ਪ੍ਰਧਾਨ ਮੰਤਰੀ ਦਫਤਰ
ਜੀ-20 ਸਿਖਰ ਸੰਮੇਲਨ ਦੌਰਾਨ ਬ੍ਰਿਕਸ ਨੇਤਾਵਾਂ ਦੀ ਗ਼ੈਰ-ਰਸਮੀ ਬੈਠਕ ‘ਤੇ ਸੰਯੁਕਤ ਬਿਆਨ
Posted On:
28 JUN 2019 7:50PM by PIB Chandigarh
1 . ਅਸੀਂ , ਬ੍ਰਾਜ਼ੀਲ ਸੰਘ ਗਣਰਾਜ, ਰੂਸੀ ਸੰਘ, ਭਾਰਤ ਗਣਰਾਜ, ਚੀਨ ਗਣਰਾਜ ਅਤੇ ਦੱਖਣ ਅਫ਼ਰੀਕਾ ਗਣਰਾਜ ਦੇ ਰਾਸ਼ਟਰ ਪ੍ਰਮੁੱਖਾਂ ਨੇ ਜੀ-20 ਸਿਖਰ ਸੰਮੇਲਨ ਦੌਰਾਨ ਜਪਾਨ ਦੇ ਓਸਾਕਾ ਵਿੱਚ 28 ਜੂਨ 2019 ਨੂੰ ਮੁਲਾਕਾਤ ਕੀਤੀ। ਅਸੀਂ ਜੀ - 20 ਲਈ ਜਪਾਨੀ ਪ੍ਰੈਜ਼ੀਡੈਂਸੀ ਨੂੰ ਵਧਾਈ ਦਿੱਤੀ ਅਤੇ ਸਾਨੂੰ ਦਿੱਤੀ ਗਈ ਪ੍ਰਾਹੁਣਚਾਰੀ ਲਈ ਅਸੀਂ ਉਨ੍ਹਾਂ ਪ੍ਰਤੀ ਆਭਾਰ ਪ੍ਰਗਟ ਕੀਤਾ।
2. ਅਸੀਂ ਜਪਾਨ ਦੁਆਰਾ ਉਸ ਦੀ ਪ੍ਰੈਜ਼ੀਡੈਂਸੀ ਅਤੇ ਵਪਾਰ, ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ, ਬੁਨਿਆਦੀ ਢਾਂਚੇ, ਜਲਵਾਯੂ ਪਰਿਵਰਤਨ, ਵਿਆਪਕ ਸਿਹਤ ਕਵਰੇਜ, ਉਮਰਦਾਰ ਅਬਾਦੀ ਅਤੇ ਟਿਕਾਊ ਵਿਕਾਸ ਲਈ ਚੁਣੀਆਂ ਗਈਆਂ ਪ੍ਰਾਥਮਿਕਤਾਵਾਂ ਤੋਂ ਜਾਣੂ ਹਾਂ।
3. ਵਿਸ਼ਵ ਆਰਥਿਕ ਵਿਕਾਸ ਸਥਿਰ ਪ੍ਰਤੀਤ ਹੁੰਦਾ ਹੈ ਅਤੇ ਇਹ ਅਨੁਮਾਨ ਹੈ ਕਿ ਇਸ ਵਰ੍ਹੇ ਦੇ ਅੰਤ ਤੱਕ ਅਤੇ 2020 ਵਿੱਚ ਇਸ ਵਿੱਚ ਮਾਮੂਲੀ ਰੂਪ ਨਾਲ ਵਾਧਾ ਹੋਵੇਗਾ । ਤਦ ਵੀ , ਵਪਾਰਕ, ਭੂਗੋਲਿਕ ਤਣਾਅ, ਕਮੌਡਿਟੀ ਮੁੱਲ ਅਸਥਿਰਤਾ, ਅਸਮਾਨਤਾ ਅਤੇ ਨਾਕਾਫ਼ੀ ਸਮਾਵੇਸ਼ੀ ਵਿਕਾਸ ਅਤੇ ਵਿੱਤੀ ਸਥਿਤੀਆਂ ਦੇ ਨਾਲ ਵਿਕਾਸ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਅਨਿਸ਼ਚਿਤ ਜਿਹਾ ਪ੍ਰਤੀਤ ਹੁੰਦਾ ਹੈ । ਆਲਮੀ ਪੱਧਰ ‘ਤੇ ਕਾਫ਼ੀ ਅਸੰਤੁਲਨ ਲਗਾਤਾਰ ਬਣੇ ਹੋਏ ਹਨ ਜਿਨ੍ਹਾਂ ਲਈ ਪੂਰੀ ਨਿਗਰਾਨੀ ਅਤੇ ਸਮੇਂ 'ਤੇ ਨੀਤੀਗਤ ਪ੍ਰਤੀਕਿਰਿਆਵਾਂ ਦੀ ਜ਼ਰੂਰਤ ਹੁੰਦੀ ਹੈ। ਅਸੀਂ ਅੰਤਰਰਾਸ਼ਟਰੀ ਵਪਾਰ ਦੇ ਨਿਰੰਤਰ ਵਿਕਾਸ ਲਈ ਇੱਕ ਅਨੁਕੂਲ ਆਲਮੀ ਆਰਥਿਕ ਵਾਤਾਵਰਣ ਦੇ ਮਹੱਤਵ ‘ਤੇ ਬਲ ਦਿੰਦੇ ਹਾਂ ।
4. . ਇਸ ਪਰਿਦ੍ਰਿਸ਼ ਵਿੱਚ, ਅਸੀਂ ਇਸ ਗੱਲ ‘ਤੇ ਤਸੱਲੀ ਪ੍ਰਗਟ ਕਰਦੇ ਹਾਂ ਕਿ ਬ੍ਰਿਕਸ ਦੇਸ਼ ਪਿਛਲੇ ਇੱਕ ਦਹਾਕੇ ਵਿੱਚ ਆਲਮੀ ਵਿਕਾਸ ਦੇ ਮੁੱਖ ਚਾਲਕ ਰਹੇ ਹਨ, ਅਤੇ ਵਰਤਮਾਨ ਵਿੱਚ ਆਲਮੀ ਉਤਪਾਦਨ ਵਿੱਚ ਉਨ੍ਹਾਂ ਦਾ ਯੋਗਦਾਨ ਇੱਕ ਤਿਹਾਈ ਦੇ ਕਰੀਬ ਹੈ । ਅਨੁਮਾਨਾਂ ਤੋਂ ਸੰਕੇਤ ਮਿਲਦਾ ਹੈ ਕਿ 2030 ਤੱਕ ਕੁੱਲ ਆਲਮੀ ਆਰਥਿਕ ਵਿਕਾਸ ਵਿੱਚ ਅੱਧਾ ਯੋਗਦਾਨ ਬ੍ਰਿਕਸ ਦਾ ਹੋਵੇਗਾ। ਸੰਰਚਨਾਤਮਕ ਸੁਧਾਰਾਂ ਦੇ ਨਿਰੰਤਰ ਲਾਗੂਕਰਨ ਨਾਲ ਸਾਡੀ ਵਿਕਾਸ ਸੰਭਾਵਨਾ ਵਿੱਚ ਵਾਧਾ ਹੋਵੇਗਾ। ਬ੍ਰਿਕਸ ਮੈਬਰਾਂ ਦਰਮਿਆਨ ਸੰਤੁਲਿਤ ਵਪਾਰ ਵਿਸਤਾਰ ਅੰਤਰਰਾਸ਼ਟਰੀ ਵਪਾਰ ਪ੍ਰਵਾਹ ਨੂੰ ਹੋਰ ਅਧਿਕ ਮਜ਼ਬੂਤ ਕਰਨ ਵਿੱਚ ਯੋਗਦਾਨ ਦੇਵੇਗਾ।
5. ਚੁਣੌਤੀਆਂ ਦਾ ਸਮਾਧਾਨ ਕਰਨਾ ਅਤੇ ਅਵਸਰਾਂ ਦਾ ਪੂਰੀ ਤਰ੍ਹਾਂ ਲਾਭ ਉਠਾਉਣ ਵਿੱਚ ਮਦਦ ਕਰਨ ਲਈ , ਅਸੀਂ ਹੋਰ ਵਿਸ਼ਿਆਂ ਨਾਲ ਖੁੱਲ੍ਹੇ ਬਜ਼ਾਰ ; ਮਜ਼ਬੂਤ ਆਰਥਿਕ ਲਚੀਲਾਪਨ ; ਵਿੱਤੀ ਸਥਿਰਤਾ ; ਸਹੀ ਰੂਪ ਨਾਲ ਡਿਜ਼ਾਈਨ ਕੀਤੀ ਗਈ ਅਤੇ ਸੁਵਿਚਾਰਿਤ ਏਕੀਕ੍ਰਿਤ ਮੈਕਰੋ ਆਰਥਿਕ ਨੀਤੀਆਂ ; ਸੰਰਚਨਾਤਮਕ ਸੁਧਾਰ ; ਮਾਨਵ ਪੂੰਜੀ ਵਿੱਚ ਢੁਕਵਾਂ ਨਿਵੇਸ਼ ; ਗ਼ਰੀਬੀ ਦੇ ਪੱਧਰਾ ਅਤੇ ਅਸਮਾਨਤਾ ਵਿੱਚ ਕਮੀ ; ਨਿਵੇਸ਼ ਅਤੇ ਇਨੋਵੇਸ਼ਨ (ਨਵਪ੍ਰਵਰਤਨ) ਨੂੰ ਹੁਲਾਰਾ ਦੇਣ ਲਈ ਪ੍ਰਭਾਵੀ ਮੁਕਾਬਲੇ; ਖੁੱਲ੍ਹੇ, ਨਿਰਪੱਖ , ਨਿਆਂਪੂਰਨ ਅਤੇ ਗ਼ੈਰ-ਭੇਦਭਾਵਪੂਰਨ ਕਾਰੋਬਾਰੀ ਮਾਹੌਲ ; ਜਨਤਕ-ਨਿਜੀ ਭਾਗੀਦਾਰੀ ( ਪੀਪੀਪੀ ) ਵਿੱਚ ਸਹਿਯੋਗ ; ਅਤੇ ਬੁਨਿਆਦੀ ਢਾਂਚੇ ਦੇ ਵਿੱਤ ਪੋਸ਼ਣ ਅਤੇ ਵਿਕਾਸ ਦੀ ਮਹੱਤਤਾ ਨੂੰ ਸਮਝਦੇ ਹਾਂ । ਇਨ੍ਹਾਂ ਖੇਤਰਾਂ ਅਤੇ ਹੋਰ ਖੇਤਰਾਂ ਵਿੱਚ ਅੰਤਰਰਾਸ਼ਟਰੀ ਅਤੇ ਘਰੇਲੂ ਉਪਾਅ ਸਥਾਈ ਅਤੇ ਸਮਾਵੇਸ਼ੀ ਆਰਥਿਕ ਵਿਕਾਸ ਵਿੱਚ ਯੋਗਦਾਨ ਕਰਨਗੇ। ਅਸੀਂ ਆਲਮੀ ਵੈਲਿਊ ਚੇਨਾਂ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਅਧਿਕ ਭਾਗੀਦਾਰੀ ਦਾ ਐਲਾਨ ਕਰਦੇ ਹਾਂ । ਅਸੀਂ ਵਪਾਰ ਅਤੇ ਡਿਜੀਟਲ ਅਰਥਵਿਵਸਥਾ ਦਰਮਿਆਨ ਇੰਟਰਫੇਸ ਦੇ ਮਹੱਤਵ ਨੂੰ ਪਛਾਣਦੇ ਹਾਂ । ਅਸੀਂ ਵਿਕਾਸ ਲਈ ਡੇਟਾ ਦੀ ਭੂਮਿਕਾ ਨੂੰ ਵੀ ਸਮਝਦੇ ਹਾਂ।
6. ਅਸੀਂ ਪਾਰਦਰਸ਼ੀ , ਗ਼ੈਰ - ਭੇਦਭਾਵਪੂਰਨ, ਖੁੱਲ੍ਹੇ, ਮੁਕਤ ਅਤੇ ਸਮਾਵੇਸ਼ੀ ਅੰਤਰਰਾਸ਼ਟਰੀ ਵਪਾਰ ਲਈ ਪ੍ਰਤੀਬੱਧ ਹੈ । ਸੁਰੱਖਿਆਵਾਦ ਅਤੇ ਇਕਤਰਫਾਵਾਦ ਵਿਸ਼ਵ ਵਪਾਰ ਸੰਗਠਨ ਦੀ ਭਾਵਨਾ ਅਤੇ ਨਿਯਮਾਂ ਦੇ ਉਲਟ ਕਾਰਜ ਕਰਦੇ ਹਨ । ਅਸੀਂ ਬਹੁਪੱਖਤਾਵਾਦ ਅਤੇ ਅੰਤਰਰਾਸ਼ਟਰੀ ਕਾਨੂੰਨ ਲਈ ਆਪਣੀ ਪ੍ਰਤੀਬੱਧਤਾ ਨੂੰ ਪੂਰੀ ਤਰ੍ਹਾਂ ਰੇਖਾਂਕਿਤ ਕਰਦੇ ਹਾਂ, ਅਤੇ ਅਸੀਂ ਉਸਦੇ ਕੇਂਦਰ ਵਿੱਚ ਵਿਸ਼ਵ ਵਪਾਰ ਸੰਗਠਨ ਦੇ ਨਾਲ ਨਿਯਮ-ਅਧਾਰਿਤ ਬਹੁਪੱਖਤਾਵਾਦ ਵਪਾਰ ਪ੍ਰਣਾਲੀ ਲਈ ਆਪਣੇ ਸਮਰਥਨ ਨੂੰ ਦੁਹਰਾਉਂਦੇ ਹੈ । ਅਸੀਂ ਸੰਗਠਨ ਦੇ ਜ਼ਰੂਰੀ ਸੁਧਾਰ ‘ਤੇ ਸਾਰੇ ਡਬਲਿਊਟੀਓ ਮੈਬਰਾਂ ਦੇ ਨਾਲ ਰਚਨਾਤਮਕ ਰੂਪ ਨਾਲ ਕੰਮ ਕਰਾਂਗੇ ਤਾਕਿ ਅੰਤਰਰਾਸ਼ਟਰੀ ਵਪਾਰ ਵਿੱਚ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਹੱਲ ਕੀਤਾ ਜਾ ਸਕੇ ਅਤੇ ਡਬਲਿਊਟੀਓ ਦੀ ਪ੍ਰਾਸੰਗਿਕਤਾ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਇਆ ਜਾ ਸਕੇ। ਹੋਰ ਗੱਲਾਂ ਦੇ ਨਾਲ , ਸੁਧਾਰਾਂ ਵਿੱਚ ਵਿਸ਼ਵ ਵਪਾਰ ਸੰਗਠਨ ਦੀ ਕੇਂਦ੍ਰਿਤ , ਮੌਲਿਕ ਕਦਰਾਂ-ਕੀਮਤਾਂ ਅਤੇ ਬੁਨਿਆਦੀ ਸਿਧਾਂਤਾਂ ਨੂੰ ਰਾਖਵਾਂ ਕੀਤਾ ਜਾਣਾ ਚਾਹੀਦਾ ਹੈ , ਅਤੇ ਵਿਕਾਸਸ਼ੀਲ ਦੇਸ਼ਾਂ ਅਤੇ ਐੱਲਡੀਸੀ ਸਹਿਤ ਸਾਰੇ ਮੈਬਰਾਂ ਦੇ ਹਿਤਾਂ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ । ਇਹ ਜ਼ਰੂਰੀ ਹੈ ਕਿ ਵਿਸ਼ਵ ਵਪਾਰ ਸੰਗਠਨ ਵਾਰਤਾ ਦਾ ਏਜੰਡਾ ਸੰਤੁਲਿਤ ਹੋਵੇ ਅਤੇ ਉਸ ‘ਤੇ ਖੁੱਲ੍ਹੇ , ਪਾਰਦਰਸ਼ੀ ਅਤੇ ਸਮਾਵੇਸ਼ੀ ਤਰੀਕੇ ਨਾਲ ਚਰਚਾ ਕੀਤੀ ਜਾਵੇ।
7. ਵਿਸ਼ਵ ਵਪਾਰ ਸੰਗਠਨ ਵਿਵਾਦ ਨਿਪਟਾਣ ਤੰਤਰ ਬਹੁਪੱਖੀ ਵਪਾਰ ਪ੍ਰਣਾਲੀ ਦਾ ਇੱਕ ਲਾਜ਼ਮੀ ਸਤੰਭ (ਥੰਮ੍ਹ) ਹੈ ਅਤੇ ਸੰਗਠਨ ਦੇ ਉਚਿਤ ਅਤੇ ਪ੍ਰਭਾਵੀ ਕੰਮ-ਕਾਜ ਲਈ ਇੱਕ ਅਪੀਲੀ ਸੰਸਥਾ ਦੀ ਜ਼ਰੂਰਤ ਹੈ। ਅਸੀਂ ਵਿਸ਼ਵ ਵਪਾਰ ਸੰਗਠਨ ਵਿੱਚ ਵਿਵਾਦਾਂ ਲਈ ਇੱਕ ਦੋ-ਪੜਾਵੀ ਜ਼ਰੂਰੀ ਨਿਆਂ ਪ੍ਰਣਾਲੀ ਦੇ ਕੰਮਕਾਜ ਦੀ ਸੰਭਾਲ ਲਈ ਪ੍ਰਤੀਬੱਧ ਹਾਂ। ਵਿਸ਼ਵ ਵਪਾਰ ਸੰਗਠਨ ਅਪੀਲੀ ਸੰਸਥਾ ਦੇ ਮੈਂਬਰਾਂ ਦੀ ਨਿਯੁਕਤੀ ਵਿੱਚ ਗਤੀਰੋਧ ਨੂੰ ਹੱਲ ਕਰਨ ਦੀ ਤਤਕਾਲਿਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ , ਅਸੀਂ ਅਪੀਲ ਕਰਦੇ ਹਾਂ ਕਿ ਅਪੀਲੀ ਸੰਸਥਾ ਚੋਣ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ।
8. ਅਸੀਂ ਆਲਮੀ ਵਿੱਤ ਸੁਰੱਖਿਆ ਨੈੱਟ ਦੇ ਕੇਂਦਰ ਵਿੱਚ ਇੱਕ ਮਜ਼ਬੂਤ, ਕੋਟਾ - ਅਧਾਰਿਤ ਅਤੇ ਸਮਰੱਥ ਰੂਪ ਨਾਲ ਸੰਸਾਧਨਯੁਕਤ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਲਈ ਆਪਣੀ ਪ੍ਰਤੀਬੱਧਤਾ ‘ਤੇ ਦੁਬਾਰਾ : ਜ਼ੋਰ ਦਿੰਦੇ ਹਾਂ । ਅਸੀਂ ਆਈਐੱਮਐੱਫ ਕੋਟੇ ਦੇ ਲਾਗੂਕਰਨ ਅਤੇ 2010 ਵਿੱਚ ਸਹਿਮਤ ਸਿਧਾਂਤ ਦੇ ਅਧਾਰ ‘ਤੇ , ਸ਼ਾਸਨ ਸੁਧਾਰ ਲਈ ਕਾਰਜਕਾਰੀ ਬੋਰਡ ਨਾਲ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ । ਅਸੀਂ 2019 ਦੀਆਂ ਸਲਾਨਾ ਬੈਠਕਾਂ ਵਿੱਚ ਹੀ ਕੋਟਿਆਂ ਦੇ 15th General Review of Quotas ਨੂੰ ਸੰਪੰਨ ਕਰਨ ਲਈ ਪ੍ਰਤੀਬੱਧ ਹਾਂ।
9. ਅਸੀਂ ਬੁਨਿਆਦੀ ਢਾਂਚੇ ਦੇ ਵਿੱਤ ਪੋਸ਼ਣ ਅਤੇ ਨਿਰੰਤਰ ਵਿਕਾਸ ਵਿੱਚ ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ) ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹਾਂ ਅਤੇ ਮਜ਼ਬੂਤ, ਸੰਤੁਲਿਤ ਅਤੇ ਉੱਚ-ਗੁਣਵੱਤਾ ਵਾਲੇ ਪ੍ਰੋਜੈਕਟਾਂ ਦੇ ਪੋਰਟਫੋਲੀਓ ਦੇ ਨਿਰਮਾਣ ਲਈ ਨਿਰੰਤਰ ਯਤਨਾਂ ਦੀ ਜ਼ਰੂਰਤ ‘ਤੇ ਬਲ ਦਿੰਦੇ ਹਾਂ। ਅਸੀਂ ਮੈਂਬਰ ਦੇਸ਼ਾਂ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਨਿਵੇਸ਼ ਵਿੱਚ ਬੈਕਲਾਗ ਦਾ ਸਮਾਧਾਨ ਕਰਨ ਲਈ ਇੱਕ ਕੇਂਦਰਿਤ ਯਤਨ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹਾਂ । ਨਿਊ ਡਿਵੈਲਪਮੈਂਟ ਬੈਂਕ ਨੂੰ ਖੇਤਰੀ ਦਫਤਰਾਂ ਦੀ ਸਥਾਪਨਾ ਰਾਹੀਂ ਮਜ਼ਬੂਤ ਕੀਤਾ ਜਾਵੇਗਾ। ਅਸੀਂ ਐੱਨਐੱਨਡੀਬੀ ਦੁਆਰਾ ਆਪਣੇ ਸਾਰੇ ਮੈਬਰਾਂ ਦੀਆਂ ਘਰੇਲੂ ਕਰੰਸੀਆਂ ਵਿੱਚ ਸੰਸਾਧਨਾਂ ਨੂੰ ਜੁਟਾਉਣ ਲਈ ਚੀਨ ਵਿੱਚ ਸ਼ੁਰੂਆਤ ਨਾਲ, ਦੱਖਣ ਅਫ਼ਰੀਕਾ ਅਤੇ ਰੂਸ ਵਿੱਚ ਅਗਲੇ ਬਾਂਡ ਪ੍ਰੋਗਰਾਮ ਸਹਿਤ ਉਸ ਦੀ ਪ੍ਰਤੀਬੱਧਤਾ ਦਾ ਸੁਆਗਤ ਕਰਦੇ ਹਾਂ । ਅਸੀਂ ਐੱਨਡੀਬੀ ਪ੍ਰੋਜੈਕਟ ਪ੍ਰੈਪਰੇਸ਼ਨ ਫੰਡ ਦੇ ਜਲਦੀ ਲਾਗੂਕਰਨ ਲਈ ਤਤਪਰ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਹ ਪ੍ਰੋਜੈਕਟ ਨੂੰ ਤਿਆਰ ਕਰਨ ਲਈ ਇੱਕ ਦਕਸ਼ ਸਾਧਨ ਬਣੇ , ਜੋ ਐੱਨਡੀਬੀ ਦੇ ਮੈਂਬਰ ਦੇਸ਼ਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰੇ।
10. ਅਸੀਂ ਮੈਂਬਰ ਦੇਸ਼ਾਂ ਵਿੱਚ ਭੁਗਤਾਨ ਦਬਾਵਾਂ ਨੂੰ ਘੱਟ ਕਰਨ ਲਈ ਬ੍ਰਿਕਸ ਕੰਟੀਜੈਂਟ ਰਿਜ਼ਰਵ ਅਰੇਂਜਮੈਂਟ (ਸੀਆਰਏ) ਦੇ ਨਿਰੰਤਰ ਮਹੱਤਵ ‘ਤੇ ਬਲ ਦਿੰਦੇ ਹਾਂ । 2018 ਵਿੱਚ ਸਫਲ ਪਰੀਖਣ ਨੂੰ ਧਿਆਨ ਵਿੱਚ ਰੱਖਦੇ ਹੋਏ , ਅਸੀਂ ਉਸ ਦੇ ਹੋਰ ਅਧਿਕ ਗਹਿਨ ਪਰੀਖਣ ਲਈ ਪ੍ਰਤੀਬੱਧ ਹਾਂ ਤਾਕਿ ਸੰਸਾਧਾਨਾਂ ‘ਤੇ , ਜ਼ਰੂਰਤ ਅਨੁਸਾਰ ਕਿਸੇ ਮੈਂਬਰ ਦੇਸ਼ ਤੋਂ ਬੇਨਤੀ ਆਉਣ ‘ਤੇ ਉਸ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਸੀਆਰਏ ਦੀ ਪਰਿਚਾਲਨ ਤਿਆਰੀ ਸੁਨਿਸ਼ਚਿਤ ਕੀਤੀ ਜਾ ਸਕੇ। ਅਸੀਂ ਮੈਕਰੋ ਇਕੌਨਾਮਿਕ ਇਨਫਾਰਮੇਸ਼ਨ (SEMI) ਵਿੱਚ CRA ਸਿਸਟਮ ਆਵ੍ ਐਕਸਚੇਂਜ ਦੇ ਕੰਮਕਾਜ ਦਾ ਸੁਆਗਤ ਕਰਦੇ ਹਾਂ । ਅਸੀਂ ਬ੍ਰਿਕਸ ਸਥਾਨਕ ਮੁਦਰਾ ਬਾਂਡ ਫੰਡ ਦੀ ਸਥਾਪਨਾ ਲਈ ਨਿਰੰਤਰ ਕੋਸ਼ਿਸ਼ਾਂ ਦਾ ਸੁਆਗਤ ਕਰਦੇ ਹਾਂ ਅਤੇ ਇਸ ਦੇ ਸੰਚਾਲਨ ਨੂੰ ਸ਼ੁਰੂ ਕਰਨ ਲਈ ਤਤਪਰ ਹਾਂ । ਅਸੀਂ ਸੀਆਰਏ ਅਤੇ ਆਈਐੱਮਐੱਫ ਦਰਮਿਆਨ ਸਹਿਯੋਗ ਦਾ ਸਮਰਥਨ ਕਰਦੇ ਹਾਂ।
11. ਅਸੀਂ ਬ੍ਰਿਕਸ ਦੇਸ਼ਾਂ ਸਹਿਤ ਆਤੰਕਵਾਦੀ ਹਮਲਿਆਂ ਨੂੰ ਉਨ੍ਹਾਂ ਦੇ ਸਾਰੇ ਰੂਪਾਂ ਅਤੇ ਸਫੁਟਨਾਂ (ਪ੍ਰਕਾਰਾਂ) ਦੀ ਸਖਤ ਨਿੰਦਾ ਕਰਦੇ ਹਾਂ , ਚਾਹੇ ਘਟਨਾਵਾਂ ਨੂੰ ਕਿਤੋਂ ਵੀ ਅਤੇ ਕਿਸੇ ਦੁਆਰਾ ਵੀ ਅੰਜਾਮ ਦਿੱਤਾ ਗਿਆ ਹੋਵੇ । ਅਸੀਂ ਇਕਜੁੱਟ ਅੰਤਰਰਾਸ਼ਟਰੀ ਕਾਨੂੰਨੀ ਅਧਾਰ ‘ਤੇ ਸੰਯੁਕਤ ਰਾਸ਼ਟਰ ਦੀ ਸਰਪ੍ਰਸਤੀ ਵਿੱਚ ਆਤੰਕਵਾਦ ਦਾ ਮੁਕਾਬਲਾ ਕਰਨ ਲਈ ਠੋਸ ਕੋਸ਼ਿਸ਼ਾਂ ਅਤੇ ਵਿਆਪਕ ਦ੍ਰਿਸ਼ਟੀਕੋਣ ਦੀ ਤਾਕੀਦ ਕਰਦੇ ਹਾਂ। ਅਸੀਂ ਦੁਹਰਾਉਂਦੇ ਹਾਂ ਕਿ ਇਹ ਸਾਰੇ ਦੇਸ਼ਾਂ ਦੀ ਜਿੰਮੇਦਾਰੀ ਹੈ ਕਿ ਉਹ ਆਤੰਕਵਾਦੀ ਨੈੱਟਵਰਕ ਦੇ ਵਿੱਤ ਪੋਸ਼ਣ ਅਤੇ ਆਪਣੇ ਖੇਤਰਾਂ ਨਾਲ ਆਤੰਕਵਾਦੀ ਕਾਰਵਾਈਆਂ ਨੂੰ ਰੋਕਣ। ਅਸੀਂ ਆਤੰਕਵਾਦੀ ਉਦੇਸ਼ਾਂ ਲਈ ਇੰਟਰਨੈੱਟ ਦੇ ਸ਼ੋਸ਼ਣ ਨਾਲ ਲੜਨ ਲਈ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹੈ। ਇਹ ਸਵੀਕਾਰ ਕਰਦੇ ਹੋਏ ਕਿ ਆਈਸੀਟੀ ਦੀ ਵਰਤੋਂ ਵਿੱਚ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਦੇਸ਼ਾਂ ਦੀ ਮੋਹਰੀ ਭੂਮਿਕਾ ਹੈ , ਅਸੀਂ ਟੈਕਨੋਲੋਜੀ ਕੰਪਨੀਆਂ ਨਾਲ , ਲਾਗੂ ਕਾਨੂੰਨ ਦੇ ਅਨੁਸਾਰ , ਸਰਕਾਰਾਂ ਦੇ ਨਾਲ ਆਪਣਾ ਸਹਿਯੋਗ ਦੇਣ ਦਾ ਐਲਾਨ ਕਰਦੇ ਹਾਂ ਤਾਕਿ ਆਤੰਕਵਾਦੀਆਂ ਦੁਆਰਾ ਆਪਣੇ ਸਹਿਯੋਗੀਆਂ ਨੂੰ ਪ੍ਰੋਤਸਾਹਿਤ ਕਰਨ , ਉਨ੍ਹਾਂ ਦੀ ਭਰਤੀ ਕਰਨ , ਆਤੰਕਵਾਦੀ ਹਮਲੇ ਵਿੱਚ ਸੁਵਿਧਾ ਦੇਣ ਜਾਂ ਉਸ ਨੂੰ ਅੰਜਾਮ ਦੇਣ ਵਿੱਚ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਨ ਦੀ ਸਮਰੱਥਾ ਨੂੰ ਸਮਾਪਤ ਕੀਤਾ ਜਾ ਸਕੇ।
12.ਅਸੀਂ ਭ੍ਰਿਸ਼ਟਾਚਾਰ ਖ਼ਿਲਾਫ ਲੜਨ ਲਈ ਮਜ਼ਬੂਤੀ ਨਾਲ ਪ੍ਰਤੀਬੱਧ ਹਾਂ ਅਤੇ ਜਨਤਕ ਅਤੇ ਨਿਜੀ ਖੇਤਰਾਂ ਵਿੱਚ ਏਕੀਕਰਨ ਨੂੰ ਹੁਲਾਰਾ ਦੇਣਾ ਜਾਰੀ ਰੱਖਾਂਗੇ। ਇਸ ਲਈ , ਅਸੀਂ ਵਿਸ਼ੇਸ਼ ਰੂਪ ਤੋਂ ਸੰਪਤੀ ਦੀ ਵਸੂਲੀ ਦੇ ਸਬੰਧ ਵਿੱਚ, ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਹੋਰ ਅਧਿਕ ਪ੍ਰਭਾਵੀ ਢੰਗ ਨਾਲ ਹੱਲ ਕਰਨ ਲਈ, ਯਥਾ ਸੰਭਵ, ਅੰਤਰਰਾਸ਼ਟਰੀ ਐਂਟੀਕਰਪਸ਼ਨ ਸਹਿਯੋਗ ਅਤੇ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਕਰਨ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਵਿੱਚ ਆਪਣੇ ਆਪਸੀ ਯਤਨਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰਨਗੇ। ਅਸੀਂ ਜਨਤਕ ਅਤੇ ਨਿਜੀ ਦੋਹਾਂ ਖੇਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਅਤੇ ਉਸ ਦਾ ਮੁਕਾਬਲਾ ਕਰਨ ਲਈ ਵਿਸਲ ਬਲੋਅਰ ਦੀ ਭੂਮਿਕਾ ਨੂੰ ਅਤੇ ਉਨ੍ਹਾਂ ਨੂੰ ਸੁਰੱਖਿਆ ਦਿੱਤੇ ਜਾਣ ਲਈ ਉਪਰਾਲਿਆਂ ਵਿੱਚ ਸੁਧਾਰ ਦੀਆਂ ਜ਼ਰੂਰਤਾਂ ਨੂੰ ਸਮਝਦੇ ਹਾਂ।
13.ਅਸੀਂ ਸਵੀਕਾਰ ਕਰਦੇ ਹਾਂ ਕਿ ਭ੍ਰਿਸ਼ਟਾਚਾਰ , ਗ਼ੈਰਕਾਨੂੰਨੀ ਧਨ ਅਤੇ ਵਿੱਤੀ ਪ੍ਰਵਾਹ ਅਤੇ ਵਿਦੇਸ਼ੀ ਅਧਿਕਾਰ ਖੇਤਰਾਂ ਵਿੱਚ ਇਕੱਠੇ ਸੰਪਤੀ ਇੱਕ ਆਲਮੀ ਚੁਣੌਤੀ ਹੈ , ਜੋ ਆਰਥਿਕ ਵਿਕਾਸ ਅਤੇ ਨਿਰੰਤਰ ਵਿਕਾਸ ‘ਤੇ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ । ਅਸੀਂ ਆਪਣੇ ਦ੍ਰਿਸ਼ਟੀਕੋਣ ਨੂੰ ਏਕੀਕ੍ਰਿਤ ਕਰਨ ਅਤੇ ਇਸ ਸਬੰਧ ਵਿੱਚ ਇੱਕ ਮਜ਼ਬੂਤ ਆਲਮੀ ਪ੍ਰਤੀਬੱਧਤਾ ਨੂੰ ਪ੍ਰੋਤਸਾਹਿਤ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਪ੍ਰਵਰਤਨ ; ਭਗੌੜੇ , ਆਰਥਿਕ ਅਤੇ ਭ੍ਰਿਸ਼ਟਾਚਾਰ ਅਪਰਾਧੀਆਂ ਦੀ ਸੁਪਰਦਗੀ ਅਤੇ ਚੋਰੀ ਕੀਤੀਆਂ ਸੰਪਤੀਆਂ ਦਾ ਪਤਾ ਲਗਾਉਣ ਵਿੱਚ ਘਰੇਲੂ ਕਾਨੂੰਨੀ ਪ੍ਰਣਾਲੀਆਂ ਅਧੀਨ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਲੋੜ ਨੂੰ ਵੀ ਸਮਝਦੇ ਹਾਂ। ਅਸੀਂ ਫਾਇਨੈਂਸ਼ਿਅਲ ਟਾਸਕ ਫੋਰਸ (FATF), ਵਿਸ਼ਵ ਕਸਟਮਸ ਸੰਗਠਨ ਅਤੇ ਹੋਰ ਪ੍ਰਾਸੰਗਿਕ ਬਹੁਪੱਖੀ ਤੰਤਰ ਦਰਮਿਆਨ ਅੰਦਰ ਸਹਿਯੋਗ ਸਹਿਤ ਗ਼ੈਰਕਾਨੂੰਨੀ ਵਿੱਤੀ ਪ੍ਰਵਾਹ ਦਾ ਮੁਕਾਬਲਾ ਕਰਨ ਵਿੱਚ ਅੰਤਰਰਾਸ਼ਟਰੀ ਸਹਿਯੋਗ ਦਾ ਸਮਰਥਨ ਕਰਨ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ।
14. ਅਸੀਂ ਸਵੱਛ, ਉਦਾਰਵਾਦੀ ਊਰਜਾ ਦਕਸ਼ ਪ੍ਰਣਾਲੀਆਂ ਦੀ ਦਿਸ਼ਾ ਵਿੱਚ ਪਰਿਵਰਤਨ ਵਿੱਚ ਸਹਿਯੋਗ ਦੀ ਮਹੱਤਵਪੂਰਨ ਭੂਮਿਕਾ ਤੋਂ ਜਾਣੂ ਹਾਂ , ਜੋ ਗ੍ਰੀਨਹਾਊਸ ਗੈਸ ਨਿਕਾਸੀ ਨੂੰ ਘੱਟ ਕਰਨ ਦੇ ਨਾਲ ਵਿਕਾਸ ਨੂੰ ਜੋੜਦੀ ਹੈ ਅਤੇ ਊਰਜਾ ਸੁਰੱਖਿਆ, ਊਰਜਾ ਨਾਲ ਪਹੁੰਚ , ਸਥਿਰਤਾ ਅਤੇ ਸਮਰੱਥਾ ਜਿਹੇ ਵਿਸ਼ਿਆਂ ਨੂੰ ਸੁਨਿਸ਼ਚਿਤ ਕਰਦੀ ਹੈ। ਅਸੀਂ ਸੌਰ ਊਰਜਾ , ਟਿਕਾਊ ਬਾਇਓਐਨਰਜੀ ਅਤੇ ਟ੍ਰਾਂਸਪੋਰਟ ਵਿੱਚ ਕੁਦਰਤੀ ਗੈਸ ਸਹਿਤ ਇੱਕ ਘੱਟ ਨਿਕਾਸ ਵਾਲੇ ਭਵਿੱਖ ਨੂੰ ਸਾਕਾਰ ਕਰਨ ਲਈ ਊਰਜਾ ਅਤੇ ਤਕਨੀਕੀ ਵਿਕਾਸਾਂ ਦੇ ਵੱਖ-ਵੱਖ ਸਰੋਤਾਂ ਦੇ ਮਹੱਤਵ ਨੂੰ ਸਵੀਕਾਰ ਕਰਦੇ ਹਾਂ। ਇਸ ਸਬੰਧ ਵਿੱਚ, ਅਸੀਂ ਬ੍ਰਿਕਸ ਦੇਸ਼ਾਂ ਦੁਆਰਾ ਅਖੁੱਟ ਊਰਜਾ ਸੰਸਾਧਨਾਂ ‘ਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹਾਂ ਅਤੇ ਟਿਕਾਊ ਊਰਜਾ ‘ਤੇ ਸੰਯੁਕਤ ਅਧਿਐਨ ਵਿੱਚ ਸੁਵਿਧਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਬ੍ਰਿਕਸ ਊਰਜਾ ਖੋਜ ਸਹਿਯੋਗ ਮੰਚ ਨੂੰ ਮਜ਼ਬੂਤ ਕਰਨ ਲਈ ਅਤੇ ਉੱਨਤ ਊਰਜਾ ਟੈਕਨੋਲੋਜੀਆਂ ਨੂੰ ਸਾਂਝਾ ਕਰਨ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ।
15. ਅਸੀਂ ਯੂਐੱਨਐੱਫਸੀਸੀਸੀ ਦੇ ਸਿਧਾਂਤਾਂ ਤਹਿਤ ਅਪਣਾਏ ਗਏ ਪੇਰਿਸ ਸਮਝੌਤੇ ਦੇ ਪੂਰਨ ਲਾਗੂਕਰਨ ਲਈ ਪ੍ਰਤੀਬੱਧ ਹਾਂ, ਜਿਸ ਵਿੱਚ ਭਿੰਨ-ਭਿੰਨ ਰਾਸ਼ਟਰੀ ਪ੍ਰਸਥਿਤੀਆਂ ਦੇ ਮੱਦੇਨਜ਼ਰ ਕਾਮਨ (ਸਮਾਨ) ਲੇਕਿਨ ਅਲੱਗ-ਅਲੱਗ ਜ਼ਿੰਮੇਦਾਰੀਆਂ ਅਤੇ ਸਬੰਧਤ ਸਮਰੱਥਾਵਾਂ ਦੇ ਸਿਧਾਂਤ ਸ਼ਾਮਲ ਹਨ । ਅਸੀਂ ਵਿਕਸਿਤ ਦੇਸ਼ਾਂ ਨੂੰ ਤਾਕੀਦ ਕਰਦੇ ਹਾਂ ਕਿ ਉਹ ਮਿਟੀਗੇਸ਼ਨ ਅਤੇ ਅਡੈਪਟੇਸ਼ਨ ਵਿੱਚ ਆਪਣੀ ਸਮਰੱਥਾ ਵਧਾਉਣ ਲਈ ਵਿਕਾਸਸ਼ੀਲ ਦੇਸ਼ਾਂ ਨੂੰ ਵਿੱਤੀ, ਤਕਨੀਕੀ ਅਤੇ ਸਮਰੱਥਾ - ਨਿਰਮਾਣ ਸਹਾਇਤਾ ਪ੍ਰਦਾਨ ਕਰਨ। ਅਸੀਂ ਸਕਾਰਾਤਮਕ ਪਰਿਣਾਮ ਹਾਸਲ ਕਰਨ ਲਈ ਇਸ ਸਾਲ ਸਤੰਬਰ ਵਿੱਚ ਆਯੋਜਿਤ ਹੋਣ ਵਾਲੇ ਯੂਐੱਨ ਕਲਾਈਮੇਟ ਐਕਸ਼ਨ ਸਮਿਟ ਲਈ ਤਤਪਰ ਹਾਂ।
16. ਨਿਰੰਤਰ ਵਿਕਾਸ ਲਈ 2030 ਏਜੰਡਾ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਨਿਰੰਤਰ ਵਿਕਾਸ ਲਈ ਆਪਣੀ ਮਜ਼ਬੂਤ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ । ਅਸੀਂ ਅਦੀਸ ਅਬਾਬਾ ਐਕਸ਼ਨ ਏਜੰਡਾ ਦੇ ਅਨੁਸਾਰ ਸ਼ਾਸਕੀ ਵਿਕਾਸ ਸਹਾਇਤਾ ਪ੍ਰਤੀਬੱਧਤਾਵਾਂ ਅਤੇ ਵਿਕਾਸ ਸੰਸਾਧਨਾਂ ਦੀ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਸਨਮਾਨਿਤ ਕਰਨ ਦੇ ਮਹੱਤਵ ‘ਤੇ ਬਲ ਦਿੰਦੇ ਹਾਂ । ਅਸੀਂ 2030 ਏਜੰਡਾ ‘ਤੇ ਐਕਸ਼ਨ ਪਲਾਨ , ਅਫ਼ਰੀਕਾ ਅਤੇ ਘੱਟ ਵਿਕਸਿਤ ਦੇਸ਼ਾਂ ਵਿੱਚ ਉਦਯੋਗੀਕਰਨ ਸਪੋਰਟ ‘ਤੇ ਜੀ-20 ਦੀ ਪਹਿਲ ਅਤੇ ਅਫ਼ਰੀਕਾ ਦੇ ਨਾਲ ਕੰਪੈਕਟ ਸਹਿਤ ਜੀ - 20 ਅਫ਼ਰੀਕਾ ਭਾਗੀਦਾਰੀ ਦਾ ਸਮਰਥਨ ਕਰਦੇ ਰਹਾਂਗੇ।
17. ਅਸੀਂ 2019 ਦੀ ਪ੍ਰੈਸੀਡੈਂਸੀ ਦੇ ਵਿਸ਼ੇ ਦੇ ਰੂਪ ਵਿੱਚ, ਇੱਕ ਨਵਪ੍ਰਵਰਤਨ ਅਤੇ ਉੱਜਵਲ ਭਵਿੱਖ ਲਈ ਆਰਥਿਕ ਵਿਕਾਸ ਦੀ ਪਹਿਚਾਣ ਕਰਨ ਲਈ ਬ੍ਰਾਜ਼ੀਲ ਦੀ ਸਰਾਹਨਾ ਕਰਦੇ ਹਾਂ। ਇਹ ਸਵੀਕਾਰ ਕਰਦੇ ਹੋਏ ਕਿ ਨਵਪ੍ਰਵਰਤਨ ਵਿਕਾਸ ਲਈ ਇੱਕ ਪ੍ਰਮੁੱਖ ਪ੍ਰੇਰਕ ਸ਼ਕਤੀ ਹੈ, ਅਸੀਂ ਗ੍ਰਾਮੀਣ ਅਤੇ ਦੂਰ ਦਰਾਡੇ ਦੇ ਖੇਤਰਾਂ ਦੀ ਅਬਾਦੀ ਸਹਿਤ ਡਿਜੀਟਲੀਕਰਨ ਅਤੇ ਉੱਭਰਦੀ ਟੈਕਨੋਲੋਜੀਆਂ ਦੇ ਲਾਭਾਂ ਨੂੰ ਅਧਿਕਤਮ ਕਰਨ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਇੰਟਰਨੈੱਟ- ਸੰਚਾਲਿਤ ਗ਼ਰੀਬੀ ਅਤੇ ਉਦਯੋਗਿਕ ਖੇਤਰ ਦੇ ਡਿਜੀਟਲ ਪਰਿਵਰਤਨ ‘ਤੇ ਚੰਗੀਆਂ ਪ੍ਰਥਾਵਾਂ ਨੂੰ ਸਾਂਝਾ ਕਰਨ ਦੀਆਂ ਸੰਯੁਕਤ ਕੋਸ਼ਿਸ਼ਾਂ ਨੂੰ ਪ੍ਰੋਤਸਾਹਿਤ ਕਰਦੇ ਹਾਂ। ਅਸੀਂ ਬ੍ਰਿਕਸ ਵਿਗਿਆਨਕ, ਤਕਨੀਕੀ , ਨਵਪ੍ਰਵਰਤਨ ਅਤੇ ਉੱਦਮਤਾ ਸਹਿਯੋਗ, ਨਵੀਂ ਉਦਯੋਗਿਕ ਕ੍ਰਾਂਤੀ ਉੱਤੇ ਬ੍ਰਿਕਸ ਭਾਗੀਦਾਰੀ ( ਪਾਰਟ ਐੱਨਆਈਆਰ),ਆਈ ਬ੍ਰਿਕਸ ਨੈੱਟਵਰਕ, ਬ੍ਰਿਕਸ ਇੰਸਟੀਟਿਊਟ ਆਵ੍ ਫਿਊਚਰ ਨੈੱਟਵਰਕਸ ਅਤੇ ਯੰਗ ਸਾਈਂਟਿਸਟਸ ਫੋਰਮ ਨੂੰ ਜਾਰੀ ਰੱਖਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹਾਂ।
18. ਅਸੀਂ ਬ੍ਰਾਜ਼ੀਲ ਦੀ ਬ੍ਰਿਕਸ ਚੇਅਰਸ਼ਿਪ 2019 ਲਈ ਆਪਣੀ ਸਮਰਥਨ ਪ੍ਰਗਟ ਕਰਦੇ ਹਾਂ ਅਤੇ ਨਵੰਬਰ ਵਿੱਚ ਬ੍ਰਾਸੀਲੀਆ ਵਿੱਚ ਸਫਲ 11ਵੇਂ ਬ੍ਰਿਕਸ ਸਿਖਰ ਸੰਮੇਲਨ ਲਈ ਤਤਪਰ ਹਾਂ।
***
ਏਕੇਟੀ/ਐੱਸਐੱਚ/ਐੱਸਕੇਐੱਸ
(Release ID: 1576884)
Visitor Counter : 114