ਮੰਤਰੀ ਮੰਡਲ
ਮੰਤਰੀ ਮੰਡਲ ਨੇ ਭਾਰਤ ਅਤੇ ਮਾਲਦੀਵ ਦਰਮਿਆਨ ਜਹਾਜ਼ਰਾਨੀ ਬਾਰੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ
Posted On:
03 JUL 2019 4:53PM by PIB Chandigarh
ਕੇਂਦਰੀ ਮੰਤਰੀ ਮੰਡਲ ਨੇ ਅੱਜ ਭਾਰਤ ਅਤੇ ਮਾਲਦੀਵਜ਼ ਦਰਮਿਆਨ ਇਕ ਸਹਿਮਤੀ ਪੱਤਰ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ । ਇਹ ਸਹਿਮਤੀ ਪੱਤਰ ਸਮੁੰਦਰ ਰਾਹੀਂ ਯਾਤਰੀ ਅਤੇ ਕਾਰਗੋ ਸੇਵਾਵਾਂ ਦੀ ਸ਼ੁਰੂਆਤ ਕਰਨ ਬਾਰੇ ਹੈ ਅਤੇ ਇਸ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਮਾਲਦੀਵ ਦੇ ਦੌਰੇ ਦੌਰਾਨ 8 ਜੂਨ, 2019 ਨੂੰ ਦਸਤਖਤ ਕੀਤੇ ਗਏ ਸਨ।
ਭਾਰਤ ਮਾਲਦੀਵ ਦਾ ਇਕ ਉੱਘਾ ਵਿਕਾਸ ਭਾਈਵਾਲ ਹੈ ਅਤੇ ਇਸ ਨੇ ਮਾਲਦੀਵ ਵਿੱਚ ਕਈ ਪ੍ਰਮੁੱਖ ਸੰਸਥਾਵਾਂ ਕਾਇਮ ਕੀਤੀਆਂ ਹਨ। ਇਸ ਵੇਲੇ ਭਾਰਤ ਮਾਲਦੀਵ ਨੂੰ 100 ਮਿਲੀਅਨ ਅਮਰੀਕੀ ਡਾਲਰ ਦੀ ਸਟੈਂਡ-ਬਾਏ ਕਰਜ਼ਾ ਸਹੂਲਤ (ਐੱਸਸੀਐੱਫ) ਪ੍ਰਦਾਨ ਕਰ ਰਿਹਾ ਹੈ ਜਿਸ ਵਿੱਚ ਲੰਬੀ ਮਿਆਦ ਦੇ ਕਰਜ਼ੇ ਅਤੇ ਵਪਾਰ ਲਈ ਰਿਵੌਲਵਿੰਗ (revolving) ਕਰਜ਼ੇ ਸ਼ਾਮਲ ਹਨ।
ਮਾਲੇ, ਜੋ ਕਿ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਅਤੇ ਕੁਲਹੁਧੁਫੁਸ਼ੀ (Kulhudhuffushi) ਜੋ ਕਿ ਮਾਲਦੀਵ ਵਿੱਚ ਤੀਸਰੇ ਨੰਬਰ ਦੀ ਅਬਾਦੀ ਵਾਲਾ ਸ਼ਹਿਰ ਹੈ, ਕੋਚੀ ਤੋਂ ਸੈਲਾਨੀਆਂ ਅਤੇ ਮਾਲ ਢੁਆਈ ਲਈ ਫੈਰੀ ਸੇਵਾਵਾਂ ਸ਼ੁਰੂ ਕਰਨ ਲਈ ਚੰਗੀ ਸੰਭਾਵਨਾ ਵਾਲੇ ਸ਼ਹਿਰ ਹਨ। ਮਾਲੇ ਕੋਚੀ ਤੋਂ 708 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ, ਕੁਲਹੁਧੁਫੁਸ਼ੀ (Kulhudhuffushi) 509 ਕਿਲੋਮੀਟਰ ਦੂਰ ਹੈ। ਕੁਲਹੁਧੁਫੁਸ਼ੀ ਅਤੇ ਇਸ ਦੇ ਆਲੇ-ਦੁਆਲੇ ਦੇ ਟਾਪੂ ਮਾਲਦੀਵ ਦੇ ਉੱਤਰੀ ਹਿੱਸੇ ਵਿਚ ਅਬਾਦੀ ਦੇ ਮੁੱਖ ਕੇਂਦਰ ਹਨ ਅਤੇ ਇਥੇ ਬਹੁਤ ਸਾਰੇ ਰਿਜ਼ਾਰਟ ਸਥਿਤ ਹਨ ਜੋ ਕਿ ਭਾਰਤੀਆਂ ਲਈ ਸੈਰ-ਸਪਾਟੇ ਦੇ ਚੰਗੇ ਕੇਂਦਰ ਸਿੱਧ ਹੋ ਸਕਦੇ ਹਨ। ਇਸ ਵੇਲੇ ਮਾਲੇ ਨਾਲ ਸੰਪਰਕ ਹਵਾਈ ਸੇਵਾਵਾਂ ਅਤੇ ਸਮੁੰਦਰੀ ਜਹਾਜ਼ਾਂ ਰਾਹੀਂ ਹੈ, ਜੋ ਕਿ ਇਕ ਮਹਿੰਗੀ ਯਾਤਰਾ ਪੈਂਦੀ ਹੈ। ਦੂਜੇ ਪਾਸੇ ਸਮੁੰਦਰ ਰਾਹੀਂ ਕੋਚੀ ਨਾਲ ਸੰਪਰਕ ਅੰਦਰੂਨੀ ਸੈਰ-ਸਪਾਟੇ, ਵਿਸ਼ੇਸ਼ ਤੌਰ ‘ਤੇ ਸਿਹਤ ਅਤੇ ਵੈੱਲਨੈੱਸ ਸੈਰ ਸਪਾਟੇ ਨੂੰ ਉਤਸ਼ਾਹਿਤ ਕਰੇਗਾ। ਮਾਲਦੀਵ ਦੇ ਬਹੁਤ ਸਾਰੇ ਲੋਕ ਕੇਰਲ ਅਤੇ ਦੱਖਣੀ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਵਿੱਦਿਅਕ ਉਦੇਸ਼ ਲਈ ਯਾਤਰਾ ਕਰਦੇ ਹਨ।
ਸਮੁੰਦਰ ਰਾਹੀਂ ਦੋਹਾਂ ਦੇਸ਼ਾਂ ਵਿੱਚ ਯਾਤਰੀ ਅਤੇ ਮਾਲ ਦੀ ਢੋਆ-ਢੁਆਈ ਦੀ ਸਮਰੱਥਾ ਦਾ ਲਾਭ ਉਠਾਉਣ ਲਈ ਮਾਲਦੀਵ ਨਾਲ ਸਹਿਮਤੀ ਪੱਤਰ ਉੱਤੇ ਦਸਤਖਤ ਕੀਤੇ ਗਏ ਸਨ। ਪ੍ਰਸਤਵਿਤ ਫੈਰੀ ਸੇਵਾ ਲੋਕਾਂ ਦਾ ਲੋਕਾਂ ਨਾਲ ਸੰਪਰਕ ਵਧਾਉਣ ਅਤੇ ਆਪਸੀ ਵਪਾਰ ਵਧਾਉਣ ਵਿੱਚ ਮਦਦ ਕਰੇਗਾ।
-----
ਏਕੇਟੀ /ਪੀਕੇ /ਐੱਸਐੱਚ
(Release ID: 1576965)
Visitor Counter : 131