ਪ੍ਰਧਾਨ ਮੰਤਰੀ ਦਫਤਰ

ਜੀ 20 ਸਿਖਰ ਸੰਮੇਲਨ ਦੌਰਾਨ ਬ੍ਰਿਕਸ ਨੇਤਾਵਾਂ ਦੀ ਮੀਟਿੰਗ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ


Posted On: 28 JUN 2019 9:30AM by PIB Chandigarh

Your Excellencies,

ਸਭ ਤੋਂ ਪਹਿਲਾਂ, ਮੈਂ ਰਾਸ਼ਟਰਪਤੀ ਬੋਲਸਨਾਰੋ ਨੂੰ ਬ੍ਰਾਜ਼ੀਲ ਦਾ ਰਾਸ਼ਟਰਪਤੀ ਚੁਣੇ ਜਾਣ ਲਈ ਵਧਾਈ ਦਿੰਦਾ ਹਾਂ । ਅਤੇ BRICS ਪਰਿਵਾਰ ਵਿੱਚ ਉਨ੍ਹਾਂ ਦਾ ਸੁਆਗਤ ਵੀ ਕਰਦਾ ਹਾਂ । ਮੈਂ ਰਾਸ਼ਟਰਪਤੀ ਬੋਲਸਨਾਰੋ ਦਾ ਇਸ ਮੀਟਿੰਗ ਦੇ ਆਯੋਜਨ ਲਈ ਹਾਰਦਿਕ ਧੰਨਵਾਦ ਵੀ ਕਰਦਾ ਹਾਂ । ਇਸ ਅਵਸਰ ਉੱਤੇ ਸਾਡੇ ਮਿੱਤਰ ਰਾਮਾਫੋਸਾ ਨੂੰ ਫਿਰ ਤੋਂ ਦੱਖਣ ਅਫ਼ਰੀਕਾ ਦਾ ਰਾਸ਼ਟਰਪਤੀ ਚੁਣੇ ਜਾਣ ਉੱਤੇ ਮੈਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜਪਾਨ ਦੇ ਓਸਾਕਾ ਵਿਖੇ ਜੀ-20 ਸਿਖਰ ਸੰਮੇਲਨ ਦੌਰਾਨ ਬ੍ਰਿਕਸ ਮੀਟਿੰਗ ਨੂੰ ਸੰਬੋਧਨ ਕਰਦੇ ਹਏ।

Excellencies,

ਇਸ ਪ੍ਰਕਾਰ ਦੇ ਗ਼ੈਰ-ਰਸਮੀ ਸਲਾਹ-ਮਸ਼ਵਰੇ (ਵਿਚਾਰ-ਵਟਾਂਦਰੇ) ਨਾਲ ਸਾਨੂੰ G - 20 ਦੇ ਪ੍ਰਮੁੱਖ ਵਿਸ਼ਿਆਂ ਉੱਤੇ ਇੱਕ - ਦੂਜੇ ਨਾਲ ਤਾਲਮੇਲ ਦਾ ਮੌਕਾ ਮਿਲਦਾ ਹੈ । ਅੱਜ ਮੈਂ ਤਿੰਨ ਪ੍ਰਮੁੱਖ ਚੁਣੌਤੀਆਂ ਉੱਤੇ ਧਿਆਨ ਦੇਵਾਂਗਾ । ਪਹਿਲੀ, ਵਿਸ਼ਵ ਦੀ ਅਰਥਵਿਵਸਥਾ ਵਿੱਚ ਮੰਦੀ ਅਤੇ ਅਨਿਸ਼ਚਿਤਤਾ। ਨਿਯਮਾਂ ਉੱਤੇ ਅਧਾਰਿਤ ਬਹੁ-ਪੱਖੀ ਅੰਤਰਰਾਸ਼ਟਰੀ ਵਪਾਰ ਵਿਵਸਥਾ ਉੱਤੇ ਇੱਕ ਤਰਫਾ ਨਿਰਣਾ ਅਤੇ ਪ੍ਰਤੀਦਵੰਦਵਿਤਾ (ਮੁਕਾਬਲੇਬਾਜ਼ੀ) ਹਾਵੀ ਹੋ ਰਹੇ ਹਨਦੂਸਰੇ ਪਾਸੇ, ਸੰਸਾਧਨਾਂ ਦੀ ਕਮੀ ਇਸ ਤੱਥ ਵਿੱਚ ਝਲਕਦੀ ਹੈ ਕਿ ਇਮਰਜਿੰਗ ਮਾਰਕਿਟ ਇਕੋਨੋਮੀਜ਼ ਦੇ ਇੰਫਰਾਸਟ੍ਰਕਚਰ ਵਿੱਚ ਨਿਵੇਸ਼ ਲਈ ਅੰਦਾਜ਼ਨ 1.3 ਟ੍ਰਿਲੀਅਨ ਡਾਲਰ ਦੀ ਕਮੀ ਹੈ ।

ਦੂਸਰੀ ਵੱਡੀ ਚੁਣੌਤੀ ਹੈ ਵਿਕਾਸ ਅਤੇ ਪ੍ਰਗਤੀ ਨੂੰ ਸਮਾਵੇਸ਼ੀ ਅਤੇ ਸਸਟੇਨੇਬਲ ਬਣਾਉਣਾ । ਤੇਜ਼ੀ ਨਾਲ ਬਦਲਦੀ ਹੋਈ ਟੈਕਨੋਲੋਜੀ ਜਿਵੇਂ ਕਿ ਡਿਜੀਟਲਾਈਜੇਸ਼ਨ , ਅਤੇ ਕਲਾਈਮੇਟ ਚੇਂਜ ਸਿਰਫ ਸਾਡੇ ਲਈ ਹੀ ਨਹੀਂ, ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਚਿੰਤਾ ਦੇ ਵਿਸ਼ੇ ਹਨ । ਵਿਕਾਸ ਤਦੇ ਸਹੀ ਅਰਥ ਵਿੱਚ ਵਿਕਾਸ ਹੈ ਜਦੋਂ ਉਹ ਅਸਮਾਨਤਾ ਘਟਾਵੇ ਅਤੇ ਸਸ਼ਕਤੀਕਰਨ ਵਿੱਚ ਯੋਗਦਾਨ ਦੇਵੇਆਤੰਕਵਾਦ ਸਾਰੀ ਮਾਨਵਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ । ਇਹ ਨਿਰਦੋਸ਼ਾਂ ਦੀ ਜਾਨ ਤਾਂ ਲੈਂਦਾ ਹੀ ਹੈ, ਆਰਥਿਕ ਪ੍ਰਗਤੀ ਅਤੇ ਸਮਾਜਿਕ ਸਥਿਰਤਾ ਉੱਤੇ ਬਹੁਤ ਬੁਰਾ ਅਸਰ ਵੀ ਪਾਉਂਦਾ ਹੈ । ਸਾਨੂੰ ਆਤੰਕਵਾਦ ਅਤੇ ਜਾਤੀਵਾਦ ਨੂੰ ਸਮਰਥਨ ਅਤੇ ਸਹਾਇਤਾ ਦੇ ਸਾਰੇ ਰਸਤੇ ਬੰਦ ਕਰਨੇ ਹੋਣਗੇ ।

Excellencies,

ਇਨ੍ਹਾਂ ਸਮੱਸਿਆਵਾਂ ਦਾ ਨਿਰਾਕਰਣ (ਸਮਾਧਾਨ) ਹਾਲਾਂਕਿ ਅਸਾਨ ਨਹੀਂ ਹੈ, ਫਿਰ ਵੀ ਸਮੇਂ ਦੀ ਸੀਮਾ ਵਿੱਚ 5 ਪ੍ਰਮੁੱਖ ਸੁਝਾਅ ਦੇਣਾ ਚਾਹਾਂਗਾ:

i) BRICS ਦੇਸ਼ਾਂ ਦਰਮਿਆਨ ਤਾਲਮੇਲ ਨਾਲ ਇੱਕਤਰਫਾ ਫੈਸਲਿਆਂ ਦੇ ਦੁਸ਼ਪਰਿਣਾਮਾਂ ਦਾ ਨਿਦਾਨ ਕੁਝ ਹੱਦ ਤੱਕ ਹੋ ਸਕਦਾ ਹੈ । ਸਾਨੂੰ reformed ਮਲਟੀਲੇਟਰਲਿਜ਼ਮ ਲਈ ਅੰਤਰਰਾਸ਼ਟਰੀ ਵਿੱਤੀ ਅਤੇ ਵਪਾਰਕ ਸੰਸਥਾਵਾਂ ਅਤੇ ਸੰਗਠਨਾਂ ਵਿੱਚ ਜ਼ਰੂਰੀ ਸੁਧਾਰ ਉੱਤੇ ਜ਼ੋਰ ਦਿੰਦੇ ਰਹਿਣਾ ਹੋਵੇਗਾ

ii) ਨਿਰੰਤਰ ਆਰਥਿਕ ਵਿਕਾਸ ਲਈ ਜ਼ਰੂਰੀ ਊਰਜਾ ਦੇ ਸੰਸਾਧਨ ਜਿਵੇਂ ਤੇਲ ਅਤੇ ਗੈਸ ਘੱਟ ਕੀਮਤਾਂ ਉੱਤੇ ਲਗਾਤਾਰ ਉਪਲੱਬਧ ਰਹਿਣੇ ਚਾਹੀਦੇ ਹਨ

iii) New Development Bank ਦੁਆਰਾ ਮੈਂਬਰ ਦੇਸ਼ਾਂ ਦੇ ਭੌਤਿਕ ਅਤੇ ਸਮਾਜਿਕ ਇੰਫਰਾਸਟ੍ਰਕਚਰ ਅਤੇ renewable energy ਪ੍ਰੋਗਰਾਮਾਂ ਵਿੱਚ ਨਿਵੇਸ਼ ਨੂੰ ਹੋਰ ਪਹਿਲ ਮਿਲਣੀ ਚਾਹੀਦੀ ਹੈ । Coalition for Disaster Resilient Infrastructure ਲਈ ਭਾਰਤ ਦੀ ਪਹਿਲ ਅਲਪ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਕੁਦਰਤੀ ਆਪਦਾ ਦਾ ਸਾਹਮਣਾ ਕਰਨ ਲਈ ਉਚਿਤ ਇੰਫਰਾਸਟ੍ਰਕਚਰ ਵਿੱਚ ਸਹਾਇਕ ਹੋਵੇਗੀ । ਮੈਂ ਤੁਹਾਨੂੰ ਇਸ coalition ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ ।

iv) ਵਿਸ਼ਵ ਭਰ ਵਿੱਚ ਕੁਸ਼ਲ ਕਾਰੀਗਰਾਂ ਦਾ ਆਵਾਗਮਨ ਅਸਾਨ ਹੋਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦੇਸ਼ਾਂ ਨੂੰ ਵੀ ਲਾਭ ਹੋਵੇਗਾ ਜਿੱਥੇ ਅਬਾਦੀ ਦਾ ਇੱਕ ਬਹੁਤ ਵੱਡਾ ਹਿੱਸਾ ਕੰਮਕਾਜ ਦੀ ਉਮਰ ਪਾਰ ਕਰ ਚੁੱਕਿਆ ਹੈ ।

v) ਮੈਂ ਹਾਲ ਹੀ ਵਿੱਚ ਆਤੰਕਵਾਦ ਉੱਤੇ ਇੱਕ Global Conference ਦਾ ਸੱਦਾ ਦਿੱਤਾ ਹੈ। ਆਤੰਕਵਾਦ ਦੇ ਖਿਲਾਫ਼ ਲੜਾਈ ਲਈ ਜ਼ਰੂਰੀ ਸਹਿਮਤੀ ਦਾ ਅਭਾਵ ਸਾਨੂੰ ਆਲਸੀ (inactive) ਨਹੀਂ ਰੱਖ ਸਕਦਾ । ਆਤੰਕਵਾਦ ਦੇ ਖ਼ਿਲਾਫ਼ ਸੰਘਰਸ਼ ਨੂੰ ਪ੍ਰਮੁੱਖ ਪ੍ਰਾਥਮਿਕਤਾਵਾਂ ਵਿੱਚ ਜਗ੍ਹਾ ਦੇਣ ਲਈ ਮੈਂ ਬ੍ਰਾਜ਼ੀਲ ਦੀ ਸਰਾਹਨਾ ਕਰਦਾ ਹਾਂ ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜਪਾਨ ਦੇ ਓਸਾਕਾ ਵਿਖੇ ਬ੍ਰਿਕਸ ਦੇਸ਼ਾਂ ਦੇ ਨੇਤਾਵਾਂ

Excellencies,

ਬ੍ਰਾਜੀਲੀਆ ਵਿੱਚ BRICS Summit ਦੀ ਮੈਂ ਉਤਸੁਕਤਾ ਨਾਲ ਉਡੀਕ ਕਰ ਰਿਹਾ ਹਾਂ । ਇਸ Summit ਨੂੰ ਸਫਲ ਬਣਾਉਣ ਲਈ ਭਾਰਤ ਪੂਰਾ ਸਹਿਯੋਗ ਕਰੇਗਾ ।


 

ਆਪ ਸਭ ਦਾ ਬਹੁਤ - ਬਹੁਤ ਧੰਨਵਾਦ।

ਏਕੇਟੀ/ਕੇਪੀ



(Release ID: 1576145) Visitor Counter : 111


Read this release in: English