ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਹਾਇਕ ਸਕੱਤਰਾਂ ( 2017 ਬੈਚ ਦੇ ਆਈਏਐੱਸ ਅਧਿਕਾਰੀਆਂ ) ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਨੇ ਨੌਜਵਾਨ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਸਹਾਇਕ ਸਕੱਤਰਾਂ ਵੱਜੋਂ ਆਪਣੇ ਕਾਰਜਕਾਲ ਦੌਰਾਨ ਸਮੱਸਿਆਵਾਂ ਨੂੰ ਸੁਲਝਾਉਣ ਲਈ ਨਵੇਂ ਵਿਜ਼ਨ, ਨਵੇਂ ਵਿਚਾਰ ਅਤੇ ਤਾਜ਼ੀਆਂ ਪਹੁੰਚਾਂ ਲਿਆਉਣ (ਅਪਣਾਉਣ)

Posted On: 02 JUL 2019 7:30PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 2017 ਬੈਚ ਦੇ ਲਗਭਗ 160 ਨੌਜਵਾਨ ਆਈਏਐੱਸ ਅਧਿਕਾਰੀਆਂ ਨਾਲ ਬਾਤਚੀਤ ਕੀਤੀ । ਇਨ੍ਹਾਂ ਅਧਿਕਾਰੀਆਂ ਨੂੰ ਹਾਲ ਹੀ ਵਿੱਚ ਭਾਰਤ ਸਰਕਾਰ ਵਿੱਚ ਸਹਾਇਕ ਸਕੱਤਰ ਨਿਯੁਕਤ ਕੀਤਾ ਗਿਆ ਹੈ ।

 

 

ਪ੍ਰਧਾਨ ਮੰਤਰੀ ਨੇ ਮਸੂਰੀ ਵਿੱਚ ਟ੍ਰੇਨਿੰਗ ਦੌਰਾਨ ਇਨ੍ਹਾਂ ਅਧਿਕਾਰੀਆਂ ਦੇ ਸਮੂਹ ਨਾਲ ਹੋਈ ਆਪਣੀ ਮੀਟਿੰਗ ਨੂੰ ਯਾਦ ਕੀਤਾ ।

ਅਧਿਕਾਰੀਆਂ ਨੇ ਬਾਤਚੀਤ ਦੌਰਾਨ ਫੀਲਡ ਟ੍ਰੇਨਿੰਗ ਨਾਲ ਜੁੜੇ ਆਪਣੇ ਅਨੁਭਵ ਸਾਂਝੇ ਕੀਤੇ । ਉਨ੍ਹਾਂ ਨੇ ਮਸੂਰੀ ਵਿੱਚ ਆਪਣੇ ਕਲਾਸਰੂਮ ਟ੍ਰੇਨਿੰਗ ਸੈਸ਼ਨਾਂ ਨਾਲ ਇਨ੍ਹਾਂ ਅਨੁਭਵਾਂ ਨੂੰ ਜੋੜਿਆ ਜਿਨ੍ਹਾਂ ਅਧਿਕਾਰੀਆਂ ਨੇ ਖਾਹਿਸ਼ੀ ਜ਼ਿਲ੍ਹਿਆਂ ਵਿੱਚ ਕੰਮ ਕੀਤਾ ਸੀ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਹਾਲ ਹੀ ਵਿੱਚ ਕੀਤੀਆਂ ਗਈਆਂ ਕਈ ਪਹਿਲਾਂ ਦੇ ਕਿਤਨੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ ।

ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ਨਾਲ ਇਨ੍ਹਾਂ ਅਧਿਕਾਰੀਆਂ ਦੀ ਅਗਲੇ ਤਿੰਨ ਮਹੀਨਿਆਂ ਦੇ ਲਗਾਅ (ਅਟੈਚਮੈਂਟ) ਨੂੰ ਬੇਹੱਦ ਮਹੱਤਵਪੂਰਨ ਅਤੇ ਚੰਗੀ ਤਰ੍ਹਾਂ ਸੋਚੀ - ਸਮਝੀ ਪ੍ਰਕਿਰਿਆ ਦਾ ਅੰਗ ਦੱਸਿਆ । ਉਨ੍ਹਾਂ ਨੇ ਕਿਹਾ ਕਿ ਇਸ ਮਿਆਦ ਵਿੱਚ ਹਰ ਅਧਿਕਾਰੀ ਕੋਲ ਨੀਤੀ ਨਿਰਧਾਰਣ ਨੂੰ ਪ੍ਰਭਾਵਿਤ ਕਰਨ ਦਾ ਅਵਸਰ ਹੋਵੇਗਾ ।

ਸ਼੍ਰੀ ਨਰੇਂਦਰ ਮੋਦੀ ਨੇ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਸਮਾਧਾਨ ਲਈ ਨਵੇਂ ਵਿਜ਼ਨ, ਨਵੇਂ ਵਿਚਾਰ ਅਤੇ ਨਵੀਆਂ ਪਹੁੰਚਾਂ ਲਿਆਉਣ ਲਈ ਪ੍ਰੋਤਸਾਹਿਤ ਕੀਤਾ ।

ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਸਰਕਾਰ ਦੇ ਕੰਮਕਾਜ ਵਿੱਚ ਨਵੀਨਤਾ ਅਤੇ ਤਾਜ਼ਗੀ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਅਨੁਭਵਾਂ ਅਤੇ ਤਾਜ਼ਗੀ ਦਾ ਸੰਗਮ ਵਿਵਸਥਾ ਲਈ ਲਾਭਦਾਇਕ ਹੋਵੇਗਾ

ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਉਨ੍ਹਾਂ ਨੂੰ ਸੌਂਪੇ ਗਏ ਕਾਰਜਾਂ ਪ੍ਰਤੀ ਨਵੇਂ ਅਤੇ ਜਨ - ਕੇਂਦਰਿਤ ਪਰਿਪੇਖਆਪਣਾਉਣ

ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਅਧਿਕਾਰੀ ਉਨ੍ਹਾਂ ਨੂੰ ਸੌਂਪੀਆਂ ਸਮੱਸਿਆਵਾਂ ਦੇ ਪੂਰਨ ਸਮਾਧਾਨ ਤਲਾਸ਼ਣ ਦੀ ਕੋਸ਼ਿਸ਼ ਕਰਨ

ਉਨ੍ਹਾਂ ਨੇ ਉਨ੍ਹਾਂ ਨੂੰ ਇਹ ਵੀ ਤਾਕੀਦ ਕੀਤੀ ਕਿ ਉਹ ਦਿੱਲੀ ਵਿੱਚ ਜੋ ਕੰਮ ਕਰਨਗੇ, ਉਸ ਨੂੰ ਫੀਲਡ ਵਿੱਚ ਪ੍ਰਾਪਤ ਕੀਤੇ ਗਏ ਆਪਣੇ ਅਨੁਭਵਾਂ ਨਾਲ ਜੋੜਨਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ, ਪ੍ਰਧਾਨ ਮੰਤਰੀ ਦਫ਼ਤਰ ਅਤੇ ਪਰਸੋਨਲ ਤੇ ਟ੍ਰੇਨਿੰਗ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਉੱਤੇ ਹਾਜ਼ਰ ਸਨ ।

 

 

 

ਸਰਦਾਰ ਵੱਲਭਭਾਈ ਪਟੇਲ ਦੇ ਜੀਵਨ ਅਤੇ ਉਪਲੱਬਧੀਆਂ ਦਾ ਚਿਤਰਣ ਕਰਨ ਵਾਲੀ ਇੱਕ ਆਡੀਓ – ਵਿਜ਼ੂਅਲ ਫ਼ਿਲਮ ਵੀ ਇਸ ਮੌਕੇ ਉੱਤੇ ਦਿਖਾਈ ਗਈ । ਸ਼੍ਰੀ ਪਟੇਲ ਨੂੰ ਭਾਰਤ ਵਿੱਚ ਸਿਵਲ ਸੇਵਾਵਾਂ ਦਾ ਨਿਰਮਾਤਾ ਮੰਨਿਆ ਜਾਂਦਾ ਹੈ ।

ਏਕੇਟੀ/ਵੀਜੇ/ਐੱਸਬੀਪੀ



(Release ID: 1576867) Visitor Counter : 49


Read this release in: English