ਵਿੱਤ ਮੰਤਰਾਲਾ

ਸਰਕਾਰ ਦਾ 2019-20 ਦੌਰਾਨ 1,05,000 ਕਰੋੜ ਰੁਪਏ ਦੇ ਵਿਨਿਵੇਸ਼ ਦਾ ਟੀਚਾ, ਏਅਰ ਇੰਡੀਆ ਦੇ ਰਣਨੀਤਕ ਵਿਨਿਵੇਸ਼ ਦੀ ਤਜਵੀਜ਼ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ

ਪ੍ਰਾਈਵੇਟ ਸੈਕਟਰ ਦੁਆਰਾ ਰਣਨੀਤਕ ਹਿੱਸੇਦਾਰੀ ਲਈ ਕੇਂਦਰੀ ਪਬਲਿਕ ਅਦਾਰਿਆਂ ਦੀ ਗਿਣਤੀ ਵਧਾਉਣ ਦਾ ਪ੍ਰਸਤਾਵ

Posted On: 05 JUL 2019 2:28PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿਚ 2019-20 ਦਾ ਕੇਂਦਰੀ ਬਜਟ ਪੇਸ਼ ਕਰਦਿਆਂ ਕਿਹਾ ਕਿ ਸਰਕਾਰ ਨੇ 2019-20 ਦੌਰਾਨ 1,05,000 ਕਰੋੜ ਰੁਪਏ ਦੇ ਵਿਨਿਵੇਸ਼ ਦਾ ਟੀਚਾ ਰੱਖਿਆ ਹੈ। ਸਰਕਾਰ ਜਨਤਕ ਖੇਤਰ ਦੇ ਅਦਾਰਿਆਂ ਦੀ ਰਣਨੀਤਕ ਵਿਕਰੀ ਕਰੇਗੀ ਅਤੇ ਗ਼ੈਰ - ਵਿੱਤੀ ਖੇਤਰ ਵਿੱਚ ਜਨਤਕ ਅਦਾਰਿਆਂ ਨੂੰ ਮਜ਼ਬੂਤੀ ਦੇਵੇਗੀ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਗ਼ੈਰ-ਵਿੱਤੀ ਜਨਤਕ ਖੇਤਰ ਵਿੱਚ ਵਿਨਿਵੇਸ਼ ਨੀਤੀ ਨੂੰ ਜਾਰੀ ਰੱਖੇਗੀ। ਸਰਕਾਰ 51% ਹਿੱਸੇਦਾਰੀ ਬਰਕਰਾਰ ਰੱਖੇਗੀ । ਅਜਿਹੇ ਅਦਾਰਿਆਂ ‘ਤੇ ਵੱਖ ਵੱਖ ਵਿਚਾਰ ਕੀਤਾ ਜਾਵੇਗਾ , ਜਿੱਥੇ ਸਰਕਾਰ ਦੀ ਹਿੱਸੇਦਾਰੀ 51% ਤੋਂ ਘੱਟ ਹੋ ਜਾਂਦੀ ਹੈ ਅਤੇ ਸਰਕਾਰ ਕੰਟਰੋਲ ਨੂੰ ਬਣਾਈ ਰੱਖਣਾ ਚਾਹੁੰਦੀ ਹੈ। ਸਰਕਾਰ ਨੇ 51% ਦੀ ਹਿੱਸੇਦਾਰੀ ਦੀ ਮੌਜੂਦਾ ਨੀਤੀ ਵਿੱਚ ਵੀ ਸੋਧ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ 51% ਹਿੱਸੇਦਾਰੀ ਵਿੱਚ ਸਰਕਾਰੀ ਕੰਟਰੋਲ ਵਾਲੀਆਂ ਸੰਸਥਾਵਾਂ ਦੀ ਹਿੱਸੇਦਾਰੀ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਵਿੱਤ ਮੰਤਰੀ ਨੇ ਕਿਹਾ ਕਿ ਕੁਝ ਚੁਣੇ ਹੋਏ ਕੇਂਦਰੀ ਪਬਲਿਕ ਸੈਕਟਰ ਦੇ ਉੱਦਮਾਂ ਰਣਨੀਤਕ ਵਿਨਿਵੇਸ਼ ਸਰਕਾਰ ਦੀ ਪਹਿਲ ਬਣੀ ਰਹੇਗੀ । ਸਰਕਾਰ ਏਅਰ ਇੰਡੀਆ ਦੇ ਰਣਨੀਤਕ ਵਿਨਿਵੇਸ਼ ਦੀ ਪ੍ਰਕਿਰਿਆ ਨੂੰ ਫਿਰ ਤੋਂ ਸ਼ੁਰੂ ਕਰੇਗੀ ਅਤੇ ਪ੍ਰਾਈਵੇਟ ਸੈਕਟਰ ਵੱਲੋਂ ਭਾਗੀਦਾਰੀ ਲਈ ਜਨਤਕ ਖੇਤਰ ਦੇ ਉੱਦਮਾਂ ਦਾ ਪ੍ਰਸਤਾਵ ਦੇਵੇਗੀ

******

ਡੀਐੱਸਐੱਮ/ਆਰਐੱਮ/ਬੀਬੀ/ਆਰਜੇ/ਐੱਸਕੇ/ਐੱਸਕੇਐੱਸ



(Release ID: 1577717) Visitor Counter : 81


Read this release in: English