ਗ੍ਰਹਿ ਮੰਤਰਾਲਾ
4-ਲੇਨ ਡੇਰਾ ਬਾਬਾ ਨਾਨਕ-ਕਰਤਾਰਪੁਰ ਕੌਰੀਡੋਰ ਹਾਈਵੇ ਉੱਤੇ 50% ਨਿਰਮਾਣ ਕਾਰਜ ਪੂਰਾ ਹੋਇਆ
Posted On:
14 JUL 2019 3:15PM by PIB Chandigarh
ਗੁਰਦਾਸਪੁਰ-ਅੰਮ੍ਰਿਤਸਰ ਹਾਈਵੇ ਨਾਲ ਡੇਰਾ ਬਾਬਾ ਨਾਨਕ ਨੂੰ ਅੰਤਰਰਾਸ਼ਟਰੀ ਸੀਮਾ ਨਾਲ ਜੋੜਨ ਵਾਲੇ 4-ਲੇਨ ਹਾਈਵੇ ਉੱਤੇ ਨਿਰਮਾਣ ਕਾਰਜ ਪੂਰੇ ਜ਼ੋਰ-ਸ਼ੋਰ ਨਾਲ ਚਲ ਰਿਹਾ ਹੈ।
4.19 ਕਿਲੋਮੀਟਰ ਲੰਬਾ ਇਹ ਹਾਈਵੇ 120 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ।

ਭਾਰਤ ਸਰਕਾਰ ਨੇ 22.11.2018 ਨੂੰ ਕਰਤਾਰਪੁਰ ਸਾਹਿਬ ਕੌਰੀਡੋਰ ਪ੍ਰੋਜੈਕਟ ਨੂੰ ਵਿਕਸਿਤ ਕਰਨ ਦੀ ਪ੍ਰਵਾਨਗੀ ਦਿੱਤੀ ਸੀ ਅਤੇ ਇਸ ਦਾ ਨੀਂਹ ਪੱਥਰ ਭਾਰਤ ਦੇ ਮਾਣਯੋਗ ਉਪ-ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ 26.11.2018 ਨੂੰ ਰੱਖਿਆ ਸੀ।
ਪ੍ਰੋਜੈਕਟ ਲਈ ਜ਼ਮੀਨ ਹਾਸਲ ਕਰਨ ਦਾ ਕੰਮ 14.01.2019 ਨੂੰ ਸ਼ੁਰੂ ਹੋਇਆ ਸੀ ਅਤੇ 21.05.2019 ਨੂੰ ਮੁਕੰਮਲ ਕਰ ਲਿਆ ਗਿਆ ਸੀ।
ਹੁਣ ਤੱਕ, ਪ੍ਰੋਜੈਕਟ ਦਾ 50% ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਹਾਈਵੇ 30 ਸਤੰਬਰ, 2019 ਤੱਕ ਤਿਆਰ ਹੋ ਜਾਵੇਗਾ।
ਪੁਲ਼ ਉੱਤੇ ਉੱਪ ਢਾਂਚੇ ਦੀ ਉਸਾਰੀ ਦਾ ਕੰਮ, ਜਿਵੇਂ ਕਿ ਪਾਈਲਿੰਗ ਅਤੇ ਪਾਈਲ ਕੈਪਸ ਦਾ ਕੰਮ ਭਾਰਤ ਵਾਲੇ ਪਾਸੇ ਪੂਰਾ ਹੋ ਗਿਆ ਹੈ। ਪਾਇਰਸ ਅਤੇ ਪਾਇਰਸ ਕੈਪਸ ਕਾਸਟਿੰਗ ਵਰਕ ਗਿਰਡਰ ਕਾਸਟਿੰਗ ਵਰਕ ਦੇ ਨਾਲ ਚਲ ਰਿਹਾ ਹੈ।

ਹੁਣ ਤੱਕ ਪਾਕਿਸਤਾਨ ਦੀ ਤਕਨੀਕੀ ਟੀਮ ਨਾਲ 3 ਤਕਨੀਕੀ ਪੱਧਰ ਦੀਆਂ ਵਾਰਤਾਵਾਂ ਹੋਈਆਂ ਹਨ ਜਿਨ੍ਹਾਂ ਵਿੱਚ ਇਸ ਪ੍ਰੋਜੈਕਟ ਨਾਲ ਸਬੰਧਤ ਮੁੱਦਿਆਂ ਜਿਵੇਂ ਕਿ ਜ਼ੀਰੋ ਪੁਆਇੰਟ ਤਾਲਮੇਲ, ਤਿਆਰ ਸੜਕ ਦਾ ਲੈਵਲ, ਜ਼ੀਰੋ ਪੁਆਇੰਟ ਉੱਤੇ ਪੁਲ਼ ਦੀ ਚੌੜਾਈ ਆਦਿ ਬਾਰੇ ਚਰਚਾ ਹੋਈ। ਪਾਕਿਸਤਾਨੀ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਅੰਤਰਰਾਸ਼ਟਰੀ ਸੀਮਾ ਦੇ ਭਾਰਤੀ ਹਿੱਸੇ ਵਿੱਚ ਰਾਵੀ ਕ੍ਰੀਕ ਉੱਤੇ ਭਾਰਤ ਇੱਕ ਪੁਲ਼ ਦਾ ਨਿਰਮਾਣ ਕਰ ਰਿਹਾ ਹੈ ਅਤੇ ਪਾਕਿਸਤਾਨੀ ਵੱਲੋਂ ਬੁੱਧੀ ਰਾਵੀ ਚੈਨਲ (Budhi Ravi Channel ) ਉੱਤੇ ਪੁਲ਼ ਦਾ ਨਿਰਮਾਣ ਕਰਨ ਦੀ ਬੇਨਤੀ ਕੀਤੀ ਗਈ।
ਪਰ ਪਾਕਿਸਤਾਨੀ ਧਿਰ ਨੇ ਸ਼ੁਰੂ ਵਿੱਚ ਪ੍ਰਸਤਾਵ ਰੱਖਿਆ ਕਿ ਪੁਲ਼ ਉੱਤੇ ਇੱਕ ਸੜਕ ਬਣਾਈ ਜਾਵੇ ਅਤੇ ਬਾਅਦ ਵਿੱਚ ਕਾਜ਼ਵੇ (causeway) ਬਣਾਉਣ ਦਾ ਪ੍ਰਸਤਾਵ ਰੱਖਿਆ। ਇਹ ਦੋਵੇਂ ਵਿਕਲਪ ਪ੍ਰਵਾਨ ਨਹੀਂ ਹਨ ਕਿਉਂਕਿ ਇਸ ਨਾਲ ਉੱਥੇ ਭਾਰਤੀ ਪਾਸੇ ਵੱਲ ਰਹਿਣ ਵਾਲੀ ਵਸੋਂ ਨੂੰ ਹੜ੍ਹ ਆਉਣ ਉੱਤੇ ਖ਼ਤਰਾ ਪੈਦਾ ਹੋ ਜਾਵੇਗਾ ਅਤੇ ਇਹ ਸੜਕ ਸਾਰੇ ਮੌਸਮਾਂ ਵਿੱਚ ਚਲਣ ਵਾਲੀ ਵੀ ਨਹੀਂ ਹੋਵੇਗੀ।
*****
ਬੀਬੀ/ਵੀਐੱਮ
(Release ID: 1578682)
ਵਿਜ਼ੀਟਰ ਕਾਊਂਟਰ : 120