ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੇਵੀਆਈਸੀ ਨੇ ਦੁਆਰਕਾ ਦੇ ਐੱਸਪੀਜੀ ਪਰਿਸਰ ਵਿੱਚ ਮਧੂਮੱਖੀ ਪਾਲਣ ਵਾਲੇ ਬਕਸੇ ( Bee Boxes) ਲਗਾਏ
ਕੇਵੀਆਈਸੀ ਮਧੂਮੱਖੀ ਬਕਸਿਆਂ ਕਰਕੇ ਪਿਛਲੇ ਡੇਢ ਵਰ੍ਹੇ ਦੌਰਾਨ 11,000 ਨਵੇਂ ਰੋਜ਼ਗਾਰ ਹੋਏ ਅਤੇ 4 ਕਰੋੜ ਰੁਪਏ ਦੇ ਸ਼ਹਿਦ ਦਾ ਉਤਪਾਦਨ ਹੋਇਆ
Posted On:
15 JUL 2019 4:30PM by PIB Chandigarh
ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ( ਐੱਸਪੀਜੀ ) ਨੇ ਆਪਣੇ ਪਰਿਸਰ ਵਿੱਚ ਬੀ-ਬਾਕਸ (ਮਧੂਮੱਖੀਆਂ ਪਾਲਣ ਵਾਲੇ ਬਕਸੇ) ਲਗਾਏ ਹਨ । ਇਨ੍ਹਾਂ ਬਕਸਿਆਂ ਨੂੰ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ( ਕੇਵੀਆਈਸੀ ) ਨੇ ਉਪਲੱਬਧ ਕਰਵਾਇਆ ਹੈ । ਇਨ੍ਹਾਂ ਬਕਸਿਆਂ ਨੂੰ ਐੱਸਪੀਜੀ ਦੇ ਦੁਆਰਕਾ ਸਥਿਤ ਹੈੱਡਕੁਆਰਟਰ ਵਿੱਚ ਲਗਾਇਆ ਗਿਆ ਹੈ । ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਹਾਲ ਹੀ ਵਿੱਚ ਜਦੋਂ ਐੱਸਪੀਜੀ ਹੈੱਡਕੁਆਰਟਰ ਦੇ ਦੌਰੇ ਉੱਤੇ ਗਏ ਸਨ, ਤਦ ਉਨ੍ਹਾਂ ਨੇ ਇਸ ਦੀ ਸਲਾਹ ਦਿੱਤੀ ਸੀ । ਸ਼ਹਿਦ ਉਤਪਾਦਨ ਦੇ ਇਲਾਵਾ ਪਰਿਸਰ ਵਿੱਚ ਫੁੱਲ - ਬੂਟਿਆਂ ਨੂੰ ਪ੍ਰੋਤਸਾਹਨ ਮਿਲੇਗਾ, ਕਿਉਂਕਿ ਮਧੂਮੱਖੀਆਂ ਫੁੱਲਾਂ ਦਾ ਪਰਾਗ ਜਮ੍ਹਾਂ ਕਰਦੀਆਂ ਹਨ । ਪਰਾਗ ਕਣਾਂ ਤੋਂ ਫੁੱਲ ਖਿੜਦੇ ਹਨ ਅਤੇ ਸ਼ਹਿਦ ਵੀ ਪ੍ਰਾਪਤ ਹੁੰਦਾ ਹੈ ।
ਐੱਸਪੀਜੀ ਅਧਿਕਾਰੀਆਂ ਨੇ ਮਾਰਗਦਰਸ਼ਨ ਅਤੇ ਸਿਖਲਾਈ ਲਈ ਕੇਵੀਆਈਸੀ ਨਾਲ ਹਾਲ ਹੀ ਵਿੱਚ ਸੰਪਰਕ ਕੀਤਾ ਸੀ, ਤਾਕਿ ਉਨ੍ਹਾਂ ਦੇ ਪਰਿਸਰ ਵਿੱਚ ਇਹ ਵਿਵਸਥਾ ਹੋ ਸਕੇ । ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਦੱਸਿਆ ਕਿ ਮਧੂਮੱਖੀਆਂ ਦੇ ਛੱਤਿਆਂ ਦੀ ਜਾਂਚ ਕਰਨ, ਮਧੂਮੱਖੀ ਪਾਲਣ ਸਬੰਧੀ ਉਪਕਰਣਾਂ ਤੋਂ ਜਾਣੂ ਕਰਾਉਣ, ਮਧੂਮੱਖੀਆਂ ਦੇ ਰੋਗਾਂ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਉਣ ਵਾਲੇ ਕਾਰਨਾਂ ਦੀ ਪਹਿਚਾਣ ਕਰਨ , ਸ਼ਹਿਦ ਕੱਢਣ, ਮੋਮ ਨੂੰ ਸਾਫ਼ ਕਰਨ ਅਤੇ ਬਸੰਤ , ਗਰਮੀ , ਮੌਨਸੂਨ ਅਤੇ ਸਰਦੀਆਂ ਦੇ ਮੌਸਮ ਵਿੱਚ ਛੱਤਿਆਂ ਨੂੰ ਸਹੇਜਣ ਬਾਰੇ ਐੱਸਪੀਜੀ ਦੇ 3 ਮਾਲੀਆਂ ਨੂੰ ਕੇਵੀਆਈਸੀ ਦੇ ਟ੍ਰੇਨਿੰਗ ਸੈਂਟਰ ਵਿੱਚ ਟ੍ਰੇਨਿੰਗ ਦਿੱਤੀ ਗਈ ਸੀ । ਇਸ ਦੇ ਬਾਅਦ ਐੱਸਪੀਜੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਬਕਸੇ ਪਰਿਸਰ ਵਿੱਚ ਲਗਾਏ ਗਏ ਸਨ ।
ਸ਼੍ਰੀ ਸਕਸੈਨਾ ਨੇ ਦੱਸਿਆ ਕਿ ਕੇਵੀਆਈਸੀ ਨੇ ਪਿਛਲੇ ਡੇਢ ਸਾਲ ਵਿੱਚ ਦੇਸ਼ ਭਰ ਵਿੱਚ 1.10 ਲੱਖ ਤੋਂ ਅਧਿਕ ਬੀ - ਬਕਸੇ ਵੰਡੇ ਹਨ । ਇਨ੍ਹਾਂ ਕਾਰਨ ਕਿਸਾਨਾਂ , ਬੇਰੋਜ਼ਗਾਰ ਨੌਜਵਾਨਾਂ ਅਤੇ ਕਬਾਇਲੀ ਭਾਈਚਾਰਿਆਂ ਲਈ 11,000 ਤੋਂ ਅਧਿਕ ਨਵੇਂ ਰੋਜ਼ਗਾਰ ਪੈਦਾ ਹੋਏ : ਕੇਵਲ ਇਨ੍ਹਾਂ ਬਕਸਿਆਂ ਤੋਂ ਹੀ 4 ਕਰੋੜ ਰੁਪਏ ਦੇ ਮੁੱਲ ਦਾ 430 ਮੀਟ੍ਰਿਕ ਟਨ ਸ਼ਹਿਦ ਪ੍ਰਾਪਤ ਕੀਤਾ ਗਿਆ ਹੈ।
*****
ਐੱਨਪੀ/ਐੱਸਕੇਪੀ/ਆਈਏ
(Release ID: 1578914)