ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਪ੍ਰਿੰਸੀਪਲ ਕੰਟਰੋਲਰ ਆਫ ਕਮਿਊਨੀਕੇਸ਼ਨ ਅਕਾਉਂਟਸ ਨੇ ਅਕਤੂਬਰ ਮਹੀਨੇ ਦੇ ਲਈ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਟੈਲੀਕੌਮ ਪੈਨਸ਼ਨਰਜ਼ ਜੀਵਨ ਪ੍ਰਮਾਣ ਕੈਂਪਸ ਦਾ ਪ੍ਰੋਗਰਾਮ ਜਾਰੀ ਕੀਤਾ

Posted On: 29 SEP 2026 2:47PM by PIB Chandigarh

ਪ੍ਰਿੰਸੀਪਲ ਕੰਟਰੋਲਰ ਆਫ ਕਮਿਊਨੀਕੇਸ਼ਨ ਅਕਾਉਂਟਸ, ਡਿਪਾਰਟਮੈਂਟ ਆਫ ਟੈਲੀਕੌਮ ਪੈਨਸ਼ਨਰਜ਼ ਦੀ ਸਹੂਲਤ ਲਈ ਅਕਤੂਬਰ 2026 ਦੇ ਮਹੀਨੇ ਵਿੱਚ ਪ੍ਰਿੰਸੀਪਲ ਸੀਸੀਏ ਦਿੱਲੀ, ਦਿੱਲੀ ਸੰਚਾਰ ਲੇਖਾ ਭਵਨ, ਪ੍ਰਸਾਦ ਨਗਰ, ਨਵੀਂ ਦਿੱਲੀ-110005, ਈਸਟਰਨ ਕੋਰਟ ਜਨਪਥ, ਨਵੀਂ ਦਿੱਲੀ ਵਿੱਚ ਐਕਸਟੈਂਸ਼ਨ ਕਾਉਂਟਰ ਅਤੇ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਵੱਖ-ਵੱਖ ਥਾਵਾਂ ‘ਤੇ ਐੱਮਟੀਐੱਨਐੱਲ ਦੇ ਕੈਂਪਸ ਵਿੱਚ ਟੈਲੀਕੌਮ ਪੈਨਸ਼ਨਰਜ਼ ਜੀਵਨ ਪ੍ਰਮਾਣ ਕੈਂਪਸ ਆਯੋਜਿਤ ਕਰ ਰਿਹਾ ਹੈ।

ਪੈਨਸ਼ਨਰਜ਼ ਨੂੰ ਤਾਕੀਦ ਹੈ ਕਿ ਉਹ ਕੈਂਪਸਾਂ ਵਿੱਚ ਆਉਣ ਅਤੇ ਇਨ੍ਹਾਂ ਸਹੂਲਤਾਂ ਦਾ ਲਾਭ ਲੈਣ। ਨਾਲ ਹੀ, ਲਾਈਫ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਲਈ ਜ਼ਰੂਰੀ ਦਸਤਾਵੇਜ਼ ਵੀ ਲਿਆਉਣ।

 

ਪੈਨਸ਼ਨਰਜ਼ ਸੁਵਿਧਾ ਕੈਂਪ ਦਾ ਪ੍ਰੋਗਰਾਮ ਹੇਠਾਂ ਦਿੱਤਾ ਗਿਆ ਹੈ:

ਲੜੀ ਨੰ.

ਸਥਾਨ

ਮਿਤੀ

1.

ਐੱਮਟੀਐੱਨਐੱਲ ਐਕਸਚੇਂਜ ਬਿਲਡਿੰਗ, ਯਮੁਨਾ ਵਿਹਾਰ, ਦਿੱਲੀ

06.10.2026

2.

ਐੱਮਟੀਐੱਨਐੱਲ ਐਕਸਚੇਂਜ ਬਿਲਡਿੰਗ, ਸੈਕਟਰ-6, ਦਵਾਰਕਾ, ਦਿੱਲੀ

08.10.2026

3.

ਐੱਮਟੀਐੱਨਐੱਲ ਐਕਸਚੇਂਜ ਬਿਲਡਿੰਗ, ਲਕਸ਼ਮੀ ਨਗਰ, ਦਿੱਲੀ

12.10.2026

4.

ਐੱਮਟੀਐੱਨਐੱਲ ਐਕਸਚੇਂਜ ਬਿਲਡਿੰਗ, ਰੋਹਿਣੀ ਸੈਕਟਰ-3, ਦਿੱਲੀ

15.10.2026

5.

ਐੱਮਟੀਐੱਨਐੱਲ ਐਕਸਚੇਂਜ ਬਿਲਡਿੰਗ, ਜਨਕਪੁਰੀ, ਨਵੀਂ ਦਿੱਲੀ

21.10.2026

ਸੁਵਿਧਾ ਕੈਂਪਾਂ ਦਾ ਸਮਾਂ : ਸਵੇਰੇ 11.00 ਵਜੇ ਤੋਂ ਸ਼ਾਮ 4.00 ਵਜੇ ਤੱਕ

ਪੈਨਸ਼ਨਰਜ਼ ਸੁਵਿਧਾ ਕੈਂਪ ਵਿੱਚ ਉਪਲਬਧ ਸੁਵਿਧਾਵਾਂ:

  • www.jeevanpramaan.gov.in ‘ਤੇ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਦੀ ਟ੍ਰੇਨਿੰਗ
  • ਲਾਈਫ ਸਰਟੀਫਿਕੇਟ ਫੇਸ ਔਥੈਂਟੀਕੇਸ਼ਨ ਐਪਲੀਕੇਸ਼ਨ ਦੀ ਵਰਤੋਂ ਬਾਰੇ ਟ੍ਰੇਨਿੰਗ
  • ਕੇਵਾਈਸੀ ਫਾਰਮ ਜਮ੍ਹਾਂ ਕਰਨਾ– ਕਿਰਪਾ ਕਰਕੇ ਇੱਕ ਫੋਟੋ ਅਤੇ ਆਧਾਰ ਕਾਰਡ/ਪੈਨ ਕਾਰਡ ਦੀ ਕਾਪੀ/ਪੀਪੀਓ ਦੀ ਕਾਪੀ ਨਾਲ ਲਿਆਉਣ
  • ਸ਼ਿਕਾਇਤਾਂ ਅਤੇ ਸੁਆਲ ਪੁੱਛਣ ਦੀ ਸੁਵਿਧਾ।

 

ਨੋਟ : ਜਿਨ੍ਹਾਂ ਪੈਨਸ਼ਨਰਜ਼ ਨੇ ਪਹਿਲਾਂ ਹੀ ਆਪਣਾ ਲਾਈਫ ਸਰਟੀਫਿਕੇਟ ਜਮ੍ਹਾਂ ਕਰ ਦਿੱਤਾ ਹੈ, ਉਹ ਕੈਂਪ ਵਿੱਚ ਸ਼ਾਮਲ ਨਹੀਂ ਹੋ ਸਕਦੇ ਹਨ।

*****

ਐੱਨਜੇ/ਏਆਰ/ਏਕੇ
 


(Release ID: 2317386) ਵਿਜ਼ੀਟਰ ਕਾਊਂਟਰ : 30