ਰੱਖਿਆ ਮੰਤਰਾਲਾ
ਕਰਗਿਲ ਸ਼ਰਧਾਂਜਲੀ ਗੀਤ ਰਿਲੀਜ਼
Posted On:
05 JUL 2019 7:03PM by PIB Chandigarh
ਰਾਸ਼ਟਰ ਇਸ ਸਾਲ 26 ਜੁਲਾਈ ਨੂੰ ਕਰਗਿਲ ਵਿਜੈ ਦਿਵਸ ਦੀ 20ਵੀਂ ਵਰ੍ਹੇਗੰਢ ਮਨਾਵੇਗਾ। ਇਸ ਸਬੰਧੀ ਮਾਨੇਕ ਸ਼ਾਅ (Manekshaw) ਸੈਂਟਰ ਨਵੀਂ ਦਿੱਲੀ ਵਿਖੇ ਅੱਜ ਇੱਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕਰਗਿਲ ਦੇ ਸ਼ਹੀਦਾਂ ਅਤੇ ਯੁੱਧ ਨਾਲ ਜੁੜੇ ਸਾਬਕਾ ਫੌਜੀਆਂ (ਜੰਗ ਦੇ ਵੈਟਰਨਜ਼) ਨੂੰ ਸਨਮਾਨ, ਸਲਾਮੀ ਅਤੇ ਸ਼ਰਧਾਂਜਲੀ ਦੇਣ ਲਈ ਕਰਗਿਲ ਸ਼ਰਧਾਂਜਲੀ ਗੀਤ ਜਾਰੀ ਕੀਤਾ।
ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਵਾਲੇ ਇਸ ਗੀਤ ਦੀ ਰਚਨਾ ਉੱਘੇ ਹਿੰਦੀ ਗੀਤਕਾਰ ਸ਼੍ਰੀ ਸਮੀਰ ਅੰਜਾਨ ਵੱਲੋਂ ਕੀਤੀ ਗਈ ਹੈ ਅਤੇ ਸ਼੍ਰੀ ਸ਼ਤਾਦਰੂ ਕਬੀਰ ਨੇ ਇਸ ਨੂੰ ਗਾਇਆ ਹੈ । ਇਸ ਦਾ ਸੰਗੀਤ ਸ਼੍ਰੀ ਰਾਜੂ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ ।
ਅਪਰੇਸ਼ਨ ਵਿਜੈ ਵਿੱਚ ਦਰਾਸ, ਕਰਗਿਲ, ਬਟਾਲਿਕ ਅਤੇ ਤੁਰਤੁਕ (Turtuk) ਦੀਆਂ ਬਰਫੀਲੀਆਂ ਚੋਟੀਆਂ ਉੱਤੇ ਭਾਰਤੀ ਖੇਤਰ ਵਿੱਚੋਂ ਪਾਕਿਸਤਾਨੀ ਘੁਸਪੈਠੀਆਂ ਨੂੰ ਬਾਹਰ ਕੱਢਣ ਦੇ ਵੱਡੇ ਅਭਿਆਨ ਸ਼ਾਮਲ ਸਨ ਅਤੇ ਇਹ ਭਾਰਤੀ ਹਥਿਆਰਬੰਦ ਫੌਜਾਂ ਦੇ ਜਵਾਨਾਂ ਦੇ ਸਾਹਸ, ਬੀਰਤਾ ਤੇ ਬਲੀਦਾਨ ਦਾ ਗਵਾਹ ਰਿਹਾ ਹੈ । 20ਵੀਂ ਵਰ੍ਹੇਗੰਢ ਸਮਾਰੋਹ ਦਾ ਮੰਤਵ ਉਨ੍ਹਾਂ ਦੇ ਬਲੀਦਾਨ ਨੂੰ ਯਾਦ ਰੱਖਣਾ, 'ਉਨ੍ਹਾਂ ਦੀ ਜਿੱਤ ਦੀ ਖੁਸ਼ੀ ਮਨਾਉਣਾ' ਅਤੇ ਜ਼ਰੂਰਤ ਪੈਣ ਤੇ 'ਸੰਕਲਪ ਦੁਹਰਾਉਣਾ' ਹੈ ।

***
ਲੈ. ਕਰਨਲ ਮੋਹਿਤ ਵੈਸ਼ਨਵ
ਪੀਆਰਓ(ਆਰਮੀ)
(Release ID: 1577968)