ਖੇਤੀਬਾੜੀ ਮੰਤਰਾਲਾ
azadi ka amrit mahotsav

ਦਿੱਲੀ ਵਿਖੇ ਮਾਤਾ ਸੁੰਦਰੀ ਕਾਲਜ ਵਿੱਚ 'ਖੇਲੋ ਇੰਡੀਆ ਸੰਵਾਦ' ਵਿੱਚ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ਿਰਕਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਵਿਕਸਿਤ ਭਾਰਤ' ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

“ਖੇਲ ਕੀ ਬਾਤ ਪੀਐੱਮ ਮੋਦੀ ਕੇ ਸਾਥ’: ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਸੁਣੇ ਵਿਦਿਆਰਥੀਆਂ ਦੇ ਸੁਝਾਅ

ਨਸ਼ਾ ਮੁਕਤ ਭਾਰਤ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਸਹੁੰ ਚੁਕਾਈ

ਖੇਡਾਂ ਅਤੇ ਸਿੱਖਿਆ ਨਾਲ-ਨਾਲ ਚੱਲਦੇ ਹਨ: ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ- ਖੇਡਾਂ ਆਤਮਵਿਸ਼ਵਾਸ ਅਤੇ ਅਨੁਸ਼ਾਸਨ ਨੂੰ ਵਧਾਉਂਦੀਆਂ ਹਨ

Posted On: 27 AUG 2026 3:17PM by PIB Chandigarh

ਦਿੱਲੀ ਦੇ ਮਾਤਾ ਸੁੰਦਰੀ ਕਾਲਜ ਫਾਰ ਵੂਮੈਨ ਵਿਖੇ 'ਮਾਈ ਭਾਰਤ' ਦੇ ਸਹਿਯੋਗ ਨਾਲ ਆਯੋਜਿਤ "ਖੇਲੋ ਇੰਡੀਆ ਸੰਵਾਦ - ਖੇਲ ਕੀ ਬਾਤ ਪੀਐਮ ਮੋਦੀ ਕੇ ਸਾਥ" ਪ੍ਰੋਗਰਾਮ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਦਿਆਰਥੀਆਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਨੌਜਵਾਨਾਂ ਦੇ ਸੁਝਾਵਾਂ ਨੂੰ ਮਹੱਤਵ ਦੇਣ, ਖੇਡਾਂ ਦੇ ਨਾਲ ਮਾਨਸਿਕ ਸਿਹਤ, ਪੋਸ਼ਣ ਸੇਵਾਵਾਂ ‘ਤੇ ਧਿਆਨ ਦੇਣ ਅਤੇ ਨਸ਼ਾ ਮੁਕਤ ਭਾਰਤ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੋਂ ਮੁਕਤ ਰਹਿਣ ਦੀ ਸਹੁੰ ਵੀ ਚੁਕਾਈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮੁੱਖ ਸਰਪ੍ਰਸਤੀ ਹੇਠ ਆਯੋਜਿਤ ਇਸ ਦੇਸ਼-ਵਿਆਪੀ ਪ੍ਰੋਗਰਾਮ ਦੇ ਦਿੱਲੀ ਦੇ ਸਮਾਗਮ ਵਿੱਚ - ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਦਿਆਰਥਣਾਂ ਦਾ ਸਵਾਗਤ ਕੀਤਾ ਅਤੇ ਦੇਸ਼ ਦੀ ਯੁਵਾ ਸ਼ਕਤੀ ਨੂੰ ਜੋੜ ਕੇ ਪ੍ਰਧਾਨ ਮੰਤਰੀ ਦੇ "ਵਿਕਸਿਤ ਭਾਰਤ" ਦੇ ਦ੍ਰਿਸ਼ਟੀਕੋਣ ਵਿੱਚ ਭਾਗੀਦਾਰੀ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਹ ਗੱਲਬਾਤ ਪ੍ਰਧਾਨ ਮੰਤਰੀ ਮੋਦੀ ਦੇ ਸੰਦੇਸ਼ ਨਾਲ ਜੁੜਿਆ ਹੋਇਆ ਅਤੇ ਮੰਚ ਪੂਰੀ ਤਰ੍ਹਾਂ ਨਾਲ ਖੁੱਲ੍ਹਾ ਰੱਖਿਆ ਗਿਆ ਸੀ ਤਾਂ ਜੋ ਹਰ ਵਿਦਿਆਰਥੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲ ਸਕੇ।

ਆਪਣੇ ਸੰਬੋਧਨ ਵਿੱਚ, ਸ਼੍ਰੀ ਚੌਹਾਨ ਨੇ ਖੇਡਾਂ ਨੂੰ ਸੰਪੂਰਨ ਵਿਕਾਸ ਦੇ ਇੱਕ ਮਹੱਤਵਪੂਰਨ ਹਿੱਸੇ ਵਜੋਂ ਉਜਾਗਰ ਕੀਤਾ ਅਤੇ ਕਿਹਾ ਕਿ ਖੇਡਾਂ ਪੜ੍ਹਾਈ ਜਿੰਨੀਆਂ ਹੀ ਮਹੱਤਵਪੂਰਨ ਹਨ ਕਿਉਂਕਿ ਉਹ ਅਨੁਸ਼ਾਸਨ, ਆਤਮ-ਵਿਸ਼ਵਾਸ, ਲਚਕੀਲਾਪਣ ਅਤੇ ਸ਼ਖਸੀਅਤ ਦੇ ਨਿਰਮਾਣ ਵਿੱਚ ਮਦਦ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਦੁਆਰਾ ਪੇਸ਼ ਕੀਤੇ ਗਏ ਸੁਝਾਵਾਂ 'ਤੇ ਵਿਚਾਰ ਕਰਨ ਤੋਂ ਬਾਅਦ ਜ਼ਰੂਰੀ ਨੀਤੀ ਸੋਧਾਂ ਅਤੇ ਲਾਗੂ ਕਰਨ ਦੇ ਉਪਾਅ ਕੀਤੇ ਜਾਣਗੇ।

ਵਿਦਿਆਰਥਣਾਂ ਨੇ ਕਈ ਸੁਝਾਅ ਪੇਸ਼ ਕੀਤੇ, ਜਿਨ੍ਹਾਂ ਵਿੱਚੋਂ ਮੁੱਖ ਸਨ: ਮਾਨਸਿਕ ਸਿਹਤ ਅਤੇ ਖੇਡ ਮਨੋਵਿਗਿਆਨ: ਖੇਲੋ ਇੰਡੀਆ ਸੈਂਟਰਾਂ ਅਤੇ ਸਰਕਾਰੀ ਖੇਡ ਅਕੈਡਮੀਆਂ ਵਿੱਚ ਨਿਯਮਿਤ 'ਮਨੋਵਿਗਿਆਨ-ਕੇਂਦ੍ਰਿਤ' ਮੌਡਿਊਲ ਚਲਾਉਣ ਦਾ ਪ੍ਰਸਤਾਵ - ਤਣਾਅ ਪ੍ਰਬੰਧਨ, ਧਿਆਨ, ਪ੍ਰੇਰਣਾ, ਪ੍ਰਦਰਸ਼ਨ ਦਬਾਅ, ਅਸਫਲਤਾ ਦਾ ਸਾਹਮਣਾ ਕਰਨਾ ਅਤੇ ਭਾਵਨਾਤਮਕ ਕੋਚਿੰਗ ਨੂੰ ਕਵਰ ਕਰਨਾ, ਪੇਂਡੂ ਅਤੇ ਦੂਰ-ਦੁਰਾਡੇ ਖੇਤਰਾਂ 'ਤੇ ਫੋਕਸ, ਬਿਹਤਰ ਖੇਡ ਬੁਨਿਆਦੀ ਢਾਂਚੇ, ਕਿਫਾਇਤੀ/ਪਹੁੰਚਯੋਗ ਉਪਕਰਣ, ਸਿਖਲਾਈ ਪ੍ਰਾਪਤ ਕੋਚ, ਜਾਗਰੂਕਤਾ ਮੁਹਿੰਮਾਂ, ਕਰੀਅਰ ਮਾਰਗਦਰਸ਼ਨ ਅਤੇ ਬਰਾਬਰ ਮੌਕਿਆਂ ਦੀ ਮੰਗ ਸ਼ਾਮਲ ਹਨ। ਆਰਥਿਕ ਅਤੇ ਸੰਸਾਧਨ ਰੁਕਾਵਟਾਂ ਦਾ ਹੱਲ ਕਰਨ ਦਾ ਸੁਝਾਅ ਦਿੰਦੇ ਹੋਏ ਵਿਦਿਆਰਥੀਆਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਬਣਾਏ ਜਾਣ – ਜਿਨ੍ਹਾਂ ਨਾਲ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥਣਾਂ ਵੀ ਆਪਣੀ ਪਸੰਦ ਦੀਆਂ ਖੇਡਾਂ ਸਿੱਖ ਸਕਣ- ਗ੍ਰਾਂਟਾਂ, ਕਿਰਾਏ ‘ਤੇ ਉਪਕਰਣ ਅਤੇ ਸਥਾਨਕ ਸਿਖਲਾਈ ਕੇਂਦਰ ਆਦਿ। ਪਰਿਵਾਰਕ ਅਤੇ ਵਿਦਿਅਕ ਸੰਵੇਦਨਸ਼ੀਲਤਾ ਬਾਰੇ ਗੱਲ ਕਰਦੇ ਹੋਏ ਵਿਦਿਆਰਥਣਾਂ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਵਰਕਸ਼ਾਪਾਂ ਦਾ ਪ੍ਰਸਤਾਵ ਰੱਖਿਆ, ਤਾਂ ਜੋ ਨੌਜਵਾਨ ਖੇਡ ਪ੍ਰਤਿਭਾ ਨੂੰ ਹੋਰ ਪ੍ਰੋਤਸਾਹਨ ਮਿਲੇਗਾ।

ਸ਼੍ਰੀ ਚੌਹਾਨ ਨੇ ਸਾਰੇ ਸੁਝਾਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਵਿਵਹਾਰਕ ਸੁਝਾਅ ਅਗਲੇਰੀ ਕਾਰਵਾਈ ਲਈ ਸਬੰਧਤ ਵਿਭਾਗਾਂ ਨੂੰ ਭੇਜੇ ਜਾਣਗੇ। ਉਨ੍ਹਾਂ ਨੇ ਉਨ੍ਹਾਂ ਨੂੰ ਮਾਨਸਿਕ ਸਿਹਤ, ਪੋਸ਼ਣ ਅਤੇ ਪੇਂਡੂ ਖੇਡਾਂ ਦੇ ਵਿਕਾਸ 'ਤੇ ਵਿਸ਼ੇਸ਼ ਧਿਆਨ ਦੇਣ ਦਾ ਭਰੋਸਾ ਦਿੱਤਾ।

ਸ਼੍ਰੀ ਚੌਹਾਨ ਨੇ ਪੇਸ਼ ਕੀਤੇ ਗਏ ਸਾਰੇ ਸੁਝਾਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਵਿਦਿਆਰਥਣਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅਗਲੇਰੀ ਕਾਰਵਾਈ ਲਈ ਸਬੰਧਤ ਵਿਭਾਗਾਂ ਨੂੰ ਸੰਭਵ ਸੁਝਾਅ ਭੇਜੇ ਜਾਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਮਾਨਸਿਕ ਸਿਹਤ, ਪੋਸ਼ਣ ਅਤੇ ਪੇਂਡੂ ਖੇਡਾਂ ਦੇ ਵਿਕਾਸ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।

ਇਸ ਸਮਾਗਮ ਦੌਰਾਨ, ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਦਿਆਰਥੀਆਂ ਨੂੰ 'ਨਸ਼ਾ ਮੁਕਤ ਭਾਰਤ' ਲਈ ਸਹੁੰ ਚੁਕਾਈ ਅਤੇ ਟਿੱਪਣੀ ਕੀਤੀ ਕਿ ਸਿਹਤਮੰਦ ਨੌਜਵਾਨ ਦੇਸ਼ ਦੀ ਅਸਲ ਤਾਕਤ ਹਨ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਤਿਆਰੀਆਂ ਲਗਾਤਾਰ ਜਾਰੀ ਹਨ ਅਤੇ ਖਿਡਾਰੀਆਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨਾ ਸਰਕਾਰ ਦੀ ਤਰਜੀਹ ਹੈ।

ਸੰਵਾਦ ਵਿੱਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੇ ਖੁਸ਼ੀ ਪ੍ਰਗਟਾਈ ਕਿ ਉਨ੍ਹਾਂ ਨੂੰ ਸਿੱਧੇ ਮੰਤਰੀ ਨਾਲ ਗੱਲ ਕਰਨ ਅਤੇ ਆਪਣੇ ਮੁੱਦੇ ਅਤੇ ਸੁਝਾਅ ਪੇਸ਼ ਕਰਨ ਲਈ ਇੱਕ ਪਲੈਟਫਾਰਮ ਮਿਲਿਆ। ਕਈ ਵਿਦਿਆਰਥਣਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗੱਲਬਾਤਾਂ ਨਾਲ ਉਨ੍ਹਾਂ ਦੇ ਮਨ ਵਿੱਚ ਉਮੀਦ ਜਗੀ ਹੈ ਕਿ  ਨੀਤੀ ਨਿਰਮਾਤਾਵਾਂ ਤੱਕ ਆਵਾਜ਼ ਪਹੁੰਚੇਗੀ ਅਤੇ ਠੋਸ ਤਬਦੀਲੀਆਂ ਦਿਖਾਈ ਦੇਣਗੀਆਂ।

************

ਆਰਸੀ/ ਪੀਯੂ / ਬਲਜੀਤ ਸਿੰਘ


(Release ID: 2303853) ਵਿਜ਼ੀਟਰ ਕਾਊਂਟਰ : 8
Read this release in: Urdu , English