ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤ ਅਤੇ ਕਿਰਗਿਜ਼ਤਾਨ ਦਰਮਿਆਨ ਲੀਗਲ ਮੈਟਰੋਲੋਜੀ ਦੇ ਖੇਤਰ ਵਿੱਚ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 12 JUN 2019 11:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਲੀਗਲ ਮੈਟਰੋਲੋਜੀ ਦੇ ਖੇਤਰ ਵਿੱਚ ਭਾਰਤ ਅਤੇ ਕਿਰਗਿਜ਼ਤਾਨ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਸਹਿਮਤੀ ਪੱਤਰ 'ਤੇ 13-14 ਜੂਨ, 2019 ਨੂੰ ਐੱਸਸੀਓ ਦੌਰਾਨ ਹਸਤਾਖਰ ਕੀਤੇ ਜਾਣਗੇ

ਲਾਭ:

  1. ਲੀਗਲ ਮੈਟਰੋਲੋਜੀ ਨਾਲ ਸਬੰਧਿਤ ਸੂਚਨਾ ਅਤੇ ਦਸਤਾਵੇਜ਼ਾਂ ਦਾ ਆਦਾਨ ਪ੍ਰਦਾਨ

2. ਲੀਗਲ ਮੈਟਰੋਲੋਜੀ ਦੇ ਵਿਸ਼ੇ ਨਾਲ ਸਬੰਧਿਤ ਅਧਿਕਾਰੀਆਂ ਅਤੇ ਗੈਰ ਅਧਿਕਾਰੀਆਂ ਦੇ ਸਿਖਲਾਈ ਪ੍ਰੋਗਰਾਮਾਂ ਦਾ ਵਿਕਾਸ ਕਰਨਾ

  1. ਲੀਗਲ ਮੈਟਰੋਲੋਜੀ ਦੇ ਖੇਤਰ ਵਿੱਚ ਆਪਸੀ ਸਹਿਯੋਗ ਲਈ ਅਧਿਕਾਰੀਆਂ,ਮਾਹਿਰਾਂ ਅਤੇ ਪੇਸ਼ੇਵਰਾਂ ਦਾ ਅਦਾਨ-ਪ੍ਰਦਾਨ ਕਰਨਾ
  2. ਆਪਸੀ ਹਿਤ ਦੇ ਖੇਤਰ ਵਿੱਚ ਜਿੱਥੇ ਕਿਤੇ ਢੁਕਵਾਂ ਹੋਵੇ ਸੈਮੀਨਾਰਾਂ, ਵਰਕਸ਼ਾਪਾਂ, ਮੀਟਿੰਗਾਂ, ਅਟੈਚਮੈਂਟ ਸਿਖਲਾਈ ਪ੍ਰੋਗਰਾਮਾਂ ਆਦਿ ਵਿੱਚ ਸਹਿਭਾਗਤਾ ਕਰਨੀ
  3. ਪਹਿਲਾਂ ਤੋਂ ਪੈਕ ਮਾਲ ਲਈ ਲੋੜਾਂ ਦੀ ਸਥਾਪਨਾ ਅਤੇ ਪਹਿਲਾਂ ਤੋਂ ਪੈਕ ਮਾਲ ਨੂੰ ਮੈਟਰੋਲੋਜੀਕਲ ਨਿਗਰਾਨੀ ਹੇਠ ਲੈਣਾ
  4. ਪਹਿਲਾਂ ਤੋਂ ਪੈਕ ਵਸਤਾਂ ਸਬੰਧੀ ਨਿਯਮਾਂ ਦੀ ਸਮੀਖਿਆ ਕਰਨੀ
  5. ਉਤਪਾਦਕਾਂ ਅਤੇ ਖਪਤਕਾਰਾਂ ਵਿਚਕਾਰ ਆਪਸੀ ਸਹਿਮਤੀ ਨਾਲ ਮੈਟਰੋਲੋਜੀਕਲ ਨਿਗਰਾਨੀ ਕਰਨ ਵਿੱਚ ਅਨੁਭਵ ਸਾਂਝਾ ਕਰਨਾ

****



(Release ID: 1574552) Visitor Counter : 115


Read this release in: English