ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਓਮ ਬਿਰਲਾ ਦੀ ਲੋਕ ਸਭਾ ਦੇ ਸਪੀਕਰ ਵਜੋਂ ਚੋਣ ਦਾ ਸੁਆਗਤ ਕੀਤਾ

Posted On: 19 JUN 2019 3:00PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਦਨ ਦੀਆਂ ਸਰਬਉੱਚ ਪਰੰਪਰਾਵਾਂ ਅਨੁਸਾਰ ਸਤਾਰ੍ਹਵੀਂ ਲੋਕ ਸਭਾ ਦੇ ਸਪੀਕਰ ਵਜੋਂ ਸ਼੍ਰੀ ਓਮ ਬਿਰਲਾ ਨੂੰ ਸਰਬਸੰਮਤੀ ਨਾਲ ਚੁਣੇ ਜਾਣ ਦਾ ਸੁਆਗਤ ਕੀਤਾ

ਸ਼੍ਰੀ ਓਮ ਬਿਰਲਾ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਅੱਜ ਲੋਕ ਸਭਾ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਦਨ ਦੇ ਸਪੀਕਰ ਵਜੋਂ ਇੰਨੇ ਵਿਸ਼ੇਸ਼ ਵਿਅਕਤਿਤਵ ਦਾ ਹੋਣਾ ਸਾਰੇ ਮੈਬਰਾਂ ਲਈ ਮਾਣ ਦਾ ਪਲ ਹੈ ।

ਉਨ੍ਹਾਂ ਕਿਹਾ ਕਿ ਸ਼੍ਰੀ ਓਮ ਬਿਰਲਾ ਵਰ੍ਹਿਆਂ ਤੋਂ ਜਨਤਕ ਜੀਵਨ ਵਿੱਚ ਰਹੇ ਹਨ, ਇੱਕ ਵਿਦਿਆਰਥੀ ਨੇਤਾ ਵਜੋਂ ਸ਼ੁਰੂਆਤ ਕਰਦੇ ਹੋਏ ਉਹ ਨਿਰੰਤਰ ਸਮਾਜ ਸੇਵਾ ਕਰਦੇ ਰਹੇ ਹਨਪ੍ਰਧਾਨ ਮੰਤਰੀ ਨੇ ਕੋਟਾ ( ਰਾਜਸਥਾਨ ) ਦੇ ਬਦਲਾਅ ਅਤੇ ਸਮੁੱਚੇ ਵਿਕਾਸ ਵਿੱਚ ਸ਼੍ਰੀ ਓਮ ਬਿਰਲਾ ਦੁਆਰਾ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ ।

ਪ੍ਰਧਾਨ ਮੰਤਰੀ ਨੇ ਨਵੇਂ ਚੁਣੇ ਸਪੀਕਰ ਨਾਲ ਆਪਣੇ ਲੰਬੇ ਲਗਾਅ (association) ਨੂੰ ਵੀ ਯਾਦ ਕੀਤਾਉਨ੍ਹਾਂ ਨੇ ਸ਼੍ਰੀ ਓਮ ਬਿਰਲਾ ਦੇ ਸੇਵਾ ਪ੍ਰਤੀ ਸਮਰਪਣ ਅਤੇ ਭੂਚਾਲ ਬਾਅਦ ਕੱਛ ਅਤੇ ਹੜ੍ਹਾਂ ਬਾਅਦ ਕੇਦਾਰਨਾਥ ਵਿੱਚ ਪੁਨਰਨਿਰਮਾਣ ਦੇ ਯਤਨਾਂ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਉਜਾਗਰ ਕੀਤਾ । ਉਨ੍ਹਾਂ ਕਿਹਾ ਕਿ ਸਤਾਰ੍ਹਵੀਂ ਲੋਕ ਸਭਾ ਨੂੰ ਇਸ ਦੇ ਸਪੀਕਰ ਵਜੋਂ ਇੱਕ ਦਇਆਵਾਨ ਲੀਡਰ ਮਿਲ ਰਿਹਾ ਹੈ ।

ਪ੍ਰਧਾਨ ਮੰਤਰੀ ਨੇ ਸਪੀਕਰ ਨੂੰ ਭਰੋਸਾ ਦਿੱਤਾ ਕਿ ਉਹ ਸਦਨ ਦੀ ਕਾਰਵਾਈ ਦੇ ਸਫਲ ਸੰਚਾਲਨ ਵਿੱਚ ਮੈਬਰਾਂ ਦਾ ਪੂਰਨ ਸਹਿਯੋਗ ਪ੍ਰਾਪਤ ਕਰਨਗੇ ।

*****


(Release ID: 1574953)
Read this release in: English