ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਪੁਣੇ ਵਾਸੀਆਂ ਨਾਲ ਬੈਠਕੇ ‘ਮਨ ਕੀ ਬਾਤ’ ਸੁਣੀ
Posted On:
30 JUN 2019 3:07PM by PIB Chandigarh
ਪੁਣੇ ਦੇ ਨਿਵਾਸੀਆਂ ਨੇ ਅੱਜ ਕੇਂਦਰੀ ਵਾਤਾਵਰਣ, ਵਣ ਤੇ ਜਲਵਾਯੂ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨਾਲ ਬੈਠ ਕੇ ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਸੁਣੀ । ਇਹ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸ਼੍ਰੀ ਨਰੇਂਦਰ ਮੋਦੀ ਦੇ ਦੂਜੇ ਕਾਰਜਕਾਲ ਦੌਰਾਨ ਮਨ ਕੀ ਬਾਤ ਦੀ ਪਹਿਲੀ ਕੜੀ ਹੈ । ਇਸ ਪ੍ਰੋਗਰਾਮ ਦੇ ਦੂਰਦਰਸ਼ਨ ਪ੍ਰਸਾਰਣ ਨੂੰ ਇੱਕ ਵੱਡੇ ਪਰਦੇ ਉੱਤੇ ਦਿਖਾਇਆ ਗਿਆ ।
7A75.jpeg)
ਪ੍ਰੋਗਰਾਮ ਦੇ ਬਾਅਦ ਸਰੋਤਿਆਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਨੇ ਜਲ ਸੰਭਾਲ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ, ਜਿਵੇਂ ਕਿ ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਵਿੱਚ ਜ਼ਿਕਰ ਕੀਤਾ ਸੀ ।
ਪ੍ਰਧਾਨ ਮੰਤਰੀ ਨੇ ਅੱਜ ਮਨ ਕੀ ਬਾਤ ਵਿੱਚ ਕਿਹਾ ਕਿ “ਜਲ ਦੀ ਕਮੀ ਦੇਸ਼ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ । ਤੁਹਾਨੂੰ ਹੈਰਾਨੀ ਹੋਵੇਗੀ ਕਿ ਪੂਰੇ ਸਾਲ ਵਿੱਚ ਵਰਖਾ ਤੋਂ ਪ੍ਰਾਪਤ ਹੋਣ ਵਾਲੇ ਜਲ ਦਾ ਕੇਵਲ 8% ਹੀ ਦੇਸ਼ ਵਿੱਚ ਸੰਭਾਲਿਆ ਜਾਂਦਾ ਹੈ । ਸਿਰਫ ਤੇ ਸਿਰਫ 8% ! ਹੁਣ ਸਮਾਂ ਆ ਗਿਆ ਹੈ ਕਿ ਇਸ ਸਮੱਸਿਆ ਦਾ ਸਮਾਧਾਨ ਲੱਭਿਆ ਜਾਵੇ । ਮੈਂ ਮੰਨਦਾ ਹਾਂ ਕਿ ਵਰਤਮਾਨ ਦੀਆਂ ਹੋਰ ਸਮੱਸਿਆਵਾਂ ਦੀ ਤਰ੍ਹਾਂ ਅਸੀਂ ਇਸ ਸੰਕਟ ਦਾ ਸਮਾਧਾਨ ਵੀ ਲੋਕਾਂ ਦੀ ਸਹਿਭਾਗਿਤਾ , ਜਨਭਾਗੀਦਾਰੀ ਅਤੇ ਉਨ੍ਹਾਂ ਦੀ ਤਾਕਤ , ਜਨਸ਼ਕਤੀ ਦੁਆਰਾ ਕਰ ਸਕਦੇ ਹਾਂ । ਅਸੀਂ 135 ਕਰੋੜ ਲੋਕਾਂ ਦੀ ਸ਼ਕਤੀ, ਸਹਿਯੋਗ ਅਤੇ ਸੰਕਲਪ ਦੁਆਰਾ ਇਸ ਸਮੱਸਿਆ ਦਾ ਸਮਾਧਾਨ ਲੱਭਣ ਲਈ ਦ੍ਰਿੜ੍ਹ ਸੰਕਲਪ ਹਾਂ।’’
NPA4.jpeg)
ਪ੍ਰੋਗਰਾਮ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਗਈ ।
ਡੀਜੇਐੱਮ/ਐੱਮਆਈ/ਡੀਆਰ
(Release ID: 1576439)