Posted On:
15 NOV 2026 8:54PM by PIB Chandigarh
ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ (ਆਈਆਈਟੀਐੱਫ) ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਸਥਾਪਿਤ ਐਗਰੀਕਲਚਰ ਪਵੇਲੀਅਨ, ਪ੍ਰਗਤੀ ਮੈਦਾਨ ਵਿਖੇ ਲੋਕਾਂ ਦੇ ਆਕਰਸ਼ਣ ਦਾ ਮੁੱਖ ਕੇਂਦਰ ਬਣ ਗਿਆ ਹੈ। 13 ਨਵੰਬਰ ਤੋਂ ਸ਼ੁਰੂ ਹੋ ਕੇ 27 ਨਵੰਬਰ 2026 ਤੱਕ ਚੱਲਣ ਵਾਲੇ ਮੇਲੇ ਦੇ ਇਸ ਪਵੇਲੀਅਨ ਵਿੱਚ ਅੱਜ ਲੋਕਾਂ ਦੀ ਭਾਰੀ ਆਮਦ ਦੇਖਣ ਨੂੰ ਮਿਲੀ। ਸੰਯੁਕਤ ਸਕੱਤਰ (ਵਿਸਥਾਰ) ਦੇ ਦੌਰੇ ਨਾਲ ਇਸ ਨੂੰ ਹੋਰ ਹੁਲਾਰਾ ਮਿਲਿਆ; ਉਨ੍ਹਾਂ ਨੇ ਪ੍ਰਦਰਸ਼ਕਾਂ, ਕਿਸਾਨਾਂ ਅਤੇ ਤਕਨੀਕੀ ਨਵੀਨਤਾਕਾਰਾਂ ਦੇ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਟਿਕਾਊ ਅਤੇ ਆਧੁਨਿਕ ਖੇਤੀਬਾੜੀ ਬਾਰੇ ਜਾਗਰੂਕਤਾ ਫੈਲਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।


ਇਸ ਪਵੇਲੀਅਨ ਦੀ ਥੀਮ, ਕਿਸਾਨਾਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵੱਲ ਖੇਤੀਬਾੜੀ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਤਰੱਕੀ ਨੂੰ ਵਧੀਆ ਢੰਗ ਨਾਲ ਦਰਸਾਉਂਦੀ ਹੈ। ਇਸ ਵਿੱਚ ਕਿਸਾਨ-ਕੇਂਦ੍ਰਿਤ ਪ੍ਰਮੁੱਖ ਯੋਜਨਾਵਾਂ, ਤਕਨੀਕ ਦਾ ਤਬਾਦਲਾ ਅਤੇ ‘ਬੀਜ ਤੋਂ ਬਜ਼ਾਰ ਤੱਕ’ ਸਿੱਧੇ ਬਜ਼ਾਰ ਸੰਪਰਕ ਵਰਗੀਆਂ ਪਹਿਲਕਦਮੀਆਂ ਸ਼ਾਮਲ ਹਨ।
ਐਗਰੀਕਲਚਰ ਪਵੇਲੀਅਨ ਵਿੱਚ ਮੰਤਰਾਲੇ ਦੀਆਂ ਮੁੱਖ ਪਹਿਲਕਦਮੀਆਂ ਅਤੇ ਯੋਜਨਾਵਾਂ ਦੀਆਂ ਪ੍ਰਾਪਤੀਆਂ ਨੂੰ ਇਸ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ:
- ਡਿਜੀਟਲ ਖੇਤੀਬਾੜੀ ਅਤੇ ਜਨਤਕ ਬੁਨਿਆਦੀ ਢਾਂਚਾ : ਪਵੇਲੀਅਨ ਦਾ ਮੁੱਖ ਹਿੱਸਾ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) ਦੇ ਸਿੱਧੇ ਪ੍ਰਦਰਸ਼ਨ ਨੂੰ ਸਮਰਪਿਤ ਹੈ। ਇਸ ਵਿੱਚ 'ਐਗਰੀਸਟੈਕ' (AgriStack), geospatial intelligence ਲਈ 'ਡਿਸੀਜ਼ਨ ਸਪੋਰਟ ਸਿਸਟਮ' (ਡੀਐੱਸਐੱਮ), ਅਤੇ ਏਆਰ/ਵੀਆਰ ਅਧਾਰਿਤ ਡਿਜੀਟਲ ਫਸਲੀ ਸਰਵੇਖਣ ਸ਼ਾਮਲ ਹਨ।
- ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਅਤੇ ਹੋਰ ਮੁੱਖ ਮਿਸ਼ਨ: ਇਹ ਪਵੇਲੀਅਨ ਵਾਤਾਵਰਣ ਦੇ ਅਨੁਕੂਲ ਖੇਤੀਬਾੜੀ ਵੱਲ ਵਧਦੇ ਕਦਮਾਂ ਨੂੰ ਦਰਸਾਉਂਦਾ ਹੈ। ਇੱਥੇ ਕੁਦਰਤੀ ਖੇਤੀ ਦੇ ਪੂਰਨ ਮਾਡਲ ਦੇ ਨਾਲ-ਨਾਲ 'ਦਾਲਾਂ-ਅਧਾਰਿਤ ਮਿਸ਼ਨ' ਅਤੇ 'ਤੇਲ-ਬੀਜ ਵਿਕਾਸ' ("ਤੇਲ ਬਚਾਓ" ਅਭਿਆਨ) ਨਾਲ ਜੁੜੀ ਇੰਟਰਐਕਟਿਵ ਪ੍ਰਦਰਸ਼ਨੀ ਵੀ ਹੈ, ਜੋ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਇੱਕ ਕਦਮ ਹੈ।
- ਪੋਸ਼ਣ ਲਈ ਮੋਟੇ ਅਨਾਜ (ਮਿਲਟਸ): ਡਾਇਰੈਕਟੋਰੇਟ ਆਫ ਮਿਲਟਸ ਡਿਵੈਲਪਮੈਂਟ ਦੇ ਸਹਿਯੋਗ ਨਾਲ ਤਿਆਰ ਇਸ ਜ਼ੋਨ ਵਿੱਚ ਲੋਕਾਂ ਦੀ ਭਾਰੀ ਭੀੜ ਆ ਰਹੀ ਹੈ। ਇੱਥੇ ਲੋਕ ਮੋਟੇ ਅਨਾਜ ਦੇ ਬੀਜਾਂ ਦੇ ਨਮੂਨੇ ਦੇਖੇ ਜਾ ਸਕਦੇ ਹਨ, ਪੋਸ਼ਣ ਸਬੰਧੀ ਜਾਣਕਾਰੀ ਲੈ ਸਕਦੇ ਹਨ, ਅਤੇ ‘ਸੁਪਰ ਫੂਡ’ ਮੰਨੇ ਜਾਣ ਵਾਲੇ ਮੋਟੇ ਅਨਾਜ ਨਾਲ ਬਣੇ ਵੱਖ-ਵੱਖ ਉਤਪਾਦਾਂ ਦੇ ਕਾਉਂਟਰ ਦੇਖ ਸਕਦੇ ਹਨ।
- ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (PMFBY): ਇੱਥੇ ਇੱਕ ਵਿਸ਼ੇਸ਼ ਹਿੱਸੇ ਵਿੱਚ ਸਰਕਾਰ ਦੀ ਪ੍ਰਮੁੱਖ ਫਸਲ ਬੀਮਾ ਯੋਜਨਾ ਦੀ ਸਫਲਤਾ ਅਤੇ ਇਸ ਦੁਆਰਾ ਲੱਖਾਂ ਭਾਰਤੀ ਕਿਸਾਨਾਂ ਨੂੰ ਦਿੱਤੇ ਗਏ ਸੁਰੱਖਿਆ ਕਵਚ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।
- 'ਪਰ ਡ੍ਰੌਪ ਮੋਰ ਕ੍ਰੌਪ' (PDMC) : ਇੱਥੇ ਸੂਖਮ ਸਿੰਚਾਈ (ਮਾਈਕ੍ਰੋ ਇਰੀਗੇਸ਼ਨ) ਪ੍ਰਣਾਲੀਆਂ, ਪਾਣੀ ਦੀ ਸੰਭਾਲ ਦੀਆਂ ਵਧੇਰੇ ਪ੍ਰਭਾਵਸ਼ਾਲੀ ਤਕਨੀਕਾਂ ਅਤੇ ਸਮਾਰਟ ਸਿੰਚਾਈ ਪ੍ਰਣਾਲੀਆਂ ਰਾਹੀਂ ਪਾਣੀ ਬਚਾਉਣ ਦੇ ਤਰੀਕਿਆਂ ਨੂੰ ਦਰਸਾਇਆ ਗਿਆ ਹੈ।
- ਐੱਫਪੀਓ ਅਤੇ ਐਗਰੀ-ਮਾਰਕੀਟਿੰਗ ਨੂੰ ਮਜ਼ਬੂਤ ਬਣਾਉਣਾ: ਖੇਤਰੀ ਖੇਤੀਬਾੜੀ ਨੂੰ ਆਲਮੀ ਮੰਚ ਪ੍ਰਦਾਨ ਕਰਦੇ ਹੋਏ, ਕਈ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓਜ਼) ਅਤੇ ਈ-ਨਾਮ (e-NAM- ਇਲੈਕਟ੍ਰੌਨਿਕ ਨੈਸ਼ਨਲ ਐਗਰੀਕਲਚਰ ਮਾਰਕਿਟ) ਨੈੱਟਵਰਕ ਨੇ ਆਪਣੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਹੈ।
ਮੁੱਖ ਆਕਰਸ਼ਣਾਂ ਵਿੱਚ ਸ਼ਾਮਲ ਹਨ:
- ਕਸ਼ਮੀਰੀ ਕੇਸਰ ਅਤੇ ਮਸਾਲੇ : ਪੰਪੋਰ ਐੱਫਪੀਓ ਵੱਲੋਂ ਕੇਸਰ, ਕਾਹਵਾ ਅਤੇ ਪਿਓਰ ਅਸੈਂਸ਼ੀਅਲ ਆਇਲ।
- ਜੈਵਿਕ ਅਤੇ ਰਵਾਇਤੀ ਅਨਾਜ: ਹਰਗਾਓਂ ਐੱਫਪੀਓ ਦਾ ਕਈ ਸੁਆਦਾਂ ਵਾਲ ਗੁੜ ਅਤੇ ਦਸੂਹਾ ਐੱਫਪੀਓ ਦੁਆਰਾ ਪ੍ਰਦਰਸ਼ਿਤ ਕਾਲੇ ਚੌਲ ਅਤੇ ਬਾਸਮਤੀ ਚੌਲਾਂ ਦੀਆਂ ਖਾਸ ਕਿਸਮਾਂ।
- ਉੱਤਰ ਪੂਰਬ ਦੇ ਜੈਵਿਕ ਉਤਪਾਦ: ਮੇਘਾਲਿਆ ਦੇ ਤੰਗਸਿਮ ਐਗਰੋ ਐੱਫਪੀਓ ਦੁਆਰਾ ਲਿਆਂਦੇ ਗਏ ਅਨੋਖੇ ਫਲਾਂ ਨਾਲ ਬਣੀ ਵਾਇਨ (ਸ਼ਰਾਬ), ਲਾਕਾਡੋਂਗ ਹਲਦੀ ਅਤੇ ਬਾਂਸ ਦੀਆਂ ਕਰੂੰਬਲਾਂ ਦੇ ਅਚਾਰ (bamboo shoot pickles)।
- ਉੱਨਤ ਬਾਗਵਾਨੀ ਅਤੇ ਸਬੰਧਿਤ ਖੇਤਰ : ਨੈਸ਼ਨਲ ਹੌਰਟੀਕਲਚਰ ਬੋਰਡ (ਐੱਨਐੱਚਬੀ)’ ਦੁਆਰਾ ਹਾਈਡ੍ਰੋਪੋਨਿਕ ਖੇਤੀ ਦਾ ਸਿੱਧਾ ਪ੍ਰਦਰਸ਼ਨ, ਕੋਕੋ ਪ੍ਰੋਸੈੱਸਿੰਗ ਤਕਨੀਕਾਂ ਅਤੇ ‘ਨੈਸ਼ਨਲ ਬੀ ਬੋਰਡ’ ਦੁਆਰਾ ਮਧੂਮੱਖੀ ਪਾਲਣ ਅਤੇ ਸ਼ਹਿਦ ਕੱਢਣ ਦੀ ਪ੍ਰਕਿਰਿਆ ਦਾ ਸਿੱਧਾ ਪ੍ਰਦਰਸ਼ਨ ਬੱਚਿਆਂ ਅਤੇ ਪਰਿਵਾਰਾਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ।
- ਫਸਲ ਸੁਰੱਖਿਆ ਅਤੇ ਆਧੁਨਿਕ ਖੇਤੀਬਾੜੀ ਮਸ਼ੀਨਰੀ : ਕੀਟਨਾਸ਼ਕਾਂ ਦੀ ਸੁਰੱਖਿਅਤ ਵਰਤੋਂ, ਪੇਸਟ ਸਰਵੀਲਾਂਸ ਸਿਸਟਮ (ਐੱਨਪੀਐੱਸਐੱਸ), ਮੋਬਾਈਲ ਐਪ ਅਤੇ ਉੱਨਤ ਖੇਤੀਬਾੜੀ ਉਪਕਰਣਾਂ ਦੇ ਸਿੱਧੇ ਪ੍ਰਦਰਸ਼ਨ ਰਾਹੀਂ ‘ਸਮਾਰਟ ਫਾਰਮਿੰਗ’ ‘ਤੇ ਜ਼ੋਰ ਦਿੱਤਾ ਗਿਆ ਹੈ।


ਐਗਰੀਕਲਚਰ ਪਵੇਲੀਅਨ 27 ਨਵੰਬਰ, 2026 ਤੱਕ ਹਰ ਦਿਨ ਖੁੱਲ੍ਹਾ ਰਹੇਗਾ। ਇੱਥੇ ਸ਼ਹਿਰੀ ਵਿਜ਼ਿਟਰਾਂ, ਉਦਯੋਗ ਮਾਹਰਾਂ ਅਤੇ ਆਉਣ ਵਾਲੇ ਕਿਸਾਨਾਂ ਲਈ ਆਧੁਨਿਕ ਖੇਤੀਬਾੜੀ ਦੀ ਅਨੋਖੀ ਪ੍ਰਦਰਸ਼ਨੀ ਲਗਾਈ ਗਈ ਹੈ। ਇਸ ਵਿੱਚ ਤਕਨੀਕ ਰਾਹੀਂ ਭਾਰਤੀ ਖੇਤੀਬਾੜੀ ਦੇ ਮਜ਼ਬੂਤ ਅਤੇ ਟਿਕਾਊ ਭਵਿੱਖ ਨੂੰ ਦਰਸਾਇਆ ਗਿਆ ਹੈ।
******
ਐੱਸਐੱਸ/ਐੱਮਐੱਸ/ਏਕੇ