Posted On:
30 OCT 2026 5:19PM by PIB Chandigarh
57ਵੀਂ GST ਕੌਂਸਲ ਦੀਆਂ ਸਿਫ਼ਾਰਸ਼ਾਂ ਬਾਰੇ ਇੱਕ ਆਉਟਰੀਚ ਪ੍ਰੋਗਰਾਮ (Outreach Program) ਆਯੋਜਿਤ ਕੀਤਾ ਗਿਆ। ਇਹ ਸਮਾਗਮ ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (CBIC) ਦੇ ਚੇਅਰਮੈਨ ਸ਼੍ਰੀ ਵਿਵੇਕ ਚਤੁਰਵੇਦੀ ਅਤੇ CBIC ਦੇ ਮੈਂਬਰ ਸ਼੍ਰੀ ਸੰਜੈ ਮੰਗਲ ਦੀ ਅਗਵਾਈ ਹੇਠ, CGST ਚੰਡੀਗੜ੍ਹ ਜ਼ੋਨ ਦੇ ਚੀਫ ਕਮਿਸ਼ਨਰ ਸ਼੍ਰੀ ਸ਼ੁਭ ਚਿੰਤਨ ਦੀ ਮੌਜੂਦਗੀ ਵਿੱਚ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਐਕਸਾਈਜ਼ ਐਂਡ ਟੈਕਸੇਸ਼ਨ (Excise and Taxation) ਕਮਿਸ਼ਨਰਾਂ ਨੇ ਵੀ ਹਿੱਸਾ ਲਿਆ। ਇਸ ਸਮਾਗਮ ਵਿੱਚ ਟੈਕਸਦਾਤਾ, ਟੈਕਸ ਪੇਸ਼ੇਵਰਾਂ ਅਤੇ ਵਪਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਵੱਖ-ਵੱਖ ਹਿਤਧਾਰਕ ਸ਼ਾਮਲ ਹੋਏ, ਤਾਂ ਜੋ 57ਵੀਂ GST ਕੌਂਸਲ ਦੀਆਂ ਸਿਫ਼ਾਰਸ਼ਾਂ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ ਜਾ ਸਕੇ।
ਇਸ ਪ੍ਰੋਗਰਾਮ ਨੇ ਵਪਾਰ ਅਤੇ ਉਦਯੋਗ ਖੇਤਰਾਂ ਦੇ ਹਿੱਸੇਦਾਰਾਂ ਨੂੰ CBIC ਦੀ ਸੀਨੀਅਰ ਲੀਡਰਸ਼ਿਪ ਨਾਲ ਸਿੱਧੇ ਸੰਵਾਦ ਲਈ ਇੱਕ ਮੰਚ ਪ੍ਰਦਾਨ ਕੀਤਾ। ਇਸ ਦਾ ਮੁੱਖ ਉਦੇਸ਼ ਉਨ੍ਹਾਂ ਨੂੰ 57ਵੀਂ GST ਕੌਂਸਲ ਦੀਆਂ ਸਿਫ਼ਾਰਸ਼ਾਂ ਬਾਰੇ ਜਾਣੂ ਕਰਵਾਉਣਾ ਅਤੇ ਇਨ੍ਹਾਂ ਨੂੰ ਲਾਗੂ ਕਰਨ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ ਨੂੰ ਅਸਾਨ ਬਣਾਉਣਾ ਸੀ। ਇਸ ਸਮਾਗਮ ਵਿੱਚ ਟੈਕਸਦਾਤਾ, ਉਦਯੋਗਿਕ ਸੰਸਥਾਵਾਂ ਅਤੇ ਵਪਾਰਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ, ਟੈਕਸ ਪੇਸ਼ੇਵਰਾਂ ਅਤੇ ਹੋਰ ਹਿਤਧਾਰਕਾਂ ਸਮੇਤ 200 ਤੋਂ ਵੱਧ ਭਾਗੀਦਾਰਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਸਵਾਲ ਰੱਖੇ, ਇਨ੍ਹਾਂ ਦੇ ਪ੍ਰਧਾਨ ਅਤੇ ਮੈਂਬਰਾਂ ਦੁਆਰਾ ਇੱਕ ਵਿਸ਼ੇਸ਼ ਸੰਵਾਦਾਤਮਕ ਸੈਸ਼ਨ ਵਿੱਚ ਢੁਕਵੇਂ ਜਵਾਬ ਦਿੱਤੇ ਗਏ। ਇਸ ਗੱਲਬਾਤ ਦਾ ਉਦੇਸ਼ ਟੈਕਸ ਪ੍ਰਸ਼ਾਸਨ ਅਤੇ ਟੈਕਸਦਾਤਾ ਭਾਈਚਾਰੇ ਵਿਚਕਾਰ ਇੱਕ ਰਚਨਾਤਮਕ ਸੰਵਾਦ ਨੂੰ ਹੁਲਾਰਾ ਦੇਣਾ ਅਤੇ GST ਨਾਲ ਸਬੰਧਿਤ ਬਦਲਾਅ ਅਤੇ GST ਕੌਂਸਲ ਦੁਆਰਾ ਸੁਝਾਏ ਗਏ ਉਪਾਵਾਂ ਬਾਰੇ ਬਿਹਤਰ ਸਮਝ ਨੂੰ ਸੁਵਿਧਾਜਨਕ ਬਣਾਉਣਾ ਸੀ।
ਇਹ ਆਉਟਚੀਰ ਪ੍ਰੋਗਰਾਮ ਵਿੱਤ ਮੰਤਰਾਲੇ ਦੇ ਹਿਤਧਾਰਕ ਜੁੜਾਅ, ਪਾਰਦਰਸ਼ਿਤਾ ਬਣਾਈ ਰੱਖਣ ਅਤੇ ਟੈਕਸਦਾਤਾ ਸਹੂਲਤਾਂ ‘ਤੇ ਨਿਰੰਤਰ ਯਤਨਾਂ ਨੂੰ ਦਰਸਾਉਂਦਾ ਹੈ। ਇਸ ਤਰ੍ਹਾਂ ਦੇ ਸੰਵਾਦਾਤਮਕ ਸੈਸ਼ਨ ਟੈਕਸਦਾਤਾਵਾਂ, ਵਪਾਰਕ ਐਸੋਸੀਏਸ਼ਨਾਂ ਅਤੇ ਟੈਕਸ ਪੇਸ਼ੇਵਰਾਂ ਨਾਲ ਰਚਨਾਤਮਕ ਗੱਲਬਾਤ ਕਰਨ ਲਈ ਅਤੇ ਟੈਕਸ ਪ੍ਰਸ਼ਾਸਨ ਅਤੇ ਵਪਾਰਕ ਭਾਈਚਾਰੇ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਵਨ ਜ਼ਰੀਆ ਪ੍ਰਦਾਨ ਕਰਦੀ ਹੈ।
**********
ਏਕੇ