ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ 'ਵਿਸ਼ੇਸ਼ ਮੁਹਿੰਮ 6' ਲਈ ਤਿਆਰੀਆਂ ਤੇਜ਼ ​​ਕੀਤੀਆਂ


DFPD ਦਾ 'ਵਿਸ਼ੇਸ਼ ਮੁਹਿੰਮ 6' ਤੋਂ ਪਹਿਲਾਂ ਸਫਾਈ, ਲੰਬਿਤ ਮਾਮਲਿਆਂ ਦੇ ਨਿਪਟਾਰੇ ਅਤੇ ਈ-ਵੇਸਟ ਮੈਨੇਜਮੈਂਟ 'ਤੇ ਵਿਸ਼ੇਸ਼ ਧਿਆਨ

Posted On: 30 SEP 2026 12:27PM by PIB Chandigarh

ਖੁਰਾਕ ਅਤੇ ਜਨਤਕ ਵੰਡ ਵਿਭਾਗ (DFPD) ਨੇ ਆਪਣੇ ਅਧੀਨ/ਸਬੰਧਿਤ ਦਫ਼ਤਰਾਂ ਅਤੇ ਜਨਤਕ ਖੇਤਰ ਦੇ ਅਦਾਰਿਆਂ (PSUs) ਦੇ ਨਾਲ ਮਿਲ ਕੇ 'ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ 6' (SCDPM 6) ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਇਸ ਸਾਲ, ਸਫਾਈ, ਲੰਬਿਤ ਮਾਮਲਿਆਂ ਦੇ ਨਿਪਟਾਰੇ ਅਤੇ ਦਫ਼ਤਰੀ ਥਾਂ ਦੀ ਬਿਹਤਰ ਵਰਤੋਂ ਦੇ ਨਾਲ-ਨਾਲ ਈ-ਵੇਸਟ (ਇਲੈਕਟ੍ਰੌਨਿਕ ਵੇਸਟ) ਨੂੰ ਇਕੱਠਾ ਕਰਨ, ਵੱਖ-ਵੱਖ ਕਰਨ ਅਤੇ ਉਸ ਨੂੰ ਨਿਪਟਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਤਿਆਰੀ ਦਾ ਪੜਾਅ 15 ਸਤੰਬਰ ਤੋਂ 30 ਸਤੰਬਰ 2026 ਤੱਕ ਚੱਲ ਰਿਹਾ ਹੈ। ਇਸ ਮਿਆਦ ਦੌਰਾਨ, DFPD ਅਤੇ ਇਸ ਦੇ ਨਾਲ ਜੁੜੇ/ਅਧੀਨ ਦਫ਼ਤਰ ਅਤੇ PSUs - ਜਿਨ੍ਹਾਂ ਵਿੱਚ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (FCI), ਸੈਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ (CWC) ਅਤੇ ਵੇਅਰਹਾਊਸਿੰਗ ਡਿਵੈਲਪਮੈਂਟ ਐਂਡ ਰੈਗੂਲੇਟਰੀ ਅਥਾਰਿਟੀ (WDRA) ਸ਼ਾਮਲ ਹਨ – ਫਿਜੀਕਲ ਅਤੇ ਇਲੈਕਟ੍ਰੌਨਿਕ ਫਾਈਲਾਂ ਦੀ ਸਮੀਖਿਆ ਕਰ ਰਹੇ ਹਨ, ਈ-ਵੇਸਟ, ਸਕ੍ਰੈਪ ਅਤੇ ਬੇਕਾਰ ਹੋ ਚੁੱਕੀਆਂ ਵਸਤੂਆਂ ਦੀ ਪਛਾਣ ਕਰ ਰਹੇ ਹਨ ਅਤੇ ਉਨ੍ਹਾਂ ਦੇ ਸਹੀ ਨਿਪਟਾਰੇ ਲਈ ਲੋੜੀਂਦੇ ਕਦਮ ਚੁੱਕ ਰਹੇ ਹਨ। ਇਸ ਪਹਿਲਕਦਮੀ ਦਾ ਉਦੇਸ਼ ਜ਼ਿੰਮੇਵਾਰ ਕਚਰਾ ਪ੍ਰਬੰਧਨ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ।

 

ਮੁੱਖ ਟੀਚੇ 

  • ਤਿਆਰੀ ਦੇ ਪੜਾਅ ਅਧੀਨ 28 ਸਤੰਬਰ 2026 ਤੱਕ ਹੇਠ ਲਿਖੇ ਟੀਚੇ ਤੈਅ ਕੀਤੇ ਗਏ ਹਨ:

  • ਦਫ਼ਤਰ, ਡਿਪੂ ਅਤੇ ਗੋਦਾਮਾਂ ਵਿੱਚ ਜ਼ੋਰਦਾਰ ਸਫਾਈ ਮੁਹਿੰਮ ਲਈ 947 ਥਾਵਾਂ ਦੀ ਪਛਾਣ ਕੀਤੀ ਗਈ ਹੈ।

  • ਬੇਕਾਰ ਪਏ ਸਮਾਨ ਅਤੇ ਪੁਰਾਣੀਆਂ ਵਸਤਾਂ ਨੂੰ ਹਟਾ ਕੇ ਖਾਲੀ ਕਰਨ ਲਈ 22,635 ਵਰਗ ਫੁੱਟ ਜਗ੍ਹਾ ਦੀ ਪਛਾਣ ਕੀਤੀ ਗਈ ਹੈ।

  • ਰਿਕਾਰਡ ਰੱਖਣ ਦੇ ਨਿਯਮਾਂ ਮੁਤਾਬਕ ਸਮੀਖਿਆ ਕਰਨ ਅਤੇ ਹਟਾਉਣ ਲਈ 3660 ਫਿਜੀਕਲ ਫਾਈਲਾਂ ਦੀ ਪਛਾਣ ਕੀਤੀ ਗਈ ਹੈ।

  • ਡਿਜੀਟਲ ਰਿਕਾਰਡ ਮੈਨੇਜਮੈਂਟ ਨੂੰ ਬਿਹਤਰ ਬਣਾਉਣ ਲਈ ਬੰਦ ਕਰਨ ਲਈ 3534 ਈ ਫਾਈਲਾਂ ਦੀ ਪਛਾਣ ਕੀਤੀ ਗਈ ਹੈ।

  • ਇਕੱਠਾ ਕਰਨ, ਵੱਖ-ਵੱਖ ਕਰਨ ਅਤੇ ਨਿਪਟਾਰੇ ਲਈ 439 ਈ-ਵੇਸਟ ਆਈਟਮਾਂ ਦੀ ਪਛਾਣ ਕੀਤੀ ਗਈ ਹੈ।

ਵਿਭਾਗ ਮੁਹਿੰਮ ਦੀ ਤਰੱਕੀ ‘ਤੇ ਨਜ਼ਰ ਰੱਖਣ ਲਈ ਨੋਡਲ ਅਧਿਕਾਰੀਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਨਿਯਮਿਤ ਸਮੀਖਿਆ ਬੈਠਕਾਂ ਕਰ ਰਿਹਾ ਹੈ। ਇਨ੍ਹਾਂ ਗਤੀਵਿਧੀਆਂ ਵਿੱਚ ਸਫਾਈ ਮੁਹਿੰਮ, ਲੰਬਿਤ ਮਾਮਲਿਆਂ ਦਾ ਨਿਪਟਾਰਾ, ਥਾਂ ਖਾਲੀ ਕਰਨਾ, ਰਿਕਾਰਡ ਮੈਨੇਜਮੈਂਟ ਅਤੇ ਈ-ਵੇਸਟ ਦਾ ਸਹੀ ਢੰਗ ਨਾਲ ਨਿਪਟਾਰਾ ਸ਼ਾਮਲ ਹੈ।

ਖੁਰਾਕ ਅਤੇ ਜਨਤਕ ਵੰਡ ਵਿਭਾਗ, 2 ਅਕਤੂਬਰ ਤੋਂ 31 ਅਕਤੂਬਰ 2026 ਤੱਕ ਚੱਲਣ ਵਾਲੀ 'ਵਿਸ਼ੇਸ਼ ਮੁਹਿੰਮ 6' (Special Campaign 6) ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ‘ਤੇ ਨੇੜਿਓਂ ਨਿਗਰਾਨੀ ਰੱਖੀ ਜਾ ਰਹੀ ਹੈ। 

'ਵਿਸ਼ੇਸ਼ ਮੁਹਿੰਮ 6' ਰਾਹੀਂ, DFPD ਅਤੇ ਉਸ ਨਾਲ ਜੁੜੇ/ਅਧੀਨ ਦਫ਼ਤਰਾਂ ਅਤੇ PSU ਦਾ ਮਕਸਦ ਸਾਫ-ਸੁਧਰੇ ਅਤੇ ਬਿਹਤਰ ਢੰਗ ਨਾਲ ਯੋਜਨਾਬੱਧ ਕੰਮ ਵਾਲੀ ਥਾਂ ਨੂੰ ਉਤਸ਼ਾਹਿਤ ਕਰਨਾ, ਲੰਬਿਤ ਮਾਮਲਿਆਂ ਨੂੰ ਘਟਾਉਣਾ, ਰਿਕਾਰਡ ਮੈਨੇਜਮੈਂਟ ਨੂੰ ਮਜ਼ਬੂਤ ਕਰਨਾ, ਉਪਲਬਧ ਜਗ੍ਹਾ ਦੀ ਸਹੀ ਵਰਤੋਂ ਕਰਨਾ ਅਤੇ ਈ-ਵੇਸਟ ਦੀ ਜ਼ਿੰਮੇਵਾਰੀ ਨਾਲ ਮੈਨੇਜਮੈਂਟ ਨੂੰ ਯਕੀਨੀ ਬਣਾਉਣਾ ਹੈ।

***********

ਆਈਏ/ਆਰਪੀ/ਏਕੇ


(Release ID: 2317786) ਵਿਜ਼ੀਟਰ ਕਾਊਂਟਰ : 7