ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤੀ ਏਅਰਪੋਰਟ ਅਥਾਰਿਟੀ ਦੇ ਤਿੰਨ ਹਵਾਈ ਅੱਡਿਆਂ ਅਹਿਮਦਾਬਾਦ, ਲਖਨਊ ਅਤੇ ਮੰਗਲੁਰੂ ਨੂੰ ਜਨਤਕ ਨਿਜੀ ਭਾਈਵਾਲੀ ਜ਼ਰੀਏ ਪਟੇ ‘ਤੇ ਦੇਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ

Posted On: 03 JUL 2019 5:10PM by PIB Chandigarh

ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਏਅਰਪੋਰਟ ਅਥਾਰਿਟੀ ਦੇ ਤਿੰਨ ਹਵਾਈ ਅੱਡਿਆਂ ਅਹਿਮਦਾਬਾਦ, ਲਖਨਊ ਅਤੇ ਮੰਗਲੁਰੂ ਨੂੰ ਜਨਤਕ ਨਿਜੀ ਭਾਈਵਾਲੀ (ਪੀਪੀਪੀ) ਲਈ ਉੱਚੀ ਬੋਲੀ ਲਾਉਣ ਵਾਲੇ ਮੈਸਰਜ਼ ਅਦਾਨੀ ਐਂਟਰਪ੍ਰਾਈਜ਼ਿਜ਼ ਲਿਮਟਿਡ ਨੂੰ ਪਟੇ ਤੇ ਦੇਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨੇ 50 ਸਾਲਾਂ ਲਈ ਬੋਲੀ ਦਸਤਾਵੇਜ਼ਾਂ ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਇਨ੍ਹਾਂ ਹਵਾਈ ਅੱਡਿਆਂ ਨੂੰ ਪੀਪੀਪੀ ਅਧੀਨ ਸੰਚਾਲਨ, ਪ੍ਰਬੰਧਨ ਅਤੇ ਵਿਕਾਸ ਕਰਨ ਲਈ ਸਭ ਤੋਂ ਉੱਚੀ ਬੋਲੀ ਲਗਾਈ

ਪ੍ਰਭਾਵ:

ਇਹ ਪ੍ਰੋਜੈਕਟ ਜਨਤਕ ਖੇਤਰ ਵਿੱਚ ਲੋੜੀਦਾ ਨਿਵੇਸ਼ ਕਰਨ ਤੋਂ ਇਲਾਵਾ ਵੰਡ, ਮਹਾਰਤ, ਉੱਦਮ ਅਤੇ ਪ੍ਰੋਫੈਸ਼ਨਲਿਜ਼ਮ ਵਿੱਚ ਕੁਸ਼ਲਤਾ ਲਿਆਉਣਗੇ ਇਸ ਨਾਲ ਏਏਆਈ ਦੇ ਮਾਲੀਆ ਵਿੱਚ ਵੀ ਵਾਧਾ ਹੋਵੇਗਾ, ਜਿਸ ਨਾਲ ਏਏਆਈ ਵੱਲੋਂ ਪੱਧਰ (Tier) 2 ਅਤੇ ਪੱਧਰ(Tier) 3 ਸ਼ਹਿਰਾਂ ਵਿੱਚ ਹੋਰ ਨਿਵੇਸ਼ ਅਤੇ ਰੋਜ਼ਗਾਰ ਦੀ ਸਿਰਜਣਾ ਅਤੇ ਸਬੰਧਿਤ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਇਨ੍ਹਾਂ ਖੇਤਰਾਂ ਵਿੱਚ ਆਰਥਿਕ ਵਿਕਾਸ ਹੋਵੇਗਾ

*****

 

ਏਕੇਟੀ/ਪੀਕੇ/ਐੱਸਐੱਚ



(Release ID: 1576950) Visitor Counter : 138


Read this release in: English