Print
XClose
Press Information Bureau
Government of India
ਜਲ ਸੰਸਾਧਨ,ਦਰਿਆ ਵਿਕਾਸ ਅਤੇ ਗੰਗਾ ਕਾਇਆ-ਕਲਪ ਮੰਤਰਾਲਾ
04 DEC 2018 4:05PM by PIB Chandigarh
ਭਾਰਤ ਜਲ ਪ੍ਰਭਾਵ ਸਿਖ਼ਰ ਸੰਮੇਲਨ-2018, 5 ਦਸੰਬਰ ਤੋਂ ਹੋਵੇਗਾ

 

 

India Water Impact Summit-2018 to be held from 5th December

ਭਾਰਤ ਜਲ ਪ੍ਰਭਾਵ ਸਿਖ਼ਰ ਸੰਮੇਲਨ-2018, 5 ਦਸੰਬਰ ਤੋਂ ਹੋਵੇਗਾ

ਕੇਂਦਰੀ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਕਾਇਆਕਲਪ ਮੰਤਰੀ, ਸ਼੍ਰੀ ਨਿਤਿਨ ਗਡਕਰੀ ਭਾਰਤ ਜਲ ਪ੍ਰਭਾਵ ਸਿਖ਼ਰ ਸੰਮੇਲਨ-2018 ਦਾ ਉਦਘਾਟਨ ਕਰਨਗੇ, ਜੋ 5 ਤੋਂ 7 ਦਸੰਬਰ, 2018 ਦਰਮਿਆਨ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਦਾ ਆਯੋਜਨ ਰਾਸ਼ਟਰੀ ਸਵੱਛ ਗੰਗਾ ਮਿਸ਼ਨ (ਐੱਨਐੱਮਸੀਜੀ) ਅਤੇ ਸੈਂਟਰ ਫਾਰ ਰਿਵਰ ਬੇਸਿਨ ਮੈਨੇਜਮੈਂਟ ਐਂਡ ਸਟਡੀਜ਼ ਰਾਹੀਂ ਸੰਯੁਕਤ ਤੌਰ ‘ਤੇ ਕੀਤਾ ਜਾ ਰਿਹਾ ਹੈ। ਭਾਰਤ ਜਲ ਪ੍ਰਭਾਵ ਸੰਮੇਲਨ ਇੱਕ ਸਲਾਨਾ ਪ੍ਰੋਗਰਾਮ ਹੈ ਜਿਸ ਵਿੱਚ ਦੇਸ਼ ਵਿੱਚ ਜਲ ਨਾਲ ਸਬੰਧਤ ਕੁਝ ਸਭ ਤੋਂ ਵੱਡੀਆਂ ਸਮੱਸਿਆਵਾਂ ਦੇ ਆਦਰਸ਼ ਹੱਲ ਵਿਕਸਿਤ ਕਰਨ ‘ਤੇ ਪ੍ਰਤੀਭਾਗੀ ਵਿਚਾਰ ਵਟਾਂਦਰਾ ਕਰਦੇ ਹਨ।

ਇਸ ਸਾਲ ਗੰਗਾ ਨਦੀ ਬੇਸਿਨ ਦੀ ਕਾਇਆਕਲਪ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਵਿਸ਼ੇ ‘ਤੇ ਵਾਰਤਾਲਾਪ ਵਿੱਚ ਕਈ ਦੇਸ਼ ਸ਼ਾਮਲ ਹੋਣਗੇ। ਭਾਰਤੀ ਕੇਂਦਰ ਸਰਕਾਰ ਦੇ ਕਈ ਮੰਤਰਾਲੇ ਅਤੇ ਗੰਗਾ ਕਾਇਆਕਲਪ ਨਾਲ ਸਬੰਧਤ ਤੇ ਜ਼ਿੰਮੇਵਾਰ ਮੁੱਖ ਫ਼ੈਸਲੇ ਕਰਨ ਵਾਲੇ ਵੀ ਇਸ ਸਿਖ਼ਰ ਸੰਮੇਲਨ ਵਿੱਚ ਮੌਜੂਦ ਰਹਿਣਗੇ।

***