ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਸਰਕਾਰ ਦੇ ਪਹਿਲੇ 50 ਦਿਨਾਂ ਦੇ ਕੰਮ ਦਾ ਰਿਪੋਰਟ ਕਾਰਡ ਪੇਸ਼ ਕੀਤਾ

Posted On: 22 JUL 2019 12:15PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਮੀਡੀਆ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਸਰਕਾਰ ਦੇ ਪਹਿਲੇ 50 ਦਿਨਾਂ ਦੇ ਕੰਮਕਾਜ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਸ਼੍ਰੀ ਜਾਵਡੇਕਰ ਨੇ ਕਿਹਾ ਕਿ ਸਰਕਾਰ ਨੇ ਆਪਣੇ ਦੂਜੇ ਕਾਰਜਕਾਲ ਵਿੱਚ ਪੁਰਜ਼ੋਰ ਕੰਮ ਕੀਤਾ ਹੈ ਅਤੇ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼‍ਵਾਸ਼ਦੇ ਟੀਚੇ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ। ਸਭ ਲਈ ਸੁਧਾਰ, ਭਲਾਈ ਅਤੇ ਨਿਆਂ ਦਾ ਸੰਕਲ‍ਪ ਸਰਕਾਰ ਲਈ ਪ੍ਰੇਰਕ ਸ਼ਕਤੀ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਮੁੱਖ‍ ਰੂਪ ਵਿੱਚ ਕਿਸਾਨਾਂ, ਸੈਨਿਕਾਂ, ਯੁਵਾਵਾਂ, ਮਜ਼ਦੂਰਾਂ, ਵ‍ਪਾਰੀਆਂ, ਅਨੁਸੰਧਾਨ ਕਾਰਜਾਂ, ਗੁਆਂਢੀ ਦੇਸ਼ਾਂ ਨਾਲ ਸਬੰਧਾਂ ਉੱਤੇ ਧਿਆਨ ਦੇਣ ਦੇ ਨਾਲ-ਨਾਲ ਨਿਵੇਸ਼, ਬੁਨਿਆਦੀ ਢਾਂਚਾ ਵਿਕਾਸ, ਭ੍ਰਿਸ਼‍ਟਾਚਾਰ ਦੇ ਖਿਲਾਫ਼ ਕਾਰਵਾਈ ਅਤੇ ਸਮਾਜਿਕ ਨਿਆਂ ਉੱਤੇ ਵੀ ਧਿਆਨ ਕੇਂਦ੍ਰਿਤ ਕਰ ਰਹੀ ਹੈ।

ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਸਰਕਾਰ ਦੇ ਕਈ ਨਿਰਣਿਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸਾਰੇ ਕਿਸਾਨਾਂ ਨੂੰ ਹੁਣ 6,000 ਰੁਪਏ ਦਿੱਤੇ ਜਾਣਗੇ। ਕਈ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਦੁੱਗਣਾ ਕੀਤਾ ਗਿਆ ਹੈ, ਜੋ ਕੁੱਝ ਮਾਮਲਿਆਂ ਵਿੱਚ 2014 ਦੀਆਂ ਦਰਾਂ ਦੀ ਤੁਲਨਾ ਵਿੱਚ ਤਿੰਨ ਗੁਣਾਂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਿਖਲਾਈ ਦੇਣ ਲਈ 10,000 ਕਿਸਾਨ ਉਤ‍ਪਾਦਕ ਸੰਗਠਨ ਬਣਾਏ ਜਾ ਰਹੇ ਹਨ। ਲੇਬਰ ਕੋਡ ਕਨੂੰਨ ਵਿੱਚ ਪਰਿਵਰਤਨ ਹੋਣ ਨਾਲ ਮਜ਼ਦੂਰੀ ਅਤੇ ਕਿਰਤ ਸੁਰੱਖਿਆ ਦੁਆਰਾ ਗ਼ੈਰ ਰਸਮੀ ਖੇਤਰ ਦੇ 40 ਕਰੋੜ ਕਾਮਿਆਂ ਨੂੰ ਲਾਭ ਮਿਲੇਗਾ। ਵ‍ਪਾਰੀਆਂ ਨੂੰ ਪਹਿਲੀ ਵਾਰ ਪੈਨਸ਼ਨ ਦਿੱਤੀ ਜਾ ਰਹੀ ਹੈ। ਸ਼੍ਰੀ ਜਾਵਡੇਕਰ ਨੇ ਕਰਮਚਾਰੀਆਂ ਅਤੇ ਨਿਯੋਕਤਾਵਾਂ, ਦੋਹਾਂ ਲਈ ਈਐੱਸਆਈ ਅੰਸ਼ਦਾਨ ਦਰਾਂ ਵਿੱਚ ਕਟੌਤੀ ਬਾਰੇ ਵੀ ਚਰਚਾ ਕੀਤੀ।

ਸ਼੍ਰੀ ਜਾਵਡੇਕਰ ਨੇ ਦੇਸ਼ ਵਿੱਚ ਨਿਵੇਸ਼ ਵਧਾਉਣ ਦੇ ਉਦੇਸ਼‍ ਨਾਲ ਚੁੱਕੇ ਗਏ ਕਦਮਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜਨਤਕ ਬੈਂਕਾਂ ਵਿੱਚ ਪੂੰਜੀ ਵਧਾਉਣ ਲਈ 70,000 ਕਰੋੜ ਰੁਪਏ ਦਿੱਤੇ ਗਏ ਹਨ। ਭਾਰਤ 5 ਟ੍ਰਿਲੀਅਨ ਡਾਲਰ ਵਾਲੀ ਅਰਥਵਿਵਸ‍ਥਾ ਬਣਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਟਾਰਟਅੱਪ ਉਦਯੋਗਾਂ ਲਈ ਜਲ‍ਦੀ ਹੀ ਇੱਕ ਅਲੱਗ ਟੀਵੀ ਚੈਨਲ ਸ਼ੁਰੂ ਕੀਤਾ ਜਾਵੇਗਾ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਅਧਿਕਾਰੀਆਂ ਲਈ ਗ਼ੈਰ-ਕਾਰਜਾਤਮਿਕ ਵਿੱਤੀ ਤਰੱਕੀ ਪ੍ਰਦਾਨ ਕੀਤੀ ਗਈ ਹੈ।

ਸ਼੍ਰੀ ਜਾਵਡੇਕਰ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ ਬੁਨਿਆਦੀ ਢਾਂਚਾ ਸੁਵਿਧਾਵਾਂ ਦੇ ਵਿਕਾਸ ਲਈ 100 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਪਾਣੀ ਨਾਲ ਜੁੜੀਆਂ ਸਮੱਸਿਆਵਾਂ ਦੇ ਵਿਆਪਕ ਸਮਾਧਾਨ ਲਈ ਮੁਹਿੰਮ ਦੇ ਰੂਪ ਵਿੱਚ ਕੰਮ ਕਰ ਰਹੀ ਹੈ, ਅਲੱਗ ਤੋਂ ਜਲ ਸ਼ਕਤੀ ਮੰਤਰਾਲੇ ਦਾ ਗਠਨ ਇਸ ਗੱਲ ਦਾ ਪ੍ਰਮਾਣ ਹੈ।

ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਜੰ‍ਮੂ-ਕਸ਼‍ਮੀਰ ਵਿੱਚ ਵੱਖਵਾਦੀਆਂ ਨਾਲ ਜੁੜੀਆਂ ਘਟਨਾਵਾਂ ਵਿੱਚ ਕਮੀ ਲਿਆਉਣ ਵਿੱਚ ਸਰਕਾਰ ਨੂੰ ਸਫ਼ਲਤਾ ਮਿਲੀ ਹੈ। ਪ੍ਰਧਾਨ ਮੰਤਰੀ ਦੇ ਮਾਲਦੀਵ ਅਤੇ ਸ਼੍ਰੀਲੰਕਾ ਦੇ ਦੌਰੇ ਦੀ ਮਹੱਤ‍ਵ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਬਿਮਸਟੈੱਕ ਅਤੇ ਜੀ-20 ਦੇ ਮਾਧਿਅਮ ਨਾਲ ਆਪਣਾ ਦੇਸ਼ ਇੱਕ ਗਲੋਬਲ ਲੀਡਰ ਵਜੋਂ ਉੱਭਰਿਆ ਹੈ।

ਸ਼੍ਰੀ ਜਾਵਡੇਕਰ ਨੇ ਚੰਦਰਯਾਨ-2 ਦੇ ਸਫ਼ਲ ਪਰੀਖਣ ਪ੍ਰਤੀ ਆਤ‍ਮ ਵਿਸ਼‍ਵਾਸ਼ ਵਿਅਕਤ ਕੀਤਾ ਅਤੇ ਦੱਸਿਆ ਕਿ 2022 ਵਿੱਚ ਗਗਨਯਾਨ ਦਾ ਪਰੀਖਣ ਕੀਤਾ ਜਾਵੇਗਾ, ਜੋ ਪੁਲਾੜ ਲਈ ਭਾਰਤ ਦਾ ਇੱਕ ਮਾਨਵ-ਚਾਲਿਤ(Manned) ਮਿਸ਼ਨ ਹੋਵੇਗਾ।

ਸ਼੍ਰੀ ਜਾਵਡੇਕਰ ਨੇ ਨੌਕਰਸ਼ਾਹੀ ਵਿੱਚ ਭ੍ਰਿਸ਼‍ਟਾਚਾਰ ਦੇ ਵਿਰੁੱਧ ਜਾਰੀ ਵਿਆਪਕ ਕਾਰਵਾਈ ਬਾਰੇ ਵੀ ਦੱਸਿਆ। ਆਰਥਿਕ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਲਈ ਕਈ ਕਦਮ ਚੁੱਕੇ ਗਏ ਹਨ। ਫਰਜ਼ੀ ਯੋਜਨਾਵਾਂ ਦੇ ਵਿਰੁੱਧ ਕਾਰਵਾਈ ਲਈ ਇੱਕ ਬਿਲ ਪਾਸ ਕੀਤਾ ਜਾ ਰਿਹਾ ਹੈ।

ਸ਼੍ਰੀ ਜਾਵਡੇਕਰ ਨੇ ਪੋਕ‍ਸੋ ਕਨੂੰਨ ਵਿੱਚ ਸੰਸ਼ੋਧਨ ਦੇ ਜ਼ਰੀਏ ਯੌਨ ਅਪਰਾਧ ਤੋਂ ਬੱਚਿਆਂ ਦੀ ਸੁਰੱਖਿਆ ਲਈ ਸਰਕਾਰ ਦੀ ਨਿਰਣਾਇਕ-ਸ਼ਕਤੀ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਦੇਸ਼ ਅੰਦਰ ਮੈਡੀਕਲ ਸਿੱਖਿਆ ਵਿੱਚ ਸੁਧਾਰ ਦੇ ਨਾਲ-ਨਾਲ ਮੈਡੀਕਲ ਸਿੱਖਿਆ ਨਾਲ ਜੁੜੇ ਪ੍ਰਸ਼ਾਸਨ ਵਿੱਚ ਪਾਰਦਰਸ਼ਿਤਾ, ਜਵਾਬਦੇਹੀ ਅਤੇ ਗੁਣਵੱਤਾ ਸੁਨਿਸ਼ਚਿਤ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਚਰਚਾ ਕੀਤੀ।

ਸ਼੍ਰੀ ਜਾਵਡੇਕਰ ਨੇ ਜ਼ੋਰ ਦੇ ਕੇ ਦੱਸਿਆ ਕਿ ਭਾਰਤ ਨੂੰ 5 ਟ੍ਰਿਲੀਅਨ ਡਾਲਰ ਵਾਲੀ ਅਰਥਵਿਵਸਥਾ ਬਣਾਉਣਾ ਮਹਿਜ ਇੱਕ ਸੁਪਨਾ ਹੀ ਨਹੀਂ ਹੈ, ਬਲਕਿ ਇਨ੍ਹਾਂ 50 ਦਿਨਾਂ ਵਿੱਚ ਇਸ ਟੀਚੇ ਤੱਕ ਪੁੱਜਣ ਲਈ ਇੱਕ ਯੋਜਨਾਬੱਧ ਖ਼ਾਕਾ ਵੀ ਤਿਆਰ ਕੀਤਾ ਗਿਆ ਹੈ।

***

ਏਪੀ


(Release ID: 1579813)
Read this release in: English