ਸੱਭਿਆਚਾਰ ਮੰਤਰਾਲਾ
ਸੱਭਿਆਚਾਰ ਮੰਤਰਾਲੇ ਅਧੀਨ ਲਾਇਬ੍ਰੇਰੀਆਂ, ਏਸ਼ੀਆਟਿਕ ਸੋਸਾਇਟੀ ਕੋਲਕਾਤਾ ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਇੰਸਟੀਟਿਊਟ ਆਫ਼ ਏਸ਼ੀਅਨ ਸਟਡੀਜ਼ (MAKAIS), ਕੋਲਕਾਤਾ ਨੇ 80ਵਾਂ ਆਜ਼ਾਦੀ ਦਿਵਸ 2026 ਦੇਸ਼ ਭਗਤੀ ਦੇ ਜੋਸ਼ ਨਾਲ ਮਨਾਇਆ
प्रविष्टि तिथि:
15 AUG 2026 6:24PM by PIB Chandigarh
ਸੱਭਿਆਚਾਰ ਮੰਤਰਾਲੇ ਅਧੀਨ ਲਾਇਬ੍ਰੇਰੀਆਂ, ਏਸ਼ੀਆਟਿਕ ਸੋਸਾਇਟੀ ਕੋਲਕਾਤਾ ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਇੰਸਟੀਟਿਊਟ ਆਫ਼ ਏਸ਼ੀਅਨ ਸਟਡੀਜ਼ (MAKAIS), ਕੋਲਕਾਤਾ ਨੇ ਭਾਰਤ ਦੇ 80ਵੇਂ ਆਜ਼ਾਦੀ ਦਿਵਸ ਨੂੰ ਕਈ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦਾ ਆਯੋਜਨ ਕਰਕੇ ਮਨਾਇਆ। ਜਸ਼ਨਾਂ ਵਿੱਚ ਝੰਡਾ ਲਹਿਰਾਉਣ ਦੀਆਂ ਰਸਮਾਂ, ਦੇਸ਼ ਭਗਤੀ ਦੇ ਗੀਤ ਗਾਉਣ, ਪ੍ਰੋਗਰਾਮ, ਪ੍ਰਦਰਸ਼ਨੀਆਂ, ਭਾਸ਼ਣ, ਕਿਤਾਬ ਪ੍ਰਦਰਸ਼ਨੀਆਂ, ਤਿਰੰਗਾ ਯਾਤਰਾ ਅਤੇ ਦੇਸ਼ ਦੇ ਆਜ਼ਾਦੀ ਸੰਗ੍ਰਾਮ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਉਜਾਗਰ ਕਰਨ ਵਾਲੀਆਂ ਹੋਰ ਗਤੀਵਿਧੀਆਂ ਸ਼ਾਮਲ ਸਨ।
ਨੈਸ਼ਨਲ ਲਾਇਬ੍ਰੇਰੀ, ਕੋਲਕਾਤਾ ਵਿਖੇ ਆਜ਼ਾਦੀ ਦਿਵਸ ਦੇ ਜਸ਼ਨ ਵੰਦੇ ਮਾਤਰਮ ਦੇ ਗਾਇਨ ਨਾਲ ਸ਼ੁਰੂ ਹੋਏ। ਇਸ ਤੋਂ ਬਾਅਦ ਮਹਿਮਾਨਾਂ ਦਾ ਸੁਆਗਤ, ਪਰੇਡ ਦਾ ਨਿਰੀਖਣ, ਡਾਇਰੈਕਟਰ ਜਨਰਲ ਦੁਆਰਾ ਝੰਡਾ ਲਹਿਰਾਇਆ ਗਿਆ ਅਤੇ ਰਾਸ਼ਟਰੀ ਗੀਤ ਗਾਇਆ ਗਿਆ। ਨੈਸ਼ਨਲ ਲਾਇਬ੍ਰੇਰੀ ਦੇ ਡਾਇਰੈਕਟਰ ਜਨਰਲ ਨੇ ਲਾਇਬ੍ਰੇਰੀ ਦੇ ਅਧਿਕਾਰੀਆਂ ਅਤੇ ਸਟਾਫ ਦੇ ਇਕੱਠ ਨੂੰ ਸੰਬੋਧਨ ਕੀਤਾ। ਆਜ਼ਾਦੀ ਦਿਵਸ ਵੱਖ-ਵੱਖ ਦੇਸ਼ ਭਗਤੀ ਗਤੀਵਿਧੀਆਂ ਰਾਹੀਂ ਮਨਾਇਆ ਗਿਆ, ਜਿਸ ਵਿੱਚ ਤਿਰੰਗਾ ਯਾਤਰਾ, "ਸੈਲਫੀ ਵਿਦ ਤਿਰੰਗਾ" ਅਤੇ ਹੋਰ ਪ੍ਰੋਗਰਾਮ ਸ਼ਾਮਲ ਸਨ। ਇਨ੍ਹਾਂ ਦਾ ਉਦੇਸ਼ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਦੇਸ਼ ਭਗਤੀ ਦੀ ਭਾਵਨਾ ਫੈਲਾਉਣਾ ਸੀ।

ਦਿੱਲੀ ਪਬਲਿਕ ਲਾਇਬ੍ਰੇਰੀ 9 ਤੋਂ 17 ਅਗਸਤ 2026 ਤੱਕ ਦਿੱਲੀ ਭਰ ਵਿੱਚ ਆਪਣੀਆਂ ਸ਼ਾਖਾਵਾਂ ਅਤੇ ਉਪ-ਸ਼ਾਖਾਵਾਂ (ਚਾਂਦਨੀ ਚੌਕ ਲਾਇਬ੍ਰੇਰੀ ਸਮੇਤ) ਵਿੱਚ ਆਜ਼ਾਦੀ ਦਿਵਸ ਦੇ ਜਸ਼ਨ ਮਨਾਉਣ ਲਈ ਕਈ ਪ੍ਰੋਗਰਾਮਾਂ ਦਾ ਆਯੋਜਨ ਕਰ ਰਹੀ ਹੈ। ਇਨ੍ਹਾਂ ਗਤੀਵਿਧੀਆਂ ਵਿੱਚ ਖੇਤਰੀ ਲਾਇਬ੍ਰੇਰੀਆਂ ਦੀ ਵਿਸ਼ੇਸ਼ ਰੌਸ਼ਨੀ ਅਤੇ ਸਜਾਵਟ, ਭਾਰਤ ਛੱਡੋ ਅੰਦੋਲਨ ਵਿੱਚ ਨੌਜਵਾਨਾਂ, ਔਰਤਾਂ ਅਤੇ ਵਿਦਿਆਰਥੀਆਂ ਦੀ ਭੂਮਿਕਾ 'ਤੇ ਪ੍ਰੋਗਰਾਮ, ਸੈਲਫੀ ਪੁਆਇੰਟ ਅਤੇ ਤਿਰੰਗਾ ਯਾਤਰਾ, ‘ਵਿਭਾਜਨ ਵਿਭਿਸ਼ਿਕਾ’, ਯਾਦਗਾਰੀ ਦਿਵਸ ਦਾ ਆਯੋਜਨ ਅਤੇ ਇੱਕ ਸ਼ਾਨਦਾਰ ਝੰਡਾ ਲਹਿਰਾਉਣ ਦੀ ਰਸਮ ਸ਼ਾਮਲ ਹੈ।

ਖੁਦਾ ਬਖਸ਼ ਓਰੀਐਂਟਲ ਪਬਲਿਕ ਲਾਇਬ੍ਰੇਰੀ, ਪਟਨਾ 14 ਤੋਂ 17 ਅਗਸਤ 2026 ਤੱਕ "ਦੇਸ਼ ਭਗਤੀ" ਵਿਸ਼ੇ 'ਤੇ ਕਿਤਾਬਾਂ ਦੀ ਇੱਕ ਪ੍ਰਦਰਸ਼ਨੀ ਦਾ ਆਯੋਜਨ ਕਰੇਗੀ। 15 ਅਗਸਤ 2026 ਨੂੰ ਝੰਡਾ ਲਹਿਰਾਉਣ ਦੀ ਰਸਮ ਹੋਵੇਗੀ, ਜਿਸ ਤੋਂ ਬਾਅਦ 17 ਅਗਸਤ 2026 ਨੂੰ "ਆਜ਼ਾਦੀ ਅੰਦੋਲਨ" 'ਤੇ ਇੱਕ ਭਾਸ਼ਣ ਦਿੱਤਾ ਗਿਆ।


ਕੋਲਕਾਤਾ ਦੀ ਸੈਂਟਰਲ ਰੈਫਰੈਂਸ ਲਾਇਬ੍ਰੇਰੀ ਵਿਖੇ ਸੁਤੰਤਰਤਾ ਦਿਵਸ ਪ੍ਰੋਗਰਾਮ ਦੀ ਸ਼ੁਰੂਆਤ ਲੈਫਟੀਨੈਂਟ ਕਰਨਲ ਡਾ. ਅਨੰਤ ਸਿਨਹਾ, ਐੱਸਐਲਆਈਓ ਦੁਆਰਾ ਸੁਆਗਤੀ ਭਾਸ਼ਣ ਅਤੇ ਝੰਡਾ ਲਹਿਰਾਉਣ ਨਾਲ ਹੋਈ, ਇਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ, ਸਟਾਫ ਦੁਆਰਾ ਵੰਦੇ ਮਾਤਰਮ ਦੀ ਪੂਰੀ ਪੇਸ਼ਕਾਰੀ ਕੀਤੀ ਗਈ ਅਤੇ ਮਠਿਆਈਆਂ ਵੰਡੀਆਂ ਗਈਆਂ।

ਕੇਂਦਰੀ ਸਕੱਤਰੇਤ ਲਾਇਬ੍ਰੇਰੀ, ਨਵੀਂ ਦਿੱਲੀ 14 ਤੋਂ 31 ਅਗਸਤ 2026 ਤੱਕ ਆਪਣੀ ਮੁੱਖ ਲਾਇਬ੍ਰੇਰੀ, ਸ਼ਾਸਤਰੀ ਭਵਨ ਅਤੇ ਆਰਕੇ ਪੁਰਮ ਸ਼ਾਖਾ ਲਾਇਬ੍ਰੇਰੀ ਵਿਖੇ ਆਜ਼ਾਦੀ ਅੰਦੋਲਨ ਅਤੇ ਆਜ਼ਾਦੀ ਦਿਵਸ ਦੇ ਵਿਸ਼ਿਆਂ 'ਤੇ ਕਿਤਾਬਾਂ ਦੀ ਇੱਕ ਪ੍ਰਦਰਸ਼ਨੀ ਦਾ ਆਯੋਜਨ ਕਰ ਰਹੀ ਹੈ। 14 ਅਗਸਤ, 2026 ਨੂੰ, ਸ਼ਾਸਤਰੀ ਭਵਨ ਵਿਖੇ ਰਾਸ਼ਟਰੀ ਝੰਡਾ ਪਰੇਡ ਦਾ ਆਯੋਜਨ ਕੀਤਾ ਗਿਆ।


ਰਾਜਾ ਰਾਮਮੋਹਨ ਰਾਏ ਲਾਇਬ੍ਰੇਰੀ ਫਾਊਂਡੇਸ਼ਨ (RRLF), ਕੋਲਕਾਤਾ ਨੇ 80ਵਾਂ ਆਜ਼ਾਦੀ ਦਿਵਸ ਇਸਦੇ ਡਾਇਰੈਕਟਰ ਜਨਰਲ ਦੁਆਰਾ ਰਾਸ਼ਟਰੀ ਝੰਡਾ ਲਹਿਰਾਉਣ, ਅਧਿਕਾਰੀਆਂ ਅਤੇ ਸਟਾਫ ਦੁਆਰਾ ਰਾਸ਼ਟਰੀ ਗਾਨ ਅਤੇ ਵੰਦੇ ਮਾਤਰਮ ਦੇ ਨਾਲ ਮਨਾਇਆ।
ਰਾਮਪੁਰ ਰਜ਼ਾ ਲਾਇਬ੍ਰੇਰੀ (RRL) ਨੇ 13 ਤੋਂ 15 ਅਗਸਤ ਤੱਕ "ਭਾਰਤ ਗਾਥਾ : ਸੰਘਰਸ਼ ਤੋਂ ਆਜ਼ਾਦੀ, ਆਜ਼ਾਦੀ ਤੋਂ ਮਾਣ, ਮਾਣ ਤੋਂ ਵਿਕਸਿਤ ਭਾਰਤ "ਸਿਰਲੇਖ ਵਾਲੀ ਤਿੰਨ ਦਿਨਾਂ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਇੱਕ ਦੇਸ਼ ਭਗਤੀ ਸੈਲਫੀ ਬੂਥ, ਲਾਇਬ੍ਰੇਰੀ ਦੀ ਇਮਾਰਤ ਨੂੰ ਤਿਰੰਗਿਆਂ ਨਾਲ ਰੌਸ਼ਨ ਕਰਨਾ, ਭਾਰਤ ਦੇ ਨਕਸ਼ੇ ਨੂੰ ਦਰਸਾਉਂਦੀ ਤਿਰੰਗੀ ਰੰਗੋਲੀ, ਰਾਸ਼ਟਰੀ ਝੰਡੇ ਲਗਾਉਣਾ, ਸੋਸ਼ਲ ਮੀਡੀਆ 'ਤੇ ਪ੍ਰਚਾਰ, ਝੰਡਾ ਲਹਿਰਾਉਣਾ ਅਤੇ ਵੰਦੇ ਮਾਤਰਮ ਦਾ ਸਮੂਹਿਕ ਗਾਇਨ ਸ਼ਾਮਲ ਸੀ ।

ਏਸ਼ੀਆਟਿਕ ਸੋਸਾਇਟੀ, ਕੋਲਕਾਤਾ ਨੇ 15 ਅਗਸਤ 2026 ਨੂੰ ਕਈ ਯਾਦਗਾਰੀ ਪ੍ਰੋਗਰਾਮਾਂ ਨਾਲ 80ਵਾਂ ਆਜ਼ਾਦੀ ਦਿਵਸ ਮਨਾਇਆ। ਇਸ ਸਮਾਰੋਹ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਾ, ਵੰਦੇ ਮਾਤਰਮ ਅਤੇ ਰਾਸ਼ਟਰੀ ਗੀਤ ਗਾਉਣਾ ਅਤੇ ਰਿਸ਼ੀ ਅਰਵਿੰਦ ਦੀ ਮੂਰਤੀ 'ਤੇ ਫੁੱਲਮਾਲਾਵਾਂ ਭੇਟ ਕਰਨਾ ਸ਼ਾਮਲ ਸੀ। ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਸੰਯੁਕਤ ਸਕੱਤਰ, ਸ਼੍ਰੀ ਕੇ.ਐੱਸ. ਕੇ.ਐੱਸ. ਮਿਸ਼ਰਾ ਨੇ ਹੈਰੀਟੇਜ ਬਿਲਡਿੰਗ ਵਿਖੇ "1857 : ਆਜ਼ਾਦੀ ਦਾ ਪਹਿਲਾ ਯੁੱਧ" ਸਿਰਲੇਖ ਵਾਲੀ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਸੋਸਾਇਟੀ ਨੇ ਰਾਜਾ ਰਾਜੇਂਦਰ ਮਿੱਤਰ ਭਵਨ, ਸਾਲਟ ਲੇਕ ਅਤੇ 91, ਬਾਲੀਗੰਜ ਪਲੇਸ, ਕੋਲਕਾਤਾ ਵਿਖੇ ਝੰਡਾ ਲਹਿਰਾਉਣ ਦੀਆਂ ਰਸਮਾਂ ਵੀ ਕੀਤੀਆਂ।

MAKAIS ਨੇ ਆਜ਼ਾਦੀ ਦਿਵਸ ਨੂੰ ਸ਼ਾਨਦਾਰ ਢੰਗ ਨਾਲ ਮਨਾਇਆ। 13 ਅਤੇ 14 ਅਗਸਤ ਨੂੰ ਵੰਡ ਦੀ ਭਿਆਨਕਤਾ 'ਤੇ ਦੋ ਸੈਮੀਨਾਰ ਆਯੋਜਿਤ ਕੀਤੇ ਗਏ। ਖੋਜਕਰਤਾਵਾਂ, ਖੋਜ ਸਹਾਇਕਾਂ, ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਹੋਰਾਂ ਨੇ ਇਨ੍ਹਾਂ ਵਿੱਚ ਹਿੱਸਾ ਲਿਆ। ਸਵਾਮੀ ਵਿਵੇਕਾਨੰਦ, ਸੈਲੂਲਰ ਜੇਲ੍ਹ, ਮਾਟੋਂਗਿਨੀ ਹਾਜ਼ਰਾ ਅਤੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ 'ਤੇ ਬਣੀਆਂ ਫਿਲਮਾਂ ਦਿਖਾਈਆਂ ਗਈਆਂ। ਚਸ਼ਮਦੀਦਾਂ ਦੇ ਬਿਆਨ ਵੀਡੀਓ ਰਿਕਾਰਡਿੰਗ ਰਾਹੀਂ ਰਿਕਾਰਡ ਕੀਤੇ ਗਏ। 15 ਅਗਸਤ 2026 ਨੂੰ ਝੰਡਾ ਲਹਿਰਾਉਣ ਦੀ ਰਸਮ ਦੇ ਨਾਲ-ਨਾਲ ਵੰਡ ਦੀ ਭਿਆਨਕਤਾ 'ਤੇ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।
ਇਨ੍ਹਾਂ ਪ੍ਰੋਗਰਾਮਾਂ ਰਾਹੀਂ, ਸੱਭਿਆਚਾਰਕ ਮੰਤਰਾਲੇ ਦੀਆਂ ਸੰਸਥਾਵਾਂ ਆਜ਼ਾਦੀ ਸੰਗਰਾਮ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਹਨ ਅਤੇ ਨਾਗਰਿਕਾਂ ਵਿੱਚ ਆਜ਼ਾਦੀ, ਏਕਤਾ, ਦੇਸ਼ ਭਗਤੀ ਅਤੇ ਰਾਸ਼ਟਰੀ ਅਖੰਡਤਾ ਦੇ ਮੁੱਲਾਂ ਨੂੰ ਬਰਕਰਾਰ ਰੱਖਣ ਅਤੇ ਉਤਸ਼ਾਹਿਤ ਕਰਨ ਦੇ ਆਪਣੇ ਸੰਕਲਪ ਦੀ ਪੁਸ਼ਟੀ ਕਰਦੀਆਂ ਹਨ। ਇਹ ਇੱਕ ਮਜ਼ਬੂਤ, ਖੁਸ਼ਹਾਲ, ਪ੍ਰਗਤੀਸ਼ੀਲ ਅਤੇ ਆਤਮ-ਨਿਰਭਰ ਭਾਰਤ ਬਣਾਉਣ ਅਤੇ 'ਵਿਕਸਿਤ ਭਾਰਤ @ 2047' ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਦੇ ਭਾਰਤ ਦੇ ਸੰਕਲਪ ਦੀ ਵੀ ਪੁਸ਼ਟੀ ਕਰਦਾ ਹੈ ।
************
ਪੀਕੇ / ਕੇਸੀ / ਜੀਕੇ / ਐੱਸਐੱਸ/ਏਕੇ
(रिलीज़ आईडी: 2300711)
आगंतुक पटल : 5