ਪੁਲਾੜ ਵਿਭਾਗ

ਨਿਊ ਸਪੇਸ ਇੰਡੀਆ ਲਿਮਿਟੇਡ, ਪੁਲਾੜ ਵਿਭਾਗ ਦੀ ਇੱਕ ਨਵੀਂ ਕਮਰਸ਼ੀਅਲ ਸ਼ਾਖਾ ਦੇ ਰੂਪ ਵਿੱਚ ਕਾਰਜ ਕਰੇਗਾ: ਵਿੱਤ ਮੰਤਰੀ


ਕੰਪਨੀ ਕਈ ਪੁਲਾੜੀ ਉਤਪਾਦਾਂ ਦੇ ਵਪਾਰੀਕਰਨ ਦੀ ਅਗਵਾਈ ਕਰੇਗੀ

Posted On: 05 JUL 2019 2:06PM by PIB Chandigarh

 

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਲੋਕ ਸਭਾ ਵਿੱਚ 2019-20 ਦਾ ਕੇਂਦਰੀ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਜਨਤਕ ਖੇਤਰ ਦੇ ਉੱਦਮ ਨਿਊ ਸਪੇਸ ਇੰਡੀਆ ਲਿਮਿਟੇਡ (ਐੱਨਐੱਸਆਈਐੱਲ) ਨੂੰ ਪੁਲਾੜ ਵਿਭਾਗ ਦੀ ਇੱਕ ਨਵੀਂ ਵਣਜ ਸ਼ਾਖਾ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਰਾਹੀਂ ਇਸਰੋ ਦੁਆਰਾ ਕੀਤੇ ਜਾ ਰਹੇ ਖੋਜ ਅਤੇ ਵਿਕਾਸ ਦੇ ਲਾਭਾਂ ਵਿੱਚ ਹੋਰ ਵਾਧਾ ਕੀਤਾ ਜਾ ਸਕੇਗਾ

ਇਹ ਕੰਪਨੀ ਲਾਂਚ ਵਾਹਨਾਂ ਦੇ ਉਤਪਾਦਨ, ਟੈਕਨੋਲੋਜੀਆਂ ਦੇ ਤਬਾਦਲੇ ਅਤੇ ਪੁਲਾੜ ਉਤਪਾਦਾਂ ਦੀ ਮਾਰਕਿਟਿੰਗ ਦੇ ਵਪਾਰੀਕਰਨ ਵਰਗੇ ਕਈ ਪੁਲਾੜ ਉਤਪਾਦਾਂ ਨੂੰ ਹੁਲਾਰਾ ਦੇਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਵਿਸ਼ਵ ਪੱਧਰ ਉੱਤੇ ਘੱਟ ਕੀਮਤ ਨਾਲ ਉਪਗ੍ਰਹਿਆਂ ਨੂੰ ਲਾਂਚ ਕਰਨ ਅਤੇ ਹੋਰ ਪੁਲਾੜ ਉਤਪਾਦਾਂ ਨਾਲ ਜੁੜੀਆਂ ਟੈਕਨੋਲੋਜੀਆਂ ਅਤੇ ਸਮਰੱਥਾ ਨੂੰ ਹਾਸਲ ਕਰਨ ਵਿੱਚ ਇੱਕ ਪ੍ਰਮੁੱਖ ਪੁਲਾੜ ਸ਼ਕਤੀ ਵਜੋਂ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਕਮਰਸ਼ੀਅਲ ਤੌਰ 'ਤੇ ਨਾਲ ਇਸ ਸਮਰੱਥਾ ਦੀ ਵਰਤੋਂ ਕਰਨ ਦਾ ਸਮਾਂ ਆ ਗਿਆ ਹੈ।

ਵਿੱਤ ਵਰ੍ਹੇ 2018-19 ਦੇ ਬਜਟ ਅਨੁਮਾਨਾਂ 11,200 ਕਰੋੜ ਰੁਪਏ ਦੀ ਤੁਲਨਾ ਵਿੱਚ ਵਿੱਤ ਵਰ੍ਹੇ 2019-20 ਵਿੱਚ ਪੁਲਾੜ ਵਿਭਾਗ ਲਈ 12,473.26 ਕਰੋੜ ਰੁਪਏ ਦੇ ਅਨੁਮਾਨਿਤ ਬਜਟ ਦਾ ਪ੍ਰਾਵਧਾਨ ਕੀਤਾ ਗਿਆ ਹੈ।

ਪ੍ਰਮੁੱਖ ਸਕੀਮਾਂ ਦਾ ਖਰਚ:

(ਕਰੋੜ ਰੁਪਏ ਵਿੱਚ)

ਯੋਜਨਾਵਾਂ

2018-19 (ਆਰਈ)

2019-20(ਬੀਈ)

ਪੁਲਾੜ ਟੈਕਨੋਲੋਜੀ (ਗਗਨਯਾਨ ਸਹਿਤ)

6993 ਕਰੋੜ ਰੁਪਏ

8408 ਕਰੋੜ ਰੁਪਏ

ਸਪੇਸ ਐਪਲੀਕੇਸ਼ਨਸ

1595 ਕਰੋੜ ਰੁਪਏ

1885 ਕਰੋੜ ਰੁਪਏ

INSAT ਸੈਟੇਲਾਈਟ ਸਿਸਟਮਸ

1330 ਕਰੋੜ ਰੁਪਏ

884 ਕਰੋੜ ਰੁਪਏ

 

***

ਬੀਬੀ/ਐੱਨਕੇ/ਪੀਕੇ


(Release ID: 1577794) Visitor Counter : 84


Read this release in: English