ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
ਵਿਸ਼ੇਸ਼ ਮੁਹਿੰਮ 6
ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲੇ ਵੱਲੋਂ ਸਾਫ਼-ਸੁਥਰੇ ਕੰਮਕਾਜੀ ਮਾਹੌਲ ਅਤੇ ਬਿਹਤਰ ਪ੍ਰਸ਼ਾਸਨਿਕ ਕੁਸ਼ਲਤਾ ਲਈ ਮੁਹਿੰਮ ਤੇਜ਼
Posted On:
30 SEP 2026 6:05PM by PIB Chandigarh
ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ (DARPG) ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ (MDoNER) ਅਤੇ ਇਸ ਦੀਆਂ ਅਧੀਨ ਸੰਸਥਾਵਾਂ 'ਵਿਸ਼ੇਸ਼ ਮੁਹਿੰਮ 6' ਚਲਾ ਰਹੀਆਂ ਹਨ। 5 ਅਕਤੂਬਰ ਤੋਂ 15 ਅਕਤੂਬਰ 2026 ਤੱਕ ਚੱਲਣ ਵਾਲੀ ਇਸ ਮੁਹਿੰਮ ਦਾ ਉਦੇਸ਼ ਕੰਮ ਵਾਲੀ ਥਾਂ 'ਤੇ ਸਫਾਈ ਨੂੰ ਉਤਸ਼ਾਹਿਤ ਕਰਨਾ, ਜਗ੍ਹਾ ਦੀ ਵੱਧ ਤੋਂ ਵੱਧ ਵਰਤੋਂ ਕਰਨਾ, ਲੰਬਿਤ ਮਾਮਲਿਆਂ ਨੂੰ ਘਟਾਉਣਾ ਅਤੇ ਰਿਕਾਰਡਾਂ, ਫਾਈਲਾਂ ਅਤੇ ਪੁਰਾਣੀ ਜਾਂ ਵਰਤੋਂ-ਯੋਗ ਨਾ ਰਹੀ ਸਮੱਗਰੀ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ ਹੈ। ਮੰਤਰਾਲੇ ਅਤੇ ਇਸ ਦੀਆਂ ਵੱਖ-ਵੱਖ ਸੰਸਥਾਵਾਂ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਇੱਕ ਸਾਫ਼-ਸੁਥਰੇ, ਯੋਜਨਾਬੱਧ ਅਤੇ ਕੁਸ਼ਲ ਕੰਮਕਾਜੀ ਮਾਹੌਲ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
31 ਅਕਤੂਬਰ 2025 ਨੂੰ ਸਮਾਪਤ ਹੋਈ 'ਵਿਸ਼ੇਸ਼ ਮੁਹਿੰਮ 5.0' ਦੀਆਂ ਪ੍ਰਾਪਤੀਆਂ ਨੂੰ ਅੱਗੇ ਵਧਾਉਂਦੇ ਹੋਏ, ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ ਅਤੇ ਇਸ ਦੀਆਂ ਸੰਸਥਾਵਾਂ ਸਫਾਈ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਲਈ ਆਪਣੇ ਯਤਨ ਜਾਰੀ ਰੱਖ ਰਹੀਆਂ ਹਨ। ਪਿਛਲੀ ਮੁਹਿੰਮ ਦੌਰਾਨ, ਸਫਾਈ ਦੀਆਂ 36 ਮੁਹਿੰਮਾਂ ਚਲਾਈਆਂ ਗਈਆਂ, ਦਫ਼ਤਰ ਦੀ 3,664 ਵਰਗ ਫੁੱਟ ਜਗ੍ਹਾ ਖਾਲੀ ਕਰਵਾਈ ਗਈ, ਜਨਤਕ ਸ਼ਿਕਾਇਤਾਂ ਦੇ 46 ਮਾਮਲਿਆਂ ਅਤੇ 3 ਵੀਆਈਪੀ (VIP) ਹਵਾਲਿਆਂ ਦਾ ਨਿਪਟਾਰਾ ਕੀਤਾ ਗਿਆ, 217 ਭੌਤਿਕ ਫਾਈਲਾਂ ਅਤੇ 32 ਈ-ਫਾਈਲਾਂ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਹਟਾਇਆ ਗਿਆ ਅਤੇ ਸਕ੍ਰੈਪ ਅਤੇ ਵਰਤੋਂ-ਯੋਗ ਨਾ ਰਹੀਆਂ ਵਸਤਾਂ ਨੂੰ ਵੇਚ ਕੇ 7,82,814 ਰੁਪਏ ਦੀ ਆਮਦਨ ਹਾਸਲ ਕੀਤੀ ਗਈ।
'ਵਿਸ਼ੇਸ਼ ਮੁਹਿੰਮ 6' (Special Campaign 6) ਤਹਿਤ ਇਨ੍ਹਾਂ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਪਹਿਲਕਦਮੀ ਵਿੱਚ ਦਫ਼ਤਰੀ ਪਰਿਸਰਾਂ, ਕੌਰੀਡੋਰਸ, ਸਾਂਝੀਆਂ ਥਾਵਾਂ, ਪੌੜੀਆਂ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸਫਾਈ ਮੁਹਿੰਮਾਂ ਸ਼ਾਮਲ ਹੋਣਗੀਆਂ। ਇਸ ਤੋਂ ਇਲਾਵਾ, 'ਕਲੀਨ ਡੈਸਕ ਮੁਹਿੰਮ' (Clean Desk Campaign), ਪੁਰਾਣੀਆਂ ਭੌਤਿਕ ਫਾਈਲਾਂ ਅਤੇ ਰਿਕਾਰਡਾਂ ਦੀ ਪਛਾਣ ਅਤੇ ਸਮੀਖਿਆ, ਯੋਗ ਈ-ਫਾਈਲਾਂ ਦੀ ਸਮੀਖਿਆ ਅਤੇ ਨਿਪਟਾਰਾ, ਪੁਰਾਣੇ ਜਾਂ ਖਰਾਬ ਫਰਨੀਚਰ, ਸਾਜ਼ੋ-ਸਾਮਾਨ ਅਤੇ ਸਕ੍ਰੈਪ ਦੀ ਪਛਾਣ, ਨਿਰਧਾਰਿਤ ਪ੍ਰਕਿਰਿਆਵਾਂ ਅਨੁਸਾਰ ਨਿਪਟਾਰੇ ਲਈ ਈ-ਵੇਸਟ (e-waste) ਅਤੇ ਹੋਰ ਸਕ੍ਰੈਪ ਨੂੰ ਵੱਖ-ਵੱਖ ਕਰਨਾ ਅਤੇ ਸਮੇਂ ਸਿਰ ਹੱਲ ਲਈ ਲੰਬਿਤ ਮਾਮਲਿਆਂ ਦੀ ਸਮੀਖਿਆ ਵਰਗੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ।
ਇਸ ਮੁਹਿੰਮ ਨਾਲ ਮੰਤਰਾਲੇ ਅਤੇ ਇਸ ਦੇ ਸੰਗਠਨਾਂ ਵਿੱਚ ਠੋਸ ਅਤੇ ਮਾਪਣਯੋਗ ਸੁਧਾਰ ਆਉਣ ਦੀ ਉਮੀਦ ਹੈ। ਸਫਾਈ ਨੂੰ ਯੋਜਨਾਬੱਧ ਪ੍ਰਸ਼ਾਸਨਿਕ ਸੁਧਾਰਾਂ ਨਾਲ ਜੋੜ ਕੇ, 'ਵਿਸ਼ੇਸ਼ ਮੁਹਿੰਮ 6' ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਫਾਈ ਸਿਰਫ਼ ਇੱਕ ਵਾਰ ਕੀਤੀ ਜਾਣ ਵਾਲੀ ਗਤੀਵਿਧੀ ਬਣ ਕੇ ਨਾ ਰਹਿ ਜਾਵੇ, ਸਗੋਂ ਰੋਜ਼ਾਨਾ ਦਫ਼ਤਰੀ ਪ੍ਰਬੰਧਨ ਦਾ ਇੱਕ ਅਨਿੱਖੜਵਾਂ ਅੰਗ ਬਣ ਜਾਵੇ। ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ ਅਤੇ ਇਸ ਦੇ ਅਦਾਰੇ ਇਸ ਮੁਹਿੰਮ ਰਾਹੀਂ ਪ੍ਰਾਪਤ ਕੀਤੇ ਸੁਧਾਰਾਂ ਨੂੰ ਕਾਇਮ ਰੱਖਣ ਅਤੇ ਇੱਕ ਅਜਿਹਾ ਕੰਮਕਾਜੀ ਮਾਹੌਲ ਸਿਰਜਣ ਲਈ ਵਚਨਬੱਧ ਹਨ ਜੋ ਵਧੇਰੇ ਸਾਫ਼-ਸੁਥਰਾ, ਕੁਸ਼ਲ, ਸੁਚੱਜੇ ਢੰਗ ਨਾਲ ਵਿਵਸਥਿਤ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਹੋਵੇ।
*****
ਪੀਐੱਸ/ਬਲਜੀਤ ਸਿੰਘ
(Release ID: 2317757)
ਵਿਜ਼ੀਟਰ ਕਾਊਂਟਰ : 8