ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਮੰਤਰੀ ਮੰਡਲ ਨੇ 01 ਅਗਸਤ, 2019 ਤੋਂ 31 ਜੁਲਾਈ,2020 ਤੱਕ ਇਕ ਸਾਲ ਲਈ 40 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਚੀਨੀ ਦੇ ਸੁਰੱਖਿਅਤ ਭੰਡਾਰ ਬਣਾਉਣ ਦੀ ਮਨਜ਼ੂਰੀ ਦਿੱਤੀ

Posted On: 24 JUL 2019 4:30PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਆਰਥਿਕ ਕਮੇਟੀ (ਸੀਸੀਈਏ) ਨੇ ਨਿਮਨਲਿਖਤ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਹੈ:

ਇੱਕ ਸਾਲ ਲਈ 40 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਚੀਨੀ ਦਾ ਸੁਰੱਖਿਅਤ ਭੰਡਾਰ ਬਣਾਉਣ ਅਤੇ ਇਸ ਲਈ ਅਧਿਕਤਮ 1674 ਕਰੋੜ ਰੁਪਏ ਅਨੁਮਾਨਿਤ ਖਰਚ ਕਰਨਾ। ਪਰ ਖੁਰਾਕ ਅਤੇ ਜਨਤਕ ਵੰਡ ਵਿਭਾਗ ਵੱਲੋਂ ਬਜ਼ਾਰ ਮੁੱਲ ਅਤੇ ਚੀਨੀ ਦੀ ਉਪਲੱਬਧਤਾ ਦੇ ਅਧਾਰ ‘ਤੇ ਕਿਸੇ ਵੀ ਸਮੇਂ ਵਾਪਸੀ/ਸੰਸ਼ੋਧਨ ਲਈ ਇਸ ਦੀ ਸਮੀਖਿਆ ਕੀਤੀ ਜਾ ਸਕਦੀ ਹੈ।

ਯੋਜਨਾ ਦੇ ਅੰਤਰਗਤ ਚੀਨੀ ਮਿੱਲਾਂ ਨੂੰ ਤਿਮਾਹੀ ਦੇ ਅਧਾਰ ‘ਤੇ ਅਦਾਇਗੀ ਕੀਤੀ ਜਾਵੇਗੀ ਜਿਸ ਨਾਲ ਚੀਨੀ ਮਿੱਲਾਂ ਵੱਲੋਂ ਬਕਾਇਆ ਗੰਨਾ ਮੁੱਲ, ਭੁਗਤਾਨ ਦੇ ਲਈ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪਾ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਬਾਅਦ ਦਾ ਬਕਾਇਆ ਰਹਿੰਦਾ ਹੈ ਤਾਂ ਉਸ ਮਿੱਲ ਦੇ ਖਾਤੇ ਵਿੱਚ ਜਮ੍ਹਾਂ ਕੀਤਾ ਜਾਵੇਗਾ।

ਲਾਭ:

ਇਸ ਨਾਲ ਨਿਮਨਲਿਖਤ ਲਾਭ ਹੋਣਗੇ-

ਚੀਨੀ ਮਿੱਲਾਂ ਦੀ ਤਰਲਤਾ ਵਿੱਚ ਸੁਧਾਰ ਹੋਵੇਗਾ।

ਚੀਨੀ ਇਨਵੈਂਟਰੀ ਵਿੱਚ ਕਮੀ ਆਵੇਗੀ।

ਘਰੇਲੂ ਚੀਨੀ ਬਜ਼ਾਰ ਵਿੱਚ ਮੁੱਲ ਭਾਵਨਾਵਾਂ ਵਧਾ ਕੇ ਚੀਨੀ ਦੀਆਂ ਕੀਮਤਾਂ ਸਥਿਰ ਕੀਤੀਆਂ ਜਾ ਸਕਣਗੀਆਂ ਜਿਸ ਸਦਕਾ ਕਿਸਾਨਾਂ ਦੇ ਬਕਾਇਆ ਗੰਨਾ ਮੁੱਲ ਦਾ ਭੁਗਤਾਨ ਸਮੇਂ ਸਿਰ ਕੀਤਾ ਜਾ ਸਕੇਗਾ।

ਚੀਨੀ ਮਿੱਲਾਂ ਦੇ ਗੰਨਾ ਮੁੱਲ ਬਕਾਇਆ ਦੀ ਮਨਜ਼ੂਰੀ ਨਾਲ ਸਾਰੇ ਗੰਨਾ ਉਤਪਾਦਕ ਰਾਜਾਂ ਵਿੱਚ ਚੀਨੀ ਮਿੱਲਾਂ ਨੂੰ ਲਾਭ ਹੋਵੇਗਾ।

*****

ਵੀਆਰਆਰਕੇ/ਪੀਕੇ/ਐੱਸਐੱਚ



(Release ID: 1580123) Visitor Counter : 72


Read this release in: English