ਗ੍ਰਹਿ ਮੰਤਰਾਲਾ
ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ - ਐੱਨਡੀਐੱਮਏ ਨੇ ਗਾਂਬੀਆ ਦੇ ਵਫ਼ਦ ਨਾਲ ਮੁਲਾਕਾਤ ਕੀਤੀ : ਆਪਦਾ ਜੋਖਮ ਘਟਾਉਣ ਬਾਰੇ ਚਰਚਾ ਹੋਈ
Posted On:
18 JUN 2019 3:00PM by PIB Chandigarh
ਗਾਂਬੀਆ ਦੇ 25 ਮੈਂਬਰੀ ਵਫ਼ਦ ਨੇ ਅੱਜ ਇੱਥੇ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮ) ਨਾਲ ਮੁਲਾਕਾਤ ਕੀਤੀ । ਵਫ਼ਦ ਗਾਂਬੀਆ ਦੇ ਸਰਕਾਰੀ ਕਰਮਚਾਰੀਆਂ ਲਈ ਮਸੂਰੀ ਸਥਿਤ ਰਾਸ਼ਟਰੀ ਸੁਸ਼ਾਸਨ ਕੇਂਦਰ ਦੁਆਰਾ ਆਯੋਜਿਤ ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲੈਣ ਭਾਰਤ ਆਇਆ ਹੈ। ਇਹ ਪ੍ਰੋਗਰਾਮ 10 ਤੋਂ 21 ਜੂਨ ਤੱਕ ਆਯੋਜਿਤ ਕੀਤਾ ਗਿਆ ਹੈ ।
ਟ੍ਰੇਨਿੰਗ ਪ੍ਰੋਗਰਾਮ ਦਾ ਉਦੇਸ਼ ਦੋਹਾਂ ਦੇਸ਼ਾਂ ਦਰਮਿਆਨ ਪ੍ਰਸ਼ਾਸਨ ਦੇ ਖੇਤਰ ਵਿੱਚ ਪਰਸਪਰ ਅਨੁਭਵਾਂ ਅਤੇ ਕੰਮ ਕਾਜ ਦੇ ਬਿਹਤਰ ਤਰੀਕਿਆਂ ਨੂੰ ਸਾਂਝੇ ਕਰਨਾ ਹੈ । ਪ੍ਰੋਗਰਾਮ ਦੀ ਅਗਵਾਈ ਭਾਰਤ ਸਰਕਾਰ ਦਾ ਵਿਦੇਸ਼ ਮੰਤਰਾਲਾ ਕਰ ਰਿਹਾ ਹੈ ।
ਵਫ਼ਦ ਨਾਲ ਚਰਚਾ ਲਈ ਐੱਨਡੀਐੱਮਏ ਨੇ ਆਪਦਾ ਪ੍ਰਬੰਧਨ ਬਾਰੇ ਆਲਮੀ ਪੱਧਰ ਉੱਤੇ ਅਪਣਾਏ ਜਾ ਰਹੇ ਤੌਰ ਤਰੀਕਿਆਂ , ਭਾਰਤ ਵਿੱਚ ਆਪਦਾ ਜੋਖਮ ਘਟਾਉਣ ਦੀ ਸੰਸਥਾਤਗਤ ਪ੍ਰਣਾਲੀ ਅਤੇ ਖੁਦ ਦੇ ਕੰਮ ਕਾਜ ਦੇ ਤਰੀਕਿਆਂ ਉੱਤੇ ਇੱਕ ਪੇਸ਼ਕਾਰੀ ਦਿੱਤੀ । ਇਸ ਦੇ ਬਾਅਦ ਆਪਦਾ ਪ੍ਰਬੰਧਨ ਨਾਲ ਜੁੜੇ ਮੁੱਦਿਆਂ ਉੱਤੇ ਵਿਸਤਾਰ ਨਾਲ ਚਰਚਾ ਕੀਤੀ ਗਈ ।
ਗਿਆਨ ਅਤੇ ਕੰਮ ਕਾਜ ਦੇ ਬਿਹਤਰੀਨ ਤੌਰ-ਤਰੀਕਿਆਂ ਨੂੰ ਸਾਂਝੇ ਕਰਨਾ ਆਪਦਾ ਜੋਖਿਮਾਂ ਨੂੰ ਘਟਾਉਣ ਅਤੇ ਕਮਜ਼ੋਰ ਭਾਈਚਾਰਿਆਂ ਨੂੰ ਮਹੱਤਵਪੂਰਨ ਬਣਾਉਣ ਦਾ ਇੱਕ ਸਸ਼ਕਤ ਮਾਧਿਅਮ ਹੈ । ਬੈਠਕ ਵਿੱਚ ਹੋਣ ਵਾਲੀਆਂ ਚਰਚਾਵਾਂ ਦੋਹਾਂ ਦੇਸ਼ਾਂ ਨੂੰ ਆਪਦਾ ਜੋਖਿਮ ਘਟਾਉਣ ਦੇ ਉਨ੍ਹਾਂ ਦੇ ਯਤਨਾਂ ਵਿੱਚ ਮਦਦ ਕਰਨਗੀਆਂ ।
*******
(Release ID: 1574879)
Visitor Counter : 37