Print
XClose
Press Information Bureau
Government of India
ਪ੍ਰਧਾਨ ਮੰਤਰੀ ਦਫਤਰ
08 FEB 2018 5:20PM by PIB Chandigarh
ਪ੍ਰਧਾਨ ਮੰਤਰੀ ਦਾ ਫਿਲਿਸਤੀਨ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਨੂੰ ਰਵਾਨਾ ਹੋਣ ਤੋਂ ਪਹਿਲਾਂ ਬਿਆਨ

PM’s statement prior to his departure to Palestine, United Arab Emirates and Oman

ਪ੍ਰਧਾਨ ਮੰਤਰੀ ਦਾ ਫਿਲਿਸਤੀਨ, ਸੰਯੁਕਤ ਅਰ ਅਮੀਰਾਤ ਅਤੇ ਓਮਾਨ ਨੂੰ ਰਵਾਨਾ ਹੋਣ ਤੋਂ ਪਹਿਲਾਂ ਬਿਆਨ

ਪ੍ਰਧਾਨ ਮੰਤਰੀ ਦੇ ਫਿਲਿਸਤੀਨ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਨੂੰ ਰਵਾਨਾ ਹੋਣ ਤੋਂ ਪਹਿਲਾਂ ਦੇ ਬਿਆਨ ਦਾ ਮੂਲ ਪਾਠ ਨਿਮਨਲਿਖਤ ਹੈ।

''ਮੈਂ ਫਿਲਿਸਤੀਨ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਦਾ 9-12 ਫਰਵਰੀ ਤੱਕ ਦੁਵੱਲਾ ਦੌਰਾ ਕਰ ਰਿਹਾ ਹਾਂ।

ਮੈਨੂੰ 2015 ਤੋਂ ਖਾੜੀ ਅਤੇ ਪੱਛਮੀ ਏਸ਼ੀਆ ਖੇਤਰ ਦਾ ਪੰਜਵੀਂ ਵਾਰ ਦੌਰਾ ਕਰਨ 'ਤੇ ਖੁਸ਼ੀ ਹੋ ਰਹੀ ਹੈ। ਸਾਡੇ ਬਾਹਰੀ ਸਬੰਧਾਂ ਲਈ ਇਹ ਖੇਤਰ ਮੁੱਖ ਤਰਜੀਹ ਹੈ। ਅਸੀਂ ਇੱਥੋਂ ਦੇ ਦੇਸ਼ਾਂ ਨਾਲ ਜੀਵੰਤ ਬਹੁ-ਅਯਾਮੀ ਸਬੰਧਾਂ ਦਾ ਆਨੰਦ ਮਾਣਦੇ ਹਾਂ।

ਇਹ ਦੌਰਾ 10 ਫਰਵਰੀ ਨੂੰ ਜੌਰਡਨ ਵਿਖੇ ਠਹਿਰਾ ਪਿੱਛੋਂ ਫਿਲਿਸਤੀਨ ਤੋਂ ਸ਼ੁਰੂ ਹੋਏਗਾ। ਮੈਂ ਜੌਰਡਨ ਦੇ ਮਹਾਮਹਿਮ ਕਿੰਗ ਅਬਦੁੱਲਾ 2 ਦਾ ਇਸ ਠਹਿਰਾ ਲਈ ਆਭਾਰੀ ਹਾਂ। ਮੈਂ 9 ਫਰਵਰੀ ਨੂੰ ਉਨ੍ਹਾਂ ਨਾਲ ਅੱਮਾਨ ਵਿੱਚ ਮਿਲਣ ਦੀ ਉਮੀਦ ਕਰਦਾ ਹਾਂ।

ਭਾਰਤ ਦੇ ਪ੍ਰਧਾਨ ਮੰਤਰੀ ਦਾ ਇਹ ਹੁਣ ਤੱਕ ਦਾ ਪਹਿਲਾ ਫਿਲਿਸਤੀਨ ਦੌਰਾ ਹੋਏਗਾ। ਮੈਂ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਆਪਣੀ ਚਰਚਾ ਦੀ ਉਮੀਦ ਕਰਦਾ ਹਾਂ ਅਤੇ ਫਿਲਿਸਤੀਨ ਦੇ ਲੋਕਾਂ ਅਤੇ ਫਿਲਿਸਤੀਨ ਦੇ ਵਿਕਾਸ ਲਈ ਆਪਣੇ ਸਮਰਥਨ ਦੀ ਪੁਸ਼ਟੀ ਕਰ ਰਿਹਾ ਹਾਂ।

ਮੈਂ 10-11 ਫਰਵਰੀ ਨੂੰ ਯੂਏਈ ਦਾ ਦੌਰਾ ਕਰਾਂਗਾ, ਜਿੱਥੇ ਮੈਂ ਆਪਣੀ ਅਗਸਤ 2015 ਦੀ ਯਾਤਰਾ ਤੋਂ ਬਾਅਦ ਰਿਹਾ ਹਾਂ। ਯੂਏਈ ਇੱਕ ਮਹੱਤਵਪੂਰਨ ਰਣਨੀਤਕ ਭਾਈਵਾਲ ਹੈ ਜਿਸ ਨਾਲ ਅਸੀਂ ਅਰਥਵਿਵਸਥਾ, ਊਰਜਾ, ਉੱਚ ਟੈਕਨੋਲੋਜੀ ਅਤੇ ਸੁਰੱਖਿਆ ਸਮੇਤ ਸਾਰੇ ਪ੍ਰਮੁੱਖ ਖੇਤਰਾਂ ਵਿੱਚ ਤੇਜ਼ੀ ਨਾਲ ਸਹਿਯੋਗ ਕੀਤਾ ਹੈ। ਮੈਂ ਇਨ੍ਹਾਂ ਖੇਤਰਾਂ ਵਿੱਚ ਆਪਣੀ ਪ੍ਰਗਤੀ ਅਤੇ ਹੋਰਾਂ ਸਬੰਧੀ ਮਹਾਮਹਿਮ ਸ਼ੇਖ ਮੁਹੰਮਦ ਬਿਨ ਰਸ਼ੀਦ ਅਲ ਮਕਤੌਮ (Sheikh Mohammed bin Rashid Al Maktoum), ਯੂਏਈ ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਅਤੇ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਿਯਾਨ, ਆਬੂ ਧਾਬੀ ਕਰਾਊਨ ਪ੍ਰਿੰਸ ਨਾਲ ਮੀਟਿੰਗਾਂ ਵਿੱਚ ਵਿਚਾਰ ਚਰਚਾ ਕਰਾਂਗਾ।

ਯੂਏਈ ਦੀ ਲੀਡਰਸ਼ਿਪ ਵੱਲੋਂ ਮਿਲੇ ਸੱਦੇ 'ਤੇ ਮੈਂ ਦੁਬਈ ਵਿੱਚ ਵਿਸ਼ਵ ਸਰਕਾਰ ਸਿਖਰ ਸੰਮੇਲਨ ਦੇ 6ਵੇਂ ਸੰਸਕਰਣ ਨੂੰ ਸੰਬੋਧਨ ਕਰਾਂਗਾ ਜਿੱਥੇ ਭਾਰਤ ਸਨਮਾਨਤ ਦੇਸ਼ ਹੈ।

ਉਸ ਦਿਨ ਹੀ ਮੈਂ ਦੁਬਈ ਵਿੱਚ ਸੰਯੁਕਤ ਅਰਬ ਅਮੀਰਾਤ ਅਤੇ ਅਰਬ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਭਾਰਤ ਵਿੱਚ ਵਿਸ਼ਾਲ ਆਰਥਿਕ ਅਵਸਰਾਂ ਅਤੇ ਵਪਾਰ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਕੱਠੇ ਹੋਰ ਕੀ ਕੀਤਾ ਜਾ ਸਕਦਾ ਹੈ, 'ਤੇ ਗੱਲਬਾਤ ਕਰਾਂਗਾ।

ਓਮਾਨ ਇੱਕ ਕਰੀਬੀ ਸਮੁੰਦਰੀ ਗੁਆਂਢੀ ਹੈ ਜਿਸ ਨਾਲ ਅਸੀਂ ਉੱਤਮ ਸਬੰਧਾਂ ਦਾ ਆਨੰਦ ਉਠਾਉਂਦੇ ਹਾਂ। ਮੈਂ ਓਮਾਨ ਦੇ ਮਹਾਮਹਿਮ ਸੁਲਤਾਨ ਅਤੇ ਹੋਰ ਪ੍ਰਮੁੱਖ ਨੇਤਾਵਾਂ ਨਾਲ ਗੱਲਬਾਤ ਕਰਾਂਗਾ। ਮੈਂ ਭਾਰਤ ਨਾਲ ਮਜ਼ਬੂਤ ਆਰਥਿਕ ਅਤੇ ਵਪਾਰਕ ਸਬੰਧਾਂ ਦੇ ਵਿਕਾਸ ਲਈ ਓਮਾਨ ਦੇ ਪ੍ਰਮੁੱਖ ਕਾਰੋਬਾਰੀਆਂ ਨਾਲ ਵੀ ਗੱਲਬਾਤ ਕਰਾਂਗਾ।

ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮੈਂ 11-12 ਫਰਵਰੀ ਨੂੰ ਆਪਣੀ ਪਹਿਲੀ ਯਾਤਰਾ ਕਰਨ ਲਈ ਖੁਸ਼ ਹਾਂ। ਭਾਰਤ ਅਤੇ ਓਮਾਨ ਦਰਮਿਆਨ ਸਦੀਆਂ ਪੁਰਾਣੇ ਲੋਕਾਂ ਦੇ ਆਦਾਨ ਪ੍ਰਦਾਨ ਦੇ ਗਹਿਰੇ ਸਬੰਧ ਹਨ।

ਮੇਰੀ 11 ਫਰਵਰੀ ਦੀ ਸ਼ਾਮ ਨੂੰ ਓਮਾਨ ਦੇ ਮਹਾਮਹਿਮ ਸੁਲਤਾਨ ਨਾਲ ਮੀਟਿੰਗ ਹੋਏਗੀ। ਮੈਂ ਮੰਤਰੀ ਪਰਿਸ਼ਦ ਵਿੱਚੋਂ ਉਪ ਪ੍ਰਧਾਨ ਮੰਤਰੀ ਐੱਚਐੱਚ ਸਯਦ ਫਤਹਿ ਬਿਨ ਮੁਹੰਮਦ ਅਲ ਸਈਦ ਅਤੇ ਅੰਤਰਰਾਸ਼ਟਰੀ ਸਬੰਧ ਅਤੇ ਸਹਿਯੋਗ ਮਾਮਲਿਆਂ ਦੇ ਉਪ ਪ੍ਰਧਾਨ ਮੰਤਰੀ ਐੱਚਐੱਚ ਸਯਦ ਅਸਾਦ ਬਿਨ ਤਾਰਿਕ ਅਲ ਸਈਦ ਨਾਲ ਵੀ ਮੁਲਾਕਾਤ ਕਰਾਂਗਾ। ਅਸੀਂ ਦੁਵੱਲੇ ਸਹਿਯੋਗ ਦੀ ਸਮੀਖਿਆ ਅਤੇ ਆਪਣੇ ਰਵਾਇਤੀ ਮਜ਼ਬੂਤ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਅੱਗੇ ਕਦਮ ਚੁੱਕਾਂਗੇ।

ਮੈਂ 12 ਫਰਵਰੀ ਨੂੰ ਭਾਰਤ ਨਾਲ ਮਜ਼ਬੂਤ ਆਰਥਿਕ ਅਤੇ ਵਪਾਰਕ ਸਬੰਧਾਂ ਦੇ ਵਿਕਾਸ ਲਈ ਓਮਾਨ ਦੇ ਪ੍ਰਮੁੱਖ ਕਾਰੋਬਾਰੀਆਂ ਨਾਲ ਗੱਲਬਾਤ ਕਰਾਂਗਾ।

ਮੈਨੂੰ ਓਮਾਨ ਅਤੇ ਸੰਯੁਕਤ ਅਰਬ ਅਮੀਰਾਤ ਦੋਨਾਂ ਵਿੱਚ ਉਨ੍ਹਾਂ ਵੱਡੇ ਭਾਰਤੀ ਪਰਵਾਸੀਆਂ ਨਾਲ ਮਿਲਣ ਦਾ ਮੌਕਾ ਮਿਲੇਗਾ ਜਿਨ੍ਹਾਂ ਨੇ ਉਨ੍ਹਾਂ ਦੇਸ਼ਾਂ ਵਿੱਚ ਆਪਣੇ ਘਰ ਬਣਾਏ ਹਨ। ਖਾੜੀ ਖੇਤਰ ਵਿੱਚ 9 ਮਿਲੀਅਨ ਤੋਂ ਜ਼ਿਆਦਾ ਭਾਰਤੀ ਕੰਮ ਕਰਦੇ ਅਤੇ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਤਿਹਾਈ ਇਕੱਲੇ ਸੰਯੁਕਤ ਅਰਬ ਅਮੀਰਾਤ ਵਿੱਚ ਰਹਿੰਦੇ ਹਨ। ਓਮਾਨ ਵਿੱਚ ਉਹ ਸਭ ਤੋਂ ਵੱਡੇ ਪਰਵਾਸੀ ਭਾਈਚਾਰੇ ਦਾ ਗਠਨ ਕਰਦੇ ਹਨ।

ਭਾਰਤੀ ਪਰਵਾਸੀ ਭਾਰਤ ਅਤੇ ਖਾੜੀ ਦੇਸ਼ਾਂ ਦੇ ਵਿਚਕਾਰ ਦੋਸਤੀ ਦਾ ਇੱਕ ਪੁਲ ਹਨ। ਉਹ ਆਪਣੇ ਮੇਜ਼ਬਾਨ ਦੇਸ਼ਾਂ ਦੀ ਖੁਸ਼ਹਾਲੀ ਅਤੇ ਪ੍ਰਗਤੀ ਵਿੱਚ ਵੀ ਸਰਗਰਮ ਭਾਈਵਾਲ ਹਨ।

ਮੈਂ ਇਸ ਦੌਰੇ ਜ਼ਰੀਏ ਪੱਛਮੀ ਏਸ਼ੀਆ ਅਤੇ ਖਾੜੀ ਖੇਤਰ ਨਾਲ ਭਾਰਤ ਦੇ ਵਧਦੇ ਅਤੇ ਮਹੱਤਵਪੂਰਨ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਕਰਦਾ ਹਾਂ।''

***