ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
‘’ਅੰਕੜਾ ਵਿਗਿਆਨ ਦਿਵਸ’’ 29 ਜੂਨ, 2019 ਨੂੰ ਮਨਾਇਆ ਜਾਵੇਗਾ
ਯੋਜਨਾਬੰਦੀ ਅਤੇ ਨੀਤੀ ਨਿਰਮਾਣ ਵਿੱਚ ਅੰਕੜਿਆਂ ਦੀ ਭੂਮਿਕਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋਵੇਗੀ
ਮੂਲ ਵਿਸ਼ਾ: ਨਿਰੰਤਰ ਵਿਕਾਸ ਉਦੇਸ਼ (ਐੱਸਡੀਜੀ)
ਐੱਸਡੀਜੀ ਉੱਤੇ ਬੇਸਲਾਈਨ ਰਿਪੋਰਟ ਅਤੇ ਨੈਸ਼ਨਲ ਇੰਡੀਕੇਟਰ ਫਰੇਮਵਰਕ (ਐੱਨਆਈਐੱਫ) ਦੀ ਹੈਂਡਬੁੱਕ ਜਾਰੀ ਕੀਤੀ ਜਾਵੇਗੀ
Posted On:
27 JUN 2019 1:30PM by PIB Chandigarh
ਸਰਕਾਰ ਵੱਲੋਂ ਹਰ ਸਾਲ ਅੰਕੜਾ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ । ਇਸ ਦਾ ਉਦੇਸ਼ ਰੋਜ਼ਾਨਾ ਜੀਵਨ ਵਿੱਚ ਅੰਕੜਿਆਂ ਦੇ ਇਸਤੇਮਾਲ ਨੂੰ ਮਕਬੂਲ ਬਣਾਉਣਾ ਅਤੇ ਲੋਕਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਹੈ ਕਿ ਨੀਤੀਆਂ ਨੂੰ ਅਕਾਰ ਦੇਣ ਅਤੇ ਉਨ੍ਹਾਂ ਦੇ ਨਿਰਮਾਣ ਵਿੱਚ ਅੰਕੜੇ ਕਿਵੇਂ ਮਦਦਗਾਰ ਹਨ। ਇਸ ਨੂੰ ਰਾਸ਼ਟਰੀ ਪੱਧਰ ਉੱਤੇ ਇੱਕ ਵਿਸ਼ੇਸ਼ ਦਿਵਸ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਹੈ, ਜੋ ਪ੍ਰੋ. ਪੀ. ਸੀ. ਮਹਾਲਾਨੋਬਿਸ ਦੇ ਜਨਮ ਦਿਨ ਉੱਤੇ 29 ਜੂਨ ਨੂੰ ਮਨਾਇਆ ਜਾਂਦਾ ਹੈ । ਇਹ ਰਾਸ਼ਟਰੀ ਅੰਕੜਾ ਪ੍ਰਣਾਲੀ ਦੀ ਸਥਾਪਨਾ ਵਿੱਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਦਾ ਪ੍ਰਤੀਕ ਹੈ ।
ਇਸ ਅਵਸਰ ਉੱਤੇ ਦੇਸ਼ਭਰ ਵਿੱਚ ਅਨੇਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ । ਕੇਂਦਰੀ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ( ਸੁਤੰਤਰ ਚਾਰਜ ) ਅਤੇ ਯੋਜਨਾ ਰਾਜ ਮੰਤਰੀ ਸ਼੍ਰੀ ਰਾਓ ਇੰਦਰਜੀਤ ਸਿੰਘ ਦੀ ਪ੍ਰਧਾਨਗੀ ਵਿੱਚ 29 ਜੂਨ, 2019 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਮੁੱਖ ਪ੍ਰੋਗਰਾਮ ਆਯੋਜਿਤ ਹੋਵੇਗਾ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਅਤੇ ਭਾਰਤੀ ਅੰਕੜਾ ਸੰਸਥਾਨ ਵੱਲੋਂ ਸੰਯੁਕਤ ਰੂਪ ਨਾਲ ਇਹ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ । ਇਸ ਮੌਕੇ ਉੱਤੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਆਰਥਿਕ ਸਲਾਹਕਾਰ ਪਰਿਸ਼ਦ , ਭਾਰਤੀ ਅੰਕੜਾ ਸੰਸਥਾਨ ਪਰਿਸ਼ਦ ਦੇ ਚੇਅਰਮੈਨ ਸ਼੍ਰੀ ਬਿਬੇਕ ਦੇਬਰਾਓ , ਭਾਰਤ ਦੇ ਮੁੱਖ ਅੰਕੜਾ ਵਿਗਿਆਨੀ - ਸਹਿ - ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਸਕੱਤਰ, ਸ਼੍ਰੀ ਪ੍ਰਵੀਣ ਸ੍ਰੀਵਾਸਤਵ ਅਤੇ ਕੇਂਦਰ/ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਹੋਰ ਹਿਤਧਾਰਕ ਵੀ ਹਾਜ਼ਰ ਰਹਿਣਗੇ ।
ਅੰਕੜਾ ਵਿਗਿਆਨ ਦੇ ਖੇਤਰ ਵਿੱਚ ਵਰਨਣਯੋਗ ਯੋਗਦਾਨ ਲਈ ਪ੍ਰੋ. ਸੀ. ਆਰ. ਰਾਓ ਪੁਰਸਕਾਰ 2019 ਦੇ ਜੇਤੂ ਨੂੰ ਪ੍ਰੋਗਰਾਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ । ਸਰਬ ਭਾਰਤੀ ਪੱਧਰ ਉੱਤੇ ਅੰਕੜਾ ਵਿਗਿਆਨ ਨਾਲ ਸਬੰਧਿਤ ਵਿਸ਼ੇ ਉੱਤੇ ਪੋਸਟ ਗ੍ਰੇਜੂਏਟ ਵਿਦਿਆਰਥੀਆਂ ਲਈ ‘ਔਨ ਦ ਸਪਾਟ’ ਨਿਬੰਧ ਲੇਖਨ ਮੁਕਾਬਲੇ ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ।
ਹਰ ਸਾਲ, ਅੰਕੜਾ ਵਿਗਿਆਨ ਦਿਵਸ ਨੂੰ ਵਰਤਮਾਨ ਰਾਸ਼ਟਰੀ ਮਹੱਤਵ ਦੇ ਇੱਕ ਮੂਲ ਵਿਸ਼ੇ ਨਾਲ ਮਨਾਇਆ ਜਾਂਦਾ ਹੈ , ਜੋ ਕਈ ਵਰਕਸ਼ਾਪਾਂ ਅਤੇ ਸੈਮੀਨਾਰਾਂ ਰਾਹੀਂ ਇੱਕ ਸਾਲ ਤੱਕ ਚਲਦਾ ਹੈ। ਇਸ ਦਾ ਉਦੇਸ਼ ਚੋਣਵੇਂ ਖੇਤਰ ਵਿੱਚ ਸੁਧਾਰ ਲਿਆਉਣਾ ਹੈ । ਅੰਕੜਾ ਵਿਗਿਆਨ ਦਿਵਸ 2019 ਦਾ ਮੂਲ ਵਿਸ਼ਾ ‘‘ਨਿਰੰਤਰ ਵਿਕਾਸ ਉਦੇਸ਼ (ਐੱਸਡੀਜੀ)’’ ਹੈ ।
ਅੰਕੜਾ ਵਿਗਿਆਨ ਦਿਵਸ – 2019 ਉੱਤੇ ਰਾਸ਼ਟਰੀ ਅੰਕੜਾ ਦਫ਼ਤਰ, ਰਾਜ ਸਰਕਾਰਾਂ ਅਤੇ ਯੂਨੀਵਰਸਿਟੀਆਂ / ਵਿਭਾਗਾਂ ਦੇ ਖੇਤਰੀ ਦਫਤਰਾਂ ਵੱਲੋਂ ਸੈਮੀਨਾਰ, ਸੰਮੇਲਨ , ਡਿਬੇਟਸ, ਕੁਇਜ਼ ਪ੍ਰੋਗਰਾਮ, ਲੈਕਚਰਾਂ, ਨਿਬੰਧ ਮੁਕਾਬਲਿਆਂ ਆਦਿ ਦਾ ਆਯੋਜਨ ਕੀਤਾ ਜਾਵੇਗਾ ।
*****
ਏਕੇਟੀ/ਵੀਜੇ/ਐੱਸਬੀਪੀ
(Release ID: 1576880)
Visitor Counter : 102