ਪ੍ਰਧਾਨ ਮੰਤਰੀ ਦਫਤਰ
25 ਜੂਨ, 2019 ਨੂੰ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਸੰਬੋਧਨ ਉੱਤੇ ਧੰਨਵਾਦ ਪ੍ਰਸਤਾਵ ‘ਤੇ ਪ੍ਰਧਾਨ ਮੰਤਰੀ ਦੇ ਜਵਾਬ ਦਾ ਆਰੰਭਿਕ
Posted On:
25 JUN 2019 12:40PM by PIB Chandigarh
ਮਾਣਯੋਗ ਸਪੀਕਰ ਸਾਹਿਬ ਜੀ, 17ਵੀਂ ਲੋਕ ਸਭਾ ਦੇ ਗਠਨ ਦੇ ਬਾਅਦ ਰਾਸ਼ਟਰਪਤੀ ਸਾਹਿਬ ਜੀ ਦੇ ਸੰਬੋਧਨ ਉੱਤੇ ਧੰਨਵਾਦ ਪ੍ਰਸਤਾਵ ਨੂੰ ਸਮਰਥਨ ਕਰਨ ਲਈ, ਧਨੰਵਾਦ ਕਰਨ ਲਈ ਮੈਂ ਹਾਜ਼ਰ ਹੋਇਆ ਹਾਂ।
ਰਾਸ਼ਟਰਪਤੀ ਜੀ ਨੇ ਆਪਣੇ ਭਾਸ਼ਣ ਵਿੱਚ - ਅਸੀਂ ਭਾਰਤ ਨੂੰ ਕਿੱਥੇ ਲੈ ਜਾਣਾ ਚਾਹੁੰਦੇ ਹਾਂ , ਕਿਵੇਂ ਲੈ ਜਾਣਾ ਚਾਹੁੰਦੇ ਹਾਂ, ਭਾਰਤ ਦੇ ਸਧਾਰਨ ਮਾਨਵੀ ਦੀਆਂ ਆਸ਼ਾਵਾਂ - ਆਕਾਂਖਿਆਵਾਂ ਦੀ ਪੂਰਤੀ ਲਈ ਕਿਨ੍ਹਾਂ ਚੀਜ਼ਾਂ ਨੂੰ ਪਹਿਲ ਦੇਣਾ ਚਾਹੁੰਦੇ ਹਾਂ, ਕਿਨ੍ਹਾਂ ਚੀਜ਼ਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਾਂ - ਉਸ ਦਾ ਇੱਕ ਖਾਕਾ ਖਿੱਚਣ ਦਾ ਯਤਨ ਕੀਤਾ ਹੈ । ਰਾਸ਼ਟਰਪਤੀ ਜੀ ਦਾ ਭਾਸ਼ਣ ਦੇਸ਼ ਦੇ ਸਧਾਰਨ ਮਾਨਵੀ ਨੇ ਜਿਨ੍ਹਾਂ ਆਸ਼ਾਵਾਂ - ਆਕਾਂਖਿਆਵਾਂ ਨਾਲ ਇਸ ਸਦਨ ਵਿੱਚ ਸਾਨੂੰ ਭੇਜਿਆ ਹੈ, ਉਸ ਦੀ ਇੱਕ ਪ੍ਰਕਾਰ ਨਾਲ ਪ੍ਰਤੀਧਵਨੀ ਹੈ , ਅਤੇ ਇਸ ਲਈ ਇਸ ਭਾਸ਼ਣ ਦਾ ਧੰਨਵਾਦ ਇੱਕ ਪ੍ਰਕਾਰ ਨਾਲ ਦੇਸ਼ ਦੇ ਕੋਟਿ - ਕੋਟਿ ਜਨਾਂ ਦਾ ਵੀ ਧੰਨਵਾਦ ਹੈ ।
ਇੱਕ ਸਸ਼ਕਤ, ਸੁਰੱਖਿਅਤ, ਸਮ੍ਰਿੱਧ (ਖੁਸ਼ਹਾਲ), ਸਮਾਵੇਸ਼ੀ - ਅਜਿਹੇ ਰਾਸ਼ਟਰ ਦਾ ਸੁਪਨਾ ਸਾਡੇ ਦੇਸ਼ ਦੇ ਅਨੇਕ ਮਹਾਪੁਰਖਾਂ ਨੇ ਦੇਖਿਆ ਹੈ । ਉਸ ਨੂੰ ਪੂਰਨ ਕਰਨ ਲਈ ਸੰਕਲਪਬੱਧ ਹੋ ਕੇ, ਅਧਿਕ ਗਤੀ, ਅਧਿਕ ਤੀਬਰਤਾ ਨਾਲ ਸਾਨੂੰ ਸਾਰਿਆਂ ਨੂੰ ਮਿਲ - ਜੁਲ ਕੇ ਅੱਗੇ ਵਧਣਾ, ਇਹ ਸਮੇਂ ਦੀ ਮੰਗ ਹੈ, ਦੇਸ਼ ਦੀ ਉਮੀਦ ਹੈ ਅਤੇ ਅੱਜ ਦੇ ਆਲਮੀ ਵਾਤਾਵਰਣ ਵਿੱਚ ਇਹ ਅਵਸਰ ਭਾਰਤ ਨੂੰ ਗੁਆਉਣੇ ਨਹੀਂ ਚਾਹੀਦੇ ਹੈ।
ਉਸ ਮਿਜ਼ਾਜ ਨਾਲ ਅਸੀਂ ਅੱਗੇ ਵਧੀਏ, ਅਸੀਂ ਸਭ ਮਿਲ ਕਰਕੇ ਅੱਗੇ ਵਧੀਏ - ਮੈਂ ਸਮਝਦਾ ਹਾਂ ਕਿ ਦੇਸ਼ ਦੀਆਂ ਆਕਾਂਖਿਆਵਾਂ ਨੂੰ ਪੂਰਨ ਕਰਨ ਵਿੱਚ ਆਉਣੀ ਵਾਲੀ ਹਰ ਚੁਣੌਤੀ, ਹਰ ਰੁਕਾਵਟ ਨੂੰ ਅਸੀਂ ਪਾਰ ਕਰ ਸਕਦੇ ਹਾਂ।
ਇਸ ਚਰਚਾ ਵਿੱਚ ਕਰੀਬ 60 ਆਦਰਯੋਗ ਸਾਂਸਦਾਂ ਨੇ ਹਿੱਸਾ ਲਿਆ। ਜੋ ਪਹਿਲੀ ਵਾਰ ਆਏ ਹਨ, ਉਨ੍ਹਾਂ ਨੇ ਬਹੁਤ ਹੀ ਚੰਗੇ ਢੰਗ ਨਾਲ ਆਪਣੀ ਗੱਲ ਨੂੰ ਰੱਖਣ ਦਾ ਯਤਨ ਕੀਤਾ, ਚਰਚਾ ਨੂੰ ਸਾਰਥਕ ਬਣਾਉਣ ਦਾ ਯਤਨ ਕੀਤਾ । ਜੋ ਅਨੁਭਵੀ ਹਨ, ਉਨ੍ਹਾਂ ਨੇ ਵੀ ਆਪਣੇ - ਆਪਣੇ ਤਰੀਕੇ ਨਾਲ ਇਸ ਚਰਚਾ ਨੂੰ ਅੱਗੇ ਵਧਾਇਆ ।
ਸ਼੍ਰੀਮਾਨ ਅਧੀਰ ਰੰਜਨ ਚੌਧਰੀ ਜੀ, ਸ਼੍ਰੀ ਟੀ. ਆਰ. ਬਾਲੂ ਜੀ, ਸ਼੍ਰੀ ਦਯਾਨਿਧੀ ਮਾਰਨ ਜੀ, ਸ਼੍ਰੀਮਾਨ ਸੌਗਤ ਰਾਏ ਜੀ, ਜਯਦੇਵ ਜੀ , ਸੁਸ਼੍ਰੀ ਮਹੂਆ ਮੋਇਤਾ, ਪੀ. ਵੀ. ਮਿਧੁਨ ਰੈੱਡੀ ਜੀ, ਵਿਨਾਯਕ ਰਾਉਤ, ਰਾਜੀਵ ਰੰਜਨ ਸਿੰਘ ਜੀ, ਪਿਨਾਕੀ ਮਿਸ਼ਰਾ, ਸ਼੍ਰੀ ਨਾਮਾ ਨਾਗੇਸ਼ਵਰ ਰਾਓ , ਮੁਹੰਮਦ ਆਜ਼ਮ ਖਾਨ , ਅਸਦ-ਉਦਦੀਨ ਓਵੈਸੀ, ਸ਼੍ਰੀ ਪ੍ਰਤਾਪ ਚੰਦਰ ਸ਼ੜੰਗੀ, ਡਾਕਟਰ ਹਿਨਾ ਗਾਵਿਤ, ਸਮੇਤ ਹੋਰ ਸਾਰਿਆਂ ਦਾ ਇਸ ਚਰਚਾ ਨੂੰ ਸਾਰਥਕ ਬਣਾਉਣ ਲਈ ਮੈਂ ਦਿਲੋਂ ਬਹੁਤ - ਬਹੁਤ ਆਭਾਰ ਪ੍ਰਗਟ ਕਰਦਾ ਹਾਂ ।
ਇਹ ਗੱਲ ਸਹੀ ਹੈ ਕਿ ਅਸੀਂ ਸਭ ਮਨੁਖ ਹਾਂ, 30 ਦਿਨ ਵਿੱਚ ਜੋ ਮਨ ਉੱਤੇ ਛਾਪ ਰਹਿੰਦੀ ਹੈ, ਪ੍ਰਭਾਵ ਰਹਿੰਦਾ ਹੈ, ਨਿਕਲਣਾ ਜ਼ਰਾ ਕਠਿਨ ਹੁੰਦਾ ਹੈ ਅਤੇ ਉਸ ਦੇ ਕਾਰਨ ਚੁਣਾਵੀ ਭਾਸ਼ਣਾਂ ਦਾ ਵੀ ਥੋੜ੍ਹਾ - ਬਹੁਤ ਅਸਰ ਨਜ਼ਰ ਆਉਂਦਾ ਸੀ । ਉਹ ਹੀ ਗੱਲਾਂ ਇੱਥੇ ਵੀ ਸੁਣਨ ਨੂੰ ਮਿਲ ਰਹੀਆਂ ਸਨ । ਲੇਕਿਨ ਸ਼ਾਇਦ ਉਹ ਕੁਦਰਤ ਦਾ ਨਿਯਮ ਹੈ, ਅਤੇ ਇਸ ਲਈ... ਹੁਣ ਦੇਖੋ ਮੈਂ ਤੁਹਾਨੂੰ ਵੀ ਇਸ ਗਰਿਮਾਪੂਰਨ ਅਹੁਦੇ ਉੱਤੇ ਜਿਸ ਪ੍ਰਕਾਰ ਨਾਲ ਤੁਸੀਂ ਸਦਨ ਦਾ ਸੰਚਾਲਨ ਕੀਤਾ, ਪੂਰੀ ਚਰਚਾ ਨੂੰ ਸਾਰਿਆਂ ਨੂੰ ਵਿਸ਼ਵਾਸ ਵਿੱਚ ਲੈਂਦੇ ਹੋਏ ਅੱਗੇ ਵਧਾਇਆ, ਤੁਸੀਂ ਇਸ ਅਹੁਦੇ ਉੱਤੇ ਨਵੇਂ ਹੋ, ਅਤੇ ਜਦੋਂ ਤੁਸੀਂ ਨਵੇਂ ਹੁੰਦੇ ਹੋ ਤਾਂ ਕੁਝ ਲੋਕਾਂ ਦਾ ਮਨ ਵੀ ਕਰਦਾ ਹੈ , ਜਰਾ ਤੁਹਾਨੂੰ ਸ਼ੁਰੂ ਵਿੱਚ ਹੀ ਪਰੇਸ਼ਾਨੀ ਵਿੱਚ ਪਾ ਦੇਣ ।
ਲੇਕਿਨ ਸਭ ਸਥਿਤੀਆਂ ਦੇ ਬਾਵਜੂਦ ਵੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚਲਾਇਆ , ਇਸ ਦੇ ਲਈ ਵੀ ਮੈਂ ਤੁਹਾਨੂੰ ਬਹੁਤ - ਬਹੁਤ ਵਧਾਈ ਦਿੰਦਾ ਹਾਂ ਅਤੇ ਮੈਂ ਸਦਨ ਨੂੰ ਵੀ ਨਵੇਂ ਸਪੀਕਰ ਸਾਹਿਬ ਨੂੰ ਸਹਿਯੋਗ ਦੇਣ ਲਈ ਵੀ ਉਨ੍ਹਾਂ ਦਾ ਆਭਾਰ ਪ੍ਰਗਟ ਕਰਦਾ ਹਾਂ ।
ਮਾਣਯੋਗ ਸਪੀਕਰ ਸਾਹਿਬ ਜੀ, ਕਈ ਦਹਾਕਿਆਂ ਬਾਅਦ ਦੇਸ਼ ਨੇ ਇੱਕ ਮਜ਼ਬੂਤ ਜਨਾਦੇਸ਼ ਦਿੱਤਾ ਹੈ। ਇੱਕ ਸਰਕਾਰ ਨੂੰ ਦੁਬਾਰਾ ਫਿਰ ਤੋਂ ਲਿਆਏ ਹਨ, ਪਹਿਲਾਂ ਤੋਂ ਅਧਿਕ ਸ਼ਕਤੀ ਦੇ ਕੇ ਲਿਆਏ ਹਨ । ਅੱਜ ਦੇ ਇਸ ਸਧਾਰਨ ਵਾਤਾਵਰਣ ਵਿੱਚ ਭਾਰਤ ਜਿਹੀ vibrant democracy ਵਿੱਚ ਹਰ ਭਾਰਤੀ ਲਈ ਗੌਰਵ ਕਰਨ ਦਾ ਵਿਸ਼ਾ ਹੈ ਕਿ ਸਾਡਾ ਮਤਦਾਤਾ ਕਿੰਨਾ ਜਾਗਰੂਕ ਹੈ, ਉਹ ਆਪਣੇ ਤੋਂ ਜ਼ਿਆਦਾ ਆਪਣੇ ਦੇਸ਼ ਨੂੰ ਕਿੰਨਾ ਪਿਆਰ ਕਰਦਾ ਹੈ, ਆਪਣੇ ਤੋਂ ਜ਼ਿਆਦਾ ਆਪਣੇ ਦੇਸ਼ ਲਈ ਕਿਸ ਪ੍ਰਕਾਰ ਨਾਲ ਉਹ ਨਿਰਣਾ ਕਰਦਾ ਹੈ; ਇਸ ਚੋਣ ਵਿੱਚ ਸਾਫ਼ - ਸਾਫ਼ ਨਜ਼ਰ ਆਇਆ ਹੈ । ਅਤੇ ਇਸ ਲਈ ਦੇਸ਼ ਦੇ ਮਤਦਾਤਾ ਅਨੇਕ - ਅਨੇਕ ਅਭਿਨੰਦਨ ਦੇ ਅਧਿਕਾਰੀ ਹਨ ।
ਮੈਨੂੰ ਇਸ ਗੱਲ ਦੀ (ਤਸੱਲੀ) ਹੈ, ਸਾਡੀ ਪੂਰੀ ਟੀਮ ਨੂੰ ਤਸੱਲੀ ਹੈ ਕਿ 2014 ਵਿੱਚ, ਜਦੋਂ ਕਿ ਅਸੀਂ ਪੂਰੀ ਤਰ੍ਹਾਂ ਨਵੇਂ ਸਾਂ, ਦੇਸ਼ ਲਈ ਵੀ ਅਸੀਂ ਨਾਵਾਕਿਫ਼ ਸਾਂ, ਲੇਕਿਨ ਉਨ੍ਹਾਂ ਸਥਿਤੀਆਂ ਤੋਂ ਬਾਹਰ ਨਿਕਲਣ ਲਈ ਦੇਸ਼ ਨੇ ਇੱਕ ਪ੍ਰਯੋਗ ਦੇ ਰੂਪ ਵਿੱਚ - ਚਲੋ ਭਈ ਜੋ ਵੀ ਹਨ , ਇਨ੍ਹਾਂ ਤੋਂ ਤਾਂ ਬਚਾਂਗੇ - ਅਤੇ ਸਾਨੂੰ ਮੌਕਾ ਦਿੱਤਾ । ਲੇਕਿਨ 2019 ਦਾ ਜਨਾਦੇਸ਼ ਪੂਰੀ ਤਰ੍ਹਾਂ ਕਸੌਟੀ ਉੱਤੇ ਕਸਣ ਦੇ ਬਾਅਦ, ਹਰ ਤਰਾਜੂ ਉੱਤੇ ਤੋਲੇ ਜਾਣ ਬਾਅਦ - ਪਲ - ਪਲ ਨੂੰ ਜਨਤਾ - ਜਨਾਰਦਨ ਨੇ ਬੜੀ ਬਰੀਕੀ ਨਾਲ ਦੇਖਿਆ ਹੈ , ਪਰਖਿਆ ਹੈ , ਜਾਂਚਿਆ ਹੈ ਅਤੇ ਉਸ ਦੇ ਅਧਾਰ ਉੱਤੇ ਸਮਝਿਆ ਹੈ ਅਤੇ ਤਦ ਜਾ ਕੇ ਦੁਬਾਰਾ ਸਾਨੂੰ ਬਿਠਾਇਆ ਹੈ । ਇਹ ਲੋਕਤੰਤਰ ਦੀ ਬਹੁਤ ਵੱਡੀ ਤਾਕਤ ਹੈ । ਚਾਹੇ ਜਿੱਤਣ ਵਾਲਾ ਹੋਵੇ , ਹਾਰਨ ਵਾਲਾ ਹੋਵੇ , ਚਾਹੇ ਮੈਦਾਨ ਵਿੱਚ ਸੀ ਜਾਂ ਮੈਦਾਨ ਦੇ ਬਾਹਰ ਸੀ, ਹਰ ਕਿਸੇ ਲਈ ਇਸ ਜਿੱਤ(ਵਿਜੈ) ਨੂੰ ਸਰਕਾਰ ਦੀ ਪੰਜ ਸਾਲ ਦੇ ਸਖ਼ਤ ਮਿਹਨਤ, ਸਰਕਾਰ ਦੇ ਪੰਜ ਸਾਲ ਦਾ ਜਨਤਾ - ਜਨਾਰਦਨ ਦੀ ਸੁਖ - ਸੁਵਿਧਾ ਲਈ ਪੂਰਨ ਸਮਰਪਣ, ਪੂਰਨ ਰੂਪ ਨਾਲ ‘ਸਰਵਜਨ ਹਿਤਾਯ , ਸਰਵਜਨ ਸੁਖਾਏ’, ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਦਾ ਸਫਲ ਯਤਨ - ਉਸ ਨੂੰ ਲੋਕਾਂ ਨੇ ਫਿਰ ਤੋਂ ਇੱਕ ਵਾਰ ਆਪਣੀ ਪ੍ਰਵਾਨਗੀ ਦੇ ਕੇ ਦੇਸ਼ ਦੀ ਸੇਵਾ ਕਰਨ ਲਈ ਦੁਬਾਰਾ ਬਿਠਾਇਆ ਹੈ ।
ਮਾਣਯੋਗ ਸਪੀਕਰ ਸਾਹਿਬ ਜੀ , ਇੱਕ ਵਿਅਕਤੀ ਦੇ ਰੂਪ ਵਿੱਚ ਜੀਵਨ ਵਿੱਚ ਇਸ ਤੋਂ ਵੱਡੀ ਕੋਈ ਤਸੱਲੀ ਨਹੀਂ ਹੁੰਦੀ ਹੈ , ਜਦੋਂ ਜਨਤਾ - ਜਨਾਰਦਨ , ਜੋ ਕਿ ਈਸ਼ਵਰ ਦਾ ਰੂਪ ਹੁੰਦੀ ਹੈ – ਉਹ ਤੁਹਾਡੇ ਕੰਮ ਨੂੰ ਪ੍ਰਵਾਨ ਕਰਦੀ ਹੈ । ਇਹ ਸਿਰਫ ਚੋਣ ਦੀ ਜਿੱਤ ਅਤੇ ਹਾਰ , ਅੰਕੜੇ, ਉਸ ਦੀ ਖੇਡ ਨਹੀਂ ਹੈ ਜੀ - ਇਹ ਜੀਵਨ ਦੀ ਉਸ ਆਸਥਾ ਦੀ ਖੇਡ ਹੈ ਜਿੱਥੇ commitment ਕੀ ਹੁੰਦੀ ਹੈ , dedication ਕੀ ਹੁੰਦੀ ਹੈ , ਜਨਤਾ - ਜਨਾਰਦਨ ਲਈ ਜੀਊਣਾ, ਜਨਤਾ - ਜਨਾਰਦਨ ਲਈ ਜੂਝਣਾ , ਜਨਤਾ - ਜਨਾਰਦਨ ਲਈ ਖਪਣਾ - ਇਹ ਕੀ ਹੁੰਦਾ ਹੈ , ਇਹ ਪੰਜ ਸਾਲ ਦੀ ਅਖੰਡ , ਏਕਨਿਸ਼ਠ , ਅਵਿਰਤ ਤਪੱਸਿਆ ਦਾ ਜੋ ਫਲ ਮਿਲਦਾ ਹੈ ਨਾ, ਤਾਂ ਉਸ ਦੀ ਤਸੱਲੀ ਇੱਕ ਆਧਿਆਤਮ ਦੀ ਅਨੁਭੂਤੀ ਕਰਵਾਉਂਦਾ ਹੈ। ਅਤੇ ਇਸ ਲਈ ਕੌਣ ਹਾਰਿਆ - ਕੌਣ ਜਿੱਤਿਆ , ਇਸ ਦਾਇਰੇ ਵਿੱਚ ਚੋਣ ਨੂੰ ਦੇਖਣਾ ਮੇਰੀ ਸੋਚ ਦਾ ਹਿੱਸਾ ਨਹੀਂ ਹੋ ਸਕਦਾ ਹੈ, ਮੈਂ ਇਸ ਤੋਂ ਕੁਝ ਅੱਗੇ ਸੋਚਦਾ ਹਾਂ। ਅਤੇ ਇਸ ਲਈ ਮੈਨੂੰ 130 ਕਰੋੜ ਦੇਸ਼ਵਾਸੀਆਂ ਦੇ, ਉਨ੍ਹਾਂ ਦੇ ਸੁਪਨੇ, ਉਨ੍ਹਾਂ ਦੀ ਆਸ਼ਾਵਾਂ – ਆਕਾਂਖਿਆਵਾਂ, ਇਹ ਮੇਰੀ ਨਜ਼ਰ ਵਿੱਚ ਰਹਿੰਦੀਆਂ ਹਨ।
ਮਾਣਯੋਗ ਸਪੀਕਰ ਸਾਹਿਬ ਜੀ, 2014 ਵਿੱਚ ਜਦੋਂ ਦੇਸ਼ ਦੀ ਜਨਤਾ ਨੇ ਅਵਸਰ ਦਿੱਤਾ, ਪਹਿਲੀ ਵਾਰ ਮੈਨੂੰ ਸੈਂਟਰਲ ਹਾਲ ਵਿੱਚ ਬਿਆਨ ਦੇਣ ਦਾ ਮੌਕਾ ਮਿਲਿਆ ਸੀ, ਅਤੇ ਸਹਿਜ ਭਾਵ ਨਾਲ ਮੈਂ ਕਿਹਾ ਸੀ ਕਿ ਮੇਰੀ ਸਰਕਾਰ ਗ਼ਰੀਬਾਂ ਨੂੰ ਸਮਰਪਿਤ ਹੈ । ਅੱਜ ਉਸ ਪੰਜ ਸਾਲ ਦੇ ਕਾਰਜਕਾਲ ਬਾਅਦ ਬੜੀ ਤਸੱਲੀ ਨਾਲ ਕਹਿ ਸਕਦਾ ਹਾਂ, ਅਤੇ ਜੋ ਤਸੱਲੀ ਜਨਤਾ - ਜਨਾਰਦਨ ਨੇ ਈਵੀਐੱਮ ਦੇ ਬਟਨ ਦਬਾ ਕੇ ਪ੍ਰਗਟਾਈ ਹੈ । ਜਦੋਂ ਚਰਚਾ ਦਾ ਪ੍ਰਾਰੰਭ ਹੋਇਆ, ਪਹਿਲੀ ਵਾਰ ਸਦਨ ਵਿੱਚ ਆਏ ਹੋਏ ਸ਼੍ਰੀਮਾਨ ਪ੍ਰਤਾਪ ਸ਼ੜੰਗੀ ਜੀ ਨੇ ਅਤੇ ਆਦਿਵਾਸੀ ਸਮਾਜ ਤੋਂ ਆਈ ਹੋਈ ਮੇਰੀ ਭੈਣ ਡਾਕਟਰ ਹਿਨਾ ਗਾਵਿਤ ਜੀ ਨੇ ਜਿਸ ਪ੍ਰਕਾਰ ਨਾਲ ਵਿਸ਼ਾ ਨੂੰ ਪੇਸ਼ ਕੀਤਾ ਹੈ, ਜਿਸ ਬਰੀਕੀ ਨਾਲ ਚੀਜ਼ਾਂ ਨੂੰ ਰੱਖਿਆ - ਮੈਂ ਸਮਝਦਾ ਹਾਂ ਉਸ ਦੇ ਬਾਅਦ ਮੈਂ ਕੁਝ ਵੀ ਨਾ ਬੋਲਾ ਤਾਂ ਵੀ ਗੱਲ ਪਹੁੰਚ ਚੁੱਕੀ ਹੈ ।
ਮਾਣਯੋਗ ਸਪੀਕਰ ਸਾਹਿਬ ਜੀ, ਸਾਡੇ ਦੇਸ਼ ਦੇ ਜਿੰਨੇ ਵੀ ਮਹਾਪੁਰਖ ਹੋਏ, ਜਨਤਕ ਜੀਵਨ ਵਿੱਚ ਜਿਨ੍ਹਾਂ ਨੇ ਮਾਰਗਦਰਸ਼ਨ ਕੀਤਾ, ਉਨ੍ਹਾਂ ਨੇ ਇੱਕ ਗੱਲ ਹਮੇਸ਼ਾ ਕਹੀ ਹੈ ਅਤੇ ਉਹ ਅੰਤਯੋਦਯ ਦੀ ਕਹੀ, ਆਖਰੀ ਛੋਰ ਉੱਤੇ ਬੈਠੇ ਹੋਏ ਇਨਸਾਨ ਦੀ ਭਲਾਈ ਦੀ ਗੱਲ ਕਹੀ। ਚਾਹੇ ਪੂਜਯ ਬਾਪੂ ਜੀ ਹੋਣ, ਚਾਹੇ ਬਾਬਾ ਸਾਹਿਬ ਅੰਬੇਡਕਰ ਹੋਣ, ਚਾਹੇ ਲੋਹੀਆ ਜੀ ਹੋਣ ਜਾਂ ਦੀਨਦਿਆਲ ਜੀ ਹੋਣ - ਹਰ ਕਿਸੇ ਨੇ ਇਸ ਗੱਲ ਨੂੰ ਕਿਹਾ। ਪਿਛਲੇ ਪੰਜ ਸਾਲ ਦੇ ਕਾਰਜਕਾਲ ਵਿੱਚ ਸਾਡੇ ਮਨ ਵਿੱਚ ਇਹੀ ਭਾਵ ਰਿਹਾ- ਜਿਸ ਦਾ ਕੋਈ ਨਹੀਂ ਹੈ, ਉਸ ਦੇ ਲਈ ਸਰਕਾਰ ਹੀ ਸਿਰਫ ਹੁੰਦੀ ਹੈ ।
ਅਸੀਂ ਦੇਸ਼ ਅਜ਼ਾਦ ਹੋਣ ਬਾਅਦ ਇੱਕ ਅਜਿਹਾ ਕਲਚਰ ਜਾਣੇ - ਅਣਜਾਣੇ ਵਿੱਚ ਸਵੀਕਾਰ ਕਰ ਲਿਆ, ਜਾਂ ਤਾਂ ਉਸ ਨੂੰ ਵਧਾਉਣ ਵਿੱਚ ਅਸੀਂ ਬਲ ਦੇ ਦਿੱਤਾ, ਅਤੇ ਮੈਂ ਸ਼ਬਦ ਪ੍ਰੋਬਹਮ ਕਰਦਾ ਹਾਂ, ਮੈਂ ਕਿਸੇ ਉੱਤੇ ਆਰੋਪ ਨਹੀਂ ਲਗਾਉਂਦਾ ਹਾਂ। ਅਸੀਂ ਨਾ ਜਾਣੇ ਅਣਜਾਣੇ ਵਿੱਚ ਇੱਕ ਅਜਿਹਾ ਕਲਚਰ ਪ੍ਰਸਾਰਿਤ ਕੀਤਾ, ਜਿਸ ਵਿੱਚ ਦੇਸ਼ ਦੇ ਸਧਾਰਨ ਮਾਨਵੀ ਨੂੰ ਆਪਣੇ ਹੱਕ ਲਈ ਵਿਵਸਥਾਵਾਂ ਨਾਲ ਜੂਝਣਾ ਪੈਂਦਾ ਹੈ, ਜੱਦੋਜਹਿਦ ਕਰਨੀ ਪੈਂਦੀ ਹੈ, ਉਨ੍ਹਾਂ ਨੂੰ ਲੜਨਾ ਪੈਂਦਾ ਹੈ। ਕੀ ਸਧਾਰਨ ਮਾਨਵੀ ਦੇ ਹੱਕ ਦੀਆਂ ਚੀਜ਼ਾਂ ਸਹਿਜ ਰੂਪ ਨਾਲ ਵਿਵਸਥਾ ਤਹਿਤ ਜਿਸ ਦਾ ਉਹ ਹੱਕਦਾਰ ਹੈ , ਉਹ ਉਸ ਨੂੰ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ ਹੈ? ਅਤੇ ਮਿਲੇ ਜਾਂ ਨਾ ਮਿਲੇ, ਉਹ ਸ਼ਿਕਾਇਤ ਕਰਨ ਜਾਂ ਨਾ ਕਰਨ - ਅਸੀਂ ਮੰਨ ਲਿਆ ਸੀ ਕਿ ਇਹ ਤਾਂ ਇੰਜ ਹੀ ਚਲਦਾ ਹੈ ।
ਮੈਂ ਜਾਣਦਾ ਹਾਂ ਇਨ੍ਹਾਂ ਚੀਜ਼ਾਂ ਨੂੰ ਬਦਲਣ ਵਿੱਚ ਕਿੰਨੀ ਮਿਹਨਤ ਲਗਦੀ ਹੈ । ਰਾਜਾਂ ਨੂੰ ਵੀ onboard ਲਿਆਉਣ ਵਿੱਚ ਕਿੰਨੀ ਤਕਲੀਫ ਹੁੰਦੀ ਹੈ। ਅਤੇ 70 ਸਾਲ ਦੀਆਂ ਬਿਮਾਰੀਆਂ ਨੂੰ ਪੰਜ ਸਾਲ ਵਿੱਚ ਪੂਰਾ ਕਰਨਾ ਕਠਿਨ ਹੁੰਦਾ ਹੈ । ਲੇਕਿਨ ਮੈਂ ਤਸੱਲੀ ਨਾਲ ਕਹਿ ਸਕਦਾ ਹਾਂ ਕਿ ਅਸੀਂ ਦਿਸ਼ਾ ਉਹ ਪਕੜੀ ਕਠਿਨਾਈਆਂ ਦੇ ਬਾਵਜੂਦ ਵੀ ਉਸ ਦਿਸ਼ਾ ਨੂੰ ਅਸੀਂ ਛੱਡਿਆ ਨਹੀਂ ਹੈ - ਨਾ divert ਨਾ dilute - ਅਸੀਂ ਉਸ ਮਕਸਦ ਨਾਲ ਚਲਦੇ ਰਹੇ ਅਤੇ ਇਹ ਦੇਸ਼ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਭਲੀ-ਭਾਂਤੀ ਕਰ ਸਕਦਾ ਹੈ। ਅਤੇ ਉਸ ਨੇ ਸ਼ੌਚਾਲਯ ਨੂੰ ਸਿਰਫ ਚਾਰ ਦੀਵਾਰ ਨਹੀਂ ਸਮਝਿਆ, ਘਰ ਵਿੱਚ ਚੁੱਲ੍ਹਾ ਪਹੁੰਚਿਆ ਤਾਂ ਸਿਰਫ ਖਾਣਾ ਢੰਗ ਨਾਲ ਪਕਿਆ, ਓਨਾ ਹੀ ਨਹੀਂ ਸਮਝਿਆ, ਉਸ ਹਰ ਵਿਵਸਥਾ ਦੇ ਪਿੱਛੇ ਉਸ ਮਕਸਦ ਨੂੰ ਉਸ ਨੇ ਸਮਝਿਆ ਕਿ ਆਖ਼ਿਰਕਾਰ ਇਹ ਕਿਉਂ ਕਰ ਰਹੀ ਹੈ ਸਰਕਾਰ। ਮੈਂ ਤਾਂ ਚੁੱਲ੍ਹਾ ਮੰਗਿਆ ਨਹੀਂ ਸੀ, ਮੈਂ ਤਾਂ ਬਿਜਲੀ ਦੇ ਕਨੈਕਸ਼ਨ ਦੇ ਬਿਨਾ ਜ਼ਿੰਦਗੀ ਬਿਤਾ ਦਿੱਤੀ ਸੀ, ਉਹ ਕਿਉਂ ਕਰ ਰਹੇ ਹਨ? ਪਹਿਲਾਂ ਪ੍ਰਸ਼ਨ ਉਠਦਾ ਸੀ ਕਿਉਂ ਨਹੀਂ ਕਰਦੇ ਹਨ? ਅੱਜ ਉਸ ਦੇ ਮਨ ਵਿੱਚ ਇੱਕ ਵਿਸ਼ਵਾਸ ਪੈਦਾ ਹੋਇਆ ਕਿ ਕਿਉਂ ਕਰ ਰਹੇ ਹਨ । ਕਿਉਂ ਨਹੀਂ ਕਰਦੇ ਹਨ ਤੋਂ ਲੈ ਕੇ ਕਿਉਂ ਕਰਦੇ ਹਨ - ਇਹ ਯਾਤਰਾ ਬੜੀ ਲੰਬੀ ਸੀ। ਲੇਕਿਨ ਉਸ ਵਿੱਚ ਵਿਸ਼ਵਾਸ ਭਰਿਆ ਹੋਇਆ ਸੀ, ਜਿਸ ਨੇ ਆਪਣੇਪਨ ਨੂੰ ਉਜਾਗਰ ਕਰ ਦਿੱਤਾ ਅਤੇ ਜੋ ਅੱਜ ਦੇਸ਼ ਵਿੱਚ ਇੱਕ ਨਵੇਂ ਸਮਰੱਥ ਦੀ ਅਨੁਭੂਤੀ ਕਰਾ ਰਿਹਾ ਹੈ ਅਤੇ ਉਸ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਅਸੀਂ ਯਤਨ ਕਰ ਰਹੇ ਹਾਂ ।
ਇਹ ਗੱਲ ਸਹੀ ਹੈ ਕਿ ਜਿਸ ਪ੍ਰਕਾਰ ਨਾਲ ਇੱਕ welfare state ਦੇ ਰੂਪ ਵਿੱਚ ਦੇਸ਼ ਗ਼ਰੀਬੀ ਨਾਲ ਜਦੋਂ ਜੂਝ ਰਿਹਾ ਹੈ ਤਾਂ ਉਨ੍ਹਾਂ ਨੂੰ ਉਨ੍ਹਾਂ ਯੋਜਨਾਵਾਂ ਤਹਿਤ ease of living ਲਈ ਜੋ ਵੀ ਇੱਕ ਸਧਾਰਨ ਮਾਨਵੀ ਦੀ ਜ਼ਰੂਰਤ ਹੁੰਦੀ ਹੈ, ਉਸ ਦੀ ਪੂਰਤੀ ਹੋਵੇ, ਲੇਕਿਨ ਦੇਸ਼ ਅੱਗੇ ਵੀ ਵਧਣਾ ਚਾਹੀਦਾ ਹੈ। ਗ਼ਰੀਬਾਂ ਦੀ ਭਲਾਈ ਹੋਵੇ, ਗ਼ਰੀਬਾਂ ਦਾ ਉਥਾਨ ਹੋਵੇ , ਗ਼ਰੀਬਾਂ ਦਾ empowerment ਹੋਵੇ, ਲੇਕਿਨ ਨਾਲ - ਨਾਲ ਆਧੁਨਿਕ ਭਾਰਤ ਨੂੰ ਵੀ ਮਜ਼ਬੂਤੀ ਨਾਲ ਅੱਗੇ ਵਧਾਉਣਾ ਚਾਹੀਦਾ ਹੈ । ਤਾਂ ਅਜਿਹੀ ਪਟੜੀ ਉੱਤੇ ਵਿਕਾਸ ਦੀ ਧਾਰਾ ਚਲਾਉਣੀ ਚਾਹੀਦੀ ਹੈ, ਜਿੱਥੇ ਇੱਕ ਪਾਸੇ welfare ਨੂੰ ਲੈ ਕੇ ਧਿਆਨ ਕੇਂਦਰਿਤ ਹੋਵੇ, ਸਧਾਰਨ ਮਾਨਵੀ ਦੀ ਜ਼ਿੰਦਗੀ ਦੀਆਂ ਜ਼ਰੂਰਤਾਂ ਦੀ ਪੂਰਤੀ ਉੱਤੇ ਭਰਪੂਰ ਯਤਨ ਹੋਣ ਅਤੇ ਦੂਜੇ ਪਾਸੇ, ਉਹ ਪਟੜੀ ਹੋਵੇ ਜੋ ਆਧੁਨਿਕ infrastructure ਦਾ ਨਿਰਮਾਣ ਕਰੇ, ਦੇਸ਼ ਨੂੰ ਆਧੁਨਿਕ ਬਣਾਉਣ ਲਈ ਯੋਜਨਾਵਾਂ ਨੂੰ ਲਾਗੂ ਕਰੇ ।
ਅਤੇ ਅਸੀਂ ਉਨ੍ਹਾਂ ਦੋਵੇਂ ਪਾਸੇ ਬਲ ਦਿੱਤਾ ਅਤੇ highways ਹੋਵੇ ਜਾਂ I - ways ਹੋਣ, waterways ਹੋਣ, ਰੇਲ ਹੋਵੇ ਜਾਂ ਰੋਡ ਹੋਵੇ , ਉਡਾਨ ਯੋਜਨਾ ਨਾਲ ਹਵਾਈ ਜਹਾਜ ਦੀ ਵਿਵਸਥਾ ਹੋਵੇ, startup ਹੋਵੇ, innovation ਹੋਵੇ, tinkering lab ਤੋਂ ਲੈ ਕਰਕੇ ਚੰਦਰਯਾਨ ਤੱਕ ਦੀ ਯਾਤਰਾ ਦੀ ਕਲਪਨਾ ਹੋਵੇ- ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਆਧੁਨਿਕ ਭਾਰਤ ਅਤੇ ਇਨ੍ਹਾਂ ਅਨੇਕ ਚੁਣੌਤੀਆਂ ਨਾਲ ਲੜਨ ਲਈ ਅਸੀਂ ਅੱਗੇ ਵਧਣਾ ਹੈ ।
ਇੱਥੇ ਬਹੁਤ ਚੰਗੀਆਂ ਗੱਲਾਂ ਦੱਸੀਆਂ ਗਈਆਂ । ਕੁਝ ਤਿੱਖੀਆਂ ਗੱਲਾਂ ਵੀ ਦੱਸੀਆਂ ਗਈਆਂ । ਜ਼ਿਆਦਾਤਰ ਚੋਣ ਸਭਾਵਾਂ ਦੀ ਛਾਂ ਵਾਲੀਆਂ ਗੱਲਾਂ ਵੀ ਦੱਸੀਆਂ ਗਈਆਂ । ਹਰੇਕ ਦਾ ਆਪਣਾ - ਆਪਣਾ ਇੱਕ ਏਜੰਡਾ ਹੁੰਦਾ ਹੈ , ਉਸ ਦੇ ਲਈ ਮੈਂ ਕੁਝ ਕਹਿਣਾ ਵੀ ਨਹੀਂ ਹੈ, ਲੇਕਿਨ ਇੱਥੇ ਕਿਹਾ ਗਿਆ ਕਿ ਸਾਡੀ ਉਚਾਈ ਨੂੰ ਕੋਈ ਘੱਟ ਨਹੀਂ ਕਰ ਸਕਦਾ ਹੈ ; ਅਜਿਹੀ ਗਲਤੀ ਅਸੀਂ ਨਹੀਂ ਕਰ ਸਕਦੇ ਹਾਂ। ਅਸੀਂ ਕਿਸੇ ਦੀ ਲਕੀਰ ਛੋਟੀ ਕਰਨ ਵਿੱਚ ਆਪਣਾ ਸਮਾਂ ਬਰਬਾਦ ਨਹੀਂ ਕਰਦੇ ਹਾਂ , ਅਸੀਂ ਸਾਡੀ ਲਕੀਰ ਲੰਮੀ ਕਰਨ ਲਈ ਜ਼ਿੰਦਗੀ ਖਪਾ ਦਿੰਦੇ ਹਾਂ ।
ਅਤੇ ਤੁਹਾਡੀ ਉਚਾਈ ਤੁਹਾਨੂੰ ਮੁਬਾਰਕ ਹੋਵੇ ਕਿਉਂਕਿ ਤੁਸੀਂ ਇਤਨੇ ਉੱਚੇ ਚਲੇ ਗਏ ਹੋ , ਇੰਨੇ ਉੱਚੇ ਚਲੇ ਗਏ ਹੋ ਕਿ ਜ਼ਮੀਨ ਦਿਖਾਓਣੀ ਬੰਦ ਹੋ ਗਈ ਹੈ । ਤੁਸੀ ਇੰਨੇ ਉੱਚੇ ਚਲੇ ਗਏ ਹੋ ਕਿ ਤੁਸੀਂ ਜੋ ਜੜ੍ਹਾ ਤੋਂ ਉੱਖੜ ਚੁੱਕੇ ਹੋ। ਤੁਸੀਂ ਇੰਨੇ ਉੱਚੇ ਚਲੇ ਗਏ ਹੋ ਕਿ ਜੋ ਜ਼ਮੀਨ ਉੱਤੇ ਹੋਣ ਉਹ ਤੁਹਾਨੂੰ ਤੁੱਛ ਦਿਸਦਾ ਹੈ । ਅਤੇ ਇਸ ਲਈ ਤੁਹਾਡਾ ਹੋਰ ਉੱਚਾ ਹੋਣਾ ਮੇਰੇ ਲਈ ਅਤਿਅੰਤ ਤਸੱਲੀ ....... ਅਤੇ ਮੇਰੀ ਕਾਮਨਾ ਹੈ ਕਿ ਤੁਸੀਂ ਹੋਰ ਉੱਚੇ ਵਧੋ। ਸਾਡਾ ਤੁਹਾਡੀ ਉਚਾਈ ਦੇ ਸਬੰਧ ਵਿੱਚ ਕੋਈ ਮੁਕਾਬਲਾ ਹੀ ਨਹੀਂ ਹੈ ਕਿਉਂਕਿ ਸਾਡਾ ਸੁਪਨਾ ਉੱਚਾ ਹੋਣ ਦਾ ਹੈ ਹੀ ਨਹੀਂ - ਸਾਡਾ ਸੁਪਨਾ ਜੜ੍ਹਾਂ ਨਾਲ ਜੁੜਨ ਦਾ ਹੈ ।
ਸਾਡਾ ਸੁਪਨਾ ਜੜ੍ਹਾਂ ਦੀ ਗਹਿਰਾਈ ਨਾਲ ਜੁੜਨ ਦਾ ਹੈ , ਸਾਡਾ ਸੁਪਨਾ , ਸਾਡਾ ਰਸਤਾ ਜੜ੍ਹਾਂ ਤੋਂ ਹੀ ਤਾਕਤ ਪਾ ਕੇ ਹੋਰ ਮਜ਼ਬੂਤੀ ਦੇਸ਼ ਨੂੰ ਦੇਣਾ, ਇਹ ਸਾਡਾ ਰਸਤਾ ਹੈ । ਅਤੇ ਇਸ ਲਈ ਜਿਸ ਮੁਕਾਬਲੇ ਵਿੱਚ ਅਸੀਂ ਨਹੀਂ ਹਾਂ । ਉਸ ਮੁਕਾਬਲੇ ਵਿੱਚ ਅਸੀਂ ਤੁਹਾਨੂੰ ਸ਼ੁਭਕਾਮਨਾ ਹੀ ਦਿੰਦੇ ਰਹਾਂਗੇ ਹੋਰ ਉੱਚੇ, ਹੋਰ ਉੱਚੇ , ਹੋਰ ਉੱਚੇ ਜਾਓ । ਮੈਂ ਦੇਖ ਰਿਹਾ ਹਾਂ ਕਿ ਬਾਰ - ਬਾਰ ਚਰਚਾ ਆਉਂਦੀ ਹੈ , ਇਹ ਗੱਲ ਸਹੀ ਹੈ ਕਿ ਕੁਝ ਲੋਕਾਂ ਨੂੰ ਕੁਝ ਲੋਕਾਂ ਲਈ ਲਗਾਅ ਹੁੰਦਾ ਹੈ , ਕਿ ਅਗਰ ਉਨ੍ਹਾਂ ਦਾ ਨਾਮ ਨਹੀਂ ਆਉਂਦਾ ਹੈ ਤਾਂ ਉਨ੍ਹਾਂ ਨੂੰ ਪਰੇਸ਼ਾਨੀ ਹੋ ਜਾਂਦੀ ਹੈ, ਜਿਵੇਂ ਨਾਮ ਨਹੀਂ ਆਉਣ ‘ਤੇ ਵੀ ਜਿਵੇਂ ਅਪਮਾਨਿਤ ਕਰ ਦਿੱਤਾ , ਅਜਿਹਾ ਮਹਿਸੂਸ ਹੋ ਸਕਦਾ ਹੈ , ਹੋਣਾ ਨਹੀਂ ਚਾਹੀਦਾ ਹੈ ਲੇਕਿਨ ਹੁੰਦਾ ਹੈ ।
ਲੇਕਿਨ ਮੈਂ ਚੁਣੌਤੀ ਦਿੰਦਾ ਹਾਂ 2004 ਤੋਂ ਪਹਿਲਾਂ ਦੇਸ਼ ਵਿੱਚ ਅਟਲ ਬਿਹਾਰੀ ਵਾਜਪੇਈ ਜੀ ਦੀ ਸਰਕਾਰ ਸੀ । 2004 ਤੋਂ 2014 ਤੱਕ ਸ਼ਾਸਨ ਵਿੱਚ ਬੈਠੇ ਹੋਏ ਲੋਕਾਂ ਨੇ ਅਧਿਕ੍ਰਿਤ ਪ੍ਰੋਗਰਾਮ (ਸਰਕਾਰੀ) ਵਿੱਚ ਇੱਕ ਵਾਰ ਵੀ, ਇੱਕ ਵਾਰ ਵੀ ਅਟਲ ਜੀ ਦੀ ਸਰਕਾਰ ਦੀ ਤਾਰੀਫ ਕੀਤੀ ਹੋਵੇ, ਉਨ੍ਹਾਂ ਦੇ ਚੰਗੇ ਕੰਮਾਂ ਦਾ ਉਲੇਖ ਕੀਤਾ ਹੋਵੇ, ਤਾਂ ਜਰੂਰ ਇਸ ਪਟਲ (ਮੰਚ) ਉੱਤੇ ਰੱਖਣ। ਇਤਨਾ ਹੀ ਨਹੀਂ , ਅਟਲ ਜੀ ਛੱਡੋ , ਨਰਸਿਮਹਾ ਰਾਓ ਦੀ ਸਰਕਾਰ ਦੀ ਤਾਰੀਫ ਕੀਤੀ ਹੋਵੇ , ਉਹ ਰੱਖੋ । ਇੰਨਾ ਹੀ ਨਹੀਂ , ਇਹ ਹੁਣ ਦੇ ਭਾਸ਼ਣ ਵਿੱਚ ਵੀ ਇੱਕ ਵਾਰ ਡਾਕਟਰ ਮਨਮੋਹਨ ਸਿੰਘ ਜੀ ਦਾ ਨਾਮ ਬੋਲੇ ਹੁੰਦੇ ਤਾਂ ਮੈਨੂੰ ਦੱਸੋ। ਅਤੇ ਉਹ ਵੱਡੇ - ਵੱਡੇ ਲੋਕ , ਮੈਂ ਉਨ੍ਹਾਂ ਦੀ ਬਰਾਬਰੀ ਵਿੱਚ ਕੁੱਝ ਨਹੀਂ ਹਾਂ , ਮੈਂ ਤਾਂ ਸਧਾਰਨ ਵਿਅਕਤੀ ਹਾਂ । ਲੇਕਿਨ ਲਾਲ ਕਿਲ੍ਹੇ ਤੋਂ ਸ਼ਾਇਦ , verify ਕਰਨਾ ਚਾਹੀਦਾ ਹੈ , ਸ਼ਾਇਦ ਮੈਂ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਨੇ ਦੋ ਵਾਰ ਇਹ ਕਿਹਾ ਹੈ ਕਿ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਕੇਂਦਰ ਦੀਆਂ ਅਤੇ ਰਾਜਾਂ ਦੀਆਂ ਜਿੰਨੀਆਂ ਵੀ ਸਰਕਾਰਾਂ ਹੋਈਆਂ , ਸਭ ਦਾ ਦੇਸ਼ ਨੂੰ ਅੱਗੇ ਲੈ ਜਾਣ ਵਿੱਚ ਯੋਗਦਾਨ ਹੈ ।
ਇਸ ਸਦਨ ਵਿੱਚ ਵੀ ਅਨੇਕ ਵਾਰ ਮੈਂ ਕਹਿ ਚੁੱਕਿਆ ਹਾਂ , ਅੱਜ ਦੁਬਾਰਾ ਕਹਿੰਦਾ ਹਾਂ , ਅਸੀਂ ਉਹ ਲੋਕ ਨਹੀਂ ਹਾਂ । ਅਤੇ ਇਸ ਲਈ ਬਾਰ - ਬਾਰ ਇਹ ਕਹਿਣਾ - ਹਾਂ, ਉਨ੍ਹਾਂ ਦੀ ਅਪਕੇਸ਼ਾ ਹੈ ਉਹ ਹੀ ਨਾਮ ਆਏ, ਉਹ ਇੱਕ ਅਲੱਗ ਗੱਲ ਹੈ, ਲੇਕਿਨ ਮੈਂ ਇੱਕ ਉਦਾਹਰਨ ਦਿੰਦਾ ਹਾਂ - ਅਸੀਂ ਲੋਕਾਂ ਦਾ character ਕੀ ਹੈ , ਸਾਡਾ ਲੋਕਾਂ ਦਾ ਚਰਿੱਤਰ, ਸਾਡੀ ਸੋਚ ਕੀ ਹੈ , ਜਾਣਕਾਰੀ ਦੇ ਲਈ , ਤਦ ਤੁਹਾਨੂੰ ਸਮਝਣ ਵਿੱਚ ਸੁਵਿਧਾ ਹੋਵੇਗੀ , ਸਾਰਿਆਂ ਨੂੰ ਨਹੀਂ ਹੁੰਦੀ ਹੈ ।
ਗੁਜਰਾਤ ਵਿੱਚ ਮੈਨੂੰ ਲੰਬੇ ਅਰਸੇ ਤੱਕ ਮੁੱਖ ਮੰਤਰੀ ਦੇ ਨਾਤੇ ਕੰਮ ਕਰਨ ਦਾ ਅਵਸਰ ਮਿਲਿਆ। ਗੁਜਰਾਤ ਦੇ 50 ਸਾਲ ਹੋਏ ਸਨ, golden jubilee year ਸੀ । ਉਸ ਗੋਲਡਨ ਜੁਬਲੀ ਈਅਰ (ਵਰ੍ਹੇ) ਦੇ ਅਨੇਕ ਪ੍ਰੋਗਰਾਮ ਕੀਤੇ, ਸਾਰਿਆਂ ਨੂੰ ਨਾਲ ਲੈ ਕੇ ਕੀਤੇ । ਲੇਕਿਨ ਇੱਕ ਮਹੱਤਵਪੂਰਨ ਕੰਮ ਮੈਂ ਅੱਜ ਇੱਥੇ ਦੱਸਣਾ ਚਾਹੁੰਦਾ ਹਾਂ। ਮੈਂ ਸੂਚਨਾ ਦਿੱਤੀ ਸਰਕਾਰ ਨੂੰ ਕਿ 50 ਸਾਲ ਵਿੱਚ ਜੋ ਰਾਜਪਾਲ ਸਾਹਿਬ ਦੇ ਭਾਸ਼ਣ ਹੋਏ ਹਨ, ਉਨ੍ਹਾਂ ਭਾਸ਼ਣਾਂ ਨੂੰ compile ਕਰ ਕੇ ਉਸ ਦਾ ਇੱਕ ਗ੍ਰੰਥ ਕੱਢਿਆ ਜਾਵੇ ਅਤੇ ਉਹ ਹਿਸਟਰੀ ਦਾ ਰਿਕਾਰਡ ਬਣਨਾ ਚਾਹੀਦਾ ਹੈ । ਹੁਣ ਮੈਨੂੰ ਦੱਸੋ ਕਿ 50 ਸਾਲ ਤੱਕ governor ਦਾ ਭਾਸ਼ਣ , ਮਤਲਬ ਕਿਸ ਦਾ ਭਾਸ਼ਣ ਸੀ?
ਉਸ ਸਮੇਂ ਦੀਆਂ ਸਰਕਾਰਾਂ ਦੀ ਇੱਕ ਪ੍ਰਕਾਰ ਨਾਲ ਵਾਹ-ਵਾਹੀ ਕਹੋ ਜਾਂ ਉਸ ਸਮੇਂ ਦੀਆਂ ਸਰਕਾਰਾਂ ਦੇ ਕੰਮ ਦਾ ਉਸ ਵਿੱਚ ਲੇਖਾ - ਜੋਖਾ ਸੀ । ਸਾਡੇ ਦਲ ਦੀਆਂ ਸਰਕਾਰਾਂ ਨਹੀਂ ਸਨ । ਲੇਕਿਨ ਇਹ ਸਾਡੀ ਸੋਚ ਦਾ ਹਿੱਸਾ ਹੈ ਕਿ ਸ਼ਾਸਨ ਚਲਾਉਣ ਦੀ ਵਿਵਸਥਾ ਵਿੱਚ ਜੋ ਵੀ ਹਨ , ਦੇਸ਼ ਨੂੰ ਅੱਗੇ ਲਿਜਾਣ ਵਿੱਚ ਜਿਸ ਦੀ ਭੂਮਿਕਾ ਹੈ, ਅਤੇ ਉਹ ਪੂਰੀ ਤਰ੍ਹਾਂ: ਸਕਾਰਾਤਮਕ ਸੀ। ਕਿਸੇ ਅਖ਼ਬਾਰ ਦੇ editorial ਦਾ compilation ਨਹੀਂ ਛਾਪਣਾ ਸੀ , ਗਵਰਨਰ ਦੇ ਭਾਸ਼ਣਾਂ ਦਾ ਛਾਪਣਾ ਸੀ ਅਤੇ ਅੱਜ ਵੀ ਉਪਲੱਬਧ ਹੈ, ਜਾ ਕੇ ਦੇਖੋ ।
ਅਤੇ ਇਸ ਲਈ ਇਹ ਕਹਿਣਾ ਕਿ ਦੇਸ਼ ਵਿੱਚ ਪਹਿਲਾਂ ਜੋ ਕੰਮ ਹੋਏ ਹਨ ਉਸ ਨੂੰ ਅਸੀਂ ਬਿਲਕੁਲ ਗਿਣਦੇ ਹੀ ਨਹੀਂ ਹਾਂ ਅਤੇ ਵਾਰ - ਵਾਰ ਸਾਨੂੰ ਸੁਣਾਉਂਦੇ ਰਹਿਣਾ, ਇਹ ਸੁਣਾਉਣ ਦਾ ਉਨ੍ਹਾਂ ਨੂੰ ਹੱਕ ਹੈ ਜਿਨ੍ਹਾਂ ਨੇ ਕਦੇ ਕਿਸੇ ਨੂੰ ਸਵੀਕਾਰ ਕੀਤਾ ਹੋਵੇ। ਵਰਨਾ ਤਾਂ ਦੇਸ਼ ਨੂੰ ਲਗਦਾ ਸੀ ਕਿ ਉਨ੍ਹਾਂ ਦੇ ਕਾਰਜਕਾਲ ਵਿੱਚ ਨਰਸਿਮਹਾ ਰਾਓ ਨੂੰ ਭਾਰਤ ਰਤਨ ਮਿਲਦਾ , ਉਨ੍ਹਾਂ ਦੇ ਕਾਰਜਕਾਲ ਵਿੱਚ ਪਹਿਲੀ ਟਰਮ ਦੇ ਬਾਅਦ ਡਾਕਟਰ ਮਨਮੋਹਨ ਸਿੰਘ ਜੀ ਨੂੰ ਭਾਰਤ ਰਤਨ ਮਿਲਦਾ ।
ਲੇਕਿਨ ਪਰਿਵਾਰ ਦੇ ਬਾਹਰ ਦੇ ਵਿਅਕਤੀਆਂ ਨੂੰ ਕੁਝ ਨਹੀਂ ਮਿਲਦਾ ਹੈ ਜੀ। ਇਹ ਅਸੀਂ ਹਾਂ, ਸਾਡੀ ਸੋਚ ਹੈ - ਪ੍ਰਣਬ ਦਾ ਕਿਸ ਦਲ ਤੋਂ ਸਨ, ਕਿਸ ਪਾਰਟੀ ਲਈ ਉਨ੍ਹਾਂ ਨੇ ਜੀਵਨ ਖਪਾਇਆ , ਉਸ ਦੇ ਅਧਾਰ ਉੱਤੇ ਅਸੀਂ ਨਿਰਣਾ ਨਹੀਂ ਕਰਦੇ ਹਾਂ, ਉਨ੍ਹਾਂ ਦਾ ਦੇਸ਼ ਲਈ ਯੋਗਦਾਨ ਸੀ, ਭਾਰਤ ਰਤਨ ਦਾ ਨਿਰਣਾ ਅਸੀਂ ਕਰ ਸਕਦੇ ਹਾਂ । ਅਤੇ ਇਸ ਲਈ ਕ੍ਰਿਪਾ ਕਰਕੇ - ਮੇਰੇ ਇਹ ਕਹਿਣ ਦੇ ਬਾਅਦ ਮੈਨੂੰ ਚੰਗਾ ਨਹੀਂ ਲਗ ਰਿਹਾ ਹੈ, ਮੈਨੂੰ ਆਨੰਦ ਨਹੀਂ ਹੋ ਰਿਹਾ ਹੈ, ਲੇਕਿਨ ਬਾਰ - ਬਾਰ ਇਹ ਸਾਨੂੰ ਸੁਣਾਇਆ ਜਾਂਦਾ ਹੈ ਤਾਂ ਫਿਰ thus far and no further .
ਅੱਜ ਮੈਂ ਰਿਕਾਰਡ ਉੱਤੇ ਇਸ ਲਈ ਰੱਖਣਾ ਚਾਹੁੰਦਾ ਹਾਂ ਕਿ ਅਜਿਹਾ ਕ੍ਰਿਪਾ ਕਰਕੇ ਬਾਰ - ਬਾਰ ਨਾ ਬੋਲੋ। ਅਸੀਂ ਕਿਸੇ ਦੇ ਯੋਗਦਾਨ ਨੂੰ ਨਕਾਰਦੇ ਨਹੀਂ ਹਾਂ ਜੀ । ਅਤੇ ਜਦੋਂ ਅਸੀਂ ਕਹਿੰਦੇ ਹਾਂ ਕਿ ਸਵਾ ਸੌ ਕਰੋੜ ਦੇਸ਼ ਵਾਸੀਆਂ ਨੇ ਦੇਸ਼ ਨੂੰ ਅੱਗੇ ਵਧਾਇਆ ਹੈ ਤਾਂ ਸਵਾ ਸੌ ਕਰੋੜ ਦੇਸ਼ਵਾਸੀਆਂ ਵਿੱਚ ਸਭ ਕੋਈ ਆਉਂਦੇ ਹਨ ਜੀ । ਅਤੇ ਇਸ ਲਈ ਕ੍ਰਿਪਾ ਕਰਕੇ ਅਸੀਂ ਚਰਚਾਵਾਂ (ਬਹਿਸਾਂ) ਨੂੰ ਇੰਨਾ ਛੋਟਾ ਨਾ ਬਣਾਈਏ ।
ਮਾਣਯੋਗ ਸਪੀਕਰ ਜੀ , ਜਦੋਂ ਤੁਸੀਂ ਹਰ ਚੀਜ਼ ਵਿੱਚ ਕੱਲ੍ਹ ਤਾਂ ਬੜੇ ਨਾਅਰੇ ਬੁਲਵਾ ਲਏ - ਕਿਸ ਨੇ ਕੀਤਾ? ਕਿਸ ਨੇ ਕੀਤਾ? ਕਿਸ ਨੇ ਕੀਤਾ? ਅੱਜ 25 ਜੂਨ ਹੈ ਸਾਹਿਬ ! ਬਹੁਤ ਲੋਕਾਂ ਨੂੰ ਜਾਣਕਾਰੀ ਵੀ ਨਹੀਂ ਕਿ 25 ਜੂਨ ਕੀ ਹੈ? ਆਸ-ਪਾਸ ਤੋਂ ਪੁੱਛਣਾ ਪੈਂਦਾ ਹੈ । 25 ਜੂਨ ਦੀ ਉਹ ਰਾਤ, ਦੇਸ਼ ਦੀ ਆਤਮਾ ਨੂੰ ਕੁਚਲ ਦਿੱਤਾ ਗਿਆ ਸੀ । ਭਾਰਤ ਵਿੱਚ ਲੋਕਤੰਤਰ ਸੰਵਿਧਾਨ ਦੇ ਪੰਨਿਆਂ ਤੋਂ ਪੈਦਾ ਨਹੀਂ ਹੋਇਆ ਹੈ, ਭਾਰਤ ਵਿੱਚ ਲੋਕਤੰਤਰ ਸਦੀਆਂ ਤੋਂ ਸਾਡੀ ਆਤਮਾ ਹੈ, ਇਸ ਆਤਮਾ ਨੂੰ ਕੁਚਲ ਦਿੱਤਾ ਗਿਆ ਸੀ । ਦੇਸ਼ ਦੇ ਮੀਡੀਆ ਨੂੰ ਦਬੋਚ ਦਿੱਤਾ ਗਿਆ ਸੀ । ਦੇਸ਼ ਦੇ ਮਹਾਪੁਰਖਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੰਦ ਕਰ ਦਿੱਤਾ ਗਿਆ ਸੀ । ਪੂਰੇ ਹਿੰਦੁਸਤਾਨ ਨੂੰ ਜੇਲਖਾਨਾ ਬਣਾ ਦਿੱਤਾ ਗਿਆ ਸੀ - ਅਤੇ ਸਿਰਫ ਕਿਸੇ ਦੀ ਸੱਤਾ ਚਲੀ ਨਾ ਜਾਵੇ ਇਸ ਲਈ । ਨਿਆਂਪਾਲਿਕਾ ਦੀ judgment ਸੀ , ਨਿਆਂਪਾਲਿਕਾ ਦਾ ਅਨਾਦਰ ਕਿਵੇਂ ਹੁੰਦਾ ਹੈ , ਉਸ ਦਾ ਉਹ ਜੀਊਦਾ - ਜਾਗਦਾ ਉਦਾਹਰਨ ਹੈ ।
ਅੱਜ 25 ਜੂਨ ਨੂੰ ਅਸੀਂ ਲੋਕਤੰਤਰ ਪ੍ਰਤੀ ਫਿਰ ਤੋਂ ਇੱਕ ਵਾਰ ਆਪਣਾ ਸਮਰਪਣ, ਆਪਣਾ ਸੰਕਲਪ , ਉਸ ਨੂੰ ਹੋਰ ਤਾਕਤ ਦੇ ਨਾਲ ਸਾਨੂੰ ਸਮਰਪਿਤ ਕਰਨਾ ਹੋਵੇਗਾ । ਸੰਵਿਧਾਨ ਦੀਆਂ ਗੱਲਾਂ ਦੱਸਣਾ ਅਤੇ ਸੰਵਿਧਾਨ ਨੂੰ ਕੁਚਲਣ ਦੇ ਪਾਪ ਕਰਨਾ , ਇਨ੍ਹਾਂ ਚੀਜ਼ਾਂ ਨੂੰ ਕੋਈ ਭੁੱਲ ਨਹੀਂ ਸਕਦਾ ਹੈ, ਅਤੇ ਉਸ ਸਮੇਂ ਜੋ - ਜੋ ਵੀ ਇਸ ਪਾਪ ਦੇ ਭਾਗੀਦਾਰ ਸਨ, ਇਹ ਦਾਗ ਕਦੇ ਮਿਟਣ ਵਾਲਾ ਨਹੀਂ ਹੈ । ਅਤੇ ਇਸ ਗੱਲ ਨੂੰ ਵਾਰ - ਵਾਰ ਯਾਦ ਕਰਨ ਦੀ ਵੀ ਜ਼ਰੂਰਤ ਹੈ ਕਿ ਤਾਕਿ ਦੇਸ਼ ਵਿੱਚ ਫਿਰ ਕਿਵੇਂ ਕਦੇ ਕੋਈ ਅਜਿਹਾ ਪੈਦਾ ਨਾ ਹੋਵੇ , ਜਿਸ ਨੂੰ ਇਸ ਪਾਪ ਦੇ ਰਸਤੇ ਉੱਤੇ ਜਾਣ ਦੀ ਇੱਛਾ ਹੋ ਜਾਵੇ - ਇਸ ਲਈ ਯਾਦ ਕਰਨਾ ਜ਼ਰੂਰੀ ਹੈ , ਕਿਸੇ ਨੂੰ ਭਲਾ - ਬੁਰਾ ਕਹਿਣ ਲਈ ਨਹੀਂ ।
ਲੋਕਤੰਤਰ ਪ੍ਰਤੀ ਆਸਥਾ ਦਾ ਮਹੱਤਵ ਕੀ ਹੈ, ਇਹ ਸਮਝਾਉਣ ਲਈ ਵੀ ਲੋਕਤੰਤਰ ਉੱਤੇ ਕਿਸ ਪ੍ਰਕਾਰ ਨਾਲ ਪ੍ਰਹਾਰ (ਹਮਲਾ) ਹੋਇਆ ਸੀ , ਇਹ ਯਾਦ ਕਰਵਾਉਣਾ ਜ਼ਰੂਰੀ ਹੁੰਦਾ ਹੈ, ਕਿਸੇ ਨੂੰ ਬੁਰਾ - ਭਲਾ ਕਹਿਣ ਲਈ ਨਹੀਂ ਹੁੰਦਾ ਹੈ । ਉਸ ਸਮੇਂ ਜਦੋਂ ਕਿ ਮੀਡੀਆ ਉੱਤੇ ਤਾਲੇ ਲਗ ਚੁਕੇ ਸਨ, ਹਰ ਕੋਈ ਲਗਦਾ ਸੀ ਕਿ ਅੱਜ ਸ਼ਾਮ ਨੂੰ ਪੁਲਿਸ ਆਵੇਗੀ ਪਕੜ ਲਵੇਗੀ, ਅਜਿਹੇ ਵਾਤਾਵਰਣ ਵਿੱਚ ਇਹ ਮੇਰੇ ਦੇਸ਼ ਦੇ ਨਾਗਰਿਕਾਂ ਦੀ ਸਮਰੱਥਾ ਦੇਖੋ, ਇਨ੍ਹਾਂ ਦੀ ਤਾਕਤ ਦੇਖੋ - ਜਾਤ, ਪੰਥ, ਸੰਪਦਾਇ ਸਭ ਤੋਂ ਉੱਪਰ ਉਠ ਕੇ ਦੇਸ਼ ਨੇ ਉਸ ਸਮੇਂ ਚੋਣ ਵਿੱਚ ਨਤੀਜਾ ਦਿੱਤਾ ਸੀ ਅਤੇ ਲੋਕਤੰਤਰ ਲਈ ਵੋਟ ਦਿੱਤਾ ਸੀ ਅਤੇ ਲੋਕਤੰਤਰ ਨੂੰ ਫਿਰ ਪ੍ਰਸਥਾਪਿਤ ਕੀਤਾ ਸੀ । ਇਹ ਮੇਰੇ ਦੇਸ਼ ਦੇ ਮਤਦਾਤਾਵਾਂ ਦੀ ਤਾਕਤ ਹੈ । ਇਸ ਵਾਰ ਫਿਰ ਇੱਕ ਵਾਰ ਜਾਤ , ਪੰਥ , ਸਮੁਦਾਇ, ਭਾਸ਼ਾ ਸਭ ਤੋਂ ਪਰੇ ਉਤਰ ਕੇ ਸਿਰਫ ਤੇ ਸਿਰਫ ਦੇਸ਼ ਦੇ ਉੱਜਵਲ ਭਵਿੱਖ ਲਈ ਇਸ ਵਾਰ ਫਿਰ ਤੋਂ ਇੱਕ ਵਾਰ ਦੇਸ਼ ਨੇ ਮਤਦਾਨ ਕੀਤਾ ਹੈ ।
ਮਾਣਯੋਗ ਸਪੀਕਰ ਸਾਹਿਬ ਜੀ , ਰਾਸ਼ਟਰਪਤੀ ਜੀ ਨੇ ਆਪਣੇ ਭਾਸ਼ਣ ਵਿੱਚ ਦੋ ਮਹੱਤਵਪੂਰਣ ਅਵਸਰਾਂ ਦਾ ਉੱਲੇਖ ਕੀਤਾ ਹੈ - ਇੱਕ - ਗਾਂਧੀ 150 ਅਤੇ ਦੂਜਾ - ਅਜ਼ਾਦੀ 75. ਵਿਅਕਤੀ ਦਾ ਜੀਵਨ ਹੋਵੇ, ਪਰਿਵਾਰ ਦਾ ਜੀਵਨ ਹੋਵੇ, ਸਮਾਜ ਦਾ ਜੀਵਨ ਹੋਵੇ ; ਕੁਝ ਤਾਰੀਖ ਹੁੰਦੀਆਂ ਹਨ ਜੋ ਨਵਾਂ ਜਜਬਾ ਪੈਦਾ ਕਰਦੀਆਂ ਹਨ , ਜੀਵਨ ਨੂੰ ਪ੍ਰਾਣਵਾਨ ਬਣਾਉਣ ਦਾ ਅਵਸਰ ਬਣ ਜਾਂਦੀਆਂ ਹਨ , ਸੰਕਲਪਾਂ ਨੂੰ ਪੂਰਨ ਕਰਨ ਲਈ ਸਮਰਪਣ ਦੇ ਭਾਵ ਨਾਲ ਜੋੜ ਦਿੰਦੀਆਂ ਹਨ । ਭਾਰਤ ਦੇ ਜੀਵਨ ਵਿੱਚ ਵੀ ਅੱਜ ਸਾਡੇ ਕੋਲ ਪੂਜਨੀਕ ਬਾਪੂ ਤੋਂ ਵੱਡੀ ਕੋਈ ਪ੍ਰੇਰਣਾ ਨਹੀਂ ਹੈ । ਅੱਜ ਸਾਡੇ ਕੋਲ ਅਜ਼ਾਦੀ ਲਈ ਮਰ - ਮਿਟਣ ਵਾਲੇ ਵੀਰਾਂ ਤੋਂ ਵੱਡੀਆਂ ਕੋਈ ਯਾਦਾਂ ਨਹੀਂ ਹਨ । ਇਹ ਅਵਸਰ ਖੋਣਾ ਨਹੀਂ ਚਾਹੀਦਾ ਹੈ ।
ਦੇਸ਼ ਦੀ ਅਜ਼ਾਦੀ ਲਈ ਜਿਨ੍ਹਾਂ ਨੇ ਆਪਣਾ ਜੀਵਨ ਖਪਾ ਦਿੱਤਾ , ਉਨ੍ਹਾਂ ਦਾ ਪੁੰਨ ਯਾਦ ਕਰਦੇ ਹੋਏ; ਜਿਨ੍ਹਾਂ ਨੇ ਯਾਤਨਾਵਾਂ ਝੱਲੀਆਂ, ਜਿਨ੍ਹਾਂ ਨੇ ਆਪਣੀ ਜਵਾਨੀ ਮਾਂ ਭਾਰਤੀ ਲਈ ਨਿਛਾਵਰ ਕਰ ਦਿੱਤੀ; ਉਨ੍ਹਾਂ ਦੀ ਪੁੰਨ ਯਾਦ ਕਰਦੇ ਹੋਏ ਅਤੇ ਦੇਸ਼ ਵਿੱਚ ਅਜ਼ਾਦੀ ਲਈ ਜਨ ਅੰਦੋਲਨ ਦਾ ਸਫਲਤਾਪੂਰਵਕ ਅਗਵਾਈ ਕਰਦੇ ਵਾਲੇ ਪੂਜਨੀਕ ਬਾਪੂ ਜੀ ਨੂੰ ਯਾਦ ਕਰਦੇ ਹੋਏ ਇਨ੍ਹਾਂ ਤਾਰੀਖਾਂ ਦਾ ਇੱਕ ਅਵਸਰ ਬਣਾ ਕੇ ਅਸੀਂ ਦੇਸ਼ ਵਿੱਚ ਫਿਰ ਤੋਂ ਇੱਕ ਵਾਰ spirit ਪੈਦਾ ਕਰ ਸਕਦੇ ਹਾਂ । ਅਤੇ ਇਹ ਸਰਕਾਰ ਦਾ ਏਜੰਡਾ ਨਹੀਂ ਹੋ ਸਕਦਾ ਹੈ , ਕਿਸੇ ਦਲ ਦਾ ਏਜੰਡਾ ਨਹੀਂ ਹੋ ਸਕਦਾ ਹੈ , ਇਹ ਪੂਰੇ ਦੇਸ਼ ਦਾ ਏਜੰਡਾ ਹੁੰਦਾ ਹੈ , ਇਸ ਵਿੱਚ ਦਲ ਨਹੀਂ ਹੁੰਦੇ ਹਨ, ਸਿਰਫ ਤੇ ਸਿਰਫ ਦੇਸ਼ ਹੁੰਦਾ ਹੈ । ਰਾਸ਼ਟਰਪਤੀ ਜੀ ਨੇ ਇਸ ਗੱਲ ਨੂੰ ਕਿਹਾ ਹੈ । ਸਾਡੇ ਲਈ ਸੰਕਲਪ ਦੀ ਘੜੀ ਹੈ । ਚੋਣ ਦੇ ਮੈਦਾਨ ਵਿੱਚ ਤੂੰ - ਤੂੰ , ਮੈਂ - ਮੈਂ ਜੋ ਕਰਨਾ ਹੈ , ਕਰ ਲਓ , ਲੇਕਿਨ ਇੱਕ ਅਵਸਰ ਹੈ , ਇਸ ਨੂੰ ਅਸੀਂ ਪਕੜੀਏ । ਅਜ਼ਾਦੀ ਤੋਂ ਪਹਿਲਾਂ ਦੇਸ਼ ਲਈ ਮਰਨ ਦਾ ਮਿਜ਼ਾਜ ਸੀ , ਅੱਜ ਅਜ਼ਾਦੀ 75 ਉੱਤੇ ਦੇਸ਼ ਲਈ ਜੀਣ ਦਾ ਮਿਜ਼ਾਜ ਪੈਦਾ ਕਰਨ ਦਾ ਸਾਨੂੰ ਅਵਸਰ ਮਿਲਿਆ ਹੈ ।
ਮੈਂ ਇਸ ਸਦਨ ਵਿੱਚ ਸਾਰੇ ਜਨ - ਪ੍ਰਤੀਨਿਧੀਆਂ ਨੂੰ ਤਾਕੀਦ ਕਰਦਾ ਹਾਂ, ਮੈਂ ਦੇਸ਼ ਦੇ ਸਾਰੇ ਜਨਤਕ ਜੀਵਨ ਦੀ ਅਗਵਾਈ ਕਰਨ ਵਾਲੇ ਲੋਕਾਂ ਨੂੰ ਤਾਕੀਦ ਕਰਦਾ ਹਾਂ ਕਿ ਰਾਸ਼ਟਰਪਤੀ ਜੀ ਨੇ ਸਾਨੂੰ ਜੋ ਆਦੇਸ਼ ਦਿੱਤਾ ਹੈ , ਜੋ ਸਾਡੇ ਤੋਂ ਉਮੀਦ ਕੀਤੀ ਹੈ , ਉਸ ਉਮੀਦ ਨੂੰ ਪੂਰਨ ਕਰਨ ਲਈ ਅਸੀਂ ਅੱਗੇ ਆਈਏ ਅਤੇ ਇਨ੍ਹਾਂ ਦੋ ਮਹੱਤਵਪੂਰਨ ਅਵਸਰ ਨੂੰ ਨਵੇਂ ਭਾਰਤ ਦੇ ਨਿਰਮਾਣ ਲਈ , ਜਨ - ਸਧਾਰਨ ਨੂੰ ਜੋੜਨ ਲਈ ਅਸੀਂ ਕਿਸ ਪ੍ਰਕਾਰ ਨਾਲ ਅੱਗੇ ਲਿਆ ਸਕਦੇ ਹਾਂ , ਅਸੀਂ ਯਤਨ ਕਰੀਏ ।
ਹਿੰਦੁਸਤਾਨ ਗੁਲਾਮੀ ਦਾ ਕਾਲਖੰਡ ਲੰਬਾ ਰਿਹਾ ਹੈ , ਲੇਕਿਨ ਉਸ ਗੁਲਾਮੀ ਦੇ ਕਾਲਖੰਡ ਵਿੱਚ ਕੋਈ ਵੀ ਕਾਲ ਅਜਿਹਾ ਨਹੀਂ ਸੀ ਜਦੋਂ ਕਿਸੇ ਨਾ ਕਿਸੇ ਕੋਨੇ ਵਿੱਚੋਂ ਅਜ਼ਾਦੀ ਦੀ ਅਵਾਜ਼ ਨਾ ਉੱਠੀ ਹੋਵੇ, ਤਿਆਗ – ਬਲੀਦਾਨ ਦੀ ਪਰੰਪਰਾ ਨਾ ਚੱਲੀ ਹੋਵੇ । 1857 ਵਿੱਚ ਇੱਕ ਸੰਗਠਿਤ ਗਰੁਪ ਪ੍ਰਗਟ ਹੋਇਆ , ਲੇਕਿਨ ਮਹਾਤਮਾ ਗਾਂਧੀ ਦਾ ਇੱਕ ਬਹੁਤ ਵੱਡਾ ਯੋਗਦਾਨ ਸੀ । ਉਨ੍ਹਾਂ ਨੇ ਦੇਸ਼ ਦੇ ਸਧਾਰਨ ਮਾਨਵੀ ਨੂੰ ਅਜ਼ਾਦੀ ਦਾ ਸਿਪਾਹੀ ਬਣਾ ਦਿੱਤਾ । ਅਗਰ ਉਹ ਝਾੜੂ ਲਗਾਉਂਦਾ ਹੈ - ਤਾਂ ਵੀ ਅਜ਼ਾਦੀ ਲਈ , ਉਹ ਬੱਚਿਆਂ ਨੂੰ ਸਿੱਖਿਆ ਦਿੰਦਾ ਹੈ - ਤਾਂ ਵੀ ਅਜ਼ਾਦੀ ਲਈ , ਉਹ ਖਾਦੀ ਦੇ ਵਸਤਰ ਪਹਿਨਦਾ ਹੈ - ਤਾਂ ਵੀ ਅਜ਼ਾਦੀ ਲਈ ।
ਇਹ ਪੂਜਨੀਕ ਬਾਪੂ ਨੇ ਕੀਤਾ - ਪੂਰੇ ਹਿੰਦੁਸਤਾਨ ਵਿੱਚ ਮਾਹੌਲ ਬਣਾ ਦਿੱਤਾ । ਅਤੇ 1942 - ਭਾਰਤ ਛੱਡੋ ਅੰਦੋਲਨ ਵਿੱਚ ਦੇਸ਼ ਦਾ ਜਨ – ਜਨ ਜੁੜ ਗਿਆ । 1942-47 ਇੱਕ ਬਹੁਤ ਵੱਡਾ ਮਹੱਤਵਪੂਰਨ turning point ਹੈ ਅਜ਼ਾਦੀ ਦੀ ਜੰਗ ਦਾ । ਕੀ ਅਸੀਂ ਗਾਂਧੀ - 150 ਅਤੇ ਅਜ਼ਾਦੀ - 75 ਨੂੰ ਉਸ 1942 ਦੀ spirit ਨਾਲ ਦੇਸ਼ ਨੂੰ ਸੰਕਟਾਂ ਤੋਂ ਮੁਕਤੀ ਦਿਵਾਉਣਾ, ਦੇਸ਼ ਨੂੰ ਸਮੱਸਿਆਵਾਂ ਤੋਂ ਮੁਕਤੀ ਦਿਵਾਉਣਾ , ਅਧਿਕਾਰ ਤੋਂ ਉੱਤੇ ਉੱਠ ਕੇ ਹੁਣ ਕਰੱਤਵ ਉੱਤੇ ਬਲ ਦੇਣਾ, ਜ਼ਿੰਮੇਦਾਰੀਆਂ ਨੂੰ ਨਿਭਾਉਣ ਲਈ ਦੇਸ਼ ਨੂੰ ਪ੍ਰੇਰਿਤ ਕਰਨਾ - ਕੀ ਅਸੀਂ ਇਸ ਦੇ ਲਈ ਅੱਗੇ ਆ ਸਕਦੇ ਹਾਂ?
ਮੈਂ ਮੰਨਦਾ ਹਾਂ ਰਾਸ਼ਟਰਪਤੀ ਜੀ ਨੇ ਇਸ ਵਿਸ਼ੇ ਨੂੰ ਬਹੁਤ ਮਹੱਤਵਪੂਰਨ ਤਰੀਕੇ ਨਾਲ ਸਾਡੇ ਸਾਹਮਣੇ ਰੱਖਿਆ ਹੈ । ਅਤੇ ਲੋਕਾਂ ਦਾ ਅਸਚਰਜ ਦਾ ਹੁੰਦਾ ਸੀ ਜਦੋਂ ਅਜ਼ਾਦੀ ਦੀ ਮੰਗ ਹੋ ਰਹੀ ਸੀ । ਮਜ਼ਾਕ ਵੀ ਉਡਾਇਆ ਜਾਂਦਾ ਸੀ - ਕਿਵੇਂ ਚਲਾਓਗੇ , ਕੀ ਚਲਾਓਗੇ? ਲੇਕਿਨ ਅਜ਼ਾਦੀ ਦੇ ਦੀਵਾਨਿਆਂ ਅੰਦਰ ਇੱਕ ਲਲਕ ਸੀ । ਅਜ਼ਾਦੀ ਲਈ ਮਰਨ ਵਾਲਿਆਂ ਦਾ ਇੱਕ ਮਿਜਾਜ ਸੀ, ਅਜ਼ਾਦੀ ਲਈ ਅਜ਼ਾਦ ਭਾਰਤ ਲਈ ਜੀਣ ਵਾਲਿਆਂ ਦਾ ਮਿਜ਼ਾਜ ਪੈਦਾ ਕਰਨਾ , ਇਸ ਲੀਡਰਸ਼ਿਪ ਵਿੱਚ ਸਮਰੱਥਾ ਹੈ।
ਮੈਂ ਚਾਰੇ ਤਰਫ ਹੱਥ ਘੁੰਮਾ ਕੇ ਕਹਿ ਰਿਹਾ ਹਾਂ । ਮੈਂ ਸਿਰਫ ਮੇਰੇ ਲਈ ਨਹੀਂ ਕਹਿ ਰਿਹਾ ਹਾਂ , ਨਾ ਮੈਂ ਇਸ ਤਰਫ ਕਹਿ ਰਿਹਾ ਹਾਂ । ਅਸੀਂ ਸਭ ਮਿਲ ਕੇ ਇਸ ਗੱਲ ਨੂੰ ਕਰਾਂਗੇ ਅਤੇ ਸੁਭਾਵਿਕ: ਮੈਨੂੰ ਤਤਕਾਲੀਨ ਲਾਭ- ਇਹ ਮੇਰੀ ਸੋਚ ਦਾ ਦਾਇਰਾ ਨਹੀਂ ਹੁੰਦਾ ਹੈ , ਛੋਟਾ ਸੋਚਣਾ ਮੈਨੂੰ ਪਸੰਦ ਨਹੀਂ ਹੈ - ਅਤੇ ਇਸ ਲਈ ਮੈਨੂੰ ਕਦੇ ਲਗਦਾ ਹੈ ਕਿ ਸਵਾ ਸੌ ਕਰੋੜ ਦੇਸ਼ਵਾਸੀਆਂ ਦੇ ਸੁਪਨਿਆਂ ਨੂੰ ਅਗਰ ਜੀਣਾ ਹੈ ਤਾਂ ਫਿਰ ਛੋਟਾ ਦੇਖਣ ਅਤੇ ਸੋਚਣ ਦਾ ਮੈਨੂੰ ਅਧਿਕਾਰ ਵੀ ਨਹੀਂ ਹੈ ।
ਜਬ ਹੌਸਲਾ ਬਨਾ ਲਿਯਾ ਉਚੀ ਉਡਾਨ ਕਾ
ਫਿਰ ਦੇਖਨਾ ਫਿਜੂਲ ਹੈ ਕਦ ਆਸਮਾਨ ਕਾ ।
(जब हौसला बना लिया ऊँची उड़ान का
फिर देखना फिजूल है कद आसमान का।)
ਇਸ ਮਿਜਾਜ ਨਾਲ ਅਸੀਂ ਅੱਗੇ ਲਈ ਇੱਕ ਨਵੇਂ ਹੌਸਲੇ, ਨਵੇਂ ਬੁਲੰਦ ਵਿਚਾਰਾਂ ਦੇ ਨਾਲ....... ਇਸ ਸਰਕਾਰ ਨੂੰ ਅਜੇ ਤਾਂ ਤਿੰਨ ਸਪਤਾਹ ਹੋਏ ਹਨ। ਲੇਕਿਨ ਸਾਡੇ ਇੱਥੇ ਕਹਾਵਤ ਹੈ - ਪੁੱਤਰ ਦੇ ਲੱਛਣ ਪਾਲਣ ਵਿੱਚ । ਕਿਸ ਪ੍ਰਕਾਰ ਨਾਲ ਤਿੰਨ ਸਪਤਾਹ ਵਿੱਚ - ਸਾਡਾ ਵੀ ਮਨ ਕਰਦਾ ਸੀ ਕਿ ਕਿਤੇ ਜਾਈਏ ਮਾਲਾਵਾਂ ਪਹਿਨੀਏ , ਜੈਕਾਰਾ ਕਰੀਏ , ਲੇਕਿਨ ਅਸੀਂ ਉਹ ਰਸਤਾ ਨਹੀਂ ਚੁਣਿਆ । ਸਾਨੂੰ ਵੀ ਲਗਦਾ ਸੀ ਅਰੇ ਇਤਨੀਆ ਚੋਣਾਂ, ਛੇ ਮਹੀਨੇ ਤੋਂ ਦੌੜ ਰਹੇ ਸਾਂ - ਚਲੋ ਕੁਝ ਦਿਨ ਅਸੀਂ ਵੀ ਆਰਾਮ ਕਰ ਲਈਏ , ਲੇਕਿਨ ਉਹ ਰਸਤਾ ਸਾਨੂੰ ਪਸੰਦ ਨਹੀਂ ।
ਸਾਡਾ ਰਸਤਾ ਉਹ ਨਹੀਂ ਹੈ, ਅਸੀਂ ਤਾਂ ਦੇਸ਼ ਲਈ ਜੀਣ ਲਈ ਆਏ ਹਾਂ । ਤਿੰਨ ਸਪਤਾਹ ਦੇ ਅੰਦਰ - ਅੰਦਰ ਕਿੰਨੇ ਮਹੱਤਵਪੂਰਨ ਨਿਰਣੇ ਲਏ ਇਸ ਸਰਕਾਰ ਨੇ - ਇੱਕ ਗਤੀਸ਼ੀਲ ਸਮੇਂ ਦਾ ਪਲ - ਪਲ ਉਪਯੋਗ ਕਰਦੇ ਹੋਏ ਦੇਸ਼ ਨੂੰ ਕਿਵੇਂ ਅੱਗੇ ਲਿਆਂਦਾ ਜਾਣਾ , ਛੋਟੇ ਕਿਸਾਨ ਹੋਣ , ਛੋਟੇ ਦੁਕਾਨਦਾਰ ਹੋਣ, ਖੇਤ - ਮਜਦੂਰ ਹੋਣ; ਉਨ੍ਹਾਂ ਸੱਠ ਸਾਲ ਦੇ ਬਾਅਦ ਪੈਨਸ਼ਨ ਵਾਲਾ ਨਿਰਣਾ ਕਰ ਲਿਆ।
ਸਾਡੀ ਪੀਐੱਮ - ਕਿਸਾਨ ਸਮ੍ਰਿੱਧੀ ਯੋਜਨਾ - ਅਸੀਂ ਵਾਅਦਾ ਕੀਤਾ ਸੀ ਕਿ ਸਾਰੇ ਕਿਸਾਨਾਂ ਨੂੰ ਉਸ ਦੇ ਦਾਇਰੇ ਵਿੱਚ ਲਿਆਕੇ ਉਸ ਦਾ ਲਾਭ ਦਿੱਤਾ ਜਾਵੇਗਾ - ਦੇ ਦਿੱਤਾ ਗਿਆ। ਸੈਨਾ ਦੇ ਜਵਾਨਾਂ ਦੇ ਬੱਚਿਆਂ ਨੂੰ ਜੋ scholarship ਮਿਲਦਾ ਹੈ , ਉਸ ਵਿੱਚ ਵਾਧਾ ਕੀਤਾ, ਲੇਕਿਨ ਨਾਲ - ਨਾਲ ਸਮਾਜ ਦੀ ਸੁਰੱਖਿਆ ਵਿੱਚ ਲੱਗੇ ਹੋਏ ਸਾਡੇ ਪੁਲਿਸ ਦੇ ਜਵਾਨ ਹਨ , ਉਨ੍ਹਾਂ ਦੇ ਬੱਚਿਆਂ ਨੂੰ ਵੀ ਉਹ benefit ਮਿਲੇ , ਇਸ ਦਾ ਇੱਕ ਬਹੁਤ ਵੱਡਾ ਨਿਰਣਾ ਕੀਤਾ । ਮਾਨਵ ਅਧਿਕਾਰਾਂ ਨਾਲ ਜੁੜੇ ਬਹੁਤ ਮਹੱਤਵਪੂਰਨ ਕਾਨੂੰਨ ਇਸ ਸੰਸਦ ਦੇ ਅੰਦਰ ਅਸੀਂ ਲਿਆਉਣ ਲਈ ਜੋ ਵੀ ਜ਼ਰੂਰੀ ਤਿਆਰੀਆਂ ਸਨ , ਉਹ ਪੂਰੀਆਂ ਕਰ ਲਈਆਂ।
2022 ਦੇ ਸੁਪਨਿਆਂ ਨੂੰ ਪੂਰਾ ਕਰਨਾ, ਮੁੱਖ ਮੰਤਰੀਆਂ ਦੀ ਮੀਟਿੰਗ ਬੁਲਾਉਣਾ, all party ਦੀ ਮੀਟਿੰਗ ਬੁਲਾਉਣਾ ਅਤੇ all party presidents ਦੀ ਮੀਟਿੰਗ ਬੁਲਾਉਣਾ - ਹਰ ਚੀਜ਼ ਨੂੰ ਜਿੰਨਾ ਵੀ ਤਿੰਨ ਸਪਤਾਹ ਦੇ ਅੰਦਰ - ਅੰਦਰ ਸਾਰਿਆਂ ਨੂੰ ਨਾਲ ਲੈ ਕੇ ਚਲਣ ਲਈ ਜਿਤਨਾ ਵੀ ਕੰਮ ਹੋ ਸਕਦੇ ਹੋਣ - ਇੱਕ ਦੇ ਬਾਅਦ ਇੱਕ ਕੰਮਾਂ ਨੂੰ ਉਠਾਇਆ। ਮੈਂ ਪੂਰੀ ਗਿਣਤੀ ਕਰਾਂਗਾ ਤਾਂ ਸ਼ਾਇਦ daily ਦੇ ਤਿੰਨ ਕੰਮ ਨਿਕਲ ਆਉਣਗੇ । ਅਤੇ ਇਸ ਲਈ ਮਾਣਯੋਗ ਸਪੀਕਰ ਜੀ , ਰਾਸ਼ਟਰਪਤੀ ਜੀ ਨੇ ਆਪਣੇ ਭਾਸ਼ਣ ਵਿੱਚ ਉਲੇਖ ਕੀਤਾ ਹੈ । ਅਸੀਂ, ਅਜਿਹਾ ਤਾਂ ਨਹੀਂ ਹੈ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ ਹੈ ।
ਇੱਥੇ ਚਰਚਾ ਹੋ ਰਹੀ ਸੀ , ਇਹ ਡੈਮ ਬਣਿਆ , ਉਹ ਡੈਮ ਬਣਿਆ , ਢਿਕਨਾ ਡੈਮ ਬਣਿਆ , ਫਲਾਨਾ ਡੈਮ ਬਣਿਆ - ਕਾਫ਼ੀ ਕੁਝ ਚਰਚਾ ਹੋਈ। ਚੰਗਾ ਹੁੰਦਾ ਬਾਬਾ ਸਾਹਿਬ ਅੰਬੇਡਕਰ ਦੇ ਨਾਮ ਦਾ ਉੱਲੇਖ ਹੁੰਦਾ । ਹਿੰਦੁਸਤਾਨ ਵਿੱਚ ਪਾਣੀ ਦੇ ਸਬੰਧ ਵਿੱਚ ਜਿੰਨੇ ਵੀ initiative ਲਏ ਹਨ, ਉਹ ਸਾਰਾ ਕੰਮ ਬਾਬਾ ਸਾਹਿਬ ਅੰਬੇਡਕਰ ਦੀ ਅਗਵਾਈ ਵਿੱਚ ਕੀਤਾ ਗਿਆ ਜੀ । ਲੇਕਿਨ ਕੀ ਹੈ ਕਿ ਇੱਕ ਸੀਮਾ ਦੇ ਬਾਅਦ ਬਹੁਤ ਉਚਾਈ ਉੱਤੇ ਜਾਣ ਦੇ ਬਾਅਦ ਦਿਖਦਾ ਨਹੀਂ ਹੈ । ਅਤੇ ਬਾਬਾ ਸਾਹੇਬ ਨੇ central waterways , irrigation , navigation ਅਤੇ ਬਾਬਾ ਸਾਹਿਬ ਪਾਣੀ ਦੇ ਸਬੰਧ ਵਿੱਚ ਕਹਿੰਦੇ ਸਨ - ਮੈਂ ਸਮਝਦਾ ਹਾਂ ਅੱਜ ਲਈ ਬਾਬਾ ਸਾਹਿਬ ਦੇ ਇਹ ਆਦੇਸ਼ ਸਾਡੇ ਸਾਰਿਆਂ ਦੇ ਲਈ ਉਪਯੋਗੀ ਹਨ। ਉਹ ਕਹਿੰਦੇ ਸਨ Man suffers more from the lack of water than from the access to it , ਮੈਂ ਸਮਝਦਾ ਹਾਂ ਕਿ ਬਾਬਾ ਸਾਹਿਬ ਨੇ ਇਹ ਚਿੰਤਾ ਪ੍ਰਗਟ ਸੀ । ਉਸ ਚਿੰਤਾ ਨੂੰ ਸਮਝਦੇ ਹੋਏ ਸਾਨੂੰ ਕੁਝ ਨਾ ਕੁਝ ਸੋਚਣਾ ਪਵੇਗਾ ।
ਇੱਥੇ ਅਨੇਕ ਡੈਮਾਂ ਦੀ ਗੱਲ ਹੋਈ ਉਸ ਵਿੱਚ ਸਰਦਾਰ ਸਰੋਵਰ ਡੈਮ ਦੀ ਵੀ ਗੱਲ ਆਈ । ਤਾਂ ਮੈਂ ਥੋੜ੍ਹਾ ਸਮਾਂ ਲੈਣਾ ਚਾਹੁੰਦਾ ਹਾਂ ਮਾਣਯੋਗ ਸਪੀਕਰ ਜੀ । ਕਿਉਂਕਿ ਕਦੇ ਕੀ ਹੁੰਦਾ ਹੈ ਕਿ ਅਜਿਹੇ ਭਰਮ ਫੈਲਾਏ ਜਾਂਦੇ ਹਨ । ਅੱਛਾ ਇਨ੍ਹਾਂ ਦੀ ਈਕੋ ਸਿਸਟਮ ਅਜਿਹੀ ਹੈ ਕਿ ਉਨ੍ਹਾਂ ਨੂੰ ਵੀ ਉਸੇ ਨੂੰ ਅੱਗੇ ਵਧਾਉਣ ਵਿੱਚ ਮਜਾ ਆਉਂਦਾ ਹੈ । ਸੱਚ ਕਦੇ ਉਜਾਗਰ ਨਹੀਂ ਕਰਨ ਦਿੰਦੇ । ਮੇਰੇ ਅੱਜ ਬੋਲਣ ਦੇ ਬਾਅਦ ਵੀ ਸੱਚ ਆਵੇਗਾ ਇਸ ਦੀ ਕੋਈ ਗਰੰਟੀ ਨਹੀਂ ਹੈ । ਇਹ ਇੱਥੇ ਹੀ ਰਹਿ ਜਾਵੇਗਾ । ਲੇਕਿਨ ਫਿਰ ਵੀ ਮੈਨੂੰ ਆਪਣੇ ਕਰਤੱਵ ਪਾਲਣ ਦੀ ਤਸੱਲੀ ਜ਼ਰੂਰ ਹੋਵੇਗੀ।
ਇਹ ਸਰਦਾਰ ਸਰੋਵਰ ਡੈਮ - 1961 ਵਿੱਚ ਪੰਡਿਤ ਨਹਿਰੂ ਨੇ ਉਸ ਦੀ ਨੀਂਹ ਰੱਖੀ ਸੀ । ਸਰਦਾਰ ਵੱਲਭ ਭਾਈ ਪਟੇਲ ਦਾ ਉਹ ਸੁਪਨਾ ਸੀ ਲੇਕਿਨ ਨੀਂਹ ਰੱਖੀ ਗਈ 1961 ਵਿੱਚ । ਅਤੇ ਦਹਾਕਿਆਂ ਤੱਕ ਪ੍ਰਵਾਨਗੀਆਂ ਨਹੀਂ , ਪੱਥਰ ਤਾਂ ਗੱਡ ਦਿੱਤਾ ਗਿਆ ਬਿਨਾ ਪ੍ਰਵਾਨਗੀ। ਅਤੇ ਉਸ ਸਮੇਂ ਛੇ ਹਜ਼ਾਰ ਕਰੋੜ ਦਾ ਪ੍ਰੋਜੈਕਟ ਸੀ । ਉਹ ਪੂਰਾ ਹੁੰਦੇ ਹੁੰਦੇ 60 - 70 ਹਜ਼ਾਰ ਕਰੋੜ ਉੱਤੇ ਪਹੁੰਚ ਗਿਆ ।
ਇਹ ਦੇਸ਼ ਦੀ ਕੀ ਸੇਵਾ ਕੀਤੀ ਤੁਸੀ ਦੇਖੋ.......... ਇਤਨਾ ਹੀ ਨਹੀਂ ਯੂਪੀਏ ਸਰਕਾਰ ਦੇ ਸਮੇਂ ਵੀ ਉਸ ਨੂੰ ਰੋਕਣ ਦਾ ਯਤਨ ਹੋਇਆ । 1986 - 1987 ਵਿੱਚ ਛੇ ਹਜ਼ਾਰ ਕਰੋੜ ਦਾ ਖਰਚਾ 62 ਹਜ਼ਾਰ ਪਹੁੰਚਿਆ ਅਸੀਂ ਆ ਕੇ ਇਸ ਨੂੰ ਪੂਰਾ ਕੀਤਾ , ਮੈਨੂੰ ਭੁੱਖ ਹੜਤਾਲ ਉੱਤੇ ਬੈਠਣਾ ਪਿਆ ਸੀ । ਯੂਪੀਏ ਸਰਕਾਰ ਦੇ ਖਿਲਾਫ ਮੈਨੂੰ ਭੁੱਖ ਹੜਤਾਲ ਉੱਤੇ ਬੈਠਣਾ ਪਿਆ ਸੀ । ਮੁੱਖ ਮੰਤਰੀ ਸੀ , ਕਿਉਂ ਕਿ ਸਾਰੀਆਂ ਚੀਜ਼ਾਂ ਰੋਕ ਦਿੱਤੀਆਂ ਗਈਆਂ ਸਨ ਅਤੇ ਉਦੋਂ ਜਾ ਕੇ ਇਹ ਯੋਜਨਾ ਅਤੇ ਹੁਣੇ ਮੈਂ ਇਸ ਨੂੰ ਪੂਰਾ ਕੀਤਾ ਹੁਣ ਪ੍ਰਧਾਨ ਮੰਤਰੀ ਬਣਨ ਦੇ ਪਹਿਲੇ 15 ਦਿਨ ਵਿੱਚ ਮੈਂ ਜੋ ਰੁਕਾਵਟਾਂ ਸਨ, ਉਹ ਸਾਰੀਆਂ ਹਟਾਉਣ ਦਾ ਕੰਮ ਕੀਤਾ ਸੀ।
ਅੱਜ ਕਰੀਬ ਚਾਰ ਕਰੋੜ ਲੋਕਾਂ ਨੂੰ ਪਾਣੀ ਮਿਲ ਰਿਹਾ ਹੈ । ਸੱਤ ਮਹਾਨਗਰਾਂ ਨੂੰ, 107 ਨਗਰਪਾਲਿਕਾਵਾਂ ਨੂੰ ਅਤੇ 9 ਹਜ਼ਾਰ ਪਿੰਡਾਂ ਨੂੰ ਪੀਣ ਦਾ ਸ਼ੁੱਧ ਪਾਣੀ ਪਹੁੰਚ ਰਿਹਾ ਹੈ । ਪਾਣੀ ਦੀ ਤਕਲੀਫ਼ ਕੀ ਹੁੰਦੀ ਹੈ ਉਹ ਰਾਜਸਥਾਨ ਅਤੇ ਗੁਜਰਾਤ ਦੇ ਲੋਕ ਜ਼ਿਆਦਾ ਜਾਣਦੇ ਹਨ ਅਤੇ ਇਸ ਲਈ ਇਸ ਵਾਰ ਅਸੀਂ ਜਲ ਸ਼ਕਤੀ ਮੰਤਰਾਲਾ ਅਲੱਗ ਤੋਂ ਬਣਾਇਆ ਹੈ । ਜਲ ਸੰਕਟ ਨੂੰ ਅਸੀਂ ਗੰਭੀਰਤਾ ਨਾਲ ਲੈਣਾ ਹੋਵੇਗਾ । ਅਤੇ ਇਸ ਸੀਜਨ ਵਿੱਚ ਵੀ ਅਸੀਂ ਜਿਤਨਾ ਬਲ ਜਲ ਸੰਭਾਲ ਉੱਤੇ ਦੇਈਏ ਸਾਨੂੰ ਦੇਣਾ ਚਾਹੀਦਾ ਹੈ ।
ਅਤੇ ਮੇਰੀ ਸਾਰੇ ਮਾਣਯੋਗ ਸਾਂਸਦ ਸਹਿਬਾਨ ਨੂੰ ਪ੍ਰਾਰਥਨਾ ਹੈ, ਸਾਰੇ ਐੱਨਜੀਓ ਨੂੰ ਪ੍ਰਾਰਥਨਾ ਹੈ , ਕਿ ਅਸੀਂ ਦੇਸ਼ ਵਿੱਚ ਪਾਣੀ ਦਾ ਮਹਾਤਮ ਵਧਾਉਣ ਵਿੱਚ ਕਿਸ ਪ੍ਰਕਾਰ ਨਾਲ ਯੋਗਦਾਨ ਕਰੀਏ ਅਤੇ ਸਰਕਾਰੀ ਦਾਇਰੇ ਤੋਂ ਬਾਹਰ ਹੋ ਕੇ ਕਰੀਏ । ਪਾਣੀ ਬਚਾਉਣਾ ਹੈ । ਇਸ ਕੰਮ ਨੂੰ ਕਰਕੇ ਅਸੀਂ ਸਧਾਰਨ ਮਾਨਵ ਦੀ ਜ਼ਿੰਦਗੀ ਨੂੰ ਬਚਾਉਣ ਵਿੱਚ ਮਦਦ ਕਰ ਸਕਦੇ ਹਾਂ । ਅਤੇ ਪਾਣੀ ਦਾ ਸੰਕਟ ਦੋ ਲੋਕਾਂ ਨੂੰ ਸਭ ਤੋਂ ਜ਼ਿਆਦਾ ਸੰਕਟ ਪੈਦਾ ਕਰਦਾ ਹੈ - ਉਹ ਗ਼ਰੀਬ ਨੂੰ ਅਤੇ ਵਿਸ਼ੇਸ਼ ਕਰਕੇ ਸਾਡੀਆਂ ਮਾਤਾਵਾਂ - ਭੈਣਾਂ ਨੂੰ।
ਸਾਡੇ ਸਮਾਜਵਾਦੀ ਮਿੱਤਰਾਂ ਦਾ ਕੀ ਹੋਇਆ, ਮੈਨੂੰ ਪਤਾ ਨਹੀਂ ਹੈ, ਲੇਕਿਨ ਲੋਹੀਆ ਜੀ ਬਹੁਤ ਜ਼ੋਰ ਦੇ ਕੇ ਕਹਿੰਦੇ ਸਨ ਕਿ ਦੇਸ਼ ਦੀਆਂ ਮਹਿਲਾਵਾਂ ਨੂੰ ਦੋ ਸਮੱਸਿਆਵਾਂ ਹਨ ਪਾਣੀ ਅਤੇ ਪੈਖਾਨਾ। ਲੋਹੀਆ ਜੀ ਲਗਾਤਾਰ ਕਹਿੰਦੇ ਸਨ ਕਿ ਇਨ੍ਹਾਂ ਸਮੱਸਿਆਵਾਂ ਤੋਂ ਮਾਤਾਵਾਂ - ਭੈਣਾਂ ਨੂੰ ਮੁਕਤਾ ਕਰੋ । ਪੈਖਾਨੇ ਦਾ ਸੰਕਟ ਸ਼ੌਚਾਲਯ ਬਣਾ ਕੇ ਮਾਤਾਵਾਂ - ਭੈਣਾਂ ਨੂੰ ਇੱਜ਼ਤ ਦੇਣ ਦਾ ਲੋਹੀਆ ਜੀ ਦਾ ਸੁਪਨਾ ਪੂਰਾ ਕਰਨ ਲਈ ਅਸੀਂ ਜੀ - ਜਾਨ ਨਾਲ ਕੰਮ ਕੀਤਾ ਹੈ ਅਤੇ ਹਰ ਘਰ ਨੂੰ ਜਲ ਇਸ ਮੰਤਰ ਨੂੰ ਲੈ ਕੇ ਅੱਗੇ ਵੱਧਣਾ ਹੈ ।
ਮੈਂ ਜਾਣਦਾ ਹਾਂ ਇਹ ਕਠਿਨ ਕੰਮ ਹੈ ਬੜੇ ਕੰਮ ਹਨ , ਹੋ ਸਕਦਾ ਹੈ ਕੋਈ ਇਸ ਨੂੰ ਤਰਾਜੂ ਵਿੱਚ ਤੋਲ ਕੇ ਸਾਨੂੰ ਫੇਲ੍ਹ ਵੀ ਕਰ ਦੇਵੇਗਾ ਕਿ ਮੋਦੀ ਤੁਹਾਨੂੰ 100 ਵਿੱਚੋਂ 70 ਮਾਰਕਸ ਨਹੀਂ ਮਿਲਣਗੇ, 50 ਮਿਲਣਗੇ - ਜੋ ਵੀ ਹੋਵੇਗਾ ਲੇਕਿਨ ਕਿਸੇ ਨੂੰ ਤਾਂ ਹੱਥ ਲੈਣਾ ਪਵੇਗਾ.......... ਲਗਾਉਣਾ ਪਵੇਗਾ । ਅਸੀਂ ਲਗਾਇਆ ਹੈ ਜਲ ਸ਼ਕਤੀ ਮੰਤਰਾਲਾ ਦੀ ਗੱਲ ਕਹੀ ਹੈ । ਜਲ ਸੰਚਯ(ਸੰਭਾਲ) ਦੂਜੀ ਜ਼ਿੰਮੇਦਾਰੀ ਹੈ ਜਲ ਸਿੰਚਨ , ਦੁਨੀਆ ਵਿੱਚ proven ਹੈ ਕਿ sugarcane ਦੀ ਖੇਤੀ ਵਿੱਚ micro irrigation ਫਾਇਦਾ ਕਰਦਾ ਹੈ । ਕਿਸਾਨਾਂ ਨੂੰ ਕੌਣ ਸਮਝਾਏਗਾ , micro irrigation ਲਈ ਕੌਣ ਸਮਝਾਏਗਾ । ਸਰਕਾਰ ਦੀ ਯੋਜਨਾ ਹੈ ਪੈਸੇ ਮਿਲ ਸਕਦੇ ਹਨ , ਪਾਣੀ ਬਚਾਉਣ ਦਾ ਬਹੁਤ ਵੱਡਾ ਕਾਰਨ ਬਣ ਸਕਦਾ ਹੈ । ਅਜਿਹੀਆਂ ਅਨੇਕ ਚੀਜ਼ਾਂ ਹਨ ਜਿਨ੍ਹਾਂ ਵੱਲ ਸਾਨੂੰ ਬੂੰਦ - ਬੂੰਦ ਪਾਣੀ ਬਚਾ ਕੇ ਦੇਸ਼ ਨੂੰ ਕਿਵੇਂ ਲੈ ਜਾਣਾ ਹੈ ।
Agriculture ਸਾਡੇ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਹੈ । ਸਾਡੀ ਗ੍ਰਾਮੀਣ ਅਰਥਵਿਵਸਥਾ ਦੀ ਰੀੜ੍ਹ ਹੈ ਲੇਕਿਨ ਪੁਰਾਣੇ ਤੌਰ - ਤਰੀਕਿਆਂ ਤੋਂ ਸਾਨੂੰ ਬਾਹਰ ਆਉਣਾ ਪਵੇਗਾ । ਸਾਨੂੰ ਉਸ ਦਾ input cost ਘੱਟ ਹੋਵੇ , zero budgeting ਖੇਤੀ ਦੇ ਜੋ ਪ੍ਰਯੋਗ ਚਲ ਰਹੇ ਹਨ ਉਨ੍ਹਾਂ ਨੂੰ ਸਫਲਤਾ ਮਿਲ ਰਹੀ ਹੈ । ਉਤਪਾਦਨ ਵਿੱਚ ਕੋਈ ਕਟੌਤੀ ਨਹੀਂ ਆਉਂਦੀ ਹੈ । ਕੁਆਲਿਟੀ ਅੱਜ ਦੇ holistic healthcare ਦੇ ਜ਼ਮਾਨੇ ਵਿੱਚ ਵਧ ਰਹੀ ਹੈ ।
ਅਸੀਂ ਸਾਰਿਆਂ ਨੇ ਰਾਜਨੀਤਕ ਤੋਂ ਪਰੇ ਹੋ ਕੇ ਕਿਸੇ ਪ੍ਰੋਗਰਾਮ ਨੂੰ ਸਰਕਾਰੀ ਪ੍ਰੋਗਰਾਮ ਮੰਨੇ ਬਿਨਾ ਇਹ ਦੇਸ਼ ਦੇ ਕਿਸਾਨਾਂ ਦੀ ਭਲਾਈ ਲਈ ਹੈ, ਸਾਨੂੰ ਮਿਲ ਕੇ ਚਲਣਾ ਹੋਵੇਗਾ । ਸਾਨੂੰ ਕਿਸਾਨਾਂ ਦਾ hand holding ਕਰਨਾ ਪਵੇਗਾ । ਸਾਨੂੰ corporate world agriculture sector ਵਿੱਚ ਉਨ੍ਹਾਂ ਦਾ ਕੋਈ investment ਹੀ ਨਹੀਂ ਹੈ । ਉਨ੍ਹਾਂ ਦਾ ਸਾਨੂੰ ਪ੍ਰੇਰਿਤ ਕਰਨਾ ਪਵੇਗਾ , ਉਨ੍ਹਾਂ ਦੇ ਲਈ ਕੁਝ ਨਵੇਂ ਨੀਤੀ - ਨਿਯਮ ਬਣਾਉਣੇ ਪੈਣਗੇ ਵਰਨਾ ਕੋਈ ਟਰੈਕਟਰ ਬਣਾ ਦੇਵੇ ਅਤੇ ਉਹ ਮੰਨਦਾ ਹੈ ਕਿ ਉਸ ਨੇ investment ਕਰ ਦਿੱਤੀ । ਸਾਨੂੰ ਤਾਂ ਪ੍ਰਤੱਖ food processing ਵਿੱਚ , warehouses ਬਣਾਉਣ ਵਿੱਚ , cold storage ਬਣਾਉਣ ਵਿੱਚ, corporate world ਦੀ investment, ਇਹ ਸਮੇਂ ਦੀ ਮੰਗ ਹੈ ਅਤੇ ਉਸ ਨੂੰ ਹੁਣ ਬਲ ਦੇਣ ਲਈ ਸਾਨੂੰ ਕੰਮ ਕਰਨਾ ਚਾਹੀਦਾ ਹੈ ।
ਕਿਸਾਨਾਂ ਨੂੰ APOs ਦੁਆਰਾ ਅਧਿਕ ਤੋਂ ਅਧਿਕ ਅਵਸਰ ਦੇ ਕੇ ਉਨ੍ਹਾਂ ਲਈ ਬੀਜ ਤੋਂ ਲੈ ਕੇ ਬਜ਼ਾਰ ਤੱਕ ਦੀ ਇੱਕ ਵਿਵਸਥਾ ਖੜ੍ਹੀ ਹੋਵੇ, ਜਿਸ ਦੇ ਕਾਰਨ ਸਾਡਾ agriculture sector ਵਿੱਚ export ਇੱਕ ਬਹੁਤ ਵੱਡਾ ਅਵਸਰ ਹੈ , ਬਹੁਤ ਵੱਡੀ ਸੰਭਾਵਨਾ ਹੈ । ਉਨ੍ਹਾਂ ਖੇਤਰਾਂ ਨੂੰ ਸਾਨੂੰ ਬਲ ਦੇਣਾ ਪਵੇਗਾ ।
ਪਿਛਲੀ ਵਾਰ ਜਦੋਂ 2014 ਵਿੱਚ ਅਸੀਂ ਦੇਖਿਆ ਦਾਲ਼ ਦੇ ਭਾਅ , ਇਹੀ issue ਬਣ ਗਿਆ ਸੀ । ਲੇਕਿਨ ਦੇਸ਼ ਦੇ ਕਿਸਾਨ ਦਾ ਮਿਜ਼ਾਜ ਦੇਖੋ ਜਦੋਂ ਮੈਂ simple request ਕੀਤੀ ਸੀ ਕਿ ਤੁਸੀਂ pulses ਲਈ ਅੱਗੇ ਆਓ ਅਤੇ ਮੇਰੇ ਦੇਸ਼ ਦੇ ਕਿਸਾਨਾਂ ਨੇ pulses ਲਈ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਭਰਪੂਰ ਕੰਮ ਕੀਤਾ । ਦਲਹਨ ਦਾ ਹੋਇਆ - ਹੁਣ ਸਾਨੂੰ ਦੇਸ਼ ਦੇ ਕਿਸਾਨਾਂ ਨੂੰ ਤਿਲਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਦੇਸ਼ ਨੂੰ ਇੱਕ ਬੂੰਦ ਵੀ ਤੇਲ import ਨਾ ਕਰਨਾ ਪਵੇ, edible oil.
ਮੈਂ ਸਮਝਦਾ ਹਾਂ ਦੇਸ਼ ਦੇ ਕਿਸਾਨ ਨੂੰ ਪ੍ਰੇਰਿਤ ਕਰ ਸਕਦੇ ਹਾਂ ਉਸ ਨੂੰ ਜੋੜ ਸਕਦੇ ਹਾਂ । ਇਨ੍ਹਾਂ ਚੀਜ਼ਾਂ ਨੂੰ ਲੈ ਕੇ ਇੱਕ futuristic vision ਨਾਲ ਗ੍ਰਾਮੀਣ ਅਰਥਵਿਵਸਥਾ ਕਿਸਾਨ ਦੀ ਤਾਕਤ ਅਤੇ ਦੇਸ਼ ਦੀ requirement ਇਸ ਨੂੰ ਅਸੀਂ ਜੋੜ ਕੇ ਕੰਮ ਕਰ ਸਕਦੇ ਹਾਂ, ਉਸ ਦਿਸ਼ਾ ਵਿੱਚ ਅੱਗੇ ਵਧਣਾ ਚਾਹੁੰਦੇ ਹਾਂ ।
ਮਾਣਯੋਗ ਸਪੀਕਰ ਸਾਹਿਬ ਜੀ ਇਹ ਗੱਲ ਠੀਕ ਹੈ ਆਲੋਚਨਾ ਕਰਨ ਲਈ ਅੰਕੜਿਆਂ ਦਾ ਹਰ ਪ੍ਰਕਾਰ ਨਾਲ ਉਪਯੋਗ ਹੋ ਸਕਦਾ ਹੈ । ਲੇਕਿਨ ਕੀ ਇਸ ਦੇਸ਼ ਦਾ ਸੁਪਨਾ ਕੋਈ ਕਿਸੇ ਦੇ ਜ਼ਮਾਨੇ ਵਿੱਚ ਕੁਝ ਹੋਵੇ ਤਾਂ ਬੜਾ ਆਨੰਦ ਦਾ ਵਿਸ਼ਾ ਹੈ ਲੇਕਿਨ ਕਿਸੇ ਹੋਰ ਦੇ ਸਮੇਂ ਹੋਵੇ ਤਾਂ ਬਹੁਤ ਬੁਰਾ ......... ਇਸ ਸਦਨ ਵਿੱਚ ਜਦੋਂ ਅਸੀਂ ਅਰਥਵਿਵਸਥਾ ਵਿੱਚ 11 ਜਾਂ 13 ਨੰਬਰ ਵਿੱਚ ਜਦੋਂ ਪਹੁੰਚੇ ਸਾਂ ਤਾਂ ਇਤਨੀ ਵੱਡੀ ਉਮੰਗ ਅਤੇ ਉਤਸ਼ਾਹ ਨਾਲ ਬੈਂਚਾ ਥਪਥਪਾਏ ਜਾ ਰਹੇ ਸਨ ਅਤੇ ਬਹੁਤ ਵੱਡੀ achievement ਦੇ ਰੂਪ ਵਿੱਚ ਇਸ ਚੀਜ਼ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ । 11 ਜਾਂ 13 ਉੱਤੇ ਪਹੁੰਚੇ ਸਾਂ ਲੇਕਿਨ ਜਦੋਂ ਛੇ ਉੱਤੇ ਪਹੁੰਚੇ ਤਾਂ ਅਜਿਹਾ ਲਗ ਰਿਹਾ ਸੀ ਕਿ ਅਜਿਹਾ ਕੀ ਹੋ ਗਿਆ ਭਈ । ਅਰੇ ਦੇਸ਼ ਉਹੀ ਹੈ ਜੀ ਅਸੀਂ ਵੀ ਦੇਸ਼ ਦੇ ਲੋਕ ਹਾਂ,11 ਉੱਤੇ ਜਾਣ ਉੱਤੇ ਆਨੰਦ ਆਉਂਦਾ ਹੈ ਤਾਂ 6 ਉੱਤੇ ਤਾਂ ਹੋਰ ਆਉਣਾ ਚਾਹੀਦਾ ਹੈ।
ਕਦੋਂ ਤੱਕ, ਕਦੋਂ ਤੱਕ ਇਤਨੇ ਉੱਚੇ ਰਹਿਣਗੇ ਕਿ ਹੇਠਾਂ ਦਿਖਾਈ ਨਾ ਦੇਵੇ ਅਤੇ ਇਸ ਲਈ five trillion dollars ਦੀ economy, ਕਿਉਂ , ਅਸੀਂ ਸਭ ਦਾ ਸੁਪਨਾ ਕਿਉਂ ਨਹੀਂ ਹੋਣਾ ਚਾਹੀਦਾ ਹੈ? ਅਸੀਂ ਸਭ ਨੇ ਮਿਲਕੇ ਦੇਸ਼ ਨੂੰ five trillion ਲੈ ਜਾਵਾਂਗੇ ਤਾਂ ਕਿਸ ਦਾ ਨੁਕਸਾਨ ਹੋਣ ਵਾਲਾ ਹੈ ਜੀ? ਸਭ ਦਾ ਫਾਇਦਾ ਹੋਣ ਵਾਲਾ ਹੈ । ਅਤੇ ਮੈਂ ਮੰਨਦਾ ਹਾਂ ਕਿ ਇਸ ਦੇ ਲਈ ਸਾਨੂੰ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਅਤੇ ਉਸ ਦਿਸ਼ਾ ਵਿੱਚ ਅੱਗੇ ਜਾਣਾ ਚਾਹੀਦਾ ਹੈ । ਇੱਕ ਸੁਪਨਾ ਲੈ ਕੇ ਚਲਣਾ ਚਾਹੀਦਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਸਾਡੇ ਦੇਸ਼ ਵਿੱਚ make in India ਮਜਾਕ ਬਹੁਤ ਉਡਾ ਲਿਆ ਲੇਕਿਨ ਕੀ ਕੋਈ ਇਸ ਗੱਲ ਤੋਂ ਇਨਕਾਰ ਕਰ ਸਕਦਾ ਹੈ ਕਿ ਦੇਸ਼ ਵਿੱਚ make in India ਹੋਣਾ ਚਾਹੀਦਾ ਹੈ ।
ਮਾਣਯੋਗ ਸਪੀਕਰ ਸਾਹਿਬ ਜੀ , ਮੈਂ ਕਿਸੇ ਦੀ ਆਲੋਚਨਾ ਕਰਨ ਲਈ ਨਹੀਂ ਨਾ ਹੀ ਮੈਂ ਆਪਣਾ ਸਮਾਂ ਬਰਬਾਦ ਕਰਦਾ ਹਾਂ, ਮੈਨੂੰ ਕਰਨ ਲਈ ਬਹੁਤ ਕੰਮ ਹੈ । ਲੇਕਿਨ ਦੇਸ਼ ਨੂੰ ਕੁਝ ਚੀਜ਼ਾਂ ਦੀ ਜਾਣਕਾਰੀ ਦੇਣਾ ਜ਼ਰੂਰੀ ਹੁੰਦਾ ਹੈ । ਸਾਡੇ ਦੇਸ਼ ਕੋਲ ਕਰੀਬ 200 - 225 ਸਾਲ ਦਾ ਆਯੁਸ਼ ਬਣਾਉਣ ਦਾ experience ਹੈ , 200 - 225 ਸਾਲ, ਅਤੇ ਜਦੋਂ ਦੇਸ਼ ਅਜ਼ਾਦ ਹੋਇਆ ਤਦ ਇਸ ਦੇਸ਼ ਕੋਲ 18 ਅਜਿਹੀ factories ਸਨ ਜੋ ਆਯੁਸ਼ ਦਾ ਨਿਰਮਾਣ ਕਰਦੀਆਂ ਸਨ ਅਤੇ ਦੇਸ਼ ਜਦੋਂ ਅਜ਼ਾਦ ਹੋਇਆ ਉਸ ਸਮੇਂ ਚਾਈਨਾ ਆਯੁਸ਼ ਦੇ ਖੇਤਰ ਵਿੱਚ ਜੀਰੋ ਜਗ੍ਹਾ ਉੱਤੇ ਸੀ, ਜ਼ੀਰੋ... ਉਸ ਦੇ ਕੋਲ ਕੋਈ ਅਨੁਭਵ ਨਹੀਂ ਸੀ ਨਾ ਕੋਈ ਫੈਕਟਰੀ ਸੀ । ਅੱਜ ਚਾਈਨਾ ਦੁਨੀਆ ਵਿੱਚ ਆਪਣੇ defense ਦੀਆਂ ਚੀਜ਼ਾਂ ਐਕਸਪੋਰਟ ਕਰਦਾ ਹੈ । ਅਤੇ ਅਸੀਂ ਦੁਨੀਆ ਦੇ ਸਭ ਤੋਂ ਵੱਡੇ importer ਹਾਂ । ਇਸ ਸਚਾਈ ਤੋਂ ਸਾਨੂੰ ਦੇਸ਼ ਨੂੰ ਬਾਹਰ ਲਿਆਉਣਾ ਹੈ । make in India ਦਾ ਮਜਾਕ ਉਡਾ ਕੇ ਕੀ ਕਰਾਂਗੇ ਜੀ , ਹੋ ਸਕਦਾ ਹੈ ਰਾਤ ਨੂੰ ਚੰਗੀ ਨੀਂਦ ਆ ਜਾਵੇਗੀ ਲੇਕਿਨ ਦੇਸ਼ ਦਾ ਤਾਂ ਭਲਾ ਨਹੀਂ ਹੋਵੇਗਾ । ਅਤੇ ਇਸ ਲਈ ਹਾਂ ....... ਅਤੇ ਚੰਗਾ ਕਿਵੇਂ ਕਹੀਏ ।
ਸਪੀਕਰ ਸਾਹਿਬ ਜੀ, ਮੈਂ ਤੁਹਾਡਾ ਬਹੁਤ ਆਭਾਰੀ ਹਾਂ ਅਤੇ ਮੈਂ ਸਦਨ ਦੀ ਵੀ ਆਭਾਰੀ ਹਾਂ , ਕਿ ਮੈਨੂੰ ਮੌਕਾ ਦਿੱਤਾ । ਭਾਰਤ ਦੁਨੀਆ ਦੀਆਂ ਪਹਿਲੀਆਂ ਪੰਜ economy ਵਿੱਚ ਕਿਵੇਂ ਪ੍ਰਵੇਸ਼ ਕਰੇ । ਭਾਰਤ export ਵਿੱਚ ਕਿਵੇਂ ਹੁਲਾਰਾ ਦੇਈਏ , make in India ਵਿੱਚ ਕਿਵੇਂ ਹੁਲਾਰਾ ਦੇਈਏ, startup ਦੀ ਦੁਨੀਆ ਵਿੱਚ ਸਾਡੇ ਨੌਜਵਾਨ ਬਹੁਤ ਕਰ ਰਹੇ ਹਨ । ਜੈ ਜਵਾਨ , ਜੈ ਕਿਸਾਨ , ਜੈ ਵਿਗਿਆਨ ਅਤੇ ਹੁਣ ਜੈ ਅਨੁਸੰਧਾਨ । ਅਸੀਂ ਦੇਸ਼ ਵਿੱਚ ਇਨ੍ਹਾਂ ਚੀਜ਼ਾਂ ਨੂੰ ਕਿਵੇਂ ਬਲ ਦੇਈਏ । ਅਤੇ ਅਸੀਂ ਸਾਡੇ ਨੌਜਵਾਨਾਂ ਨੂੰ ਰੋਜਗਾਰ ਵੀ ਦੇਈਏ । ਸਾਡੇ ਦੇਸ਼ ਵਿੱਚ tourism ਦੀਆਂ ਬਹੁਤ ਸੰਭਾਵਨਾਵਾਂ ਹਨ, ਲੇਕਿਨ ਅਸੀਂ ਹੀ ਆਪਣੇ ਦੇਸ਼ ਦੇ ਵਿਸ਼ੇ ਵਿੱਚ ਅਜਿਹਾ ਹੀਣ ਭਾਵ ਪੈਦਾ ਕਰ ਦਿੱਤਾ ਅਤੇ ਉਸ ਦੇ ਕਾਰਨ ਵਿਸ਼ਵ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਵਿਸ਼ੇ ਵਿੱਚ ਗਰਵ ਹੋਵੇ ਆਕਰਸ਼ਿਤ ਕਰਨ ਖਿੱਚਣ ਵਿੱਚ , ਅਸੀਂ ਕਮ ਪੈ ਗਏ ।
ਸਵੱਛਤਾ ਦੇ ਅਭਿਆਨ ਨੇ ਇੱਕ ਤਾਕਤ ਦਿੱਤੀ ਹੈ । ਅਸੀਂ tourism ਉੱਤੇ ਬਲ ਦੇ ਸਕਦੇ ਹਾਂ । ਅਤੇ ਭਾਰਤ ਵਿੱਚ ਰੋਜਗਾਰ ਦੀਆਂ ਸੰਭਾਵਨਾਵਾਂ ਵਧ ਸਕਦੀਆਂ ਹਨ । ਅਤੇ ਦੁਨੀਆ ਵਿੱਚ ਭਾਰਤ ਦੀ ਇੱਕ ਨਵੀਂ ਪਹਿਚਾਣ tourism ਰਾਹੀਂ ਅਸੀਂ ਕਰ ਸਕਦੇ ਹਾਂ । ਅਸੀਂ ਇਨ੍ਹਾਂ ਚੀਜ਼ਾਂ ਨੂੰ ਅੱਗੇ ਵਧਾਉਣਾ ਹੈ । ਆਉਣ ਵਾਲੇ ਦਿਨਾਂ ਵਿੱਚ ਦੇਸ਼ ਨੂੰ ਆਧੁਨਿਕ infrastructure ਵੱਲ ਲਿਜਾਣਾ ਹੈ । 100 ਲੱਖ ਕਰੋੜ ਰੁਪਏ , ਇਹ ਵੀ ਕਮ ਪੈ ਜਾਣਗੇ ਇਤਨਾ ਦੇਸ਼ ਨੂੰ requirement ਹੈ ।
ਲੇਕਿਨ ਇਤਨੇ ਵੱਡੇ ਸੁਪਨੇ ਨੂੰ ਲੈ ਕੇ ਅਸੀਂ ਅੱਗੇ ਵਧਣਾ ਹੈ ਅਤੇ ਜੋ ਵੀ ਵਿਵਸਥਾਵਾਂ ਸਾਨੂੰ ਮਿਲ ਸਕਦੀਆਂ ਹੈ ਦੁਨੀਆ ਭਰ ਤੋਂ , ਉਨ੍ਹਾਂ ਸਾਰੀਆਂ ਵਿਵਸਥਾਵਾਂ ਦਾ ਉਪਯੋਗ ਕਰਨਾ ਹੈ । ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਸਾਡਾ ਸੁਪਨਾ - ਨਵਾਂ ਭਾਰਤ , ਸਾਡਾ ਸੁਪਨਾ ਆਧੁਨਿਕ ਭਾਰਤ - ਅਤੇ ਸਾਡਾ ਸੁਪਨਾ ease of living. ਸਧਾਰਨ ਮਾਨਵੀ ਦੀ ਜ਼ਿੰਦਗੀ ਵਿੱਚ ਸੁਗਮਤਾ (ਅਸਾਨੀ), ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਹ ਸਾਰੇ ਅਵਸਰ ਉਸ ਪਾਸ ਉਪਲੱਬਧ ਹੋਣ । ਇਸ ਪ੍ਰਕਾਰ ਦੀਆਂ ਵਿਵਸਥਾਵਾਂ ਨੂੰ ਵਿਕਸਿਤ ਕਰਨਾ ਅਤੇ ਉਨ੍ਹਾਂ ਗੱਲਾਂ ਨੂੰ ਲੈ ਕੇ ਅਤੇ ਚਾਹੇ ਪਿੰਡ ਹੋਵੇ ਜਾਂ ਸ਼ਹਿਰ ਹੋਵੇ , ਹਰ ਇੱਕ ਲਈ ਸਮਾਨ ਅਵਸਰ ਨੂੰ ਲੈ ਕੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ।
ਅੱਜ ਦੁਨੀਆ ਵਿੱਚ ਅਸੀਂ demographic dividend ਦੀ ਗੱਲ ਕਰਦੇ ਹਾਂ, ਦੇਸ਼ ਦੇ ਪਾਸ ਯੁਵਾ ਸ਼ਕਤੀ ਹੈ। ਲੇਕਿਨ ਕੀ ਵਿਸ਼ਵ ਦੀ ਜ਼ਰੂਰਤ ਅਨੁਸਾਰ ਅਸੀਂ ਸਾਡੇ ਨੌਜਵਾਨਾਂ ਨੂੰ ਤਿਆਰ ਕਰ ਸਕ ਰਹੇ ਹਾਂ? ਸਾਨੂੰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। skill development ਦੀ ਗੱਲ ਹੋਵੇ ਤਾਂ ਸਾਨੂੰ ਉਸ ਦੇ scale ਨੂੰ ਵੀ ਵਧਾਉਣਾ ਪਵੇਗਾ ਅਤੇ ਹਰ scope ਨੂੰ ਸਾਨੂੰ capture ਕਰਨਾ ਪਵੇਗਾ। ਅਤੇ ਸਾਨੂੰ ਆਧੁਨਿਕਤਾ ਦੀ ਦਿਸ਼ਾ ਵਿੱਚ ਕਿਵੇਂ ਲੈ ਜਾਈਏ। ਰਾਸ਼ਟਰਪਤੀ ਜੀ ਨੇ ਇਸ ਗੱਲ ਨੂੰ ਅੱਗੇ ਵਧਾਇਆ ਹੈ।
ਸਰਕਾਰ ਨੇ ਇੱਕ ਮਾਰਕੀਟ ਲਈ GEM ਦੀ ਵਿਵਸਥਾ ਕੀਤੀ ਹੈ। ਮੈਂ ਚਾਹਾਂਗਾ ਕਿ ਜਿੱਥੇ ਵੀ ਤੁਹਾਡੀਆਂ ਰਾਜ ਸਰਕਾਰਾਂ ਹੋਣ, ਜਿਸ ਦਲ ਦੀਆਂ ਵੀ ਹੋਣ, ਦੇਸ਼ GEM portal ਦਾ ਉਪਯੋਗ ਕਰੇ। ਬਹੁਤ ਵੱਡੀ ਮਾਤਰਾ ਵਿੱਚ ਪੈਸੇ ਬਚ ਸਕਦੇ ਹਨ ਅਤੇ ਬਹੁਤ ਲੋਕਾਂ ਦੀ ਮਦਦ ਹੋ ਸਕਦੀ ਹੈ। ਅਤੇ ਛੋਟੇ ਤੋਂ ਛੋਟੇ ਲੋਕਾਂ ਨੂੰ ਵੀ ਆਪਣਾ ਉਤਪਾਦ ਸਰਕਾਰ ਦੇ ਦਰਵਾਜੇ ਤੱਕ ਪਹੁੰਚਾਇਆ ਜਾ ਸਕਦਾ ਹੈ। ਉਸ ਦਿਸ਼ਾ ਵਿੱਚ ਸਾਨੂੰ ਕੰਮ ਕਰਨਾ ਚਾਹੀਦਾ ਹੈ। ਇਹ ਮੇਰੀ ਤਾਕੀਦ ਹੈ।
ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਸਾਡੀ ਜਾਰੀ ਰਹੇਗੀ। ਸਾਨੂੰ ਇਸ ਲਈ ਕੋਸਿਆ ਜਾ ਰਿਹਾ ਹੈ ਕਿ ਫਲਾਣੇ ਨੂੰ ਜੇਲ ਵਿੱਚ ਕਿਉ ਨਹੀਂ ਭੇਜਿਆ। ਇਹ ਐਮਰਜੈਂਸੀ ਨਹੀਂ ਹੈ ਕਿ ਸਰਕਾਰ ਕਿਸੇ ਨੂੰ ਜੇਲ ਭੇਜੇ ਇਹ ਲੋਕਤੰਤਰ ਹੈ। ਇਹ ਕੰਮ ਨਿਆਂਪਾਲਿਕਾ ਦਾ ਹੈ। ਅਸੀਂ ਕਾਨੂੰਨ ਨਾਲ ਚਲਣ ਵਾਲੇ ਲੋਕ ਹਾਂ ਅਤੇ ਕਿਸੇ ਨੂੰ ਜਮਾਨਤ ਮਿਲਦੀ ਹੈ ਤਾਂ enjoy ਕਰਨ ਉਸ ਵਿੱਚ ਕੀ ਹੈ। ਬਦਲੇ ਦੇ ਭਾਵ ਨਾਲ ਕੰਮ ਨਹੀਂ ਹੋਣਾ ਚਾਹੀਦਾ ਲੇਕਿਨ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਸਾਡੀ ਲੜਾਈ ਜਾਰੀ ਰਹੇਗੀ। ਜਿਤਨਾ ਵੀ ਈਸ਼ਵਰ ਨੇ ਸਾਨੂੰ ਬੁੱਧੀ (ਸੋਚਣ) ਸ਼ਕਤੀ ਦਿੱਤੀ ਹੈ ਲੇਕਿਨ ਜੋ ਵੀ ਕਰਾਂਗੇ ਇਮਾਨਦਾਰੀ ਨਾਲ ਕਰਾਂਗੇ। ਕਿਸੇ ਪ੍ਰਤੀ ਹੀਣਭਾਵ ਨਾਲ ਨਹੀਂ ਕਰਾਂਗੇ ਅਤੇ ਦੇਸ਼ ਨੇ ਸਾਨੂੰ ਇਤਨਾ ਦਿੱਤਾ ਹੈ........ ਇਤਨਾ ਦਿੱਤਾ ਹੈ, ਸਾਨੂੰ ਗਲਤ ਰਸਤੇ ‘ਤੇ ਜਾਣ ਦੀ ਜ਼ਰੂਰਤ ਨਹੀਂ ਹੈ। Technology ਦਾ ਉਪਯੋਗ ਬਹੁਤ ਬੜੀ ਮਾਤਰਾ ਵਿੱਚ ਕੰਮ ਆ ਸਕਦਾ ਹੈ।
ਮਾਣਯੋਗ ਸਪੀਕਰ ਸਾਹਿਬ ਜੀ, ਆਤੰਕਵਾਦ ਦੇ ਵਿਸ਼ੇ ਵਿੱਚ ਦੇਸ਼ ਵਿੱਚ ਮਤਭੇਦ ਕਿਉਂ ਹੋਣਾ ਚਾਹੀਦਾ.... ਇਹ ਮਾਨਵਤਾ ਲਈ ਬਹੁਤ ਵੱਡਾ ਸੰਕਟ ਹੈ ਅਤੇ ਇਹ ਮਾਨਵਤਾ ਨੂੰ ਚਣੌਤੀ ਹੈ, ਜੋ ਵੀ ਮਾਨਵਤਾ ਵਿੱਚ ਵਿਸ਼ਵਾਸ ਰੱਖਦੇ ਹਨ ਉਨ੍ਹਾਂ ਸਭ ਨੇ ਇਕੱਠੇ ਹੋ, ਕੇ ਇਸ ਗੱਲ ਨੂੰ ਲੈਕੇ ਲੜਨਾ ਹੋਵੇਗਾ।
ਅਸੀਂ ਮਹਿਲਾ ਸਸ਼ਕਤੀਕਰਨ ਦੀ ਗੱਲ ਕਰੀਏ- ਕਾਂਗਰਸ ਨੂੰ ਕਈ ਵਾਰ ਚੰਗੇ ਅਵਸਰ ਮਿਲੇ, ਲੇਕਿਨ ਪਤਾ ਨਹੀਂ ਕਿਉਂ.... ਇਤਨਾ ਉੱਚੇ ਹਨ ਕਿ ਕੁਝ ਚੀਜ਼ਾਂ ਦਿਖਦੀਆਂ ਨਹੀਂ ਛੁਪ ਜਾਂਦੀਆਂ ਹਨ। 50 ਦੇ ਦਹਾਕੇ ਵਿੱਚ uniform civil code ਦੀ ਚਰਚਾ ਕਰ ਰਹੇ ਸਾਂ, ਕਾਂਗਰਸ ਦੇ ਪਾਸ ਅਵਸਰ ਸੀ, ਲੇਕਿਨ ਕਾਂਗਰਸ ਉਸਨੂੰ miss ਕਰ ਗਈ। ਅਤੇ Hindu code bill ਲਿਆਕੇ ਉਨ੍ਹਾਂ ਨੇ ਆਪਣੀ ਗੱਡੀ ਚਲਾ ਲਈ।
ਉਸ ਦੇ 35 ਸਾਲ ਬਾਅਦ ਕਾਂਗਰਸ ਨੂੰ ਦੂਜਾ ਅਵਸਰ ਮਿਲਿਆ। ਸ਼ਾਹਬਾਨੋ ਦਾ – ਸੁਪ੍ਰੀਮ ਕੋਰਟ ਨੇ ਪੂਰੀ ਮਦਦ ਕੀਤੀ ਸੀ.....ਅਤੇ ਦੇਸ਼ ਵਿੱਚ ਇੱਕ gender equality ਲਈ ਇੱਕ ਚੰਗੇ ਜਿਹੇ ਵਾਤਾਵਰਣ ਦੀ ਸੰਭਾਵਨਾ ਬਣੀ ਲੇਕਿਨ ਉਸ ਉਚਾਈ ਨੇ ਨੀਚੇ ਦੀਆਂ ਚੀਜ਼ਾਂ ਦੇਖਣ ਤੋਂ ਮਨਾ ਕਰ ਦਿੱਤਾ ਅਤੇ ਉਹ miss ਕਰ ਗਿਆਂ ..... ਅੱਜ 35 ਸਾਲ ਦੇ ਬਾਅਦ ਫਿਰ ਤੋਂ ਇੱਕ ਵਾਰ ਕਾਂਗਰਸ ਦੇ ਪਾਸ ਮੌਕਾ ਆਇਆ ਹੈ.... ਅਸੀਂ ਬਿਲ ਲੈਕੇ ਆਏ ਹਾਂ ਇਹ ਦੇਸ਼ ਦੀ ਨਾਰੀ ਦੇ ਗੌਰਵ ਦਾ ਇਸ ਨੂੰ ਕਿਸੇ ਵੀ ਸੰਪ੍ਰਦਾਇ ਨਾਲ ਜੋੜਨ ਦੀ ਜ਼ਰੂਰਤ ਨਹੀਂ ਹੈ।
ਮੈਂ ਚਾਹਾਂਗਾ ਕਿ ਕਾਂਗਰਸ ਪਾਰਟੀ ਵਿਸ਼ੇਸ਼ ਤੌਰ ‘ਤੇ ਇੱਕ ਗੱਲ ਜੋ ਉਸ ਸਮੇਂ ਸ਼ਾਹਬਾਨੋ ਦਾ ਜਦੋਂ ਚਲ ਰਿਹਾ ਸੀ। ਉਸ ਸਾਰੇ ਕਾਰੋਬਾਰ ਵਿੱਚ ਜੋ ਮੰਤਰੀ ਸਨ ਉਨ੍ਹਾਂ ਨੇ ਟੀਵੀ ਇੰਟਰਵਿਊ ਵਿੱਚ ਜੋ ਗੱਲ ਕਹੀ ਹੈ.....ਹੈਰਾਨੀ ਕਰਨ ਵਾਲੀ ਹੈ... ਮੇਰੇ ਪਾਸ ਉਸਦੀ ਸਚਾਈ ਸਿੱਧ ਕਰਨ ਲਈ ਕੋਈ ਅਵਸਰ ਨਹੀਂ ਹੈ, ਮੈਂ ਜੋ ਸੁਣਿਆ ਹੈ ਉਹ ਮੈਂ ਦੱਸਦਾ ਹਾਂ। ਉਨ੍ਹਾਂ ਨੇ ਉਸ ਸਮੇਂ ਦੇ ਕਾਂਗਰਸ ਦੇ ਮੰਤਰੀਆਂ ਦੇ ਮੂੰਹੋਂ ਕੀ ਗੱਲਾਂ ਨਿਕਲਦੀਆਂ ਸਨ ਉਹ ਉਨ੍ਹਾਂ ਨੇ ਆਖੀਆਂ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਉਹ ਸ਼ਾਹਬਾਨੋ ਦਾ ਮਸਲਾ ਚਲ ਰਿਹਾ ਸੀ। ਤਦ ਕਾਂਗਰਸ ਦੇ ਕਿਸੇ ਮੰਤਰੀ ਨੇ ਕਿਹਾ ਸੀ ਕਿ ਮੁਸਲਮਾਨਾਂ ਦੇ ਉਤਥਾਨ ਦੀ ਜ਼ਿੰਮੇਵਾਰੀ ਕਾਂਗਰਸ ਦੀ ਨਹੀਂ ਹੈ। ਦੇਖੀਏ ਗੰਭੀਰ ਗੱਲ ਹੈ.... ਮੁਸਲਮਾਨਾਂ ਦੇ ਉੱਥਾਨ (ਤਰੱਕੀ) ਦੀ ਜ਼ਿੰਮੇਦਾਰੀ ਕਾਂਗਰਸ ਦੀ ਨਹੀਂ ਹੈ। If they want to lie in the gutter let them be’ ਸਾਡੇ ਦੇਸ਼ ਦੇ ਨਾਗਰਿਕ ਹਨ ਉਨ੍ਹਾਂ ਨੂੰ ਅੱਗੇ ਲੈ ਜਾਣ ਲਈ..... ਮਿਲ ਜਾਵੇਗਾ’ ਮਿਲ ਜਾਵੇਗਾ ਜੀ ਮਿਲ ਜਾਵੇਗਾ। ਮੈਂ you tube ਦੀ link ਭੇਜ ਦੇਵਾਗਾ ਤੁਹਾਨੂੰ।
ਮਾਣਯੋਗ ਸਪੀਕਰ ਸਾਹਿਬ ਜੀ, ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਹਾਂ ਲੇਕਿਨ ਜੋ ਰਾਸ਼ਟਰਪਤੀ ਜੀ ਨੇ ਗਾਂਧੀ 150 ਅਤੇ ਅਜ਼ਾਦੀ 75 ਦੀ ਗੱਲ ਕੀਤੀ ਹੈ, .... ਅਸੀਂ ਦੇਖਦੇ ਹਾਂ ਸਾਡੇ ਦੇਸ਼ ਵਿੱਚ ਕਿਸੇ ਨਾ ਕਿਸੇ ਕਾਰਨਾਂ ਨਾਲ ਅਧਿਕਾਰਾਂ ‘ਤੇ ਹੀ ਕੇਂਦ੍ਰਿਤ ਰਹੀਆਂ ਸਾਰਿਆਂ ਗੱਲਾਂ। ਹਰ ਕੋਈ ਅਧਿਕਾਰਾਂ ਨਾਲ ਜੁੜਦਾ ਰਿਹਾ, ਅਧਿਕਾਰਾਂ ਦੀ ਚਿੰਤਾ ਕਰਦਾ ਰਿਹਾ। ਇਹ ਇੱਕ ਅਜਿਹਾ ਅਵਸਰ ਹੈ ਕਿ ਅਸੀਂ ਦੇਸ਼ ਨੂੰ paradigm shift ਕਰਕੇ ਅਧਿਕਾਰ ਤੋਂ ਕਰਤੱਵਾਂ ਦੇ ਵੱਲ ਲੈ ਚੱਲੀਏ। ਅਤੇ ਜਨਪ੍ਰਤੀਨਿਧੀ ਦਾ ਵੀ ਇਹ ਕੰਮ ਹੈ ਜਨਚੇਤਨਾ ਜਗਾਉਣ, ਜਨਪ੍ਰਤੀਨਿਧੀ ਦਾ ਕੰਮ ਹੈ ਅਜਿਹੇ ਸਮੇਂ ਵਿੱਚ ਅਗਵਾਈ ਕਰਨਾ ਅਤੇ ਇਹ ਵਿਸ਼ਾ ਅਜਿਹਾ ਨਹੀਂ ਹੈ ਜੋ ਮੈਂ ਕਹਿ ਰਿਹਾ ਹਾਂ.... ਸਾਡੇ ਵਿੱਚ ਹਰ ਕਿਸੇ ਨੇ ਸੁਣਿਆ ਵੀ ਹੈ ਕਿ ਕਰਤੱਵ ਦੀ ਕੀ ਤਾਕਤ ਹੁੰਦੀ ਹੈ।
ਮਹਾਤਮਾ ਗਾਂਧੀ ਕਿਹਾ ਕਰਦੇ ਸਨ- every right carries with it a corresponding duty !ਲੋਹੀਆ ਜੀ ਕਹਿੰਦੇ ਸਨ, ਕਰਤੱਵ ਨਿਭਾਉਂਦੇ ਸਮੇਂ ਨਫਾ-ਨੁਕਸਾਨ ਨਹੀਂ ਦੇਖਿਆ ਜਾਂਦਾ । ਅਤੇ ਮੈਂ ਇਸ quote ਨੂੰ ਜਰਾ ਵਿਸਤਾਰ ਨਾਲ ਦੱਸਣਾ ਚਾਹੁੰਦਾ ਹਾਂ..... ਬਹੁਤ ਪੁਰਾਣੀ ਗੱਲ ਹੈ ਕੋਟ ਹੈ “ਦੁਨੀਆ ਨੂੰ ਭਾਰਤ ਦੀ ਇੱਕ ਵੱਡੀ ਸਿੱਖਿਆ ਇਹ ਹੈ ਕਿ ਇੱਥੇ ਸਭ ਤੋਂ ਪਹਿਲੇ ਕਰਤੱਵ ਆਉਂਦੇ ਹਨ ਅਤੇ ਇਨ੍ਹਾਂ ਕਰਤੱਵਾਂ ਤੋਂ ਅਧਿਕਾਰ ਨਿਕਲਦੇ ਹਨ। ਅੱਜ ਦੇ ਆਧੁਨਿਕ ਭੌਤਿਕਵਾਦੀ ਵਿਸ਼ਵ ਵਿੱਚ ਜਿੱਥੇ ਹਰ ਤਰ੍ਹਾਂ ਟਕਰਾਅ ਦਿਖਾਈ ਪੈਂਦੇ ਹਨ , ਉੱਥੇ ਹਰ ਕੋਈ ਆਪਣੇ ਅਧਿਕਾਰਾਂ ਅਤੇ ਸੁਵਿਧਾ ਦੀ ਗੱਲ ਕਰਦਾ ਹੈ, ਸ਼ਾਇਦ ਹੀ ਕੋਈ ਕਰੱਤਵਾਂ ਦੀ ਗੱਲ ਕਰਦਾ ਹੋਵੇ, ਇਹੀ ਟਕਰਾਅ ਦੀ ਵਜਹ ਹੈ। ਇਹ ਵਾਸਤਵਿਕਤਾ ਹੈ ਕਿ ਅਧਿਕਾਰਾਂ ਅਤੇ ਸਹੂਲਤਾਂ ਲਈ ਹੀ ਅਸੀਂ ਲੜਾਈ ਲੜਦੇ ਹਾਂ ਲੇਕਿਨ ਅਜਿਹਾ ਕਰਨ ਵਿੱਚ ਅਸੀਂ ਅਗਰ ਕਰਤੱਵਾਂ ਨੂੰ ਭੁੱਲ ਜਾਈਏ ਤਾਂ ਇਹ ਅਧਿਕਾਰ ਅਤੇ ਸੁਵਿਧਾਵਾਂ ਵੀ ਸਾਡੇ ਕੋਲ ਨਹੀਂ ਰਹਿ ਸਕਣਗੇ।
ਮੈਂ ਸਮਝਦਾ ਹਾਂ ਇਹ ਸਾਫ-ਸਾਫ ਦਰਸ਼ਨ ਹੈ। ਸਾਡੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਸ ਮਹਾਪੁਰਖ ਨੇ ਇਹ ਗੱਲ ਕਹੀ ਹੈ ਉਸ ਦੇ ਬਾਅਦ ਉਸ ਨੂੰ ਭੁਲਾ ਦਿੱਤਾ ਗਿਆ ਹੈ- ਉਸ ਮਹਾਪੁਰਖ ਦੀ ਯਾਦ ਕਰਦੇ ਹੋਏ ਅਸੀਂ ਇਸ ਗੱਲ ਨੂੰ ਅੱਗੇ ਲੈ ਜਾ ਸਕਦੇ ਹਾਂ ਕੀ? ਅਤੇ ਉਹ ਮਹਾਪੁਰਖ ਸਨ ਜਿਨ੍ਹਾਂ ਨੇ ਕਿਹਾ ਸੀ 14 ਜੁਲਾਈ 1951 ਜਦੋਂ ਚੋਣ ਤੋਂ ਪਹਿਲਾਂ ਕਾਂਗਰਸ ਦੇ ਪਹਿਲੇ manifesto ਦਾ ਐਲਾਨ ਹੋ ਰਿਹਾ ਸੀ। ਉਸ ਐਲਾਨ ਦੇ ਸਮੇਂ ਇਹ ਪੈਰਾਗ੍ਰਾਫ ਪੰਡਿਤ ਨਹਿਰੂ ਜੀ ਨੇ ਬੋਲਿਆ ਸੀ।
ਮੈਂ ਸਮਝਦਾ ਹਾਂ ਉਸ ਪੰਡਿਤ ਨਹਿਰੂ ਜੀ ਨੇ ਜੋ ਸੁਪਨਾ 1951 ਵਿੱਚ ਦੇਖਿਆ ਸੀ, ਉਸ ਸੁਪਨੇ ਨੂੰ ਪੂਰਾ ਕਰਨ ਲਈ ‘ਦੇਸ਼ ਨੂੰ ਕਰੱਤਵ ਦੇ ਰਾਹ ‘ਤੇ ਲਿਜਾਣ ਲਈ’ ਪੰਡਿਤ ਜੀ ਦੀ ਉਸ ਇੱਛਾ ਨੂੰ ਸਮਝ ਕੇ ਅਸੀਂ ਅੱਗੇ ਵਧ ਸਕਦੇ ਹਾਂ ਕੀ?..... ਅਸੀਂ ਸਾਰੇ ਮਿਲ ਕੇ ਤੈਅ ਕਰੀਏ ਅਤੇ ਅਸੀਂ ਅੱਗੇ ਚਲਣ ਦਾ ਯਤਨ ਕਰੀਏ।
ਸਾਡਾ ਦੇਸ਼ ਦਾ ਅਨੁਭਵ ਅਜਿਹਾ ਹੈ ਕਿ ਜਦੋਂ ਮਹਾਤਮਾ ਗਾਂਧੀ ਨੇ ਦੇਸ਼ ਦੇ ਨੌ ਜਵਾਨਾਂ ਨੂੰ ਕਿਹਾ ਸੀ ਕਿਤਾਬਾਂ ਛੱਡੋ,, ਅਜ਼ਾਦੀ ਲਈ ਚਲੋ- ਲੋਕ ਨਿਕਲ ਪਏ ਸਨ। ਗਾਂਧੀ ਜੀ ਨੇ ਕਿਹਾ ਸੀ ਵਿਦੇਸ਼ ਛੱਡੋ ਸਵਦੇਸ਼ੀ ਕਰੋ- ਲੋਕ ਚੱਲ ਪਏ ਸਨ। ਲਾਲ ਬਹਾਦੁਰ ਸ਼ਾਸਤਰੀ ਨੇ ਕਿਹਾ ਸੀ ਇੱਕ ਟਾਈਮ ਖਾਣਾ ਛੱਡ ਦਿਓ ਅੰਨ ਦਾ ਉਤਪਾਦਨ ਕਰੋ- ਦੇਸ਼ ਨੇ ਕਰ ਦਿੱਤਾ। ਮੇਰੇ ਜਿਹੇ ਛੋਟੇ ਵਿਅਕਤੀ ਨੇ ਕਿਹਾ ਕਿ ਗੈਸ ਦੀ ਸਬਸਿਡੀ ਛੱਡੋ ਦਿਓ- ਲੋਕਾਂ ਨੇ ਛੱਡ ਦਿੱਤੀ। ਮਤਲਬ ਕਿ ਦੇਸ਼ ਤਿਆਰ ਹੈ.... ਦੇਸ਼ ਤਿਆਰ ਹੈ।
ਆਓ.... ਅਸੀਂ ਸਭ ਮਿਲਕੇ ਇੱਕ ਨਵੇਂ ਭਾਰਤ ਦੇ ਨਿਰਮਾਣ ਲਈ ਆਧੁਨਿਕ ਭਾਰਤ ਦੇ ਨਿਰਮਾਣ ਲਈ ਰਾਜਨੀਤੀ ਦੀਆਂ ਆਪਣੀਆਂ ਸੀਮਾਵਾਂ ਤੋਂ ਵੀ ਉੱਪਰ ਦੇਸ਼ ਹੁੰਦਾ ਹੈ, ਦਲ ਨਾਲੋਂ ਵੱਡਾ ਦੇਸ਼ ਹੁੰਦਾ ਹੈ। ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਆਸ਼ਾਵਾਂ-ਆਂਕਾਖਿਆਵਾਂ ਹੈ, ਉਸ ਨੂੰ ਪੂਰਾ ਕਰਨ ਲਈ ਰਾਸ਼ਟਰਪਤੀ ਜੀ ਨੇ ਜੋ ਸਾਨੂੰ ਮਾਰਗਦਰਸ਼ਨ ਦਿੱਤਾ ਹੈ ਜੋ ਦਿਸ਼ਾ-ਨਿਰਦੇਸ਼ ਦਿੱਤਾ ਹੈ। ਰਾਸ਼ਟਰਪਤੀ ਜੀ ਦਾ ਅਭਿਨੰਦਨ ਕਰਦੇ ਹੋਏ ਉਨ੍ਹਾਂ ਦੀ ਧੰਨਵਾਦ ਕਰਦੇ ਹੋਏ..... ਸਾਨੂੰ ਸਿਰਫ ਉਨ੍ਹਾਂ ਦੇ ਭਾਸ਼ਣ ਦਾ ਹੀ ਧੰਨਵਾਦ ਹੀ ਨਹੀਂ, ਉਸ ਭਾਸ਼ਣ ਦੀ spirit ਨੂੰ ਜੀ ਕੇ ਰਾਸ਼ਟਰ ਹਿਤ ਵਿੱਚ ਕੁਝ ਕਰਕੇ ਸੱਚਾ ਧੰਨਵਾਦ ਪਾਸ ਕਰੀਏ।
ਇਸੇ ਇੱਕ ਉਮੀਦ ਦੇ ਨਾਲ ਮੈਂ ਸਾਰੇ ਇਸ ਚਰਚਾ ਨੂੰ ਸਮ੍ਰਿੱਧ (ਭਰਪੂਰ) ਬਣਾਉਣ ਵਾਲੇ ਆਦਰ ਯੋਗ ਮੈਂਬਰਾਂ ਦਾ ਅਭਿਨੰਦਨ ਕਰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ।
ਤੁਹਾਡਾ ਵੀ ਸਪੀਕਰ ਸਾਹਿਬ ਜੀ ਬਹੁਤ-ਬਹੁਤ ਧੰਨਵਾਦ।
*****
ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ਬਾਲਮੀਕੀ ਮਹਤੋ/ਨਿਰਮਲ ਸ਼ਰਮਾ/ਮਮਤਾ ਸਾਹਨੀ
(Release ID: 1576234)
Visitor Counter : 231