ਕਿਰਤ ਤੇ ਰੋਜ਼ਗਾਰ ਮੰਤਰਾਲਾ

ਸਰਕਾਰ ਵੱਲੋਂ ਬਾਲ ਮਜ਼ਦੂਰੀ ਨਾਲ ਨਜਿੱਠਣ ਲਈ ਬਹੁ-ਪੱਖੀ ਰਣਨੀਤੀ ਅਪਣਾਈ ਗਈ -- ਹੀਰਾ ਲਾਲ ਸਮਾਰੀਆ

ਬਾਲ ਮਜ਼ਦੂਰੀ ਵਿਰੁੱਧ ਵਿਸ਼ਵ ਦਿਵਸ ਮਨਾਇਆ ਗਿਆ

Posted On: 12 JUN 2019 3:30PM by PIB Chandigarh

12 ਜੂਨ, 2019 ਨੂੰ ਬਾਲ ਮਜ਼ਦੂਰੀ ਵਿਰੁੱਧ ਵਿਸ਼ਵ ਦਿਵਸ ਦੇ ਮੌਕੇ 'ਤੇ ਕਿਰਤ ਅਤੇ ਰੋਜ਼ਗਾਰ ਮੰਤਰਾਲਾ ਅਤੇ ਵੀ ਵੀ ਗਿਰੀ ਨੈਸ਼ਨਲ ਲੇਬਰ ਇੰਸਟੀਟਿਊਟ ਨੇ ਅੰਤਰਰਾਸ਼ਟਰੀ ਕਿਰਤ ਸੰਗਠਨ, ਨਵੀਂ ਦਿੱਲੀ ਦੇ ਸਹਿਯੋਗ ਨਾਲ ''ਟਿਕਾਊ ਵਿਕਾਸ ਟੀਚਾ, ਟਾਰਗੈੱਟ 8.7 ਅਤੇ ਭਾਰਤ ਵਿੱਚੋਂ ਬਾਲ ਮਜ਼ਦੂਰੀ ਦੇ ਖ਼ਾਤਮੇ ਬਾਰੇ ਰਣਨੀਤੀ ਤਿਆਰ ਕਰਨ ਲਈ ਤਕਨੀਕੀ ਸਲਾਹ ਮਸ਼ਵਰੇ'' ਦਾ ਆਯੋਜਨ ਕੀਤਾ

 

ਬਾਲ ਮਜ਼ਦੂਰੀ ਬਾਰੇ ਵਿਸ਼ਵ ਦਿਵਸ ਸਾਲ 2019 ਦਾ ਉਦੇਸ਼ ''ਬੱਚਿਆਂ ਨੂੰ ਖੇਤਾਂ ਵਿੱਚ ਨਹੀਂ ਸਗੋਂ ਸੁਪਨਿਆਂ ਉੱਤੇ ਕੰਮ ਕਰਨਾ ਚਾਹੀਦਾ ਹੈ'' ਇਹ ਪ੍ਰੋਗਰਾਮ ਬਾਲ ਮਜ਼ਦੂਰੀ ਨੂੰ ਖ਼ਤਮ ਕਰਨ ਲਈ ਨੀਤੀਆਂ ਘੜਨ ਉੱਤੇ ਕੇਂਦ੍ਰਿਤ ਰਿਹਾ

 

ਸ਼੍ਰੀ ਹੀਰਾ ਲਾਲ ਸਮਾਰੀਆ ਸਕੱਤਰ, ਕਿਰਤ ਅਤੇ ਰੋਜ਼ਗਾਰ ਮੰਤਰਾਲਾ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਸਰਕਾਰ ਬਾਲ ਮਜ਼ਦੂਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਇੱਕ ਬਹੁ-ਪੱਖੀ ਰਣਨੀਤੀ ਅਪਣਾ ਰਹੀ ਹੈ ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਬਾਲ ਮਜ਼ਦੂਰੀ ਸਮਾਪਤ ਕਰਨ ਲਈ ਵੱਖ ਵੱਖ ਨਿਯਮ ਅਤੇ ਕਾਨੂੰਨ ਲਾਗੂ ਕੀਤੇ ਜਾਣ ਉਨ੍ਹਾਂ ਕਿਹਾ ਕਿ ਇੱਕ ਬੱਚੇ ਲਈ ਆਦਰਸ਼ ਸਥਾਨ ਉਸ ਦਾ ਸਕੂਲ ਹੈ ਨਾ ਕਿ ਕੰਮ ਸਕੱਤਰ ਨੇ ਹੋਰ ਕਿਹਾ ਕਿ ਸਰਕਾਰ ਨੇ ਬਾਲ ਮਜ਼ਦੂਰੀ (ਰੋਕਣਾ ਅਤੇ ਰੈਗੂਲੇਸ਼ਨ ਸੋਧ ਬਿਲ, 2016) ਬਣਾਇਆ ਸੀ ਜਿਸ ਨੂੰ 1 ਸਤੰਬਰ, 2016 ਤੋਂ ਲਾਗੂ ਕਰ ਦਿੱਤਾ ਗਿਆ ਸੀ ਹੁਣ ਕਿਸੇ ਵੀ ਕਿੱਤੇ ਜਾਂ ਪ੍ਰਕਿਰਿਆ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕੰਮ ਉੱਤੇ ਰੱਖਣਾ ਪੂਰੀ ਤਰ੍ਹਾਂ ਮਨ੍ਹਾਂ ਕਰ ਦਿੱਤਾ ਗਿਆ ਹੈ ਇਹ ਸੋਧ ਅਲ੍ਹੜ (ਕਿਸ਼ੋਰ) ਅਵਸਥਾ (14-18 ਸਾਲ) ਨੂੰ ਕਿਸੇ ਵੀ ਖਤਰਨਾਕ ਕਿੱਤੇ ਜਾਂ ਪ੍ਰਕਿਰਿਆ ਵਿੱਚ ਕੰਮ ਕਰਨ ਤੋਂ ਰੋਕਦੀ ਹੈ ਉਨ੍ਹਾਂ ਹੋਰ ਕਿਹਾ ਕਿ 2011 ਦੀ ਜਨਗਣਨਾ ਦਰਸਾਉਂਦੀ ਹੈ ਕਿ ਬਾਲ ਮਜ਼ਦੂਰੀ ਵਿੱਚ ਕਮੀ ਆਈ ਹੈ 2001 ਵਿੱਚ ਜਿੱਥੇ ਇਹ ਗਿਣਤੀ 1.26 ਕਰੋੜ ਸੀ ਉੱਥੇ ਇਹ 2011 ਵਿੱਚ ਘਟ ਕੇ 1.01 ਕਰੋੜ ਰਹਿ ਗਈ ਹੈ

*******



(Release ID: 1574240) Visitor Counter : 100


Read this release in: English