨ ਕਰਨ ਦੀ ਵੀ ਮਨਜ਼ੂਰੀ ਦਿੱਤੀ ਹੈ।

ਲਾਭ:

ਇਸ ਮਨਜ਼ੂਰੀ ਨਾਲ ਗੰਨਾ ਉਤਪਾਦਕਾਂ ਲਈ ਇੱਕ ਗਾਰੰਟੀ-ਯੁਕਤ ਮੁੱਲ ਸੁਨਿਸ਼ਚਿਤ ਹੋਵੇਗਾ। ਗੰਨਾ(ਕੰਟਰੋਲ)ਆਦੇਸ਼, 1966 ਦੇ ਤਹਿਤ ਗੰਨੇ ਦਾ ‘ਐੱਫਆਰਪੀ’ ਨਿਰਧਾਰਿਤ ਹੁੰਦਾ ਹੈ। ਇਸ ਨੂੰ ਦੇਸ਼ ਭਰ ਵਿੱਚ ਇਕਸਾਰਤਾ ਨਾਲ ਲਾਗੂ ਕੀਤਾ ਜਾਵੇਗਾ। ਐੱਫਆਰਪੀ ਦਾ ਨਿਰਧਾਰਨ ਕਰਨਾ ਗੰਨਾ ਉਦਪਾਦਕਾਂ ਦੇ ਹਿਤ ਵਿੱਚ ਹੋਵੇਗਾ ਅਤੇ ਉਸ ਦੇ ਉਤਪਾਦ ਲਈ ਉਚਿਤ ਅਤੇ ਲਾਭਕਾਰੀ ਮੁੱਲ ਲਈ ਉਨ੍ਹਾਂ ਦੇ ਅਧਿਕਾਰ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।

*****


ਵੀਆਰਆਰਕੇ/ਪੀਕੇ/ਐੱਸਐੱਚ



(Release ID: 1580158) Visitor Counter : 110


Read this release in: English