ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
NSO ਨੇ ਅਕਤੂਬਰ 2026 ਸਰਵੇਖਣ ਮੁਹਿੰਮ ਸ਼ੁਰੂ ਕੀਤੀ, ਨਾਗਰਿਕਾਂ ਅਤੇ ਉੱਦਮਾਂ ਤੋਂ ਸਹਿਯੋਗ ਦੀ ਅਪੀਲ
Posted On:
01 OCT 2026 5:51PM by PIB Chandigarh
ਭਾਰਤ ਸਰਕਾਰ ਦੇ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਅਧੀਨ ਰਾਸ਼ਟਰੀ ਅੰਕੜਾ ਦਫ਼ਤਰ (NSO) ਦਾ ਫੀਲਡ ਆਪਰੇਸ਼ਨਜ਼ ਡਿਵੀਜ਼ਨ (FOD) ਸਾਲ 1950 ਤੋਂ ਪਰਿਵਾਰਾਂ ਅਤੇ ਅਦਾਰਿਆਂ ਤੋਂ ਜਾਣਕਾਰੀ ਇਕੱਤਰ ਕਰਨ ਦਾ ਕਾਰਜ ਕਰ ਰਿਹਾ ਹੈ। ਇਸ ਜਾਣਕਾਰੀ ਦੀ ਵਰਤੋਂ ਰਾਸ਼ਟਰੀ ਅਤੇ ਰਾਜ ਪੱਧਰ 'ਤੇ ਯੋਜਨਾਬੰਦੀ ਅਤੇ ਨੀਤੀਆਂ ਨਿਰਧਾਰਤ ਕਰਨ ਵਿੱਚ ਕੀਤੀ ਜਾਂਦੀ ਹੈ।
ਸਿੱਖਿਅਤ ਅਧਿਕਾਰੀਆਂ ਵੱਲੋਂ ਰਾਸ਼ਟਰੀ ਅੰਕੜਾ ਦਫ਼ਤਰ (NSO) ਵੱਲੋਂ e-Sigma ਸਾਫ਼ਟਵੇਅਰ ਨਾਲ ਲੈਸ ਹੈਂਡਹੈਲਡ ਡਿਜੀਟਲ ਉਪਕਰਨਾਂ (ਟੈਬਲੇਟ) ਅਤੇ ਉੱਦਮ ਸਰਵੇਖਣਾਂ ਲਈ ਨਿਰਧਾਰਤ ਸੁਰੱਖਿਅਤ ਵੈੱਬ ਪੋਰਟਲਾਂ ਦੀ ਵਰਤੋਂ ਕਰਕੇ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ। ਇਹਨਾਂ ਸਰਵੇਖਣਾਂ ਵਿੱਚ ਇਕੱਠੀ ਕੀਤੀ ਗਈ ਸਾਰੀ ਜਾਣਕਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ। ਸਰਵੇਖਣ ਵਿੱਚ ਭਾਗ ਲੈਣ ਵਾਲੇ ਪਰਿਵਾਰਾਂ ਅਤੇ ਉੱਦਮਾਂ ਦੀ ਪਛਾਣ ਕਿਸੇ ਵੀ ਰਿਪੋਰਟ ਜਾਂ ਪ੍ਰਕਾਸ਼ਿਤ ਅੰਕੜਿਆਂ ਵਿੱਚ ਜ਼ਾਹਰ ਨਹੀਂ ਕੀਤੀ ਜਾਂਦੀ। ਇਕੱਤਰ ਕੀਤੇ ਅੰਕੜਿਆਂ ਦੀ ਵਰਤੋਂ ਕੇਵਲ ਅੰਕੜਾ ਉਦੇਸ਼ਾਂ ਲਈ ਕੀਤੀ ਜਾਂਦੀ ਹੈ।
ਅਕਤੂਬਰ, 2026 ਮਹੀਨੇ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐੱਨਐੱਸਓ (ਐੱਫ਼ਓਡੀ) ਵੱਲੋਂ ਕੀਤੇ ਗਏ ਸਰਵੇਖਣਾਂ ਦਾ ਵੇਰਵਾ ਅਨੁਲੱਗ-1 (ਸੰਲਗਨਕ-1) ਵਿੱਚ ਨੱਥੀ ਹੈ। ਇਸ ਤੋਂ ਇਲਾਵਾ, ਥੋਕ ਮੁੱਲ ਸੂਚਕ ਅੰਕ, ਖਪਤਕਾਰ ਮੁੱਲ ਸੂਚਕ ਅੰਕ, ਉਦਯੋਗਿਕ ਉਤਪਾਦਨ ਸੂਚਕ ਅੰਕ ਅਤੇ ਨਿਗਮਤ ਸੇਵਾ ਖੇਤਰ ਉੱਦਮਾਂ ਦੇ ਸਾਲਾਨਾ ਸਰਵੇਖਣ ਲਈ ਚੁਣੀਆਂ ਗਈਆਂ ਇਕਾਈਆਂ ਨੂੰ ਨੋਟਿਸ ਭੇਜੇ ਗਏ ਹਨ ਅਤੇ ਸਮੇਂ-ਸਮੇਂ 'ਤੇ ਅੰਕੜਾ ਸੰਗ੍ਰਹਿ ਲਈ ਐੱਨਐੱਸਓ (ਐੱਫ਼ਓਡੀ) ਦੇ ਅਧਿਕਾਰੀਆਂ ਵੱਲੋਂ ਉਹਨਾਂ ਨਾਲ ਸੰਪਰਕ ਕੀਤਾ ਜਾਂਦਾ ਹੈ।
ਇਸ ਲਈ ਸਰਕਾਰ ਸਮੂਹ ਨਾਗਰਿਕਾਂ/ਉੱਦਮਾਂ (ਜਿਨ੍ਹਾਂ ਦਾ ਜ਼ਿਕਰ ਅਨੁਬੰਧ ਵਿੱਚ ਕੀਤਾ ਗਿਆ ਹੈ) ਨੂੰ ਬੇਨਤੀ ਕਰਦੀ ਹੈ ਕਿ ਉਹ ਸਰਵੇਖਣ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇਣ ਅਤੇ ਸਹੀ ਤੇ ਪੂਰੀ ਜਾਣਕਾਰੀ ਦੇਣ ਲਈ ਆਪਣਾ ਕੀਮਤੀ ਸਮਾਂ ਦੇਣ। ਸਾਰੇ ਨਾਗਰਿਕਾਂ ਦੀ ਸ਼ਮੂਲੀਅਤ ਰਾਸ਼ਟਰ ਦੇ ਹਿੱਤ ਵਿੱਚ ਬਿਹਤਰ ਯੋਜਨਾਬੰਦੀ ਅਤੇ ਵਿਕਾਸ ਕਾਰਜਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ।
***********
(Release ID: 2317794)
ਵਿਜ਼ੀਟਰ ਕਾਊਂਟਰ : 22