ਆਯੂਸ਼

ਹੋਮਿਓਪੈਥੀ ਵਿੱਚ ਸੁਧਾਰ

ਸੈਂਟਰਲ ਹੋਮਿਓਪੈਥੀ ਕੌਂਸਿਲ ਦਾ ਕਾਰਜਕਾਲ 18 ਮਈ, 2018 ਤੋਂ 2 ਸਾਲ ਲਈ ਵਧਾਇਆ ਗਿਆ
ਮੰਤਰੀ ਮੰਡਲ ਨੇ ਹੋਮਿਓਪੈਥੀ ਸੈਂਟਰਲ ਕੌਂਸਿਲ (ਸੋਧ) ਬਿਲ, 2019 ਨੂੰ ਪ੍ਰਵਾਨਗੀ ਦਿੱਤੀ

प्रविष्टि तिथि: 12 JUN 2019 10:47PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਡਰਾਫਟ ਹੋਮਿਓਪੈਥੀ ਸੈਂਟਰਲ ਕੌਂਸਿਲ (ਸੋਧ) ਬਿਲ, 2019 ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਪ੍ਰਭਾਵ:

ਇਸ ਬਿਲ ਵਿੱਚ ਸੈਂਟਰਲ ਕੌਂਸਿਲ ਦੇ ਪੁਨਰਗਠਨ ਦੀ ਮਿਆਦ ਨੂੰ ਮੌਜੂਦਾ ਇੱਕ ਸਾਲ ਦੀ ਮਿਆਦ ਤੋਂ ਵਧਾ ਕੇ 2 ਸਾਲ ਕਰਨ ਦਾ ਪ੍ਰਾਵਧਾਨ ਹੈ ਤਾਕਿ ਬੋਰਡ ਆਵ੍ ਗਵਰਨਰਸ ਦਾ ਕਾਰਜਕਾਲ 17 ਮਈ, 2019 ਤੋਂ ਇੱਕ ਸਾਲ ਦੀ ਮਿਆਦ ਲਈ ਹੋਰ ਵਧਾਇਆ ਜਾ ਸਕੇ।

ਇਸ ਵਿੱਚ ਸੈਂਟਰਲ ਹੋਮਿਓਪੈਥੀ ਕੌਂਸਿਲ ਨੂੰ ਆਪਣੇ ਅਧਿਕਾਰਾਂ ਦਾ ਪ੍ਰਯੋਗ ਕਰਨ ਅਤੇ ਕੌਂਸਿਲ ਦੇ ਕਾਰਜ ਕਰਨ ਵਿੱਚ ਮਦਦ ਮਿਲੇਗੀ।

ਲਾਗੂਕਰਨ:

ਇਹ ਬਿਲ ਹੋਮਿਓਪੈਥੀ ਸੈਂਟਰਲ ਕੌਂਸਿਲ (ਸੋਧ) ਆਰਡੀਨੈਂਸ, 2019 ਦਾ ਸਥਾਨ ਲਵੇਗਾ ਅਤੇ ਬੋਰਡ ਆਵ੍ ਗਵਰਨਰਸ ਦੇ ਕਾਰਜਕਾਲ ਵਿੱਚ ਹੋਰ ਇੱਕ ਸਾਲ ਦਾ ਵਿਸਤਾਰ ਕਰੇਗਾ।

******


(रिलीज़ आईडी: 1574555) आगंतुक पटल : 106
इस विज्ञप्ति को इन भाषाओं में पढ़ें: English