ਵਿੱਤ ਮੰਤਰਾਲਾ
ਸੇਬੀ (SEBI) ਨੇ ਚੰਡੀਗੜ੍ਹ ਵਿਖੇ ਖੋਲ੍ਹਿਆ ਸਥਾਨਕ ਦਫ਼ਤਰ
Posted On:
05 OCT 2026 8:30PM by PIB Chandigarh
ਸਕਿਉਰਿਟੀਜ਼ ਅਤੇ ਐਕਸਚੇਂਜ ਬੋਰਡ ਆਫ ਇੰਡੀਆ (SEBI) ਦੇ ਚੇਅਰਮੈਨ ਸ਼੍ਰੀ ਤੁਹਿਨ ਕਾਂਤ ਪਾਂਡੇ ਨੇ ਅੱਜ ਚੰਡੀਗੜ੍ਹ ਵਿਖੇ ਸੇਬੀ ਦੇ ਸਥਾਨਕ ਦਫ਼ਤਰ ਦਾ ਉਦਘਾਟਨ ਕੀਤਾ।
ਸੇਬੀ ਦਾ ਚੰਡੀਗੜ੍ਹ ਸਥਾਨਕ ਦਫ਼ਤਰ ਐੱਸ.ਸੀ.ਓ. ਨੰਬਰ 20-25, ਦੂਜੀ ਮੰਜ਼ਿਲ, ਜੀਵਨ ਪ੍ਰਕਾਸ਼ ਬਿਲਡਿੰਗ, ਸੈਕਟਰ 17-ਬੀ, ਚੰਡੀਗੜ੍ਹ, ਭਾਰਤ-160017 ਵਿਖੇ ਸਥਿਤ ਹੈ।
ਚੰਡੀਗੜ੍ਹ ਸਥਾਨਕ ਦਫ਼ਤਰ ਪੰਜਾਬ ਅਤੇ ਹਰਿਆਣਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਕਵਰ ਕਰੇਗਾ। ਇਹ ਨਵੀਂ ਦਿੱਲੀ ਸਥਿਤ ਸੇਬੀ ਦੇ ਉੱਤਰੀ ਖੇਤਰੀ ਦਫ਼ਤਰ ਦੇ ਪ੍ਰਬੰਧਕੀ ਨਿਯੰਤਰਣ ਅਤੇ ਅਧਿਕਾਰ ਖੇਤਰ ਅਧੀਨ ਕੰਮ ਕਰੇਗਾ।
ਚੰਡੀਗੜ੍ਹ ਸਥਾਨਕ ਦਫ਼ਤਰ ਦੇ ਕੰਮਾਂ ਵਿੱਚ ਸੂਚੀਬੱਧ ਕੰਪਨੀਆਂ ਅਤੇ ਮਾਰਕੀਟ ਵਿਚੋਲਿਆਂ (intermediaries) ਵਿਰੁੱਧ ਨਿਵੇਸ਼ਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ, ਨਿਵੇਸ਼ਕ ਸਿੱਖਿਆ ਅਤੇ ਵਿੱਤੀ ਸਾਖਰਤਾ ਦਾ ਪ੍ਰਸਾਰ ਕਰਨਾ, ਆਪਣੇ ਅਧਿਕਾਰ ਖੇਤਰ ਅਧੀਨ ਜਾਰੀਕਰਤਾਵਾਂ ਦੇ ਫੋਰਮਾਂ ਵਿਸ਼ੇਸ਼ ਤੌਰ 'ਤੇ ਛੋਟੇ ਅਤੇ ਦਰਮਿਆਨੇ ਉਦਮਾਂ (SMEs), ਸੋਸ਼ਲ ਸਟਾਕ ਐਕਸਚੇਂਜਾਂ, ਮਿਊਂਸੀਪਲ ਬੌਂਡਸ, ਕਾਰਪੋਰੇਟ ਬੌਂਡਸ ਆਦਿ ਨਾਲ ਤਾਲਮੇਲ ਕਰਨਾ ਅਤੇ ਅਜਿਹੇ ਹੋਰ ਕੰਮ ਵੀ ਸ਼ਾਮਲ ਹੋਣਗੇ ਜੋ ਸਮੇਂ-ਸਮੇਂ 'ਤੇ ਸਥਾਨਕ ਦਫ਼ਤਰਾਂ ਨੂੰ ਸੌਂਪੇ ਜਾ ਸਕਦੇ ਹਨ।

_20261005213436_6e2be1.jpeg)
***********
AK/MP/RN
(Release ID: 2319410)
ਵਿਜ਼ੀਟਰ ਕਾਊਂਟਰ : 10