ਰੇਲ ਮੰਤਰਾਲਾ

ਮੰਤਰੀ ਮੰਡਲ ਨੇ ਭਾਰਤੀ ਰੇਲਵੇ ਸੁਰੱਖਿਆ ਫੋਰਸ (ਆਰਪੀਐੱਫ) ਸੇਵਾ ਨੂੰ ਸੰਗਠਿਤ ਗਰੁੱਪ 'ਏ' ਦਰਜਾ ਦੇਣ ਨੂੰ ਪ੍ਰਵਾਨਗੀ ਦਿੱਤੀ

Posted On: 10 JUL 2019 6:14PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਰੇਲਵੇ ਸੁਰੱਖਿਆ ਫੋਰਸ (ਆਰਪੀਐੱਫ) ਸੇਵਾ ਨੂੰ ਸੰਗਠਿਤ ਗਰੁੱਪ '' ਦਰਜਾ ਦੇਣ ਅਤੇ ਨਤੀਜੇ ਵਜੋਂ ਨਾਨ ਫੰਕਸ਼ਨਲ ਫਾਇਨੈਂਸ਼ਲ ਅੱਪਗ੍ਰੇਡੇਸ਼ਨ (ਐੱਨਐੱਫਐੱਫਯੂ) ਦੇ ਲਾਭ 01.01.2006 ਤੋਂ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਸ ਦੇ ਨਾਲ ਹੀ ਨਾਲ ਫੰਕਸ਼ਨਲ ਗੈਰ ਕੰਮਕਾਜੀ ਸਿਲੈਕਸ਼ਨ ਗ੍ਰੇਡ (ਐੱਨਐੱਫਐੱਸਜੀ) 30% ਸੀਨੀਅਰ ਡਿਊਟੀ ਪੋਸਟ (ਐੱਸਡੀਪੀ) 06.06.2000 ਤੋਂ ਦੇਣ ਦਾ ਫੈਸਲਾ ਪ੍ਰਸੋਨਲ ਅਤੇ ਟ੍ਰੇਨਿੰਗ ਵਿਭਾਗ ਦੇ ਕ੍ਰਮਵਾਰ 24.04.2009 ਅਤੇ 0.6.06.2000 ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਸ ਤੋਂ ਬਾਅਦ ਦੀਆਂ ਹਦਾਇਤਾਂ ਅਨੁਸਾਰ ਕੀਤਾ ਹੈ

 

ਮੁੱਖ ਪ੍ਰਭਾਵ

 

ਸੰਗਠਿਤ ਗਰੁੱਪ '' ਸੇਵਾ ਦਾ ਦਰਜਾ ਆਰਪੀਐੱਫ ਨੂੰ ਦਿੱਤੇ ਜਾਣ ਨਾਲ ਖੜੋਤ ਸਮਾਪਤ ਹੋਵੇਗੀ, ਅਧਿਕਾਰੀਆਂ ਦੀ ਤਰੱਕੀ ਦੇ ਮੌਕਿਆਂ ਵਿੱਚ ਸੁਧਾਰ ਹੋਵੇਗਾ ਅਤੇ ਉਨ੍ਹਾਂ ਦਾ ਪ੍ਰੇਰਨਾ ਦਾ ਪੱਧਰ ਉੱਚਾ ਰਹੇਗਾ ਆਰਪੀਐੱਫ ਦੇ ਯੋਗ ਅਧਿਕਾਰੀ ਇਹ ਲਾਭ ਲੈ ਸਕਣਗੇ

 

------

ਏਕੇਟੀ/ ਪੀਕੇ/ ਐੱਸਐੱਚ


(Release ID: 1578240) ਵਿਜ਼ੀਟਰ ਕਾਊਂਟਰ : 113
Read this release in: English