ਪ੍ਰਧਾਨ ਮੰਤਰੀ ਦਫਤਰ

ਬਿਸ਼ਕੇਕ ਦੀ ਯਾਤਰਾ ‘ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ

प्रविष्टि तिथि: 12 JUN 2019 2:36PM by PIB Chandigarh

ਮੈਂ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਦੇਸ਼ਾਂ ਦੇ ਪ੍ਰਮੁੱਖਾਂ ਦੀ ਪਰਿਸ਼ਦ ਦੀ ਬੈਠਕ ਵਿੱਚ ਹਿੱਸਾ ਲੈਣ ਲਈ 13-14 ਜੂਨ 2019 ਨੂੰ ਬਿਸ਼ਕੇਕ (ਕਿਰਗਿਜ਼ ਗਣਰਾਜ) ਜਾ ਰਿਹਾ ਹਾਂ।

ਖੇਤਰ ਵਿੱਚ ਬਹੁਪੱਖੀ, ਰਾਜਨੀਤਕ, ਸੁਰੱਖਿਆ, ਆਰਥਿਕ ਅਤੇ ਲੋਕਾਂ ਦਰਮਿਆਨ ਆਪਸ ਵਿੱਚ ਸੰਪਰਕ ਵਧਾਉਣ ਵਿੱਚ ਅਸੀਂ ਐੱਸਸੀਓ ਨੂੰ ਵਿਸ਼ੇਸ਼ ਮਹੱਤਵ ਦਿੰਦੇ ਹਾਂ।

ਦੋ ਸਾਲ ਪਹਿਲਾਂ ਐੱਸਸੀਓ ਦੀ ਪੂਰੀ ਮੈਂਬਰੀ ਲੈਣ ਤੋਂ ਬਾਅਦ ਭਾਰਤ ਨੇ ਐੱਸਸੀਓ ਦੀ ਗੱਲਬਾਤ ਦੀਆਂ ਵੱਖੋ-ਵੱਖਰੀਆਂ ਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਹੈ। ਪਿਛਲੇ ਵਰ੍ਹਿਆਂ ਵਿੱਚ, ਅਸੀਂ ਕਿਰਗਿਜ਼ ਗਣਰਾਜ ਦੀ ਚੇਅਰਮੈਨਸ਼ਿਪ ਨੂੰ ਪੂਰਾ ਸਹਿਯੋਗ ਦਿੱਤਾ ਹੈ।

ਇਸ ਸਿਖਰ ਸੰਮੇਲਨ ਵਿੱਚ ਗਲੋਬਲ ਸੁਰੱਖਿਆ ਸਥਿਤੀ, ਬਹੁਪੱਖੀ ਆਰਥਿਕ ਸਹਿਯੋਗ, ਇੱਕ ਦੂਜੇ ਦੇ ਦੇਸ਼ ਦੇ ਲੋਕਾਂ ਦਾ ਆਉਣਾ-ਜਾਣਾ ਅਤੇ ਅੰਤਰਰਾਸ਼ਟਰੀ ਤੇ ਖੇਤਰੀ ਮਹੱਤਵ ਦੇ ਟੌਪਿਕਲ ਮੁੱਦਿਆਂ 'ਤੇ ਚਰਚਾ ਕਰਨ ਦੀ ਉਮੀਦ ਹੈ। ਸਿਖਰ ਸੰਮੇਲਨ ਦੌਰਾਨ, ਮੇਰੀ ਕਈ ਨੇਤਾਵਾਂ ਨਾਲ ਮੁਲਾਕਾਤ ਕਰਨ ਦੀ ਵੀ ਯੋਜਨਾ ਹੈ।

ਐੱਸਸੀਓ ਸਿਖਰ ਸੰਮੇਲਨ ਦੀ ਸਮਾਪਤੀ ਤੋਂ ਬਾਅਦ, ਕਿਰਗਿਜ਼ ਗਣਰਾਜ ਦੇ ਰਾਸ਼ਟਰਪਤੀ ਦੇ ਸੱਦੇ 'ਤੇ, ਮੈਂ 14 ਜੂਨ 2019 ਨੂੰ ਕਿਰਗਿਜ਼ ਗਣਰਾਜ ਦੇ ਸਰਕਾਰੀ ਦੌਰੇ 'ਤੇ ਵੀ ਹੋਵਾਂਗਾ।

ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਨਾਲ ਜੁੜੇ ਹੋਏ, ਭਾਰਤ ਅਤੇ ਕਿਰਗਿਜ਼ ਗਣਰਾਜ, ਦੋਹਾਂ ਦਰਮਿਆਨ ਪਰੰਪਰਾਗਤ ਤੌਰ ਤੇ ਨਿੱਘੇ ਅਤੇ ਦੋਸਤਾਨਾ ਸਬੰਧ ਹਨ। ਹਾਲ ਹੀ ਵਿੱਚ, ਸਾਡੇ ਸਬੰਧ ਨੇ ਰੱਖਿਆ, ਸੁਰੱਖਿਆ, ਵਪਾਰ ਅਤੇ ਨਿਵੇਸ਼ ਸਮੇਤ ਦੁਵੱਲੀ ਸ਼ਮੂਲੀਅਤ ਦੇ ਕਈ ਖੇਤਰਾਂ ਵਿੱਚ ਫੈਲੇ ਹਨ।

ਸਾਰੇ ਦੁਵੱਲੇ ਵਿਸ਼ਿਆਂ 'ਤੇ ਚਰਚਾ ਕਰਨ ਤੋਂ ਇਲਾਵਾ, ਰਾਸ਼ਟਰਪਤੀ ਜੀਨਬੇਕੋਵ (President Jeenbekov) ਅਤੇ ਮੈਂ ਭਾਰਤ-ਕਿਰਗਿਜ਼ ਬਿਜ਼ਨਸ ਫੋਰਮ ਦੀ ਪਹਿਲੀ ਬੈਠਕ ਨੂੰ ਸੰਯੁਕਤ ਤੌਰ 'ਤੇ ਸੰਬੋਧਨ ਕਰਾਂਗੇ।

ਮੈਨੂੰ ਵਿਸ਼ਵਾਸ ਹੈ ਕਿ ਕਿਰਗਿਜ਼ ਗਣਰਾਜ ਦੇ ਮੇਰੇ ਦੌਰੇ ਨਾਲ ਐੱਸਸੀਓ ਮੈਂਬਰ ਦੇਸ਼ਾਂ ਅਤੇ ਕਿਰਗਿਜ਼ ਗਣਰਾਜ ਨਾਲ ਸਹਿਯੋਗ ਹੋਰ ਮਜ਼ਬੂਤ ਹੋਵੇਗਾ।

                                                             ***


(रिलीज़ आईडी: 1574601) आगंतुक पटल : 135
इस विज्ञप्ति को इन भाषाओं में पढ़ें: English