ਵਿੱਤ ਮੰਤਰਾਲਾ

ਦੁਨੀਆ ਦੇ ਸਭ ਤੋਂ ਵੱਡੇ ਅਖੁੱਟ ਊਰਜਾ ਵਿਸਤਾਰ ਪ੍ਰੋਗਰਾਮ ਨੂੰ ਲਾਗੂ ਕਰਨ ਵਾਲੇ ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ ਹੈ


ਵਿਸ਼ਵ ਪੱਧਰ ‘ਤੇ ਭਾਰਤ ਪੌਣ ਊਰਜਾ ਦੇ ਖੇਤਰ ਵਿੱਚ ਚੌਥੇ, ਸੌਰ ਊਰਜਾ ਦੇ ਖੇਤਰ ਵਿੱਚ ਪੰਜਵੇਂ ਅਤੇ ਅਖੁੱਟ ਊਰਜਾ ਦੀ ਕੁੱਲ ਸਥਾਪਿਤ ਸਮਰੱਥਾ ਦੇ ਮਾਮਲੇ ਵਿੱਚ ਪੰਜਵੇਂ ਸਥਾਨ ‘ਤੇ

ਕੁੱਲ ਬਿਜਲੀ ਉਤਪਾਦਨ ਵਿੱਚ ਅਖੁੱਟ ਊਰਜਾ ਦੀ ਹਿੱਸੇਦਾਰੀ ਸਾਲ 2014-15 ਦੇ 6% ਤੋਂ ਵਧਕੇ ਸਾਲ 2018-19 ਵਿੱਚ 10% ਹੋ ਗਈ

ਅਖੁੱਟ ਊਰਜਾ ਪਲਾਂਟਾਂ ਵਿੱਚ ਵਾਧੂ ਨਿਵੇਸ਼ ਸਾਲ 2022 ਤੱਕ ਲਗਭਗ 80 ਅਰਬ ਅਮਰੀਕੀ ਡਾਲਰ ਦਾ ਹੋਵੇਗਾ ਜਦੋਂ ਕਿ ਸਾਲ 2023-2030 ਦੀ ਮਿਆਦ ਦੌਰਾਨ 250 ਅਰਬ ਅਮਰੀਕੀ ਡਾਲਰ ਦਾ ਹੋਵੇਗਾ

Posted On: 04 JUL 2019 2:11PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ 2018-19 ਦੀ ਆਰਥਿਕ ਸਮੀਖਿਆ ਪੇਸ਼ ਕੀਤੀ। ਆਰਥਿਕ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਅਖੁੱਟ ਊਰਜਾ ਸਰੋਤ ਇੱਕ ਮਹੱਤਵਪੂਰਨ ਰਾਸ਼ਟਰੀ ਸੰਸਾਧਨ ਹੈ। ਸਮੀਖਿਆ ਵਿੱਚ ਇਹ ਵੀ ਕਿਹਾ ਗਿਆ ਹੈ, ‘ਇਨ੍ਹਾਂ ਸੰਸਾਧਨਾਂ ’ਤੇ ਨਿਯੰਤਰਣ ਊਰਜਾ ਸੁਰੱਖਿਆ, ਇੱਕ ਮਜ਼ਬੂਤ ਅਰਥਵਿਵਸਥਾ ਅਤੇ ਜਲਵਾਯੂ ਪਰਿਵਰਤਨ ਵਿੱਚ ਕਮੀ ਦੇ ਨਾਲ ਊਰਜਾ ਖੇਤਰ ਵਿੱਚ ਬਦਲਾਅ ਲਿਆਉਣ ਅਤੇ ਸਮਾਜਕ ਸਮਾਨਤਾ ਹਾਸਲ ਕਰਨ ਸਬੰਧੀ ਭਾਰਤ ਦੇ ਵਿਜ਼ਨ ਦਾ ਇੱਕ ਹਿੱਸਾ ਹੈ।’ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਉਂਜ ਤਾਂ ਊਰਜਾ ਤੱਕ ਲੋਕਾਂ ਦੀ ਪਹੁੰਚ ਵਧਾਉਣਾ ਜ਼ਰੂਰੀ ਹੈ, ਲੇਕਿਨ ਇਸ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਵਿਕਸਿਤ ਦੇਸ਼ਾਂ ਵਿੱਚ ਇਸ ਵਜ੍ਹਾਂ ਨਾਲ ਵਾਤਾਵਰਣ ਨੂੰ ਇਤਿਹਾਸਿਕ ਰੂਪ ਨਾਲ ਹੋਏ ਭਾਰੀ ਨੁਕਸਾਨ ਦੇ ਬਜਾਏ ਇਹ ਭਾਰਤ ਵਿੱਚ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤੀ ਜਾਵੇ।

ਆਰਥਿਕ ਸਮੀਖਿਆ ਵਿੱਚ ਇਹ ਗੱਲ ਉਜਾਗਰ ਕੀਤੀ ਗਈ ਹੈ ਕਿ ਭਾਰਤ ਨੂੰ ਵੀ ਦੁਨੀਆ ਦੇ ਸਭ ਤੋਂ ਵੱਡੇ ਅਖੁੱਟ ਊਰਜਾ ਵਿਸਤਾਰ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਾਲੇ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈਸਮੀਖਿਆ ਵਿੱਚ ਇਹ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਸੰਪੂਰਨ ਬਿਜਲੀ ਮਿਸ਼ਰਣ ਜਾ ਉਤਪਾਦਨ ਵਿੱਚ ਅਖੁੱਟ ਊਰਜਾ ਦੀ ਹਿੱਸੇਦਾਰੀ ਲਗਾਤਾਰ ਵਧਦੀ ਜਾ ਰਹੀ ਹੈ। ਆਰਥਿਕ ਸਮੀਖਿਆ ਅਨੁਸਾਰ, ਸਾਲ 2018 - 19 ਵਿੱਚ ਕੁਲ ਬਿਜਲੀ ਉਤਪਾਦਨ ਵਿੱਚ ਅਖੁੱਟ ਊਰਜਾ (25 ਮੈਗਾਵਾਟ ਤੋਂ ਜ਼ਿਆਦਾ ਪਣਬਿਜਲੀ ਨੂੰ ਛੱਡਕੇ) ਦੀ ਹਿੱਸੇਦਾਰੀ ਲਗਭਗ 10 % ਆਂਕੀ ਗਈ, ਜਦੋਂ ਕਿ ਸਾਲ 2014-15 ਵਿੱਚ ਇਹ ਹਿੱਸੇਦਾਰੀ ਲਗਭਗ 6% ਹੀ ਸੀਸਮੀਖਿਆ ਵਿੱਚ ਕਿਹਾ ਗਿਆ ਹੈ, ‘ਹੁਣ ਵਿਸ਼ਵ ਪੱਧਰ ‘ਤੇ ਭਾਰਤ ਪੌਣ ਊਰਜਾ ਦੇ ਖੇਤਰ ਵਿੱਚ ਚੌਥੇ, ਸੌਰ ਊਰਜਾ ਦੇ ਖੇਤਰ ਵਿੱਚ ਪੰਜਵੇਂ ਅਤੇ ਅਖੁੱਟ ਊਰਜਾ ਦੀ ਸੰਪੂਰਨ ਸਥਾਪਿਤ ਸਮਰੱਥਾ ਦੇ ਮਾਮਲੇ ਵਿੱਚ ਪੰਜਵੇਂ ਸਥਾਨ ‘ਤੇ ਪਹੁੰਚ ਗਿਆ ਹੈਅਖੁੱਟ ਊਰਜਾ ਦੀ ਕੁੱਲ ਸਥਾਪਿਤ ਸਮਰੱਥਾ (25 ਮੇਗਾਵਾਟ ਤੋਂ ਅਧਿਕ ਪਣਬਿਜਲੀ ਨੂੰ ਛੱਡਕੇ) 31 ਮਾਰਚ, 2014 ਦੇ 35 ਗੀਗਾਵਾਟ ਤੋਂ ਦੁੱਗਣੀ ਤੋਂ ਵੀ ਅਧਿਕ ਹੋਕੇ 31 ਮਾਰਚ, 2019 ਤੱਕ 78 ਗੀਗਾਵਾਟ (ਜੀਡਬਲਿਊ) ਦੇ ਪੱਧਰ ‘ਤੇ ਪਹੁੰਚ ਗਈ ਹੈ। ਸਾਲ 2022 ਤੱਕ 175 ਗੀਗਾਵਾਟ ਦੀ ਅਖੁੱਟ ਊਰਜਾ ਅਧਾਰਿਤ ਬਿਜਲੀ ਦੀ ਸਥਾ‍ਪਿਤ ਸਮਰੱਥਾ ਹਾਸਲ ਕਰਨਾ ਹੈ ।

ਆਰਥਿਕ ਸਮੀਖਿਆ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ ਸਾਲ 2022 ਤੱਕ ਅਖੁੱਟ ਊਰਜਾ ਦੇ ਪਲਾਂਟਾਂ (ਬਿਨਾਂ ਟ੍ਰਾਂਸਮਿਸ਼ਨ ਲਾਈਨਾਂ ਵਾਲੇ ਪਲਾਂਟ) ਤੋਂ ਇਲਾਵਾ ਨਿਵੇਸ਼ ਅੱਜ ਦੀਆਂ ਕੀਮਤਾਂ ‘ਤੇ ਲਗਭਗ 80 ਅਰਬ ਅਮਰੀਕੀ ਡਾਲਰ ਦਾ ਹੋਵੇਗਾ ਅਤੇ ਸਾਲ 2023 ਤੋਂ ਲੈ ਕੇ ਸਾਲ 2030 ਤੱਕ ਦੀ ਅਵਧੀ ਦੇ ਦੌਰਾਨ ਤਕਰੀਬਨ 250 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦੀ ਜ਼ਰੂਰਤ ਹੋਵੇਗੀਇਸ ਲਈ ਸਲਾਨਾ ਅਧਾਰ ਤੇ ਅਗਲੇ ਦਹਾਕੇ ਦੇ ਦੌਰਾਨ ਅਤੇ ਉਸਦੇ ਬਾਅਦ 30 ਅਰਬ ਅਮਰੀਕੀ ਡਾਲਰ ਤੋਂ ਵੀ ਅਧਿਕ ਦੇ ਨਿਵੇਸ਼ ਅਵਸਰ ਪ੍ਰਾਪਤ ਹੋਣ ਦੀ ਆਸ ਹੈ

ਆਰਥਿਕ ਸਮੀਖਿਆ ਵਿੱਚ ਦੱਸਿਆ ਗਿਆ ਹੈ ਕਿ ਉਂਜ ਤਾਂ ਅਖੁੱਟ ਊਰਜਾ ਦੀ ਸਮਰੱਥਾ ਕਈ ਗੁਣਾ ਵਧਾ ਦਿੱਤੀ ਗਈ ਹੈ, ਲੇਕਿਨ ਜੈਵਿਕ ਈਂਧਣ ਅਧਾਰਿਤ ਊਰਜਾ ਦੇ ਅੱਗੇ ਵੀ ਬਿਜਲੀ ਦਾ ਇੱਕ ਮਹੱਤਵਪੂਰਨ ਸਰੋਤ ਬਣੇ ਰਹਿਣ ਦੀ ਸੰਭਾਵਨਾ ਹੈ।

*****

 

ਡੀਐੱਸਐੱਮ/ਆਰਐੱਮ/ਆਰਸੀਜੇ/ਐੱਮਐੱਸ/ਪੀਡੀ
 



(Release ID: 1577286) Visitor Counter : 111


Read this release in: English