ਮੰਤਰੀ ਮੰਡਲ

ਮੰਤਰੀ ਮੰਡਲ ਨੇ ਦਵਾਈਆਂ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਭਾਰਤ ਅਤੇ ਅਮਰੀਕਾ ਦਰਮਿਆਨ ਅੰਤਰ-ਸੰਸਥਾਗਤ ਸਮਝੌਤੇ ਨੂੰ ਮਨਜ਼ੂਰੀ ਦਿੱਤੀ

Posted On: 17 JUL 2019 5:21PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਰੀਜੈਨਰੇਟਿਵ ਮੈਡੀਸਿਨ ਅਤੇ 3ਡੀ ਬਾਇਓਪ੍ਰਿੰਟਿੰਗ,ਨਵੀਆਂ ਟੈਕਨੋਲੋਜੀਆਂ,ਵਿਗਿਆਨਕ ਵਿਚਾਰਾਂ/ਸੂਚਨਾਵਾਂ ਅਤੇ ਟੈਕਨੋਲੋਜੀਆਂ ਦੇ ਅਦਾਨ-ਪ੍ਰਦਾਨ ਅਤੇ ਵਿਗਿਆਨਕ ਇਨਫਰਾਸਟ੍ਰਕਚਰ ਦੇ ਸੰਯੁਕਤ ਇਸਤੇਮਾਲ ਦੇ ਖੇਤਰਾਂ ਵਿੱਚ ਭਾਰਤ ਅਤੇ ਅਮਰੀਕਾ ਦਰਮਿਆਨ ਅੰਤਰ-ਸੰਸਥਾਗਤ ਸਮਝੌਤੇ ਨੂੰ ਕਾਰਜ ਉਪਰੰਤ ਮਨਜ਼ੂਰੀ ਦੇ ਦਿੱਤੀ ਹੈ।


ਲਾਭ :


ਇਸ ਸਮਝੌਤੇ ਦੇ ਤਹਿਤ ਸੰਯੁਕਤ ਖੋਜ ਪ੍ਰੋਜੈਕਟ,ਟਰੇਨਿੰਗ ਪ੍ਰੋਗਰਾਮਾਂ,ਸੰਮੇਲਨਾਂ,ਸੈਮੀਨਾਰਾਂ ਆਦਿ ਸਾਰੇ ਯੋਗ ਵਿਗਿਆਨੀਆਂ ਅਤੇ ਟੈਕਨੋਲੋਜਿਸਟਾਂ ਲਈ ਖੁੱਲ੍ਹੇ ਰਹਿਣਗੇ ਅਤੇ ਵਿਗਿਆਨਕ ਯੋਗਤਾ ਅਤੇ ਉੱਤਮਤਾ ਦੇ ਅਧਾਰ 'ਤੇ ਉਨ੍ਹਾਂ ਨੂੰ ਸਮਰਥਨ ਦਿੱਤਾ ਜਾਵੇਗਾ। ਰੀਜੈਨਰੇਟਿਵ ਮੈਡੀਸਨ ਅਤੇ 3ਡੀ ਬਾਇਓਪ੍ਰਿੰਟਿੰਗ ਦੇ ਖੇਤਰ ਵਿੱਚ ਵਿਗਿਆਨਕ ਖੋਜਾਂ ਅਤੇ ਟੈਕਨੋਲੋਜੀ ਵਿਕਾਸ ਵਿੱਚ ਨਵੀਂ ਬੌਧਿਕ ਸੰਪਦਾ,ਪ੍ਰਕਿਰਿਆਵਾਂ ,ਪ੍ਰੋਟੋਟਾਈਪਸ ਅਤੇ ਜਾਂ ਉਤਪਾਦਾਂ ਨੂੰ ਸਿਰਜਣ ਕਰਨ ਦੀ ਸੰਭਾਵਨਾ ਹੈ।


ਦੋਹਾਂ ਸੰਸਥਾਨਾਂ ਦਾ ਅਨੁਮਾਨ ਹੈ ਕਿ ਸਮਝੌਤੇ ਤਹਿਤ ਕੀਤੇ ਗਏ ਜਨਰਲ ਅਕੈਡਮਿਕ ਅਦਾਨ-ਪ੍ਰਦਾਨ ਨਾਲ ਕੁਝ ਵਿਸ਼ੇਸ ਪ੍ਰੋਜੈਕਟਾਂ ਦਾ ਵਿਸਤਾਰ ਹੋਵੇਗਾ,ਜਿਨਾਂ ਵਿੱਚੋਂ ਹਰੇਕ ਦੇ ਅਕੈਡਮਿਕ,ਕਲੀਨੀਕਲ ਅਤੇ ਵਪਾਰਕ ਪ੍ਰਭਾਵ ਹੋ ਸਕਦੇ ਹਨ।


ਪ੍ਰਮੁੱਖ ਵਿਸ਼ੇਸਤਾਵਾਂ :


ਸਮਝੌਤੇ ਦਾ ਉਦੇਸ਼ ਅਕੈਡਮਿਕ ਸਹਿਯੋਗ ਦੇ ਜ਼ਰੀਏ ਦੋਹਾਂ ਸੰਸਥਾਨਾਂ ਦੇ ਖੋਜ ਅਤੇ ਸਿੱਖਿਆ ਦੇ ਵਿਸਤਾਰ ਵਿੱਚ ਯੋਗਦਾਨ ਕਰਨਾ ਹੈ। ਸਾਂਝੇ ਹਿਤ ਵਾਲੇ ਜਨਰਲ ਖੇਤਰ ਜਿਨ੍ਹਾਂ ਵਿੱਚ ਸਹਿਯੋਗ ਅਤੇ ਗਿਆਨ ਦਾ ਅਦਾਨ-ਪ੍ਰਦਾਨ ਹੋਵੇਗਾ,ਉਨ੍ਹਾਂ ਵਿੱਚ ਸ਼ਾਮਲ ਹਨ :-


1. ਟਰੇਨਿੰਗ,ਅਧਿਐਨ ਅਤੇ ਖੋਜ ਖਾਸ ਤੌਰ 'ਤੇ 3ਡੀ ਬਾਇਓਪ੍ਰਿੰਟਿੰਗ ਦੇ ਖੇਤਰਾਂ ਲਈ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਅਦਾਨ-ਪ੍ਰਦਾਨ।


2. ਸੰਯੁਕਤ ਖੋਜ ਪ੍ਰੋਜੈਕਟਾਂ ਦਾ ਲਾਗੂਕਰਨ ; ਅਤੇ


3. ਸੂਚਨਾ ਅਤੇ ਅਕੈਡਮਿਕ ਪ੍ਰਕਾਸ਼ਨਾਂ ਦਾ ਅਦਾਨ-ਪ੍ਰਦਾਨ।



 

 

*******



(Release ID: 1579336) Visitor Counter : 64


Read this release in: English