ਵਿੱਤ ਮੰਤਰਾਲਾ
ਆਰਥਿਕ ਸਮੀਖਿਆ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਪ੍ਰਾਪਤ ਕਰਨ ਦੀ ਰਣਨੀਤੀ ਦਾ ਖਾਕਾ ਪੇਸ਼ ਕਰਦੀ ਹੈ
ਸਮੀਖਿਆ ਵਿੱਚ ਨਿਜੀ ਨਿਵੇਸ਼, ਰੋਜ਼ਗਾਰ, ਨਿਰਯਾਤ ਅਤੇ ਮੰਗ ਦੇ ਜ਼ਰੀਏ ਨਿਰੰਤਰ ਆਰਥਿਕ ਖੁਸ਼ਹਾਲੀ (ਸਮ੍ਰਿੱਧੀ) ਦਾ ਮਾਹੌਲ ਬਣਾਉਣ ਦਾ ਸੁਝਾਅ
ਸਮੀਖਿਆ ਵਿੱਚ ਅਰਥਵਿਵਸਥਾ ਦੇ ਵਿਵਹਾਰਕ ਸਿਧਾਂਤਾਂ ਰਾਹੀਂ ਵਿਵਹਾਰਕ ਬਦਲਾਅ ਲਿਆਉਣ ਦਾ ਮਹੱਤਵਪੂਰਨ ਏਜੰਡਾ ਪੇਸ਼
ਪ੍ਰਕਾਸ਼ਿਤ ਸਮੀਖਿਆ ਦੇ ਅਸਮਾਨੀ ਰੰਗ ਦਾ ਕਵਰ ਦੇਸ਼ ਲਈ ਨੀਲੇ ਅਕਾਸ਼ ਜਿਹੀ ਸਪਸ਼ਟ (ਸਾਫ਼) ਅਤੇ ਵਿਸ਼ਾਲ ਅਰਥਵਿਵਸਥਾ ਦੇ ਮਾਡਲ ਦਾ ਸੰਕੇਤਕ
Posted On:
04 JUL 2019 1:30PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਸੰਸਦ ਵਿੱਚ ਪੇਸ਼ ਕੀਤੀ ਗਈ 2018-19 ਦੀ ਆਰਥਿਕ ਸਮੀਖਿਆ ਵਿੱਚ 2025 ਤੱਕ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਮੂਰਤ ਰੂਪ ਦੇਣ ਦੀ ਰਣਨੀਤੀ ਦਾ ਬਲੂ ਪ੍ਰਿੰਟ (ਖਾਕਾ) ਪੇਸ਼ ਕੀਤਾ ਗਿਆ ਹੈ।
ਸਮੀਖਿਆ ਦਾ ਮੁੱਖ ਵਿਸ਼ਾ 2024-25 ਤੱਕ ਦੇਸ਼ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਲਈ ਹਮੇਸ਼ਾ ਆਰਥਿਕ ਵਿਕਾਸ ਨੂੰ ਰਫ਼ਤਾਰ ਦੇਣਾ ਹੈ। ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਭਾਰਤ ਨੂੰ 8% ਦੀ ਜੀਡੀਪੀ ਵਾਧਾ ਹਾਸਲ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਵਧਣਾ ਹੋਵੇਗਾ। ਆਰਥਿਕ ਸਮੀਖਿਆ ਵਿੱਚ ਮਾਲੀ ਹਾਲਤ ਨੂੰ ਸਮ੍ਰਿੱਧ (ਖੁਸ਼ਹਾਲ) ਜਾਂ ਗਤੀਹੀਨ ਸਮਝਣ ਦੀ ਪਰੰਪਰਾਗਤ ਸੋਚ ਤੋਂ ਹਟਕੇ ਦੇਖਿਆ ਗਿਆ ਹੈ। ਇਸ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਆਰਥਿਕ ਵਿਕਾਸ ਮੰਗ, ਨਿਰਯਾਤ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਵਰਗੀਆਂ ਗੱਲਾਂ ਨੂੰ ਆਰਥਿਕ ਵਿਕਾਸ ਲਈ ਅਲੱਗ ਜ਼ਰੂਰਤਾਂ ਦੇ ਰੂਪ ਵਿੱਚ ਦੇਖੇ ਜਾਣ ਦੀ ਬਜਾਏ ਸਾਰੇ ਕਾਰਕਾਂ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਪ੍ਰਕਾਸ਼ਿਤ ਸਮੀਖਿਆ ਦੇ ਕਵਰ ਪੇਜ ਦੇ ਡਿਜ਼ਾਈਨ ਦੇ ਮਾਧਿਅਮ ਨਾਲ ਅਨੁਕੂਲ ਵਿਸ਼ਾਲ ਆਰਥਿਕ ਕਾਰਕਾਂ ਦਰਮਿਆਨ ਆਪਸ ਵਿੱਚ ਸਬੰਧਾਂ ਨੂੰ ਦਿਖਾਇਆ ਗਿਆ ਹੈ। ਸਮੀਖਿਆ ਰਿਪੋਰਟ ‘ਬਲੂ ਸਕਾਈ ਥਿੰਕਿੰਗ’ ਦੀ ਪਰਕਲਪਨਾ ਉੱਤੇ ਅਧਾਰਿਤ ਹੈ, ਜਿਸ ਵਿੱਚ ਭਾਰਤ ਲਈ ਇੱਕ ਵਿਵਹਾਰਕ ਅਰਥਵਿਵਸਥਾ ਦਾ ਮਾਡਲ ਤਿਆਰ ਕਰਨ ਦੀ ਸੋਚ ਝਲਕਦੀ ਹੈ।
ਸਮੀਖਿਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਲਮੀ ਆਰਥਿਕ ਮੰਦੀ ਦੇ ਪਰਿਪੇਖ ਵਿੱਚ ਅਰਥਵਿਵਸਥਾ ਨੂੰ ਬੁਰੀ ਜਾਂ ਅਰਥਵਿਵਸਥਾ ਦੇ ਰੂਪ ਵਿੱਚ ਦੇਖਿਆ ਜਾਂਦਾ ਰਿਹਾ ਹੈ ਲੇਕਿਨ ਹੁਣ ਇਹ ਸੋਚ ਬਦਲ ਗਈ ਹੈ। ਮੰਗ, ਰੋਜ਼ਗਾਰ, ਨਿਰਯਾਤ ਜਿਵੇਂ ਕਈ ਆਰਥਿਕ ਚੁਣੌਤੀਆਂ ਤੋਂ ਅਲੱਗ-ਅਲੱਗ ਨਿਪਟਣ ਦੀ ਰਣਨੀਤੀ ਨੂੰ ਛੱਡ ਕੇ ਇਨ੍ਹਾਂ ਨੂੰ ਹੁਣ ਸਮਗਰ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਇਸ ਲਈ ਨਿਵੇਸ਼ ਅਤੇ ਖ਼ਾਸ ਤੌਰ ਉੱਤੇ ਨਿਜੀ ਨਿਵੇਸ਼ ਨੂੰ ਵਿਕਾਸ ਦਾ ਪ੍ਰਮੁੱਖ ਕਾਰਨ ਮੰਨਦੇ ਹੋਏ ਮੰਗ, ਰੋਜ਼ਗਾਰ ਅਤੇ ਨਿਰਯਾਤ ਵਿੱਚ ਵਾਧਾ ਲਈ ਇਸ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਅਨਿਸ਼ਚਿਤਤਾਵਾਂ ਨਾਲ ਭਰੇ ਇਸ ਦੌਰ ਵਿੱਚ ਭਵਿੱਖ ਦੀ ਸੋਚ, ਉਸ ਨੂੰ ਮੂਲ ਰੂਪ ਦੇਣ ਅਤੇ ਉਸ ਦੇ ਲਈ ਇੱਕ ਹਮੇਸ਼ਾ ਰਣਨੀਤੀ ਬਣਾਉਣਾ ਤਿੰਨ ਮਹੱਤਵਪੂਰਨ ਗੱਲਾਂ ਹਨ। ਪ੍ਰਧਾਨ ਮੰਤਰੀ ਦੀ ਦੇਸ਼ ਦੇ ਭਵਿੱਖ ਨੂੰ ਲੈ ਕੇ ਇੱਕ ਸੋਚ ਹੈ। ਆਰਥਿਕ ਸਮੀਖਿਆ 2018-19 ਵਿੱਚ ਉਨ੍ਹਾਂ ਦੀ ਸੋਚ ਨੂੰ ਮੂਲ ਰੂਪ ਦੇਣ ਲਈ ਪ੍ਰਭਾਵੀ ਰਣਨੀਤੀ ਦਾ ਬਲੂ ਪ੍ਰਿੰਟ (ਖਾਕਾ) ਪੇਸ਼ ਕੀਤਾ ਗਿਆ ਹੈ। ਇਸ ਬਲੂ ਪ੍ਰਿੰਟ ਵਿੱਚ ਲੋਕਾਂ ਨੂੰ ਇੱਕ ਰੋਬੋਟ ਦੀ ਬਜਾਏ ਮਾਨਵਾਂ ਦੇ ਰੂਪ ਵਿੱਚ ਦੇਖਣ, ਲੋਕ ਭਲਾਈ ਲਈ ਜ਼ਰੂਰੀ ਅੰਕੜੇ ਇਕੱਠਾ ਕਰਨ, ਕੰਟਰੈਕਟ ਵਿਵਸਥਾ ਨੂੰ ਲਾਗੂ ਕਰਨ ਲਈ, ਨਿਆਂ ਵਿਵਸਥਾ ਨੂੰ ਸਸ਼ਕਤ ਬਣਾਉਣ ਅਤੇ ਨੀਤੀਆਂ ਵਿੱਚ ਨਿਰੰਤਰਤਾ ਸੁਨਿਸ਼ਚਿਤ ਕਰਨ ਸਹਿਤ ਕਈ ਅਜਿਹੀਆਂ ਗੱਲਾਂ ਉੱਤੇ ਵਿਚਾਰ ਕੀਤਾ ਗਿਆ ਹੈ।
ਇਸ ਸਾਲ ਦੀ ਆਰਥਿਕ ਸਮੀਖਿਆ ਵਿੱਚ ਲੈਂਗਿਕ ਸਮਾਨਤਾ ਲਈ, ਤੰਦਰੁਸਤ (ਸਵਸਥ) ਅਤੇ ਸੁੰਦਰ ਭਾਰਤ, ਬੱਚਤ, ਟੈਕਸ ਅਨੁਪਾਲਣ ਅਤੇ ਸਭ ਲਈ ਕਰਜ਼ੇ ਦੀ ਉਪਲੱਬਧਤਾ ਜਿਹੇ ਮੁੱਦਿਆਂ ਦਾ ਸਮਾਧਾਨ ਵਿਵਹਾਰਕ ਅਰਥਸ਼ਾਸਤਰ ਰਾਹੀਂ ਕਰਨ ਦਾ ਯਤਨ ਕੀਤਾ ਗਿਆ ਹੈ।
***********
ਡੀਐੱਸਐੱਮ/ਆਰਐੱਮ/ਏਐੱਸ/ਕੇਏ/ਪੀਜੇ/ਐੱਸਜੀ
(Release ID: 1577339)