ਵਿੱਤ ਮੰਤਰਾਲਾ
ਸੇਬੀ ਨੇ ਪ੍ਰੋਜੈਕਟ ਜਾਗਰੂਕ ਦੇ ਤਹਿਤ "ਸਮਝ ਸੇ ਇਨਵੈਸਟਿੰਗ ਸਿੰਪਲ" ਮੁਹਿੰਮ ਜਾਰੀ ਕੀਤੀ
ਮਸਟ (MUST) ਪਹਿਲਕਦਮੀ ਵੀ ਕੀਤੀ ਸ਼ੁਰੂ
ਵਟਸਐਪ 'ਤੇ ਆਪਣੀ ਮੌਜੂਦਗੀ ਅਤੇ ਨਿਵੇਸ਼ਕ ਜਾਗਰੂਕਤਾ ਅਤੇ ਸਿੱਖਿਆ ਲਈ ਹੋਰ ਪਹਿਲਕਦਮੀਆਂ ਦਾ ਕੀਤਾ ਐਲਾਨ
Posted On:
05 OCT 2026 7:22PM by PIB Chandigarh
ਪ੍ਰੋਜੈਕਟ ਜਾਗਰੂਕ ਦੀ ਸ਼ੁਰੂਆਤ ਮਾਣਯੋਗ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਾਮਣ ਵੱਲੋਂ ਵਿੱਤੀ ਸਾਖਰਤਾ ਨੂੰ ਵਧਾਉਣ ਲਈ ਇੱਕ ਵਿਆਪਕ, ਦੇਸ਼ਵਿਆਪੀ ਮੁਹਿੰਮ ਵਜੋਂ ਕੀਤੀ ਗਈ ਸੀ, ਜੋ ਭੌਤਿਕ ਅਤੇ ਡਿਜੀਟਲ ਦੋਵਾਂ ਮਾਰਗਾਂ ਨੂੰ ਏਕੀਕ੍ਰਿਤ ਕਰਦੀ ਹੈ। ਇਹ ਪ੍ਰੋਜੈਕਟ ਵਿੱਤੀ ਸਾਖਰਤਾ, ਸੂਚਿਤ ਨਿਵੇਸ਼ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਅਤੇ ਵਿੱਤੀ ਧੋਖਾਧੜੀ ਨੂੰ ਰੋਕਣ ਲਈ ਇੱਕ ਬਹੁ-ਭਾਸ਼ਾਈ ਅਤੇ ਬਹੁ-ਮਾਧਿਅਮ ਪਹੁੰਚ ਅਪਣਾਉਂਦਾ ਹੈ। ਇਹ ਏਕੀਕ੍ਰਿਤ ਮਿਸ਼ਨ ਸਕਿਉਰਿਟੀਜ਼ ਅਤੇ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਵੱਲੋਂ ਪ੍ਰਮੁੱਖ ਸਕਿਉਰਿਟੀਜ਼ ਮਾਰਕੀਟ ਪਾਰਟਨਰਸ (ਐੱਸਐੱਮਪੀ) ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ਵਿੱਚ ਨੈਸ਼ਨਲ ਇੰਸਟੀਟਿਊਟ ਆਫ਼ ਸਕਿਓਰਿਟੀਜ਼ ਮਾਰਕੀਟਸ (ਐੱਨਆਈਐੱਸਐੱਮ), ਸਟਾਕ ਐਕਸਚੇਂਜ (ਬੀਐੱਸਈ, ਐੱਨਐੱਸਈ, ਐੱਮਸੀਐਕਸ), ਡਿਪਾਜ਼ਿਟਰੀਆਂ (ਸੀਡੀਐੱਸਐੱਲ ਅਤੇ ਐੱਨਐੱਸਡੀਐੱਲ) ਅਤੇ ਐਸੋਸੀਏਸ਼ਨ ਆਫ਼ ਮਿਊਚੁਅਲ ਫੰਡਜ਼ ਇਨ ਇੰਡੀਆ (ਐਂਫੀ) ਸ਼ਾਮਲ ਹਨ।
ਭਾਰਤੀ ਪ੍ਰਤੀਭੂਤੀਆਂ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਵਿਸ਼ਵ ਨਿਵੇਸ਼ਕ ਹਫ਼ਤਾ (WIW) 2026 ਦੇ ਮੌਕੇ 'ਤੇ 5 ਅਕਤੂਬਰ 2026 ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਪ੍ਰੋਜੈਕਟ ਜਾਗਰੂਕ ਤਹਿਤ ‘ਸਮਝ ਸੇ ਇਨਵੈਸਟਿੰਗ ਸਿੰਪਲ’ ਮੁਹਿੰਮ ਜਾਰੀ ਕੀਤੀ।
ਵਿਸ਼ਵ ਨਿਵੇਸ਼ਕ ਹਫ਼ਤਾ 2026
ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਆਫ਼ ਸਕਿਓਰਿਟੀਜ਼ ਕਮਿਸ਼ਨਜ਼ (ਆਈਓਐੱਸਸੀਓ) ਦੀ ਸਰਪ੍ਰਸਤੀ ਹੇਠ ਸਾਲਾਨਾ ਆਯੋਜਿਤ ਹੋਣ ਵਾਲੇ ਵਿਸ਼ਵ ਨਿਵੇਸ਼ਕ ਹਫ਼ਤੇ ਦਾ 10ਵਾਂ ਸੰਸਕਰਣ ਭਾਰਤ ਵਿੱਚ 05 ਤੋਂ 11 ਅਕਤੂਬਰ, 2026 ਤੱਕ ‘ਸਮਝ ਸੇ ਇਨਵੈਸਟਿੰਗ ਸਿੰਪਲ’ ਥੀਮ 'ਤੇ ਮਨਾਇਆ ਜਾ ਰਿਹਾ ਹੈ।
‘ਸਮਝ ਸੇ ਇਨਵੈਸਟਿੰਗ ਸਿੰਪਲ’ ਇੱਕ ਏਕੀਕ੍ਰਿਤ ਨਿਵੇਸ਼ਕ ਜਾਗਰੂਕਤਾ ਅਤੇ ਸਿੱਖਿਆ ਮੁਹਿੰਮ ਹੈ, ਜੋ ਸੇਬੀ ਅਤੇ ਸਕਿਉਰਿਟੀਜ਼ ਮਾਰਕੀਟ ਪਾਰਟਨਰਸ (ਐੱਸਐੱਮਪੀਜ਼) ਭਾਵ ਸਟਾਕ ਐਕਸਚੇਂਜਾਂ, ਡਿਪਾਜ਼ਟਰੀਆਂ, ਐਸੋਸੀਏਸ਼ਨ ਆਫ਼ ਮਿਊਚੁਅਲ ਫੰਡਜ਼ ਇਨ ਇੰਡੀਆ (ਐਂਫੀ) ਅਤੇ ਨੈਸ਼ਨਲ ਇੰਸਟੀਟਿਊਟ ਆਫ਼ ਸਕਿਓਰਿਟੀਜ਼ ਮਾਰਕੀਟਸ (ਐੱਨਆਈਐੱਸਐੱਮ) ਵੱਲੋਂ ਚਲਾਈ ਜਾ ਰਹੀ ਹੈ।
‘ਸਮਝ ਸੇ ਇਨਵੈਸਟਿੰਗ ਸਿੰਪਲ’ ਮੁਹਿੰਮ ਦਾ ਉਦੇਸ਼ ਨਿਵੇਸ਼ਕ ਸਿੱਖਿਆ ਅਤੇ ਜਾਗਰੂਕਤਾ ਰਾਹੀਂ ਨਿਵੇਸ਼ ਨੂੰ ਸਰਲ ਬਣਾਉਣਾ ਅਤੇ ਸੂਚਿਤ ਅਤੇ ਜ਼ਿੰਮੇਵਾਰਾਨਾ ਨਿਵੇਸ਼ ਫ਼ੈਸਲਿਆਂ ਨੂੰ ਉਤਸ਼ਾਹਿਤ ਕਰਨਾ ਹੈ। ਇਹ ਮੁਹਿੰਮ ਨਿਵੇਸ਼ਕਾਂ ਨੂੰ ਵੱਖ-ਵੱਖ ਨਿਵੇਸ਼ ਉਤਪਾਦਾਂ, ਉਹਨਾਂ ਦੇ ਜੋਖ਼ਮਾਂ ਅਤੇ ਵਿਸ਼ੇਸ਼ਤਾਵਾਂ ਨੂੰ ਸਮਝਣ, ਨਿਵੇਸ਼ ਪਲੈਟਫ਼ਾਰਮਾਂ ਅਤੇ ਭੁਗਤਾਨ ਬੇਨਤੀਆਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਅਤੇ ਸੋਚ-ਸਮਝ ਕੇ ਨਿਵੇਸ਼ ਫ਼ੈਸਲੇ ਲੈਣ ਲਈ ਉਤਸ਼ਾਹਿਤ ਕਰਦੀ ਹੈ।
'ਮਸਟ' (MUST) ਪਹਿਲਕਦਮੀ ਦੀ ਸ਼ੁਰੂਆਤ
ਸੇਬੀ ਨੇ ਵਿਦਿਆਰਥੀਆਂ ਦਰਮਿਆਨ ਵਿੱਤੀ ਸਾਖਰਤਾ ਅਤੇ ਪ੍ਰਤੀਭੂਤੀਆਂ ਬਾਜ਼ਾਰ ਬਾਰੇ ਜਾਗਰੂਕਤਾ ਨੂੰ ਮਜ਼ਬੂਤ ਕਰਨ ਲਈ ‘ਮੈਂਟਰਿੰਗ ਆਫ ਯੂਨੀਵਰਸਿਟੀ/ਕਾਲਜ ਸਟੂਡੈਂਟਸ ਬਾਈ ਟ੍ਰੇਨਰਸ (MUST)’ ਪਹਿਲਕਦਮੀ ਸ਼ੁਰੂ ਕੀਤੀ।
'ਮਸਟ' ਦੇ ਤਹਿਤ, ਯੂਨੀਵਰਸਿਟੀ/ਕਾਲਜ ਕੈਂਪਸਾਂ ਵਿੱਚ ਵਿੱਤੀ ਸਾਖਰਤਾ ਅਤੇ ਪ੍ਰਤੀਭੂਤੀਆਂ ਬਾਜ਼ਾਰ ਬਾਰੇ ਜਾਗਰੂਕਤਾ ਪ੍ਰਦਾਨ ਕਰਨ ਲਈ ਨਾਮਜ਼ਦ ਅਧਿਆਪਕਾਂ, ਕਰਮਚਾਰੀਆਂ ਜਾਂ ਸੀਨੀਅਰ ਵਿਦਿਆਰਥੀਆਂ ਨੂੰ ਸੇਬੀ, ਐੱਸਐੱਮਪੀਜ਼ ਅਤੇ ਐੱਨਆਈਐੱਸਐੱਮ ਦੁਆਰਾ ਪਾਰਟਨਰ ਟ੍ਰੇਨਰਜ਼ (ਪੀਟੀਜ਼) ਵਜੋਂ ਸਿਖਲਾਈ ਦਿੱਤੀ ਜਾਵੇਗੀ ਅਤੇ ਪ੍ਰਮਾਣਿਤ ਕੀਤਾ ਜਾਵੇਗਾ। ਇਹ ਪਹਿਲਕਦਮੀ ਬੁਨਿਆਦੀ ਵਿੱਤੀ ਸਾਖਰਤਾ, ਸੂਚਿਤ ਨਿਵੇਸ਼ ਅਤੇ ਵਿੱਤੀ ਧੋਖਾਧੜੀ ਦੀ ਰੋਕਥਾਮ 'ਤੇ ਕੇਂਦ੍ਰਿਤ ਹੋਵੇਗੀ। ਸੇਬੀ ਵੱਲੋਂ ਯੂਨੀਵਰਸਿਟੀਆਂ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਪ੍ਰੋਜੈਕਟ ਜਾਗਰੂਕ ਅਤੇ 'ਮਸਟ' ਨੂੰ ਵਿਆਪਕ ਰੂਪ ਵਿੱਚ ਅਪਣਾਉਣ ਦੀ ਸਹੂਲਤ ਲਈ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ) ਨਾਲ ਵੀ ਸਹਿਯੋਗ ਕੀਤਾ ਜਾ ਰਿਹਾ ਹੈ।
'ਮਸਟ' ਪਹਿਲਕਦਮੀ ਦੇ ਤਹਿਤ ਵਿਦਿਆਰਥੀਆਂ 'ਤੇ ਕੇਂਦ੍ਰਿਤ ਇੱਕ ਇੰਟਰਐਕਟਿਵ ਲੀਫ਼ਲੈੱਟ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਟਰੈਕਿੰਗ ਨਾਲ ਤੁਲਨਾ ਕਰਕੇ ਨਿਵੇਸ਼ ਨੂੰ ਸਰਲ ਬਣਾਇਆ ਗਿਆ ਹੈ। ਇਸ ਲੀਫ਼ਲੈੱਟ ਵਿੱਚ ਨਿਵੇਸ਼ਕਾਂ ਦੀਆਂ ਬਿਹਤਰ ਆਦਤਾਂ ਨੂੰ ਉਤਸ਼ਾਹਿਤ ਕਰਨ ਲਈ "ਸਪੌਟ ਦਿ ਡਿਫ਼ਰੈਂਸਿਜ਼" ਗੇਮ ਸ਼ਾਮਲ ਹੈ। ਇਹ ਗਾਈਡ ਉਜਾਗਰ ਕਰਦੀ ਹੈ ਕਿ ਕਿਵੇਂ ਦੋਵਾਂ ਯਾਤਰਾਵਾਂ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹਨ, ਅਤੇ ਉਹਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੁਲਾਰਾ ਦੇਣ ਲਈ ਤਿਆਰੀ ਨੂੰ ਹੀ ਮੁੱਖ ਕੁੰਜੀ ਦੱਸਦੀ ਹੈ।
ਵਟਸਐਪ 'ਤੇ ਸੇਬੀ ਦੀ ਅਧਿਕਾਰਤ ਮੌਜੂਦਗੀ
ਸੇਬੀ ਨੇ ਵਿਆਪਕ ਤੌਰ 'ਤੇ ਵਰਤੇ ਜਾਣ ਵਾਲੇ ਇੱਕ ਡਿਜੀਟਲ ਪਲੈਟਫ਼ਾਰਮ ਰਾਹੀਂ ਨਿਵੇਸ਼ਕ ਜਾਗਰੂਕਤਾ ਦੀ ਜਾਣਕਾਰੀ ਅਤੇ ਸਰੋਤ ਉਪਲਬਧ ਕਰਵਾਉਣ ਲਈ ਵਟਸਐਪ 'ਤੇ ਆਪਣੀ ਅਧਿਕਾਰਤ ਮੌਜੂਦਗੀ ਦਾ ਐਲਾਨ ਕੀਤਾ। ਅਧਿਕਾਰਤ ਸੇਬੀ ਵਟਸਐਪ ਚੈਨਲ ਨੂੰ 1800 22 7575 ਰਾਹੀਂ ਐਕਸੈਸ ਕੀਤਾ ਜਾ ਸਕਦਾ ਹੈ ਅਤੇ ਉਪਭੋਗਤਾਵਾਂ ਨੂੰ ਪ੍ਰਮਾਣਿਕ ਖਾਤੇ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਇਸ ਵਿੱਚ ਇੱਕ ਪ੍ਰਮਾਣਿਤ ਬਲੂ ਟਿੱਕ ਹੋਵੇਗਾ।
ਹੋਰ ਜਾਰੀ ਪਹਿਲਕਦਮੀਆਂ
ਇਸ ਤੋਂ ਇਲਾਵਾ, ਸੇਬੀ, ਐੱਸਐੱਮਪੀਜ਼ ਦੇ ਨਾਲ ਮਿਲ ਕੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਅਤੇ ਪੰਚਾਇਤੀ ਰਾਜ ਮੰਤਰਾਲੇ ਦੇ ਸਹਿਯੋਗ ਨਾਲ ਦੇਸ਼ ਭਰ ਵਿੱਚ ਵਿੱਤੀ ਸਾਖਰਤਾ ਅਤੇ ਨਿਵੇਸ਼ਕ ਜਾਗਰੂਕਤਾ ਫੈਲਾਉਣ ਲਈ ਪ੍ਰੋਜੈਕਟ ਜਾਗਰੂਕ ਤਹਿਤ ਪਹਿਲਕਦਮੀਆਂ ਜਾਰੀ ਰੱਖੇ ਹੋਏ ਹੈ।
ਪੰਜਾਬ ਯੂਨੀਵਰਸਿਟੀ ਵਿੱਚ ਨਿਵੇਸ਼ਕ ਜਾਗਰੂਕਤਾ ਪ੍ਰਦਰਸ਼ਨੀ
ਇਸ ਸਮਾਗਮ ਦੇ ਹਿੱਸੇ ਵਜੋਂ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਨਿਵੇਸ਼ਕ ਜਾਗਰੂਕਤਾ ਕਲਾ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ। ਇਸ ਵਿੱਚ ਪ੍ਰਤੀਭੂਤੀਆਂ ਬਜ਼ਾਰ ਦੇ ਵੱਖ-ਵੱਖ ਪਹਿਲੂਆਂ ਅਤੇ ਵੱਖ-ਵੱਖ ਨਿਵੇਸ਼ ਵਿਕਲਪਾਂ 'ਤੇ ਪੇਂਟਿੰਗਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਹਿੱਸਾ ਲੈਣ ਵਾਲੇ ਐੱਸਐੱਮਪੀਜ਼ ਨੇ ਇੰਟਰਐਕਟਿਵ ਗੇਮਾਂ, ਕੁਇਜ਼ਾਂ ਅਤੇ ਨਿਵੇਸ਼ਕ-ਕੇਂਦ੍ਰਿਤ ਪਹਿਲਕਦਮੀਆਂ ਬਾਰੇ ਜਾਣਕਾਰੀ ਵਾਲੇ ਸਟਾਲ ਵੀ ਲਗਾਏ। ਇਹਨਾਂ ਨਾਲ ਵਿਦਿਆਰਥੀਆਂ ਅਤੇ ਦਰਸ਼ਕਾਂ ਨੂੰ ਨਿਵੇਸ਼, ਨਿਵੇਸ਼ਕ ਅਧਿਕਾਰਾਂ ਅਤੇ ਵਿੱਤੀ ਧੋਖਾਧੜੀ ਤੋਂ ਬਚਾਅ ਬਾਰੇ ਸਿੱਖਣ ਦਾ ਇੱਕ ਦਿਲਚਸਪ ਮੌਕਾ ਮਿਲਿਆ।
ਇਹ ਸਮਾਗਮ ਵਿੱਚ ਸੇਬੀ, ਪੰਜਾਬ ਯੂਨੀਵਰਸਿਟੀ, ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ) ਅਤੇ ਸਕਿਓਰਿਟੀਜ਼ ਮਾਰਕੀਟ ਪਾਰਟਨਰਜ਼ (ਐੱਸਐੱਮਪੀਜ਼) ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।



**********
AK/MP/RN
(Release ID: 2319407)
ਵਿਜ਼ੀਟਰ ਕਾਊਂਟਰ : 15